Haryana Nuh Clash: ਸਰਕਾਰ ਦਾ ਵੱਡਾ ਫੈਸਲਾ- ਨੂਹ ਅਤੇ ਪਲਵਲ ਵਿੱਚ 8 ਅਗਸਤ ਤੱਕ ਇੰਟਰਨੈੱਟ ਬੰਦ!
Haryana Nuh Clash: ਸਰਕਾਰ ਦਾ ਵੱਡਾ ਫੈਸਲਾ- ਨੂਹ ਅਤੇ ਪਲਵਲ ਵਿੱਚ 8 ਅਗਸਤ ਤੱਕ ਇੰਟਰਨੈੱਟ ਬੰਦ!
Haryana Nuh Clash News: ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ 31 ਜੁਲਾਈ ਨੂੰ ਹੋਈ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਸਥਿਤੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਲਈ ਹਿੰਸਾ ਦੇ ਬਾਅਦ ਤੋਂ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਪਹਿਲਾਂ ਜ਼ਿਲ੍ਹੇ ਵਿੱਚ 5 ਅਗਸਤ ਤੱਕ ਇੰਟਰਨੈੱਟ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਸ ਨੂੰ 8 ਅਗਸਤ ਤੱਕ ਵਧਾ ਦਿੱਤਾ ਗਿਆ ਹੈ।
ਦਰਅਸਲ ਹਰਿਆਣਾ ਸਰਕਾਰ ਨੇ ਨੂਹ ਅਤੇ ਪਲਵਲ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾ ਦੀ ਮੁਅੱਤਲੀ ਨੂੰ 8 ਅਗਸਤ ਤੱਕ ਵਧਾ ਦਿੱਤਾ ਹੈ। ਇਸ ਬਾਰੇ ਜਾਰੀ ਆਦੇਸ਼ ਅਨੁਸਾਰ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿਚ ਐਸਐਮਐਸ ਸੇਵਾਵਾਂ ਦੀ ਮੁਅੱਤਲੀ 7 ਅਗਸਤ ਸ਼ਾਮ 5 ਵਜੇ ਤੱਕ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Haryana Violence News: ਹਰਿਆਣਾ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ 'ਤੇ ਪਾਬੰਦੀ, ਨੂਹ ਹਿੰਸਾ ਮਾਮਲੇ 'ਚ ਹੁਣ ਤੱਕ 6 ਲੋਕਾਂ ਦੀ ਮੌਤ
ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਦੀ ਮੁਅੱਤਲੀ ਨੂੰ ਵਧਾਉਣ ਦਾ ਆਦੇਸ਼ ਵਧੀਕ ਮੁੱਖ ਸਕੱਤਰ (ਗ੍ਰਹਿ) ਟੀਵੀਐਸਐਨ ਪ੍ਰਸਾਦ ਨੇ ਸ਼ਨੀਵਾਰ ਸ਼ਾਮ ਨੂੰ ਜਾਰੀ ਕੀਤਾ। ਹਰਿਆਣਾ ਸਰਕਾਰ ਨੇ ਪਹਿਲਾਂ ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਇਸਨੂੰ 5 ਅਗਸਤ ਤੱਕ ਵਧਾ ਦਿੱਤਾ ਸੀ।
ਹੁਕਮ ਵਿੱਚ ਕਿਹਾ ਗਿਆ ਹੈ, "ਇਹ ਹੁਕਮ ਜ਼ਿਲ੍ਹਾ ਨੂਹ ਦੇ ਅਧਿਕਾਰ ਖੇਤਰ ਵਿੱਚ ਸ਼ਾਂਤੀ ਅਤੇ ਜਨਤਕ ਵਿਵਸਥਾ ਵਿੱਚ ਕਿਸੇ ਵੀ ਵਿਘਨ ਨੂੰ ਰੋਕਣ ਲਈ ਵਧਾਇਆ ਗਿਆ ਹੈ ਅਤੇ 08.08.2023 (11:59 PM) ਤੱਕ ਲਾਗੂ ਰਹੇਗਾ।"
ਇੱਕ ਵੱਖਰੇ ਹੁਕਮ ਵਿੱਚ, ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਕਿਹਾ, "ਇਹ ਹੁਕਮ ਜ਼ਿਲ੍ਹਾ ਪਲਵਲ, ਹਰਿਆਣਾ ਦੇ ਅਧਿਕਾਰ ਖੇਤਰ ਵਿੱਚ ਸ਼ਾਂਤੀ ਅਤੇ ਜਨਤਕ ਵਿਵਸਥਾ ਵਿੱਚ ਕਿਸੇ ਵੀ ਵਿਘਨ ਨੂੰ ਰੋਕਣ ਲਈ ਵਧਾਇਆ ਗਿਆ ਹੈ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨੂਹ ਹਿੰਸਾ 'ਤੇ ਕਿਹਾ ਕਿ ਇਸ ਦੇ ਪਿੱਛੇ ਵੱਡੀ ਗੇਮ ਪਲਾਨ ਹੈ। ਲੋਕ ਮੰਦਰਾਂ ਦੇ ਅੱਗੇ ਦੀਆਂ ਪਹਾੜੀਆਂ 'ਤੇ ਚੜ੍ਹ ਗਏ, ਉਨ੍ਹਾਂ ਦੇ ਹੱਥਾਂ ਵਿਚ ਡੰਡੇ ਸਨ ਅਤੇ ਬਹੁਤ ਸਾਰੇ ਲੋਕ ਐਂਟਰੀ ਪੁਆਇੰਟ 'ਤੇ ਇਕੱਠੇ ਹੋਏ, ਇਹ ਸਭ ਸਹੀ ਯੋਜਨਾਬੰਦੀ ਤੋਂ ਬਿਨਾਂ ਸੰਭਵ ਨਹੀਂ ਹੈ। ਕੁਝ ਲੋਕਾਂ ਨੇ ਹਥਿਆਰਾਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ। ਇਹ ਸਭ ਇੱਕ ਯੋਜਨਾ ਦਾ ਹਿੱਸਾ ਹੈ। ਪੂਰੀ ਜਾਂਚ ਤੋਂ ਬਿਨਾਂ ਅਸੀਂ ਜਲਦੀ ਸਿੱਟੇ 'ਤੇ ਨਹੀਂ ਪਹੁੰਚਾਂਗੇ। ਸਥਿਤੀ ਸੁਧਰਨ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: Manipur Violence Update: ਮਨੀਪੁਰ 'ਚ ਫਿਰ ਭੜਕੀ ਹਿੰਸਾ, 3 ਲੋਕਾਂ ਦੀ ਹੋਈ ਮੌਤ; ਕਈ ਘਰਾਂ ਨੂੰ ਲਗਾਈ ਗਈ ਅੱਗ