Chandigarh News: ਖ਼ੁਰਾਕ, ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਅਧਿਕਾਰੀ ਸਬਜ਼ੀਆਂ ਦੇ ਭਾਅ `ਤੇ ਰੱਖਣਗੇ ਨਜ਼ਰ
Chandigarh News: ਚੰਡੀਗੜ੍ਹ ਵਿੱਚ ਸਬਜ਼ੀਆਂ ਦੇ ਵੱਧ ਰਹੇ ਰੇਟਾਂ ਉਤੇ ਰੋਕ ਲਗਾਉਣ ਲਈ ਖ਼ੁਰਾਕ, ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਅਧਿਕਾਰੀ ਤਿੱਖੀ ਨਜ਼ਰ ਰੱਖਣਗੇ।
Chandigarh News: ਭਾਰੀ ਮੀਂਹ ਮਗਰੋਂ ਸਬਜ਼ੀਆਂ ਦੇ ਵਧੇ ਰੇਟਾਂ ਨੂੰ ਕੰਟਰੋਲ ਕਰਨ ਲਈ ਖ਼ੁਰਾਕ, ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਡਾਇਰੈਕਟਰ ਦੇ ਨਿਰਦੇਸ਼ਾਂ ਉਤੇ ਮੀਟਿੰਗ ਹੋਈ। ਰੁਪੇਸ਼ ਕੁਮਾਰ ਅਗਰਵਾਲ, ਡਾਇਰੈਕਟਰ ਖੁਰਾਕ, ਸਪਲਾਈ ਤੇ ਖਪਤਕਾਰ ਮਾਮਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਹਿਤ ਗੁਪਤਾ, ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ ਤੇ ਸੰਯਮ ਗਰਗ, ਪ੍ਰਸ਼ਾਸਕ ਮਾਰਕੀਟ ਕਮੇਟੀ ਵੱਲੋਂ ਵੱਖ-ਵੱਖ ਸਬਜ਼ੀਆਂ ਦੀਆਂ ਕੀਮਤਾਂ ਦੀ ਸਮੀਖਿਆ ਲਈ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਸਬਜ਼ੀਆਂ ਦੇ ਪ੍ਰਚੂਨ ਭਾਅ ਉਤੇ ਨਿਗਰਾਨੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਇਹ ਫ਼ੈਸਲਾ ਲਿਆ ਗਿਆ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਖਾਧ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਅਧਿਕਾਰੀਆਂ ਦੀ ਇੱਕ ਟੀਮ ਟਮਾਟਰ ਤੇ ਹੋਰ ਸਬਜ਼ੀਆਂ ਦੀ ਨਿਲਾਮੀ ਦੀਆਂ ਕੀਮਤਾਂ ਦੀ ਬਾਰੀਕੀ ਨਾਲ ਨਿਗਰਾਨੀ ਕਰੇਗੀ ਤੇ ਸੁਝਾਅ ਸਬੰਧੀ ਪ੍ਰਚੂਨ ਕੀਮਤਾਂ ਤੈਅ ਕਰੇਗੀ। ਉਹ ਨਿਯਮਿਤ ਰੂਪ ਨਾਲ ਆਪਣੀਆਂ ਮੰਡੀਆਂ ਵਿੱਚ ਕੀਮਤਾਂ ਦੀ ਨਿਗਰਾਨੀ ਕਰਨਗੇ।
ਮਨੀਮਾਜਰਾ ਕੋਆਪ੍ਰਟੇਵਿ ਮਾਰਕੀਟਿੰਗ ਤੇ ਪ੍ਰੋਸਸਿੰਗ ਸੁਸਾਇਟੀ ਲਿਮਟਿਡ ਨੂੰ ਟਮਾਟਰਾਂ ਦੀ ਖ਼ਰੀਦੋ-ਫ਼ਰੋਖ਼ਤ ਵਿੱਚ ਨਾ ਲਾਭ ਨਾ ਨੁਕਸਾਨ ਦੇ ਆਧਾਰ ਉਤੇ ਹਿੱਸਾ ਲੈਣ ਅਤੇ ਸੈਕਟਰ-26 ਸਥਿਤ ਮਾਰਕੀਟ ਕਮੇਟੀ ਦਫ਼ਤਰ ਨੇੜੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਇਹ ਵੀ ਫ਼ੈਸਲਾ ਕੀਤਾ ਕਿ ਸਾਰੇ ਸਬੰਧਤ ਅਧਿਕਾਰੀਆਂ ਦੁਆਰਾ ਸਮੇਂ-ਸਮੇਂ 'ਤੇ ਸਮੀਖਿਆ ਤੇ ਸੁਧਾਰ ਕੀਤੇ ਜਾਣ।
ਇਹ ਵੀ ਪੜ੍ਹੋ : Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਭਾਰੀ ਬਾਰਿਸ਼ ਮਗਰੋਂ ਆਮ ਲੋਕਾਂ ਨੂੰ ਟਮਾਟਰ ਜਾਂ ਪਿਆਜ਼ ਤੋਂ ਇਲਾਵਾ ਹੋਰ ਸਬਜ਼ੀਆਂ ਨੇ ਵੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸਬਜ਼ੀਆਂ ਦੀਆਂ ਕੀਮਤਾਂ 'ਚ ਕਈ ਗੁਣਾ ਫ਼ਰਕ ਆ ਗਿਆ ਹੈ। ਮੌਸਮ ਦਾ ਅਸਰ ਸਬਜ਼ੀਆਂ 'ਤੇ ਬੁਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ। ਮਹਿੰਗਾਈ ਦੀ ਮਾਰ ਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਟਮਾਟਰ ਅਤੇ ਅਦਰਕ ਦੇ ਨਾਲ-ਨਾਲ ਹੋਰ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। ਸਬਜ਼ੀ ਮੰਡੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਮਹਿੰਗਾਈ ਜਾਰੀ ਰਹੇਗੀ। ਇੱਕ ਤੋਂ ਡੇਢ ਮਹੀਨੇ ਬਾਅਦ ਹੀ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ