Chandigarh News/ਰੋਹਿਤ ਬਾਂਸਲ: ਗਰਮੀਆਂ ਸ਼ੁਰੂ ਹੁੰਦੇ ਹੀ ਚੰਡੀਗੜ੍ਹ ਵਿੱਚ ਪਾਣੀ ਦੀ ਮੰਗ ਵਧ ਗਈ ਹੈ। ਅਜਿਹੇ ਵਿੱਚ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ 'ਚ ਹੁਣ ਪਾਣੀ ਬਰਬਾਦ ਕਰਨ ਉੱਤ ਭਾਰੀ ਜੁਰਮਾਨਾ ਲੱਗੇਗਾ। ਦੱਸ ਦਈਏ ਕਿ ਪਾਣੀ ਦੇ ਬਿੱਲ ਵਿੱਚ ਇਹ ਜ਼ੁਰਮਾਨਾ ਲਗ ਕੇ ਆਏਗਾ।  ਮਿਲੀ ਜਾਣਕਾਰੀ ਦੇ ਅਨੁਸਾਰ  5512 ਰੁਪਏ ਦਾ ਜ਼ੁਰਮਾਨਾ ਹੋਏਗਾ।


COMMERCIAL BREAK
SCROLL TO CONTINUE READING

ਕਾਰਾ ਧੋਣ ਤੇ, ਘਰ ਦੇ ਬਗੀਚੇ ਵਿੱਚ ਪਾਣੀ ਛੱਡਣ ਤੇ, ਵਾਟਰ ਮੀਟਰ ਲੀਕ ਹੋਣ ਤੇ, ਕੂਲਰ ਓਵਰ ਫਲੋ ਹੋਣ ਉੱਤੇ,ਟੁੱਟੀ ਖੁੱਲੀ ਛੱਡਣ ਤੇ ਵੇਹੜਾ ਧੋਣ ਉੱਤ ਵੀ ਭਾਰੀ ਜੁਰਮਾਨਾ ਲੱਗੇਗਾ। ਇਹ ਆਰਡਰ 15 ਅਪ੍ਰੈਲ ਤੋਂ 30 ਜੂਨ ਤੱਕ ਲਾਗੂ ਹੋਣਗੇ। 


ਇਹ ਵੀ ਪੜ੍ਹੋ: Chandigarh News: चंडीगढ़ में स्कूल बस सुरक्षा के लिए नई STRAPS नीति लागू

ਦਰਅਸਲ ਚੰਡੀਗੜ੍ਹ ਨਿਗਮ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ। ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ 18 ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆਂ ਅਤੇ ਜੋ ਵੀ ਇਸ ਦੌਰਾਨ ਪਾਣੀ ਦੀ ਬਰਬਾਦੀ ਕਰਦਾ ਦੇਖਿਆ ਗਿਆ, ਉਸ ਦਾ 5512 ਰੁਪਏ ਦਾ ਚਲਾਨ ਕੱਟਿਆ ਜਾਵੇਗਾ।