Chandigarh News: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ। ਕੁਝ ਮਹੀਨੇ ਪਹਿਲਾ ਦਿੱਲੀ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਸੀ, ਜਦ ਇਕ ਵਿਦਿਅਕ ਇੰਸਟੀਚਿਊਟ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਕੁਝ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।


COMMERCIAL BREAK
SCROLL TO CONTINUE READING

ਅਜਿਹਾ ਹਾਦਸਾ ਫਿਰ ਤੋਂ ਨਾ ਵਾਪਰੇ ਇਸ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਕ ਅਪੀਲ ਦਾਇਰ ਕੀਤੀ ਗਈ। ਇਸ ਅਪੀਲ ਵਿੱਚ ਕਿਹਾ ਗਿਆ ਕਿ ਚੰਡੀਗੜ੍ਹ ਦੇ ਸੈਕਟਰ 17, 34 ਅਤੇ ਹੋਰ ਕਈ ਥਾਵਾਂ ਉਤੇ ਅਜਿਹੇ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਕੋਲ ਇਸ ਚੀਜ਼ ਦੀ ਮਨਜ਼ੂਰੀ ਨਹੀਂ ਹੈ ਅਚੇ ਬੇਸਮੈਂਟ ਵਿੱਚ ਕੰਮ ਕਰ ਰਹੇ ਹਨ।


ਇਹ ਵੀ ਪੜ੍ਹੋ : Punjab Breaking News Live Updates: NHAI ਦੇ ਅਧਿਕਾਰੀਆਂ ਨਾਲ PM ਨਰਿੰਦਰ ਮੋਦੀ ਦੀ ਮੀਟਿੰਗ, ਇੱਥੇ ਦੇਖੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਕਈ ਥਾਵਾਂ ਉਤੇ ਫਾਇਰ ਸੇਫਟੀ ਦੇ ਨਿਯਮ ਵੀ ਲਾਗੂ ਨਹੀਂ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਜਵਾਬ ਤਲਬ ਕਰ ਲਿਆ ਅਤੇ ਨੋਟਿਸ ਜਾਰੀ ਕੀਤਾ ਗਿਆ ਹੈ।


ਇੱਕ ਮਹੀਨਾ ਪਹਿਲਾਂ ਦਿੱਲੀ ਦੇ ਰਾਉ ਆਈਏਐਸ ਕੋਚਿੰਗ ਸੈਂਟਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਸੀ। ਭਾਰੀ ਮੀਂਹ ਦੌਰਾਨ ਇੱਥੇ ਬੇਸਮੈਂਟ ਲਾਇਬ੍ਰੇਰੀ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ, MCD ਨੇ ਤੁਰੰਤ ਕਈ ਕੋਚਿੰਗ ਸੈਂਟਰਾਂ ਦੀਆਂ ਲਾਇਬ੍ਰੇਰੀਆਂ ਨੂੰ ਸੀਲ ਕਰ ਦਿੱਤਾ ਸੀ। ਫਾਇਰ ਐਨਓਸੀ ਨਾ ਹੋਣ ਕਾਰਨ ਕਈ ਥਾਵਾਂ 'ਤੇ ਤਾਲਾਬੰਦੀ ਕਰ ਦਿੱਤੀ ਗਈ ਸੀ। ਹੁਣ ਵਿਦਿਆਰਥੀ ਚਿੰਤਤ ਹਨ। ਲੱਖਾਂ ਰੁਪਏ ਦੇ ਨਾਲ-ਨਾਲ ਸੁਪਨੇ ਵੀ ਦਾਅ 'ਤੇ ਲੱਗੇ ਹਨ।


ਚਸ਼ਮਦੀਦ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਅਸੀਂ ਲਾਇਬ੍ਰੇਰੀ ਖਾਲੀ ਕੀਤੀ, ਉਦੋਂ ਤੱਕ ਪਾਣੀ ਗੋਡਿਆਂ ਤੱਕ ਭਰ ਚੁੱਕਾ ਸੀ। ਵਹਾਅ ਇੰਨਾ ਤੇਜ਼ ਸੀ ਕਿ ਪੌੜੀਆਂ ਚੜ੍ਹਨਾ ਮੁਸ਼ਕਲ ਸੀ। ਸਿਰਫ਼ 2-3 ਮਿੰਟਾਂ ਵਿੱਚ ਹੀ ਪੂਰੀ ਬੇਸਮੈਂਟ 10-12 ਫੁੱਟ ਪਾਣੀ ਨਾਲ ਭਰ ਗਈ। ਬੱਚੇ ਬੈਂਚ 'ਤੇ ਖੜ੍ਹੇ ਸਨ। ਬੱਚਿਆਂ ਨੂੰ ਬਚਾਉਣ ਲਈ ਰੱਸੇ ਸੁੱਟੇ ਗਏ ਪਰ ਪਾਣੀ ਗੰਦਾ ਸੀ, ਇਸ ਲਈ ਰੱਸੀਆਂ ਨਜ਼ਰ ਨਹੀਂ ਆ ਰਹੀਆਂ ਸਨ।


 


ਇਹ ਵੀ ਪੜ੍ਹੋ : Anti-Narcotics Force: ਨਸ਼ਿਆਂ ਖਿਲਾਫ਼ ਫੋਰਸ ਦਾ ਗਠਨ; ਸੀਐਮ ਨੇ ਏਐਨਟੀਐਫ ਦੀ ਇਮਾਰਤ ਦਾ ਕੀਤਾ ਉਦਘਾਟਨ