Bus Accident: ਡੇਰਾਬੱਸੀ ਦੇ ਨੇੜੇ ਖੱਡ `ਚ ਪਲਟੀ ਹਰਿਆਣਾ ਰੋਡਵੇਜ਼ ਦੀ ਬੱਸ; ਸਵਾਰੀਆਂ ਹਾਲੋ-ਬੇਹਾਲ
Bus Accident: ਹਰਿਆਣਾ ਰੋਡਵੇਜ਼ ਦੀ ਬੱਸ ਦੇ ਡੇਰਾਬੱਸੀ ਵਿੱਚ ਇੱਕ ਖੱਡ ਵਿੱਚ ਪਲਟਣ ਦੀ ਖਬਰ ਸਾਹਮਣੇ ਆ ਰਹੀ ਹੈ।
Bus Accident (ਕੁਲਦੀਪ ਸਿੰਘ): ਸਵਾਰੀਆਂ ਨੂੰ ਲੈ ਕੇ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡੇਰਾਬੱਸੀ ਵਿੱਚ ਇੱਕ ਖੱਡ ਵਿੱਚ ਪਲਟਣ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।
ਚੰਡੀਗੜ੍ਹ ਤੋਂ ਭਵਾਨੀ ਜਾ ਰਹੀ ਭਵਾਨੀ ਰੋਡਵੇਜ਼ ਦੀ ਬੱਸ ਜਦੋਂ ਡੇਰਾਬੱਸੀ ਦੇ ਨਜ਼ਦੀਕ ਭੰਖਰਪੁਰ ਪੁੱਜੀ ਤਾਂ ਬੱਸ ਦੇ ਅੱਗੇ ਅਵਾਰਾ ਪਸ਼ੂ ਆ ਗਿਆ। ਪਸ਼ੂ ਨੂੰ ਬਚਾਉਂਦਿਆਂ ਬੱਸ ਡਰਾਈਵਰ ਬੱਸ ਦਾ ਸੰਤੁਲਨ ਗਿਆ ਬੈਠਾ ਅਤੇ ਬੱਸ ਖੱਡ ਵਿੱਚ ਜਾ ਡਿੱਗੀ। ਹਾਦਸਾ ਸਵੇਰੇ 3 ਵਜੇ ਤੋਂ 4 ਵਜੇ ਦੇ ਵਿਚਕਾਰ ਹੋਇਆ ਦੱਸਿਆ ਜਾ ਰਿਹਾ ਹੈ।
ਘੱਗਰ ਪੁਲ ਦੇ ਨੇੜੇ ਪੰਖਰਪੁਰ ਹਾਈਵੇ ਉਤੇ ਪੁੱਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸੜਕ ਦੇ ਚੱਲ ਰਹੇ ਕੰਮ ਤੇ ਸੇਫਟੀ ਗਰੇਲ ਵੀ ਨਹੀਂ ਲਗਾਈ ਗਈ ਸੀ ਅਤੇ ਡੂੰਘੀ ਖੱਡ ਵਿੱਚ ਬੱਸ ਪਲਟ ਗਈ।
ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਬੰਦ ਦੀ ਰਣਨੀਤੀ ਲਈ ਖਨੌਰੀ ਸਰਹੱਦ 'ਤੇ ਜਥੇਬੰਦੀਆਂ ਅਹਿਮ ਮੀਟਿੰਗ ਅੱਜ, ਜਾਣੋ ਹੁਣ ਤੱਕ ਦੇ ਅਪਡੇਟਸ
ਹਰਿਆਣਾ ਰੋਡਵੇਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੱਸ ਪਲਟਣ ਨਾਲ ਸਵਾਰੀਆਂ ਮਾਮੂਲੀ ਜ਼ਖਮੀ ਹੋਈਆਂ ਹਨ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇੱਕ ਸਵਾਰੀ ਦੇ ਹੱਥ ਉਤੇ ਫੈਕਚਰ ਆਇਆ ਹੈ। ਬੱਸ ਡਰਾਈਵਰ ਦੀ ਛਾਤੀ ਉਤੇ ਸੱਟ ਲੱਗੀ ਹੈ ਜਿਸ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਹਾਦਸੇ ਤੋਂ ਬਾਅਦ ਆਸ-ਪਾਸ ਦੇ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ 'ਚ ਮਦਦ ਕੀਤੀ। ਤੁਰੰਤ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਚੰਡੀਗੜ੍ਹ ਅੰਬਾਲਾ ਮੁੱਖ ਸੜਕ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ ਪਰ ਧੁੰਦ ਕਾਰਨ ਨਜ਼ਰ ਨਹੀਂ ਆ ਰਹੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਇੱਥੇ ਸੇਫ਼ਟੀ ਗਰਿੱਲ ਵੀ ਨਹੀਂ ਲਗਾਈ ਗਈ ਹੈ।
ਇਹ ਵੀ ਪੜ੍ਹੋ : Veer Bal Diwas: ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੀੜ੍ਹੀਆਂ ਨੂੰ ਕਰਦੀ ਰਹੇਗੀ ਪ੍ਰੇਰਿਤ-ਪੀਐਮ ਨਰਿੰਦਰ ਮੋਦੀ