Chandigarh Weather Update: ਚੰਡੀਗੜ੍ਹ 'ਚ ਅੱਜ ਕਿਹਾ ਜਾ ਰਿਹਾ ਹੈ ਕਿ ਸਵੇਰ ਵੇਲੇ ਧੁੰਦ ਛਾਈ ਰਹੇਗੀ ਪਰ ਦਿਨ ਚੜ੍ਹਨ ਨਾਲ ਸੂਰਜ ਚਮਕੇਗਾ। ਤਾਪਮਾਨ 8 ਤੋਂ 19 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਦਰਅਸਲ ਹਾਲ ਹੀ ਵਿੱਚ ਚੰਡੀਗੜ੍ਹ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਜੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪੱਛਮੀ ਗੜਬੜੀ ਕਾਰਨ ਮੌਸਮ ਵਿਭਾਗ ਨੇ 3 ਤੋਂ 5 ਫਰਵਰੀ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਸੀ। ਇਸ ਕਾਰਨ ਐਤਵਾਰ ਨੂੰ ਚੰਡੀਗੜ੍ਹ ਵਿੱਚ ਰੁਕ-ਰੁਕ ਕੇ ਮੀਂਹ ਪਿਆ। 


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਮੌਸਮ ਵਿਭਾਗ (Chandigarh Weather Update) ਮੁਤਾਬਕ ਅੱਜ ਤੋਂ ਮੌਸਮ ਸਾਫ਼ ਰਹੇਗਾ। ਕਈ ਵਾਰ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਇਸ ਤਰ੍ਹਾਂ ਦੀ ਬਾਰਿਸ਼ ਕਿਸੇ ਵੀ ਸਮੇਂ ਰੁਕ-ਰੁਕ ਕੇ ਹੋ ਸਕਦੀ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਸਿਰਫ਼ 5 ਦਿਨ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਮੌਸਮ ਸਬੰਧੀ ਅਹਿਮ ਖ਼ਬਰ, ਅੱਜ ਤੋਂ ਕਈ ਦਿਨਾਂ ਤੱਕ ਮੀਂਹ ਦੀ ਚੇਤਾਵਨੀ

ਚੰਡੀਗੜ੍ਹ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਕੱਲ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 16.4 ਡਿਗਰੀ ਰਿਹਾ। ਜਿਸ ਵਿਚ ਪਿਛਲੇ 24 ਘੰਟਿਆਂ ਵਿਚ 1.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਇਹ ਆਮ ਤਾਪਮਾਨ ਤੋਂ ਲਗਭਗ 4.9 ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 11.5 ਡਿਗਰੀ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਇਹ 0.4 ਡਿਗਰੀ ਸੈਲਸੀਅਸ ਘੱਟ ਗਿਆ ਅਤੇ ਆਮ ਤਾਪਮਾਨ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਸੀ। ਹੁਣ ਤਾਪਮਾਨ 'ਚ ਹੌਲੀ-ਹੌਲੀ ਵਾਧਾ ਦੇਖਣ ਨੂੰ ਮਿਲੇਗਾ। ਹਾਲਾਂਕਿ ਮੌਸਮ ਵਿਭਾਗ ਮੁਤਾਬਕ 9 ਫਰਵਰੀ ਤੱਕ ਤਾਪਮਾਨ 'ਚ ਕੋਈ ਬਦਲਾਅ ਨਹੀਂ ਹੋਵੇਗਾ। 10 ਫਰਵਰੀ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ।


ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਚੰਗੀ ਬਰਫ਼ਬਾਰੀ ਤੋਂ ਬਾਅਦ ਪਹਾੜਾਂ ਦੀ ਸ਼ਾਨ ਪਰਤ ਆਈ ਹੈ। ਸੈਰ ਸਪਾਟਾ ਸਥਾਨ ਸੈਲਾਨੀਆਂ ਨਾਲ ਗੂੰਜ ਉੱਠਿਆ ਹੈ। ਬਰਫਬਾਰੀ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਸ਼ਿਮਲਾ, ਮਨਾਲੀ, ਕੁਫਰੀ, ਨਾਰਕੰਡਾ, ਡਲਹੌਜ਼ੀ ਆਦਿ ਸੈਰ-ਸਪਾਟਾ ਸਥਾਨਾਂ 'ਤੇ ਪਹੁੰਚ ਰਹੇ ਹਨ। ਉਹ ਦਿਨ ਭਰ ਬਰਫਬਾਰੀ ਵਿਚ ਮਸਤੀ ਕਰਦੇ ਹਨ ਅਤੇ ਕੁਫਰੀ ਵਿਚ ਘੋੜ ਸਵਾਰੀ ਦਾ ਵੀ ਆਨੰਦ ਲੈਂਦੇ ਹਨ।


ਇਹ ਵੀ ਪੜ੍ਹੋ:  Patiala News: ਭਾਖੜਾ ਨਹਿਰ 'ਚ ਡਿੱਗੀ ਗੈਸ ਸਿਲੰਡਰਾਂ ਨਾਲ ਭਰੀ ਪਿਕਅੱਪ ਗੱਡੀ, ਡਰਾਈਵਰ ਲਾਪਤਾ


ਚੰਡੀਗੜ ਵਿੱਚ (Chandigarh Weather Update)  ਮੌਮਸ ਸਾਫ਼ ਹੋਣ ਕਰਕੇ ਹੁਣ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਕੀਤੀ ਹੈ। ਸਿੱਖਿਆ ਵਿਭਾਗ ਦੇ ਅਨੁਸਾਰ ਸਿੰਗਲ ਸ਼ਿਫਟ ਵਿੱਚ ਚਲਣੇ ਵਾਲੇ ਸਕੂਲ ਸਵੇਰੇ 8:10 ਤੋਂ 2:30 ਤੱਕ ਖੁੱਲ੍ਹਣਗੇ। ਉਹੀਂ, ਬੱਚਿਆਂ ਲਈ 8:20 ਤੋਂ ਦੁਪਹਿਰ 2:20 ਤੱਕ ਸਮਾਂ। ਇਸੇ ਤਰ੍ਹਾਂ ਡਬਲ ਸ਼ਿਫਟ ਵਿੱਚ ਚੱਲਣ ਵਾਲੇ ਸਕੂਲਾਂ ਲਈ ਸਵੇਰੇ ਛੇਵੀਂ ਕਲਾਸ ਤੋਂ 12ਵੀਂ ਸਦੀ ਲਈ 7:50 ਤੋਂ 2:10 ਦਾ ਸਮਾਂ ਹੈ।