Chandigarh Vegetable Price:  ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਲੋਕਾਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਮੌਸਮ ਦੇ ਬਦਲਾਅ ਕਰਕੇ  ਸਬਜ਼ੀਆਂ ਉੱਤੇ ਅਸਰ ਪਿਆ ਹੈ। ਚੰਡੀਗੜ੍ਹ ਦੇ ਵਿੱਚ ਸਬਜ਼ੀਆਂ ਦੇ ਰੇਟਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਸੀਜ਼ਨ ਦੀਆਂ ਸਬਜ਼ੀਆਂ ਗੋਭੀ, ਮਟਰ ਅਤੇ ਗਾਜਰ ਦਾ ਰੇਟ 50 ਰੁਪਏ ਕਿੱਲੋ ਪਹੁੰਚਿਆ। ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।


COMMERCIAL BREAK
SCROLL TO CONTINUE READING

ਪ੍ਰੋਡਕਸ਼ਨ ਘੱਟ ਹੋਣ ਦਾ ਮੁੱਖ ਕਾਰਨ
ਸਬਜ਼ੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਇੰਨਾਂ ਸਬਜ਼ੀਆਂ (Vegetable Price)  ਦੀ ਲਾਗਤ ਵੱਧ ਹੈ ਪਰ ਪ੍ਰੋਡਕਸ਼ਨ ਘੱਟ ਹੈ। ਪ੍ਰੋਡਕਸ਼ਨ ਘੱਟ ਹੋਣ ਦਾ ਮੁੱਖ ਕਾਰਨ ਮੌਸਮ ਦੇ ਵਿੱਚ ਹੋਏ ਬਦਲਾਵ ਨੂੰ ਮੰਨਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸਬਜ਼ੀਆਂ ਹੋਰ ਮਹਿੰਗੀਆਂ ਹੋ ਸਕਦੀਆਂ ਹਨ।


ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਤਬਦੀਲੀ ਕਾਰਨ ਸਬਜ਼ੀਆਂ ਦੇ ਭਾਅ (Vegetable Price)   ਵਧੇ ਹਨ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਭਾਅ ਵਧਣ ਕਾਰਨ ਲੋਕਾਂ ਦੀਆਂ ਜੇਬਾਂ ’ਤੇ ਭਾਰੀ ਅਸਰ ਪੈ ਰਿਹਾ ਹੈ। ਇਸ ਬਾਰੇ ਔਰਤਾਂ ਦਾ ਕਹਿਣਾ ਹੈ ਕਿ ਹਰ ਪਰਿਵਾਰ ਨੇ ਆਪਣੇ ਖਰਚਿਆਂ ਲਈ ਬਜਟ ਤੈਅ ਕੀਤਾ ਹੋਇਆ ਹੈ ਅਤੇ ਅੱਜਕੱਲ੍ਹ ਸਬਜ਼ੀਆਂ ਦੇ ਭਾਅ (Vegetable Price)   ਅਸਮਾਨ ਨੂੰ ਛੂਹ ਰਹੇ ਹਨ। ਜਿਸ ਕਾਰਨ ਘਰ ਦਾ ਸਾਰਾ ਬਜਟ ਵਿਗੜ ਗਿਆ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਧੁੰਦ ਦਾ ਯੈਲੋ ਅਲਰਟ, AQI ਹੋਇਆ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
 


ਪਿਛਲੇ 15 ਦਿਨਾਂ ਵਿੱਚ ਸਬਜ਼ੀਆਂ ਦੀਆਂ ਕੀਮਤਾਂ (Vegetable Price)  ਵਿੱਚ ਡੇਢ ਤੋਂ ਦੋ ਗੁਣਾ ਵਾਧਾ ਹੋਇਆ ਹੈ। ਇਸ ਸਮੇਂ ਬਾਜ਼ਾਰ ‘ਚ ਪਿਆਜ਼ (Onion) 60 ਰੁਪਏ, ਲਸਣ 400 ਰੁਪਏ, ਟਮਾਟਰ (tomato) ਅਤੇ ਅਦਰਕ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ।  ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਅੱਜ (ਸ਼ੁੱਕਰਵਾਰ) ਅਤੇ ਸ਼ਨੀਵਾਰ ਨੂੰ ਸੰਘਣੀ ਧੁੰਦ ਛਾਈ ਰਹੇਗੀ। ਇਸ ਸਬੰਧੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।