PGI Fire News: ਚੰਡੀਗੜ੍ਹ ਦੇ ਪੀਜੀਆਈ ਵਿੱਚ ਇੱਕ ਵਾਰ ਫਿਰ ਅੱਗ ਲੱਗ ਗਈ ਹੈ। ਇਸ ਵਾਰ ਪੀਜੀਆਈ ਦੇ ਪਿੱਛੇ ਖਾਲੀ ਪਏ ਜੰਗਲੀ ਖੇਤਰ ਵਿੱਚ ਅੱਗ ਲੱਗ ਗਈ। ਇਹ ਅੱਗ ਨਯਾਗਾਓਂ ਦੀ ਜਨਤਾ ਕਲੋਨੀ ਦੇ ਨਾਲ ਲੱਗਦੇ ਪੀਜੀਆਈ ਇਲਾਕੇ ਵਿੱਚ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ।


COMMERCIAL BREAK
SCROLL TO CONTINUE READING

ਇੱਥੇ ਸੰਘਣੀ ਝਾੜੀਆਂ ਕਾਰਨ ਅਜੇ ਵੀ ਰੁਕ-ਰੁਕ ਕੇ ਅੱਗ ਵਲ ਰਹੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਅੱਗ ਬੁਝਾਉਣ ਲਈ ਪੀਜੀਆਈ ਦਾ ਇੱਕ ਫਾਇਰ ਇੰਜਨ, ਫਾਇਰ ਸਟੇਸ਼ਨ ਸੈਕਟਰ 11 ਦੀਆਂ ਤਿੰਨ ਗੱਡੀਆਂ ਤੇ ਫਾਇਰ ਸਟੇਸ਼ਨ ਸੈਕਟਰ 17 ਦੀ ਇੱਕ ਗੱਡੀ ਮੌਕੇ ’ਤੇ ਮੌਜੂਦ ਹੈ। ਇਸ ਇਲਾਕੇ 'ਚ ਅੱਗ ਲੱਗੀ ਹੈ, ਉੱਥੇ ਪੀਜੀਆਈ ਦੇ ਅੰਦਰ ਚੱਲ ਰਹੇ ਨਿਰਮਾਣ ਲਈ ਇੱਕ ਪਲਾਂਟ ਲਗਾਇਆ ਗਿਆ ਹੈ। ਇਹ ਪਲਾਂਟ ਇੱਕ ਨਿੱਜੀ ਨਿਰਮਾਣ ਕੰਪਨੀ ਵੱਲੋਂ ਬਣਾਇਆ ਗਿਆ ਹੈ। ਇੱਥੇ ਮਜ਼ਦੂਰਾਂ ਦੇ ਕੁਆਰਟਰ ਵੀ ਬਣੇ ਹੋਏ ਹਨ।


ਇਸ ਤਰ੍ਹਾਂ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਅੱਜ ਤੜਕੇ ਇੱਕ ਮਠਿਆਈ ਦੀ ਦੁਕਾਨ ਨੂੰ ਅੱਗ ਲੱਗ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਰੀਬ ਢਾਈ ਘੰਟੇ 'ਚ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਮਠਿਆਈ ਦੀ ਦੁਕਾਨ ਦੇ ਉਪਰਲੇ ਹਿੱਸੇ ਤੋਂ ਲੱਗੀ ਹੈ। ਇਸ ਕਾਰਨ ਦੁਕਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।


ਇਹ ਵੀ ਪੜ੍ਹੋ : Punjab Stubble Burning: ਪੰਜਾਬ 'ਚ ਲਗਾਤਾਰ ਤੀਜੇ ਦਿਨ ਪਰਾਲੀ ਸਾੜਨ ਦੇ ਮਾਮਲੇ ਘਟੇ, 1084 ਕਿਸਾਨਾਂ ਖਿਲਾਫ਼ FIR ਦਰਜ


ਅੱਗ ਲੱਗਣ ਤੋਂ ਬਾਅਦ ਮਠਿਆਈ ਦੀ ਦੁਕਾਨ ਦੇ ਉੱਪਰ ਰਸੋਈ ਵਿੱਚ ਰੱਖਿਆ ਗੈਸ ਸਿਲੰਡਰ ਫਟਣ ਲੱਗਾ। ਸਿਲੰਡਰ ਫਟਣ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਵਾਜ਼ ਇੰਨੀ ਤੇਜ਼ ਸੀ ਕਿ ਦੂਰੋਂ-ਦੂਰੋਂ ਲੋਕ ਘਰਾਂ ਤੋਂ ਬਾਹਰ ਆ ਗਏ। ਉੱਥੇ ਮੌਜੂਦ ਲੋਕਾਂ ਨੇ ਚੰਡੀਗੜ੍ਹ ਪੁਲਿਸ ਤੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਥਾਂ ’ਤੇ ਅੱਗ ਲੱਗੀ, ਉਸ ਥਾਂ ’ਤੇ ਮਠਿਆਈ ਦੀ ਦੁਕਾਨ ਦੀ ਛੱਤ ’ਤੇ ਜਨਰੇਟਰ ਰੱਖਿਆ ਹੋਇਆ ਸੀ। ਇਸ ਜਨਰੇਟਰ ਦੇ ਕੋਲ ਇੱਕ ਬੈਟਰੀ ਵੀ ਰੱਖੀ ਹੋਈ ਸੀ। ਇਹ ਅੱਗ ਉਥੋਂ ਸ਼ੁਰੂ ਹੋਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਗ ਬੈਟਰੀ 'ਚ ਸਪਾਰਕ ਹੋਣ ਕਾਰਨ ਲੱਗੀ ਹੋ ਸਕਦੀ ਹੈ। 


 


ਇਹ ਵੀ ਪੜ੍ਹੋ : PM Narendra Modi Threat News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਪੁਲਿਸ ਅੜਿੱਕੇ ਚੜ੍ਹਿਆ