Kangana Ranaut News: ਪੰਜਾਬ `ਚ ਪਹਿਲਾਂ ਵੀ ਵਿਰੋਧ ਦਾ ਸ਼ਿਕਾਰ ਹੋ ਚੁੱਕੀ ਕੰਗਨਾ ਰਣੌਤ; ਬੂੰਗਾ ਸਾਹਿਬ `ਚ ਕਿਸਾਨਾਂ ਨੇ ਘੇਰੀ ਸੀ ਗੱਡੀ
Kangana Ranaut News: ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਤੋਂ ਜਿੱਤੀ ਬਾਲੀਵੁੱਡ ਕੁਇੰਨ ਕੰਗਨਾ ਰਣੌਤ ਨਾਲ ਚੰਡੀਗੜ੍ਹ ਹਵਾਈ ਅੱਡੇ ਉਤੇ ਘਟਨਾ ਵਾਪਰ ਗਈ।
Kangana Ranaut News: ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਤੋਂ ਜਿੱਤੀ ਬਾਲੀਵੁੱਡ ਕੁਇੰਨ ਕੰਗਨਾ ਰਣੌਤ ਨਾਲ ਚੰਡੀਗੜ੍ਹ ਹਵਾਈ ਅੱਡੇ ਉਤੇ ਘਟਨਾ ਵਾਪਰ ਗਈ। ਦਰਅਸਲ ਵਿੱਚ ਸੀਆਈਐਸਐਫ ਮਹਿਲਾ ਜਵਾਨ ਨੇ ਬਹਿਸਬਾਜ਼ੀ ਤੋਂ ਬਾਅਦ ਕੰਗਨਾ ਰਣੌਤ ਦੇ ਥੱਪੜ ਮਾਰ ਦਿੱਤਾ। ਦਰਅਸਲ ਵਿੱਚ ਮਹਿਲਾ ਜਵਾਨ ਕਿਸਾਨ ਅੰਦੋਲਨ ਵੇਲੇ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ਤੋਂ ਕਾਫੀ ਨਾਰਾਜ਼ ਸੀ।
ਕਾਬਿਲੇਗੌਰ ਹੈ ਕਿ ਕੀ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੰਗਨਾ ਰਣੌਤ ਨੂੰ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕਾਬਿਲੇਗੌਰ ਹੈ ਕਿ ਦਸੰਬਰ 2021 ਵਿੱਤ ਕੰਗਨਾ ਰਣੌਤ ਦੀ ਕਾਰ ਨੂੰ ਰੂਪਨਗਰ ਦੇ ਕਿਸਾਨਾਂ ਨੇ ਧਰਨਾ ਲਗਾ ਕੇ ਰੋਕ ਦਿੱਤਾ ਹੈ। ਅਦਾਕਾਰਾ ਮੰਡੀ ਤੋਂ ਚੰਡੀਗੜ੍ਹ ਵੱਲ ਰਵਾਨਾ ਹੋ ਰਹੀ ਸੀ। ਕੰਗਨਾ 'ਤੇ ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਵਿਵਾਦਿਤ ਬਿਆਨ ਦੇਣ ਦੇ ਦੋਸ਼ ਲੱਗੇ ਸਨ।
ਕੰਗਨਾ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਕਾਰ 'ਚ ਸੀ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਝੰਡੇ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ਕਿਸਾਨਾਂ ਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨ ਵਾਲਿਆਂ ਵਿਰੁੱਧ ਦਿੱਤੇ ਬਿਆਨਾਂ ਲਈ ਕੰਗਨਾ ਨੂੰ ਮੁਆਫੀ ਮੰਗਣ ਕਿਹਾ ਸੀ। ਬੂੰਗਾ ਸਾਹਿਬ ਵਿੱਚ ਕਿਸਾਨਾਂ ਵੱਲੋਂ ਕੰਗਨਾ ਰਣੌਤ ਨੂੰ ਕੁਝ ਸਮੇਂ ਲਈ ਘੇਰੀ ਰੱਖਿਆ ਤੇ ਮਾਫ਼ੀ ਮੰਗਣ ਲਈ ਕਿਹਾ ਜਾ ਰਿਹਾ ਸੀ।
ਦੋ ਮੁਜ਼ਾਹਰਾਕਾਰੀ ਔਰਤਾਂ ਨੇ ਕੰਗਨਾ ਰਣੌਤ ਨਾਲ ਗੱਡੀ ਨੇੜੇ ਆ ਕੇ ਗੱਲਬਾਤ ਵੀ ਕੀਤੀ ਸੀ। ਇੱਕ ਔਰਤ ਨਾਲ ਗੱਲ ਕਰਦਿਆਂ ਕੰਗਨਾ ਨੇ ਪੰਜਾਬੀ ਭਾਸ਼ਾ ’ਚ ਕਿਹਾ ਸੀ, “ਤੁਸੀਂ ਮੇਰੀ ਮਾਂ ਵਰਗੇ ਹੋ।” ਨਾਲ ਹੀ ਇੱਕ ਹੋਰ ਔਰਤ ਨੇ ਕੰਗਨਾ ਨੂੰ ਕਿਹਾ ਸੀ, “ਜਦੋਂ ਵੀ ਗੱਲ ਕਿਸਾਨਾਂ ਬਾਰੇ ਕਰਨੀ ਹੈ, ਸੋਚ ਕੇ ਕਰਨੀ ਹੈ।”
ਪਹਿਲੀ ਔਰਤ ਨੇ ਕੰਗਨਾ ਨਾਲ ਮੁੜ ਗੱਲਬਾਤ ਕਰਦਿਆਂ ਕਿਹਾ, “ਤੂੰ ਸਾਡੇ ਬੱਚਿਆ ਵਰਗੀ ਹੈ। ਸਾਨੂੰ 50 ਰੁਪਏ ਜਾਂ 100 ਰੁਪਏ ਲੈਕੇ ਬੈਠਣ ਬਾਰੇ ਕਿਹਾ।” ਤਾਂ ਕੰਗਨਾ ਨੇ ਕਿਹਾ, “ਮੈਂ ਤੁਹਾਡੇ ਬਾਰੇ ਨਹੀਂ ਕਿਹਾ। ਸ਼ਾਹੀਨ ਬਾਗ ’ਚ ਬੈਠੀਆਂ ਔਰਤਾਂ ਬਾਰੇ ਕਿਹਾ।” ਇਸ ਤੋਂ ਬਾਅਦ ਕੰਗਨਾ ਰਣੌਤ 'ਪੰਜਾਬ ਜ਼ਿੰਦਾਬਾਦ' ਦਾ ਨਾਅਰਾ ਲਗਾਉਂਦੀ ਵੀ ਨਜ਼ਰ ਆਈ ਸੀ।