Dushyant Chautala Challan: ਫਰੀਦਾਬਾਦ ਪੁਲਿਸ ਨੇ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ ਆਗੂ ਦੁਸ਼ਯੰਤ ਚੌਟਾਲਾ ਦੇ ਬਿਨਾਂ ਹੈਲਮੇਟ ਦੇ ਸਵਾਰ ਮੋਟਰਸਾਈਕਲ ਦਾ ਚਲਾਨ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।


COMMERCIAL BREAK
SCROLL TO CONTINUE READING

ਦੁਸ਼ਯੰਤ ਨੇ 25 ਅਗਸਤ ਨੂੰ ਮੋਟਰਸਾਈਕਲ ਰੈਲੀ ਦੌਰਾਨ ਇਹ ਦੋਪਹੀਆ ਵਾਹਨ ਚਲਾਇਆ ਸੀ। ਇਸ ਦੀ ਵੀਡੀਓ ਜਨਤਕ ਹੋਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਹਾਲਾਂਕਿ, ਇਹ ਮੋਟਰਸਾਈਕਲ ਦੁਸ਼ਯੰਤ ਚੌਟਾਲਾ ਦਾ ਨਹੀਂ ਹੈ, ਸਗੋਂ ਉਨ੍ਹਾਂ ਦੇ ਸਮਰਥਕ ਦੇ ਨਾਂ 'ਤੇ ਰਜਿਸਟਰਡ ਹੈ। ਅਧਿਕਾਰੀਆਂ ਮੁਤਾਬਕ ਸਾਬਕਾ ਉਪ ਮੁੱਖ ਮੰਤਰੀ ਨੇ ਲਾਲ ਰੰਗ ਦਾ ਮੋਟਰਸਾਈਕਲ ਚਲਾਇਆ ਜੋ ਰਿਆਸਤ ਅਲੀ ਦੇ ਨਾਂ 'ਤੇ ਰਜਿਸਟਰਡ ਹੈ। ਉਸ ਨੇ ਦੱਸਿਆ ਕਿ ਦੁਸ਼ਯੰਤ ਚੌਟਾਲਾ ਅਤੇ ਉਸ ਦੇ ਪਿੱਛੇ ਇਕ ਹੋਰ ਵਿਅਕਤੀ ਬਿਨਾਂ ਹੈਲਮੇਟ ਪਾਏ ਬੈਠੇ ਸਨ, ਇਸ ਲਈ 2000 ਰੁਪਏ ਦਾ ਚਲਾਨ ਕੀਤਾ ਗਿਆ ਹੈ।


ਜਾਣਕਾਰੀ ਮੁਤਾਬਕ, ਐਤਵਾਰ ਯਾਨੀ 25 ਅਗਸਤ ਨੂੰ ਦੁਸ਼ਯੰਤ ਚੌਟਾਲਾ ਰੈਲੀ ਕਰਨ ਫਰੀਦਾਬਾਦ ਦੇ ਗੋਂਚੀ ਪਹੁੰਚੇ ਸਨ, ਜਿੱਥੇ ਜੇਜੇਪੀ ਨੇ ਰੈਲੀ ਤੋਂ ਪਹਿਲਾਂ ਮੋਟਰਸਾਈਕਲ ਰੈਲੀ ਕੱਢੀ ਸੀ। ਇਸ ਮਾਮਲੇ ਵਿਚ ਫਰੀਦਾਬਾਦ ਪੁਲਸ ਦੇ ਬੁਲਾਰੇ ਨੇ ਕਿਹਾ, “ਸਾਨੂੰ ਜਿਨ੍ਹਾਂ ਮੋਟਰਸਾਈਕਲਾਂ ਦੇ ਨੰਬਰ ਮਿਲੇ ਸਨ, ਉਨ੍ਹਾਂ ਸਾਰਿਆਂ ਦੇ ਚਲਾਨ ਕਰ ਦਿੱਤੇ ਗਏ ਹਨ। ਫਿਲਹਾਲ 15 ਚਲਾਨ ਜਾਰੀ ਕੀਤੇ ਗਏ ਹਨ। ਬਿਨਾਂ ਹੈਲਮੇਟ ਸਵਾਰਾਂ ਦਾ 1,000 ਰੁਪਏ ਦਾ ਚਲਾਨ ਅਤੇ ਬਿਨਾਂ ਹੈਲਮੇਟ ਸਵਾਰੀ ਕਰਨ ਵਾਲੇ ਦੋ ਵਿਅਕਤੀਆਂ ਦਾ 2,000 ਰੁਪਏ ਦਾ ਚਲਾਨ ਕੀਤਾ ਗਿਆ ਹੈ।