Chandigarh Vegetable Rate Hike: ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਦੀ ਕੇਂਦਰ ਮੀਟਿੰਗ ਤੈਅ ਹੈ ਪਰ ਕਿਸਾਨ ਅੰਦੋਲਨ ਦਾ ਸਿੱਧਾ ਅਸਰ ਹੁਣ ਹੌਲੀ-ਹੌਲੀ ਰੋਜ਼ਾਨਾ ਜ਼ਰੂਰੀ ਵਸਤਾਂ ਦੀ ਸਪਲਾਈ 'ਤੇ ਵੀ ਪੈਣ ਲੱਗਾ ਹੈ। ਹਰਿਆਣਾ ਦੀਆਂ ਸਰਹੱਦਾਂ ਬੰਦ ਹੋਣ ਅਤੇ ਬਰਵਾਲਾ ਮਾਰਗ ’ਤੇ ਜਾਮ ਲੱਗਣ ਕਾਰਨ ਖਾਣ-ਪੀਣ ਦੀਆਂ ਵਸਤਾਂ ਖਾਸ ਕਰਕੇ ਫਲਾਂ ਤੇ ਸਬਜ਼ੀਆਂ ਦੀ ਸਪਲਾਈ ਨਾਂਹ ਦੇ ਬਰਾਬਰ ਹੋ ਗਈ ਹੈ। ਇਸ ਕਾਰਨ ਹੁਣ ਇਨ੍ਹਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਤਿੰਨ ਦਿਨਾਂ ਵਿੱਚ ਇਹ ਵਾਧਾ ਕਰੀਬ ਡੇਢ ਗੁਣਾ ਹੋ ਗਿਆ ਹੈ। 


COMMERCIAL BREAK
SCROLL TO CONTINUE READING

ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਰੋਜ਼ਾਨਾ ਕਰੀਬ 80 ਟਰੱਕ ਸਬਜ਼ੀਆਂ ਪੁੱਜਦੀਆਂ ਸਨ ਪਰ ਕਿਸਾਨਾਂ ਦੇ ਅੰਦੋਲਨ ਕਾਰਨ ਇਨ੍ਹਾਂ ਦੀ ਗਿਣਤੀ 15 ਤੋਂ 20 ਰਹਿ ਗਈ ਹੈ।ਇਸ ਕਰਕੇ ਚੰਡੀਗੜ੍ਹ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਇਆ ਹੈ। 


ਇਹ ਵੀ ਪੜ੍ਹੋ:  Kisan Andolan 2.0: ਕਿਸਾਨਾਂ ਨੇ ਅੱਜ ਪੰਜਾਬ 'ਚ ਰੇਲਾਂ ਰੋਕਣ ਦਾ ਕੀਤਾ ਐਲਾਨ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 

ਜਾਣੋ ਸਬਜ਼ੀਆਂ ਦੀਆਂ ਕੀਮਤਾਂ 


ਤਿੰਨ ਦਿਨ ਪਹਿਲਾਂ 30 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ 40 ਰੁਪਏ ਕਿਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਨਿੰਬੂ 80 ਰੁਪਏ ਵਾਲਾ ਨਿੰਬੂ 190 ਰੁਪਏ, ਸ਼ਿਮਲਾ ਮਿਰਚ 70 ਰੁਪਏ ਕਿੱਲੋ ਤੋ ਜੋ ਰਿ ਹੁਣ ਸ਼ਿਮਲਾ ਮਿਰਚ 120 ਰੁਪਏ ਮਿਲ ਰਹੀ ਹੈ, ਹਰੀ ਮਿਰਚ 50 ਰੁਪਏ ਕਿਲੋ, ਬੈਂਗਣ 35 ਰੁਪਏ ਕਿਲੋ ਵਿਕ ਰਿਹਾ ਹੈ। ਅਦਰਕ 110 ਰੁਪਏ ਪ੍ਰਤੀ ਕਿਲੋ,  ਵਿਕ ਰਿਹਾ ਹੈ। ਇਸ ਦੇ ਨਾਲ ਹੀ ਆਲੂ ਦੀ ਕੀਮਤ 8 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 15 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ ਦੀ ਕੀਮਤ 20 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 30 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਰਸੋਈਆਂ 'ਤੇ ਪੈ ਰਿਹਾ ਹੈ।


ਇਹ ਵੀ ਪੜ੍ਹੋ:  Kisan Andolan 2.0: ਕਿਸਾਨ ਅੰਦੋਲਨ 'ਚ ਜ਼ਖਮੀ ਕਿਸਾਨਾਂ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ, ਸਿਹਤ ਮੰਤਰੀ ਦਾ ਐਲਾਨ

ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਾਰਨ ਰੇਲਵੇ ਬੋਰਡ ਨੇ ਚੰਡੀਗੜ੍ਹ ਤੋਂ 15 ਤੋਂ 17 ਫਰਵਰੀ ਤੱਕ ਚੱਲਣ ਵਾਲੀ ਅੰਮ੍ਰਿਤਸਰ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਹੈ। ਜਦਕਿ 5 ਰੇਲ ਗੱਡੀਆਂ ਸਰਹਿੰਦ, ਖੰਨਾ ਅਤੇ ਰਾਜਪੁਰਾ ਦੀ ਬਜਾਏ ਚੰਡੀਗੜ੍ਹ ਰਾਹੀਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ-ਕਟਿਹਾਰ ਐਕਸਪ੍ਰੈਸ, ਮਾਤਾ ਵੈਸ਼ਨੋ ਦੇਵੀ ਕਟੜਾ-ਗਾਜ਼ੀਪੁਰ ਟਰੇਨ, ਤਿਰੂਪਤੀ-ਜੰਮੂ ਤਵੀ ਐਕਸਪ੍ਰੈਸ, ਕੋਲਕਾਤਾ-ਜੰਮੂ ਤਵੀ ਸੁਪਰਫਾਸਟ ਅਤੇ ਅਸਾਮ-ਅੰਮ੍ਰਿਤਸਰ ਐਕਸਪ੍ਰੈਸ ਸ਼ਾਮਲ ਹਨ।