Panchkula Firing: ਪੰਚਕੂਲਾ `ਚ ਲੜਕੀ ਨੂੰ ਲੈ ਕੇ ਹੋਏ ਵਿਵਾਦ `ਚ ਚੱਲੀ ਗੋਲੀ; ਤਿੰਨ ਦੀ ਮੌਤ
Panchkula Firing: ਪੰਚਕੂਲਾ ਵਿੱਚ ਦੇਰ ਰਾਤ ਕੈਫੇ ਵਿੱਚ ਵਿਵਾਦ ਤੋਂ ਬਾਅਦ ਫਾਇਰਿੰਗ ਦੌਰਾਨ ਲੜਕੀ ਸਮੇਤ ਤਿੰਨ ਜਣਿਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।
Panchkula Firing: ਪੰਚਕੂਲਾ ਵਿੱਚ ਦੇਰ ਰਾਤ ਮੋਰਨੀ ਰੋਡ ਉਤੇ ਸਥਿਤ ਨਿੱਜੀ ਕੈਫੇ ਵਿੱਚ ਲੜਕੀ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਵਿਵਾਦ ਨੇ ਬਾਅਦ ਵਿੱਚ ਖੂਨੀ ਰੂਪ ਧਾਰਨ ਕਰ ਲਿਆ। ਪੰਚਕੂਲਾ ਦੇ ਅਧੀਨ ਆਉਂਦੇ ਪਿੰਡ ਬੁਰਜ ਕੋਟੀਆ ਕੋਲ ਇੱਕ ਸਕਾਰਪਿਓ ਚਾਲਕ ਜੋ ਕਿ ਆਪਣੇ ਦੋਸਤਾਂ ਨਾਲ ਉਥੇ ਨਿਕਲ ਰਿਹਾ ਸੀ ਪਰ ਦੂਜੀ ਧਿਰ ਘਾਤ ਲਗਾ ਕੇ ਬੈਠੇ ਸਨ। ਉਨ੍ਹਾਂ ਨੇ 25 ਤੋਂ 25 ਫਾਇਰ ਕੀਤੇ।
ਇਸ ਵਾਰਦਾਤ ਵਿੱਚ ਦਿੱਲੀ ਦੇ ਰਹਿਣ ਵਾਲੇ ਵਿੱਕੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਲੜਕੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਕਿਸੇ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ।
ਸੂਤਰਾਂ ਅਨੁਸਾਰ ਤਿੰਨ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਹੈ। ਪੁਲਿਸ ਸੂਚਨਾ ਮਿਲਦੇ ਹੀ ਘਟਨਾ ਸਥਾਨ ਉਤੇ ਪੁੱਜ ਗਈ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਖੰਗਾਲਣ ਵਿੱਚ ਲੱਗੀ ਹੋਈ ਹੈ।
ਵਿੱਕੀ ਤੇ ਵਿਪਨ ਵਾਸੀ ਦਿੱਲੀ ਅਤੇ ਦੀਆ ਵਾਸੀ ਹਿਸਾਰ ਕੈਂਟ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪੁੱਜ ਗਈ ਤੇ ਜਾਂਚ ਆਰੰਭ ਕਰ ਦਿੱਤੀ। ਜਾਣਕਾਰੀ ਮੁਤਾਬਕ ਪਿੰਜੌਰ ਦੇ ਨਿੱਜੀ ਹੋਟਲ ਵਿੱਚ ਐਤਵਾਰ ਰਾਤ ਅੱਠ ਤੋਂ ਦਸ ਦੋਸਤ ਪਾਰਟੀ ਮਨਾਉਣ ਆਏ ਸਨ। ਜ਼ੀਰਕਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਜਨਮ ਦਿਨ 'ਤੇ ਬੁਲਾਇਆ ਸੀ।
ਇਹ ਵੀ ਪੜ੍ਹੋ : Punjab Breaking Live Updates: ਖੰਨਾ ਦੇ ਵਾਰਡ ਨੰਬਰ-2 'ਚ ਅੱਜ ਦੁਬਾਰਾ ਹੋਵੇਗੀ ਵੋਟਿੰਗ; ਵੱਡੀਆਂ ਖ਼ਬਰਾਂ ਲਈ ਜੁੜੇ ਰਹੋ
ਪਾਰਟੀ ਤੋਂ ਬਾਅਦ ਜਿਵੇਂ ਹੀ ਸਾਰੇ ਦੋਸਤ ਹੋਟਲ ਦੀ ਪਾਰਕਿੰਗ 'ਚ ਪਹੁੰਚੇ ਤਾਂ ਕਾਰ 'ਚ ਸਵਾਰ ਕੁਝ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਲਗਾਤਾਰ ਚੱਲ ਰਹੀ ਗੋਲੀਬਾਰੀ ਕਾਰਨ ਦੋ ਨੌਜਵਾਨਾਂ ਤੇ ਇੱਕ ਲੜਕੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸੈਕਟਰ 6 ਪੰਚਕੂਲਾ ਵਿੱਚ ਪੁਲਿਸ ਦੇ ਡਿਪਟੀ ਕਮਿਸ਼ਨਰ ਹਿਮਾਦਰੀ ਕੌਸ਼ਿਕ, ਏਸੀਪੀ ਅਰਵਿੰਦ ਕੰਬੋਜ, ਅਪਰਾਧ ਸ਼ਾਖਾ ਦੇ ਐਸ. 26 ਪੰਚਕੂਲਾ ਮੌਜੂਦ ਹਨ। ਪਾਰਟੀ 'ਚ ਸ਼ਾਮਲ ਹੋਰ ਦੋਸਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵੇਂ ਮ੍ਰਿਤਕ ਲੜਕੇ ਮਾਮਾ-ਭਾਣਜਾ ਦੱਸੇ ਜਾਂਦੇ ਹਨ।
ਇਹ ਵੀ ਪੜ੍ਹੋ : Pilibhit Encounter News: ਪੁਲਿਸ ਚੌਂਕੀ 'ਤੇ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਪੀਲੀਭੀਤ 'ਚ ਮੁਕਾਬਲੇ ਦੌਰਾਨ ਢੇਰ