Chandigarh PGI Doctor Tries to Commit Suicide news: ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਵੱਡੀ ਤੋਂ ਵੱਡੀ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਹੈ ਅਤੇ ਹਰ ਕਮਿਯਾਬ ਓਪਰੇਸ਼ਨ ਜਾਂ ਹਰ ਬਿਮਾਰੀ ਨੂੰ ਠੀਕ ਕਰਨ ਦੇ ਪਿੱਛੇ ਕਿਸੇ ਨਾ ਕਿਸੇ ਡਾਕਟਰ ਦਾ ਹੱਥ ਹੁੰਦਾ ਹੈ। ਕਹਿੰਦੇ ਨੇ ਡਾਕਟਰ 'ਭਗਵਾਨ ਦਾ ਰੂਪ' ਹੁੰਦਾ ਹੈ ਪਰ ਲੋਕ ਭੁੱਲ ਜਾਂਦੇ ਹਨ ਕਿ ਡਾਕਟਰ ਇਨਸਾਨ ਹੀ ਹੁੰਦਾ ਹੈ। ਇਨਸਾਨ ਹੋਣ ਦੇ ਨਾਤੇ ਇੱਕ ਡਾਕਟਰ ਇਨਸਾਨੀਯਤ ਵੀ ਤਲਾਸ਼ਦਾ ਹੈ ਤੇ ਅਜਿਹੇ ਕਿਸੇ ਡਾਕਟਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਤਾਂ ਉਹ ਕੀ ਕਰ ਸਕਦਾ ਹੈ? ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼? 


COMMERCIAL BREAK
SCROLL TO CONTINUE READING

ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਪੀਜੀਆਈ ਕੈਂਪਸ ਤੋਂ ਆਇਆ ਹੈ ਜਿੱਥੇ ਇੱਕ ਰੈਜ਼ੀਡੈਂਟ ਡਾਕਟਰ ਵੱਲੋਂ ਹੈਪੇਟੋਲੋਜੀ ਵਿਭਾਗ ਦੇ ਇੱਕ ਸੀਨੀਅਰ ਡਾਕਟਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ ਅਤੇ ਖੁਲਾਸਾ ਕੀਤਾ ਗਿਆ ਹੈ ਕੀ ਉਸਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਾਰਨ ਦੀ ਕੋਸ਼ਿਸ਼ ਕੀਤੀ ਸੀ।


TOI ਦੀ ਰਿਪੋਰਟ ਦੇ ਮੁਤਾਬਕ  ਡੀਐਮ ਕੋਰਸ ਵਿੱਚ ਪਹਿਲਾ ਰੈਂਕ ਪ੍ਰਾਪਤ ਕਰਨ ਵਾਲੇ ਡਾਕਟਰ ਨੇ ਇੱਕ ਸੁਸਾਈਡ ਨੋਟ ਵੀ ਲਿਖ ਲਿਆ ਸੀ ਜਿਸ ਵਿੱਚ ਉਸਨੇ ਲਿਖਿਆ ਕਿ "ਉਸਨੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਸੀ... ਮੈਨੂੰ ਉਸ ਵੱਲੋਂ ਵਿਅਕਤੀਗਤ ਤੌਰ 'ਤੇ ਬੇਇੱਜ਼ਤ ਕੀਤਾ ਗਿਆ ਅਤੇ ਮੈਨੂੰ ਕਿਹਾ ਗਿਆ ਕਿ ਮੈਨੂੰ ਕਿਤੇ ਜਾ ਕੇ ਡੁੱਬ ਜਾਣਾ ਚਾਹੀਦਾ ਹੈ..." 


ਦੱਸ ਦਈਏ ਕਿ ਜਿਸ ਡਾਕਟਰ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਉਹ ਕੋਈ ਛੋਟਾ-ਮੋਟਾ ਡਾਕਟਰ ਨਹੀਂ ਸਗੋਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਤੋਂ ਐਮਬੀਬੀਐਸ ਪਾਸ-ਆਊਟ ਹੈ ਅਤੇ ਪੀਜੀਆਈ ਤੋਂ ਪੋਸਟ ਗ੍ਰੈਜੂਏਸ਼ਨ (ਐਮਡੀ) ਕੀਤੀ ਹੈ। 


ਦੱਸਣਯੋਗ ਹੈ ਕਿ ਫਿਲਹਾਲ ਅਜੇ ਤੱਕ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਹਾਲਾਂਕਿ ਅਜਿਹੀ ਘਟਨਾ ਨੇ ਸੰਸਥਾ ਨੂੰ ਤੇ ਸੰਸਥਾ 'ਤੇ ਭਰੋਸਾ ਕਰਦੇ ਕਈ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਸ ਦੌਰਾਨ ਡਾਇਰੈਕਟਰ, ਪ੍ਰੋਫੈਸਰ ਵਿਵੇਕ ਲਾਲ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਕਮੇਟੀ ਦਾ ਐਲਾਨ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Punjab Floods 2023: ਪਠਾਨਕੋਟ ਤੇ ਗੁਰਦਾਸਪੁਰ 'ਚ ਹੜ੍ਹ ਦਾ ਖ਼ਤਰਾ! ਊਝ, ਰਾਵੀ ਦਰਿਆਵਾਂ ਦੇ ਕੰਢੇ ਰਹਿੰਦੇ ਲੋਕਾਂ ਨੂੰ ਕੱਢਿਆ ਗਿਆ


(For more news apart from Chandigarh PGI Doctor Tries to Commit Suicide news, stay tuned to Zee PHH)