Chandigarh Sabzi Mandi: ਚੰਡੀਗੜ੍ਹ ਦੀ ਸੈਕਟਰ 26 ਅਨਾਜ ਮੰਡੀ `ਚ ਕਾਰ ਪਾਰਕਿੰਗ ਦੀ ਵੱਡੀ ਸਮੱਸਿਆ, ਲੋਕ ਪਰੇਸ਼ਾਨ
Chandigarh sector 26 market: ਰਾਹਗੀਰ ਲੋਕਾਂ ਨੂੰ ਕਾਰ ਪਾਰਕਿੰਗ ਕਰਨ ਵਿੱਚ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ। ਪਾਰਕਿੰਗ ਖੇਤਰ `ਚ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਰੇੜੀਆਂ ਲਾਈਆਂ।
Chandigarh Sabzi Mandi: ਚੰਡੀਗੜ੍ਹ ਦੀ ਸੈਕਟਰ 26 ਅਨਾਜ ਮੰਡੀ ਦੇ ਵਿੱਚ ਰਾਹਗੀਰ ਲੋਕਾਂ ਨੂੰ ਕਾਰ ਪਾਰਕਿੰਗ ਕਰਨ ਵਿੱਚ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ। ਕਾਰ ਪਾਰਕਿੰਗ ਦੇ ਏਰੀਏ ਦੇ ਵਿੱਚ ਕੁਝ ਲੋਕਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਜਰੀਏ ਰੇੜੀਆਂ ਲਗਾਈਆਂ ਗਈਆਂ।
ਮਾਰਕੀਟ ਕਮੇਟੀ ਦਫਤਰ ਦੇ ਬਿਲਕੁਲ ਨਜ਼ਦੀਕ ਹੀ ਗੈਰ ਕਾਨੂੰਨੀ ਤਰੀਕੇ ਦੇ ਜਰੀਏ ਸਬਜ਼ੀਆਂ ਅਤੇ ਫਰੂਟ ਵੇਚੀਆਂ ਜਾ ਰਹੀਆਂ ਹਨ। ਗੈਰ ਕਾਨੂੰਨੀ ਤਰੀਕੇ ਜਰੀਏ ਸਬਜ਼ੀਆਂ ਅਤੇ ਫਰੂਟ ਵੇਚਣ ਵਾਲੇ ਵਿਅਕਤੀ ਮਾਰਕੀਟ ਫੀਸ ਨਹੀਂ ਭਰ ਰਹੇ। ਆਮ ਲੋਕ ਕਮੇਟੀ ਦੇ ਪ੍ਰਬੰਧਾਂ ਤੋਂ ਨਿਰਾਸ਼ ਹਨ। ਇਸ ਦੇ ਨਾਲ ਸੈਕਟਰ 26 ਅਨਾਜ ਮੰਡੀ (Chandigarh Sabzi Mandi) ਦੇ ਵਿੱਚ ਕਾਰ ਪਾਰਕਿੰਗ ਕਰਨ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ। ਇਸ ਮੰਡੀ ਨੂੰ ਚੰਡੀਗੜ੍ਹ ਦੀ ਸਭ ਤੋਂ ਵੱਡੀ ਮੰਡੀ ਮੰਨਿਆ ਜਾਂਦਾ ਹੈ। ਇਸ ਦੌਰਾਨ ਜ਼ੀ ਮੀਡੀਆ ਨੇ ਜਦੋਂ ਸਬਜੀ ਵਿਕਰੇਤਾ ਨਾਲ ਗੱਲਬਾਤ ਕੀਤਾ ਤਾਂ ਉਹਨਾਂ ਨੇ ਕਿਹਾ ਸਾਡੇ ਕੋਲ ਕੋਈ ਵੀ ਪੈਸੇ ਨਹੀਂ ਲੈਣ ਆਉਂਦਾ ਹੈ। ਸਬਜੀ ਵਿਕਰੇਤਾ ਦਾ ਕਹਿਣਾ ਹੈ ਕਿ ਇਹ ਰੇਹੜੀ ਗੈਰ ਕਾਨੂੰਨੀ ਤਰੀਕੇ ਦੇ ਜਰੀਏ ਲਗਾਈਆਂ ਗਈਆਂ ਹੈ, ਅਸੀ ਸਾਰੇ ਮਿਲ ਕੇ ਇੱਥੇ ਰੇਹੜੀ ਲਗਾਉਂਦੇ ਹਨ।
ਇਸ ਤੋਂ ਬਾਅਦ ਸਬਜੀ ਵਿਕਰੇਤਾ ਨੂੰ ਜਦੋਂ ਕਾਰ ਪਾਰਕਿੰਗ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਪਹਿਲਾਂ ਕਾਰ ਪਾਰਕਿੰਗ ਦੀ ਪਰਚੀ ਕੱਟੀ ਜਾਂਦੀ ਸੀ ਅਤੇ ਪੈਸੇ ਲਏ ਜਾਂਦੇ ਸੀ ਪਰ ਹੁਣ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ।
ਇਹ ਵੀ ਪੜ੍ਹੋ: Chandigarh Vegetable Price: ਮੌਸਮ ਦੇ ਬਦਲਾਅ ਕਰਕੇ ਸਬਜ਼ੀਆਂ ਦੇ ਰੇਟਾਂ 'ਚ ਹੋਇਆ ਵਾਧਾ, ਆਮ ਆਦਮੀ ਪਰੇਸ਼ਾਨ
ਬੀਤੇ ਦਿਨੀ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਵੱਲੋਂ ਸੈਕਟਰ-26 ਦੀ ਮੰਡੀ ਵਿਚ ਦੁਬਾਰਾ ਪੇਡ ਪਾਰਕਿੰਗ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਲਈ ਟੈਂਡਰ ਤਿਆਰ ਕੀਤੇ ਜਾ ਰਹੇ ਸਨ। ਟੈਂਡਰ 'ਤੇ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਇਸ ਦਾ ਨੋਟਿਸ ਕੱਢਿਆ ਜਾਵੇਗਾ ਗਿਆ ਸੀ। ਮਾਰਕਿਟ ਕਮੇਟੀ ਵੱਲੋਂ ਅਗਲੇ ਹਫ਼ਤੇ ਟੈਂਡਰ ਕੱਢੇ ਜਾਣਗੇ।
2 ਸਾਲ ਬਾਅਦ ਪੇਡ ਪਾਰਕਿੰਗ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਇਸ ਨਾਲ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਤੋਂ ਇਲਾਵਾ ਨੌਕਰੀ ਕਰਨ ਵਾਲਿਆਂ 'ਤੇ ਵੀ ਬੋਝ ਵਧੇਗਾ। ਮੰਡੀ ਦੇ ਅੰਦਰ 13 ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਵਾਹਨ ਪਾਰਕਿੰਗ ਦੀ ਫੀਸ ਵਸੂਲੀ ਜਾਵੇਗੀ।