MLA Challan News: ਚੰਡੀਗੜ੍ਹ ਅਜਿਹਾ ਸ਼ਹਿਰ ਜਿਥੇ ਬਹੁਤ ਘੱਟ ਲੋਕ ਟ੍ਰੈਫਿਕ ਨਿਯਮ ਤੋੜਦੇ ਹਨ। ਜੇਕਰ ਕੋਈ ਕਾਨੂੰਨ ਤੋੜਦਾ ਹੈ ਤਾਂ ਉਸ ਉਪਰ ਤੁਰੰਤ ਕਾਰਵਾਈ ਹੁੰਦੀ ਹੈ। ਫਿਰ ਚਾਹੇ ਉਹ ਵਿਧਾਇਕ ਜਾਂ ਕੋਈ ਆਲਾ ਅਫਸਰ ਹੀ ਕਿਉਂ ਨਾ ਹੋਵੇ। ਅਜਿਹੀ ਹੀ ਇੱਕ ਘਟਨਾ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲੀ ਜਦੋਂ ਪੰਜਾਬ ਦੇ ਵਿਧਾਇਕ ਦੀ ਗੱਡੀ ਗਲਤ ਜਗ੍ਹਾ ਪਾਰਕ ਕਰ ਦਿੱਤੀ ਗਈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Neeraj Chopra Gold: ਨੀਰਜ ਚੋਪੜਾ ਨੇ ਮੁੜ ਰੱਚਿਆ ਇਤਿਹਾਸ! ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ


ਅੱਜ ਪੰਜਾਬ ਸਕੱਤਰੇਤ ਦੇ ਕੋਲ ਜਿਸ ਜਗ੍ਹ ਉਪਰ ਸੀਆਈਐਸਐਫ ਤਾਇਨਾਤ ਹੈ, ਉਸ ਜਗ੍ਹਾ ਉਤੇ ਗਲਤ ਗੱਡੀ ਪਾਰਕਿੰਗ ਦੇ ਕਾਰਨ ਵਾਰ-ਵਾਰ ਚਿਤਾਵਨੀ ਦਿੱਤੀ ਗਈ ਤੇ ਆਖਰ ਵਿੱਚ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਵਿਧਾਇਕ ਦਾ ਗੱਡੀ ਦਾ 500 ਰੁਪਏ ਦਾ ਚਲਾਨ ਕਰ ਦਿੱਤਾ। ਮੌਕੇ ਉਤੇ ਡਰਾਈਵਰ ਨੇ ਆਪਣੀ ਗਲਤੀ ਮੰਨੀ ਅਤੇ ਚਲਾਨ ਭਰ ਦਿੱਤਾ।


ਪੰਜਾਬ ਦੇ ਇੱਕ ਵਿਧਾਇਕ ਦੀ ਗੱਡੀ ਦਾ ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕਰ ਦਿੱਤਾ ਗਿਆ ਹੈ। ਵਿਧਾਇਕ ਦੀ ਪ੍ਰਾਈਵੇਟ ਇਨੋਵਾ ਕਾਰ ਸੜਕ ’ਤੇ ਗਲਤ ਪਾਸੇ ਖੜ੍ਹੀ ਸੀ, ਜਿਸ ’ਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਕਾਰਵਾਈ ਕੀਤੀ। ਵਿਧਾਇਕ ਦੇ ਨਾਲ ਆਏ ਵਿਅਕਤੀ ਨੇ ਮੌਕੇ 'ਤੇ ਹੀ 500 ਰੁਪਏ ਦਾ ਚਲਾਨ ਪੇਸ਼ ਕੀਤਾ ਤੇ ਆਪਣੀ ਗਲਤੀ ਵੀ ਮੰਨ ਲਈ। ਪੁਲਿਸ ਵੱਲੋਂ ਜਿਸ ਵਾਹਨ ਦਾ ਚਲਾਨ ਕੀਤਾ ਗਿਆ, ਉਹ ਪੰਜਾਬ ਸਿਵਲ ਸੈਕਟਰ ਨੇੜੇ ਸੜਕ ਦੇ ਗਲਤ ਪਾਸੇ ਖੜ੍ਹੀ ਸੀ।


ਉੱਥੇ ਸੁਰੱਖਿਆ ਦੇ ਪ੍ਰਬੰਧ ਸੀਆਰਪੀਐਫ ਦੁਆਰਾ ਦੇਖੇ ਜਾ ਰਹੇ ਸਨ। ਸੀ.ਆਰ.ਪੀ.ਐਫ ਵੱਲੋਂ ਇਸ ਗੱਡੀ ਨੂੰ ਹਟਾਉਣ ਦੇ ਕਈ ਵਾਰ ਅਨਾਊਂਸਮੈਂਟ ਵੀ ਕੀਤੀ ਗਈ ਸਨ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਗੱਡੀ ਨੂੰ ਉਥੋਂ ਨਾ ਹਟਾਇਆ ਗਿਆ ਤਾਂ ਸੀਆਰਪੀਐਫ ਵੱਲੋਂ ਇਸ ਦੀ ਸੂਚਨਾ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਨੂੰ ਦਿੱਤੀ ਗਈ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਟ੍ਰੈਫਿਕ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਦਾ ਚਲਾਨ ਕੀਤਾ।


ਇਹ ਵੀ ਪੜ੍ਹੋ : Canada Road Accident news: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਪੂਰਥਲਾ ਦੇ ਨੋਜਵਾਨ ਦੀ ਹੋਈ ਮੌਤ