Chandigarh Weather Update: ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਅਗਲੇ 2 ਦਿਨਾਂ ਤੱਕ ਤਾਪਮਾਨ 'ਚ ਵਾਧੇ ਦਾ ਕੋਈ ਅਸਰ ਨਹੀਂ ਹੈ। ਆਈਐਮਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ 8:30 ਵਜੇ ਤੱਕ ਵਿਜ਼ੀਬਿਲਟੀ 150 ਤੋਂ 170 ਮੀਟਰ ਦੇ ਵਿਚਕਾਰ ਸੀ। ਹਾਲਾਂਕਿ, 11 AM ਤੱਕ  ਸੁਧਾਰ ਹੋਇਆ, ਅਤੇ ਵਿਜ਼ੀਬਿਲਟੀ 1 700 ਮੀਟਰ ਤੱਕ ਪਹੁੰਚ ਗਈ ਹੈ।


COMMERCIAL BREAK
SCROLL TO CONTINUE READING

9 ਜਨਵਰੀ ਤੋਂ ਸੰਘਣੀ ਧੁੰਦ ਤੋਂ ਰਾਹਤ ਦੀ ਉਮੀਦ ਹੈ ਅਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ। ਹਾਲਾਂਕਿ ਇਹ ਦੋ ਤੋਂ ਤਿੰਨ ਦਿਨ ਰਾਹਤ ਮਿਲ ਸਕਦੀ ਹੈ ਅਤੇ ਦਰਮਿਆਨੀ ਧੁੰਦ ਜਾਰੀ ਰਹਿਣ ਦੀ ਉਮੀਦ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੀਂਹ ਦਾ ਅਲਰਟ, ਧੁੰਦ ਵੀ ਰਹੇਗੀ ਛਾਈ, ਜਾਣੋ ਕਿੰਨੀ ਵਧੇਗੀ ਠੰਡ 


ਦੱਸ ਦਈਏ ਕਿ ਐਤਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 14.8 ਡਿਗਰੀ ਅਤੇ ਸ੍ਰੀਨਗਰ ਦਾ 12.3 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਤਾਪਮਾਨ ਇਸ ਤਰ੍ਹਾਂ ਹੀ ਰਹਿਣ ਵਾਲਾ ਹੈ। 


ਕੱਲ੍ਹ ਮੰਗਲਵਾਰ ਨੂੰ ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ। ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।


ਇਲਾਕੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਚੰਡੀਗੜ੍ਹ ਧੁੰਦ ਦੀ ਚਾਦਰ ਵਿੱਚ ਲਪੇਟਿਆ ਨਜ਼ਰ ਆ ਰਿਹਾ ਹੈ। ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਧੁੰਦ ਅਤੇ ਹੱਡ ਚੀਰਵੀ ਠੰਢ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।  ਇਸ ਸੰਘਣੀ ਧੁੰਦ ਨੇ ਰੇਲ ਗੱਡੀਆਂ ਦੀ ਰਫ਼ਤਾਰ ਵੀ ਹੌਲੀ ਕਰ ਦਿੱਤੀ ਹੈ। ਸੰਘਣੀ ਧੁੰਦ ਕਾਰਨ ਰੇਲਵੇ ਸਟੇਸ਼ਨ ਵਿੱਚ ਸੰਨਾਟਾ ਛਾਇਆ ਹੋਇਆ ਹੈ। 


ਧੁੰਦ ਕਾਰਨ ਬੀਤੇ ਦਿਨੀ  ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉੱਥੇ ਉਸ ਨੂੰ 10 ਉਡਾਣਾਂ ਲਈ ਦੇਰੀ ਹੋਈ। ਰੱਦ ਕੀਤੀਆਂ ਉਡਾਣਾਂ ਵਿੱਚ ਚੰਡੀਗੜ੍ਹ-ਮੁੰਬਈ, ਚੰਡੀਗੜ੍ਹ-ਪੁਣੇ, ਚੰਡੀਗੜ੍ਹ-ਦਿੱਲੀ, ਚੰਡੀਗੜ੍ਹ-ਜੈਪੁਰ, ਚੰਡੀਗੜ੍ਹ-ਅਹਿਮਦਾਬਾਦ, ਚੰਡੀਗੜ੍ਹ-ਬੈਂਗਲੁਰੂ ਸ਼ਾਮਲ ਹਨ।


ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਤਿੰਨ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲਗਭਗ 2 ਤੋਂ 3 ਘੰਟੇ ਦੇਰੀ ਨਾਲ ਰਵਾਨਾ ਹੋਈਆਂ। ਜਦੋਂ ਕਿ ਸੱਤ ਉਡਾਣਾਂ 20 ਤੋਂ 35 ਮੀਟਰ ਦੀ ਦੇਰੀ ਨਾਲ ਚੱਲੀਆਂ। ਧੁੰਦ ਨੇ ਐਤਵਾਰ ਨੂੰ ਵੀ ਟਰੇਨਾਂ ਦੀ ਰਫਤਾਰ ਨੂੰ ਬ੍ਰੇਕ ਲਗਾ ਦਿੱਤੀ। 


ਇਹ ਵੀ ਪੜ੍ਹੋ: Punjab News:ਵਿਸ਼ੇਸ਼ ਮੁੱਖ ਸਕੱਤਰ ਵੀ.ਕੇ.ਸਿੰਘ ਨੂੰ ਸੌਂਪੀ ਗਈ ਇੱਕ ਹੋਰ ਜ਼ਿੰਮੇਵਾਰੀ