Panchkula News: ਅੱਜ ਪੰਚਕੂਲਾ `ਚ CPR ਸਿਖਲਾਈ ਕੈਂਪ ਤੇ ਨਸ਼ਾ ਛੁਡਾਊ ਮੁਹਿੰਮ ਦਾ ਕੀਤਾ ਜਾਵੇਗਾ ਆਯੋਜਨ
Panchkula News: ਸੰਸਥਾਪਕ ਚੇਅਰਮੈਨ ਤਰੁਣ ਭੰਡਾਰੀ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਸੂਬੇ ਭਰ ਵਿੱਚ ਲਗਾਤਾਰ ਲਗਾਏ ਜਾਣਗੇ।
Panchkula News: ਮਰਹੂਮ ਸੁਦੇਸ਼ ਭੰਡਾਰੀ (Sudesh Bhandari) ਦੀ ਯਾਦ ਵਿੱਚ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵੱਲੋਂ 1 ਜੁਲਾਈ ਤੋਂ 15 ਜੁਲਾਈ ਤੱਕ ਜ਼ਿਲ੍ਹਾ ਪੰਚਕੂਲਾ ਵਿੱਚ ਵੱਖ-ਵੱਖ ਥਾਵਾਂ ’ਤੇ ਸੀਪੀਆਰ ਸਿਖਲਾਈ ਕੈਂਪ (CPR Training Camp) ਅਤੇ ਨਸ਼ਾ ਛੁਡਾਊ ਮੁਹਿੰਮ (Drug Free) ਦਾ ਆਯੋਜਨ ਕੀਤਾ ਗਿਆ। ਟਰੱਸਟ ਦੇ ਸੰਸਥਾਪਕ ਚੇਅਰਮੈਨ ਤਰੁਣ ਭੰਡਾਰੀ ਅਨੁਸਾਰ ਉਨ੍ਹਾਂ ਦੇ ਜਨਮ ਦਿਨ ਭਾਵ 16 ਜੁਲਾਈ ਨੂੰ ਸ਼ਾਮ 5 ਵਜੇ ਸਮਾਪਤੀ ਸਮਾਗਮ ਕਰਵਾਇਆ ਜਾਵੇਗਾ।
ਇਹ ਪ੍ਰੋਗਰਾਮ ਸੈਕਟਰ-4 ਸਥਿਤ ਮਕਾਨ ਨੰ. 534 ਦੇ ਸਾਹਮਣੇ ਪਾਰਕ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਸੀ.ਪੀ.ਆਰ.ਸਿਖਲਾਈ ਕੈਂਪ CPR Training Camp) ਅਤੇ ਨਸ਼ਾ ਛੁਡਾਊ ਮੁਹਿੰਮਾਂ (Drug Free)ਦੇ ਸਫਲ ਆਯੋਜਨ ਵਿੱਚ ਯੋਗਦਾਨ ਪਾਉਣ ਵਾਲੀਆਂ ਸਮਾਜਿਕ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਚੰਡੀਗੜ੍ਹ ਵਿੱਖੇ IAS ਅਫਸਰ ਨੇ CPR ਕਰ ਇੱਕ ਵਿਅਕਤੀ ਦੀ ਬਚਾਈ ਜਾਨ, ਬਹਾਦਰੀ ਦੀ ਹੋ ਰਹੀ ਤਾਰੀਫ਼, ਵੀਡੀਓ ਹੋਇਆ ਵਾਇਰਲ
ਸੰਸਥਾਪਕ ਚੇਅਰਮੈਨ ਤਰੁਣ ਭੰਡਾਰੀ ਨੇ ਦੱਸਿਆ ਕਿ ਪ੍ਰੋਗਰਾਮ ਉਪਰੰਤ ਲੰਗਰ/ਭੰਡਾਰਾ ਲਗਾਇਆ ਜਾਵੇਗਾ। ਉਨ੍ਹਾਂ ਅਨੁਸਾਰ ਭਵਿੱਖ ਵਿੱਚ ਵੀ ਅਜਿਹੇ ਕੈਂਪ ਸੂਬੇ ਭਰ ਵਿੱਚ ਲਗਾਤਾਰ ਲਗਾਏ ਜਾਣਗੇ।