Chandigarh News: ਮਾਂ ਨਾਲ ਪੀਜੀ ਦੇਖਣ ਗਏ ਬੱਚੇ `ਤੇ ਕੁੱਤੇ ਨੇ ਕੀਤਾ ਹਮਲਾ, ਗੰਭੀਰ ਹਾਲਤ `ਚ ਹਸਪਤਾਲ ਦਾਖ਼ਲ
Chandigarh News: ਚੰਡੀਗੜ੍ਹ ਵਿੱਚ ਇੱਕ ਬੱਚੇ ਉਪਰ ਅਮਰੀਕੀ ਬੁਲੀ ਕੁੱਤੇ ਨੇ ਹਮਲਾ ਕਰਕੇ ਦਿੱਤਾ। ਇਸ ਹਮਲੇ ਕਾਰਨ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।
Chandigarh News: ਚੰਡੀਗੜ੍ਹ ਦੇ ਸੈਕਟਰ 32-ਡੀ 'ਚ ਬੀਤੇ ਦਿਨੀ ਇੱਕ ਅਮਰੀਕੀ ਬੁਲੀ ਕੁੱਤੇ ਵੱਲੋਂ ਦੋ ਸਾਲ ਦੇ ਬੱਚੇ 'ਤੇ ਹਮਲਾ ਕਰਨ ਦੀ ਖ਼ਬਰ ਸਹਮਣੇ ਆਈ ਹੈ। ਇਸ ਦੌਰਾਨ ਬੱਚੇ ਦੀਆਂ ਪਸਲੀਆਂ ਅਤੇ ਪੇਟ 'ਤੇ ਕੁੱਤੇ ਦੇ ਵੱਢਣ ਕਰਕੇ ਉਹ ਬੁਰੀ ਤਰ੍ਹਾਂ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਬਾਅਦ ਜ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਬੱਚੇ ਦੀ ਮਾਂ ਜਸਮੀਤ ਸਿੰਗਲਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਤੇ ਰਿਸ਼ਤੇਦਾਰੀ ਵਿੱਚੋਂ ਭੈਣ ਨਾਲ ਪੀਜੀ (ਪੇਇੰਗ ਗੈਸਟ ਰਿਹਾਇਸ਼) ਦੀ ਭਾਲ ਕਰਨ ਲਈ ਉਨ੍ਹਾਂ ਦੇ ਗੁਆਂਢ ਦੇ ਘਰ ਗਈ ਸੀ।
ਜਸਮੀਤ ਨੇ ਦੱਸਿਆ, "ਜਦੋਂ ਉਹ ਉਪਰਲੀ ਮੰਜ਼ਿਲ 'ਤੇ ਕਮਰਾ ਦੇਖਣ ਗਏ ਤਾਂ ਪਹਿਲੀ ਮੰਜ਼ਿਲ 'ਤੇ ਦਰਵਾਜ਼ੇ ਦੇ ਪਿੱਛੇ ਤੋਂ ਕੁੱਤਾ ਉੱਚੀ-ਉੱਚੀ ਭੌਂਕਣ ਲੱਗਾ। ਇਸ ਤੋਂ ਬਾਅਦ ਜਦੋਂ ਉਹ ਪਹਿਲੀ ਮੰਜ਼ਿਲ ਤੋਂ ਉਤਰੇ ਤਾਂ ਲੜਕੇ ਨੇ ਦਰਵਾਜ਼ਾ ਖੋਲ੍ਹਿਆ ਅਤੇ ਕੁੱਤੇ ਨੇ ਉਸ ਬੱਚੇ 'ਤੇ ਹਮਲਾ ਕਰ ਦਿੱਤਾ।" ਉਨ੍ਹਾਂ ਨੇ ਅੱਗੇ ਦੱਸਿਆ ਕਿ ਬੱਚੇ ਦੇ ਜ਼ਖ਼ਮ ਬਹੁਤ ਗੰਭੀਰ ਸੀ, ਜਿਸ ਕਾਰਨ ਉਹ ਬਿਨਾਂ ਕਿਸੇ ਦੇਰੀ ਦੇ ਬੱਚੇ ਨੂੰ ਨਿੱਜੀ ਹਸਪਤਾਲ ਲੈ ਗਏ।
ਇਹ ਵੀ ਪੜ੍ਹੋ : Sports News: ਖੇਡ ਮੰਤਰੀ ਦਾ ਵੱਡਾ ਐਲਾਨ; ਓਲੰਪਿਕ ਮੈਡਲ ਜੇਤੂਆਂ ਨੂੰ ਮਿਲਣਗੇ ਕ੍ਰਮਵਾਰ ਤਿੰਨ, ਦੋ ਤੇ ਇੱਕ ਕਰੋੜ ਰੁਪਏ
ਉੱਥੋਂ ਦੇ ਡਾਕਟਰ ਨੇ ਉਨ੍ਹਾਂ GMCH-32 ਸਰਕਾਰੀ ਹਸਪਤਾਲ ਜਾਣ ਦੀ ਸਲਾਹ ਦਿੱਤੀ। ਉਸ ਨੇ ਅੱਗੇ ਦੱਸਿਆ ਕਿ ਦੰਦਾਂ ਦੇ ਨਿਸ਼ਾਨ ਕਰਕੇ ਬੱਚੇ ਦੀ ਚਮੜੀ ਦੇ ਟਿਸ਼ੂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਰਾਤ ਭਰ ਬੱਚੇ ਦੇ ਜਖ਼ਮ ਤੋਂ ਲਗਾਤਾਰ ਖ਼ੂਨ ਵਗਦਾ ਰਿਹਾ ਹੈ। ਬੱਚੇ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਕੁੱਤੇ ਦੇ ਮਾਲਕ ਨੇ ਹਸਪਤਾਲ ਆ ਕੇ ਉਸ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ। ਇਲਾਜ ਮਗਰੋਂ ਬੱਚੇ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਤੱਕ ਪੁਲਿਸ ਵੱਲੋਂ ਇਹ ਕਿਹਾ ਗਿਆ ਸੀ ਕਿ ਦੋਵੇਂ ਧਿਰਾਂ ਆਪਸ ਵਿੱਚ ਇਹ ਮਸਲਾ ਸੁਲਝਾ ਲੈਣ। ਇਸ ਤੋਂ ਬਾਅਦ ਅੱਜ ਬੱਚੇ ਦੇ ਪਰਿਵਾਰ ਵੱਲੋਂ ਕੁੱਤੇ ਦੇ ਮਾਲਕ ਖ਼ਿਲਾਫ਼ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਕਾਬਿਲੇਗੌਰ ਹੈ ਕਿ 21 ਜੁਲਾਈ ਨੂੰ ਸਵੇਰੇ ਸੈਕਟਰ 17ਬੀ ਵਿੱਚ ਹਰਿਆਣਾ ਦੇ ਸੈਰ-ਸਪਾਟਾ ਵਿਭਾਗ ਦੇ ਇੱਕ ਕਰਮਚਾਰੀ ਨੂੰ ਲਾਵਾਰਸ ਕੁੱਤੇ ਨੇ ਵੱਢ ਲਿਆ ਸੀ। ਪੀੜਤ ਦੀ ਲੱਤ ਵਿੱਚ ਡੂੰਘਾ ਤੇ ਵੱਡਾ ਜ਼ਖ਼ਮ ਹੋ ਗਿਆ ਸੀ। ਉਸ ਦੇ ਸਾਥੀ ਨੇ ਜ਼ਖਮੀ ਨੂੰ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ। ਹਸਪਤਾਲ ਵਿੱਚ ਜ਼ਖਮ ਨੂੰ ਟਾਂਕੇ ਲਗਾਉਣ ਦੇ ਨਾਲ ਐਂਟੀ-ਰੇਬੀਜ਼ ਟੀਕਾਕਰਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Shaheed Udham Singh news: ਬਦਲਾ 21 ਸਾਲ ਬਾਅਦ! ਮਹਾਨ ਯੋਧੇ ਸ਼ਹੀਦ ਊਧਮ ਸਿੰਘ ਨੂੰ ਨਿੱਘੀ ਸ਼ਰਧਾਜ਼ਲੀ