Arvind Kejriwal Live Updates: ਕੇਜਰੀਵਾਲ ਆਪਣੇ ਅਹੁਦੇ ਤੋਂ ਦੇ ਸਕਦੇ ਹਨ ਅਸਤੀਫਾ, ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਮਿਲ ਸਕਦੀ ਮਨਜ਼ੂਰੀ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Punjab Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦੀ ਬੈਠਕ ਸਵੇਰੇ 11:30 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਕੇਜਰੀਵਾਲ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਉਹ ਦੋ ਦਿਨਾਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ ਅਤੇ ਲੋਕਾਂ ਦੀ ਕਚਹਿਰੀ ਵਿੱਚ ਜਾਣਗੇ। ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਦਿੱਲੀ ਦੇ ਲੋਕ ਉਨ੍ਹਾਂ ਦੀ ਇਮਾਨਦਾਰੀ ਲਈ ਵੋਟ ਨਹੀਂ ਦਿੰਦੇ, ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਣਗੇ।
Punjab Breaking Live Updates
नवीनतम अद्यतन
ਨੌਜਵਾਨ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ
ਬਠਿੰਡਾ ਦੇ ਪਿੰਡ ਨਾਥਪੁਰਾ ਵਿਖੇ ਦੇਰ ਰਾਤ ਨੌਜਵਾਨ ਪੁੱਤ ਵੱਲੋਂ ਦਿੱਤਾ ਗਿਆ ਘਟਨਾ ਨੂੰ ਅੰਜਾਮ ਪੁੱਤਰ ਸੁਖਦੀਪ ਸਿੰਘ ਵੱਲੋਂ ਪਿਤਾ ਪਰਮਿੰਦਰ ਸਿੰਘ ਦਾ ਕਹੀ ਦੇ ਨਾਲ ਕਈ ਵਾਰ ਕਰਕੇ ਕੀਤਾ ਗਿਆ ਕਤਲ ਪਿਤਾ ਪਰਮਿੰਦਰ ਸਿੰਘ ਵੱਲੋਂ ਅਕਸਰ ਹੀ ਨੌਜਵਾਨ ਪੁੱਤ ਸੁਖਦੀਪ ਸਿੰਘ ਨਾਲ ਕੀਤੀ ਜਾਂਦੀ ਸੀ ਕੁੱਟਮਾਰਬਾਬਾ ਫਰੀਦ ਜੀ ਦੇ ਮੇਲੇ ਤੋਂ ਪਹਿਲਾਂ ਪੁਲਿਸ ਹੋਈ ਚੌਕਸ। ਅਪਰਾਧਿਕ ਗਤਿਵਿਧਿਆਂ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ਚ 21 ਲੋਕਾਂ ਨੂੰ ਕੀਤਾ ਗਿਰਫ਼ਤਾਰ।
ਪਿਛਲੇ ਕੁੱਝ ਦਿਨਾਂ ਚ ਫਰੀਦਕੋਟ ਸ਼ਹਿਰ ਅੰਦਰ ਲੜਾਈ ਝਗੜਿਆਂ ਦੀਆਂ ਕਈ ਵਾਰਦਾਤਾਂ ਵਾਪਰਨ ਨਾਲ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਸੀ ਅਤੇ ਲੋੱਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ ਜਿਸ ਨੂੰ ਲੈਕੇ ਫਰੀਦਕੋਟ ਦੇ ਨਵ ਨਿਯੁਕਤ ਐਸਐਸਪੀ ਪ੍ਰਗਿਆ ਜੈਨ ਵੱਲੋਂ ਲੋਕਾਂ ਚ ਪੁਲਿਸ ਦਾ ਵਿਸ਼ਵਾਸ਼ ਕਾਇਮ ਕਰਨ ਲਈ ਇਨ੍ਹਾਂ ਅਪਰਾਧੀਆਂ ਖਿਲਾਫ ਮੁਹਿੰਮ ਚਲਾਈ ਗਈ ਜਿਸ ਤਹਿਤ ਜ਼ਿਲੇ ਅੰਦਰ ਛੋਟੇ ਛੋਟੇ ਗੈਂਗ ਬਣਾ ਕੇ ਸੰਗਠਿਤ ਕ੍ਰਾਈਮ (organised crime) ਨੂੰ ਅੰਜਾਮ ਦੇਣ ਦੀ ਫ਼ਿਰਾਕ ਚ ਫਿਰ ਰਹੇ ਅਪਰਾਧੀਆਂ ਖਿਲਾਫ ਕੁੱਜ ਦਿਨਾਂ ਚ ਹੀ ਸੱਤ ਮਾਮਲੇ ਦਰਜ਼ ਕੀਤੇ ਗਏ ਜਿਨ੍ਹਾਂ ਮਾਮਲਿਆ ਚ 21 ਅਪਰਾਧੀਆਂ ਨੂੰ ਗਿਰਫ਼ਤਾਰ ਕੀਤਾ ਗਿਆ ।ਇਨ੍ਹਾਂ ਗ੍ਰਿਫਤਾਰ ਅਪਰਾਧੀਆਂ ਖਿਲਾਫ ਪਹਿਲਾ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ਼ ਹਨ।ਐਸਐਸਪੀ ਫਰੀਦਕੋਟ ਮੈਡਮ ਪ੍ਰਗਿਆ ਜੈਨ ਨੇ ਦੱਸਿਆ ਕਿ ਇੰਨਾ ਮਾਮਲਿਆ ਚ ਨਾਮਜ਼ਦ ਬਾਕੀ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਪੁਲਿਸ ਸਖਤੀ ਨਾਲ ਇਨ੍ਹਾਂ ਅਪਰਾਧੀਆਂ ਨਾਲ ਪੇਸ਼ ਆਵੇਗੀ।
Amritsar Breaking-ਭਾਰਤ ਪਾਕਿਸਤਾਨ ਸਰਹੱਦ ਤੇ ਪਾਕਸਿਤਾਨ ਘੁਸਪੈਠੀਆ ਢੇਰ
ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੀ ਬੀ. ਓ. ਪੀ ਰਤਨ ਖੁਰਦ ਤੇ ਬੀ ਐਸ ਐਫ ਦੇ ਜਵਾਨਾਂ ਨੇ ਕੀਤੀ ਵੱਡੀ ਕਾਰਵਾਈ
ਦੇਰ ਰਾਤ ਬੀ ਐਸ ਐਫ ਦੇ ਜਵਾਨਾਂ ਦੀ 144 ਬਟਾਲੀਅਨ ਨੇ ਜਵਾਨਾਂ ਨੇ ਕੀਤੀ ਕਾਰਵਾਈ
ਮਾਰੇ ਗਏ ਪਾਕਸਿਤਾਨੀਂ ਘੁਸਪੈਠੀਏ ਦੀ ਕੀਤੀ ਜਾ ਰਹੀ ਜਾਂਚਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਅੱਜ ਕੀਤੀ ਜਾਵੇਗੀ ਚੰਡੀਗੜ੍ਹ ਵਿੱਚ ਬੈਠਕ
11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਸ਼ੁਰੂ ਹੋਵੇਗੀ । ਪੂਰੇ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਕਿਸਾਨ ਜੱਥੇਬੰਦੀਆਂ ਨੇ ਆਗੂ ਮੀਟਿੰਗ ਵਿੱਚ ਹਿੱਸਾ ਲੈਣਗੇ। ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੁੱਦਿਆਂ ਦੇ ਹੱਲ ਨੂੰ ਲੈ ਅਗਲੀ ਰਣਨੀਤੀ ਦਾ ਕੀਤਾ ਜਾਵੇਗਾ ਐਲਾਨ।
ਪੰਜਾਬ ਵਿਧਾਨ ਸਭਾ ਦੇ ਲੰਘੇ ਮੋਨਸੂਨ ਸ਼ੈਸ਼ਨ ਵਿੱਚ ਪਾਸ ਪੰਜਾਬ ਪੰਚਾਇਤੀ ਰਾਜ ਬਿੱਲ 2024 ਨੂੰ ਰਾਜਪਾਲ ਵੱਲੋ ਮੰਨਜੂਰੀ ਨਵੇ ਰਾਜਪਾਲ ਵੱਲੋ ਬਿੱਲ ਨੂੰ ਹਰੀ ਝੰਡੀ ਦਿੱਤੇ ਜਾਣ ਨਾਲ ਪੰਚਾਇਤੀ ਚੋਣਾਂ ਵਿੱਚ ਰਾਖਵੇਕਰਨ ਦੀ ਪੁਰਾਣੀ ਪ੍ਰਥਾ ਬਹਾਲ ਹੋ ਗਈ ਹੈ। ਸੂਬਾ ਸਰਕਾਰ ਅਕਤੂਬਰ ਦੇ ਅੱਧ ਵਿੱਚ ਪੰਚਾਇਤੀ ਚੋਣਾ ਕਰਾਉਣ ਦੇ ਰੌਅ ਵਿੱਚ ਹੁਣ ਸੋਧ ਬਿੱਲ ਨੂੰ ਪ੍ਰਵਾਨਗੀ ਮਿਲਣ ਨਾਲ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ
ਆਮ ਆਦਮੀ ਪਾਰਟੀ 12 ਵਜੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਕਰੇਗੀ ਐਲਾਨ
ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।ਪੰਜਾਬੀ ਗਾਇਕ ਆਰਨੇਤ ਨੂੰ ਲੋਰੈਂਸ ਬਿਸ਼ਨੋਈ ਅਤੇ ਰਿੰਦਾ ਦੇ ਨਾਮ ਤੋਂ ਫਿਰੌਤੀ ਮੰਗਣ ਲਈ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਕਾਲ ਆ ਰਹੀਆਂ ਹਨl ਫਿਲਹਾਲ ਆਰਨੇਤ ਵਿਦੇਸ਼ੀ ਦੌਰੇ ਤੇ ਹਨ ਲੇਕਿਨ ਉਨਾਂ ਦੇ ਮੈਨੇਜਰ ਰਜਿੰਦਰ ਪਾਲ ਵੱਲੋਂ ਲਿਖੀ ਤੇ ਸ਼ਿਕਾਇਤ ਮੋਹਾਲੀ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਦੀ ਜਾਂਚ ਹੁਣ ਸਾਈਬਰ ਕ੍ਰਾਈਮ ਵੱਲੋਂ ਕੀਤੀ ਜਾ ਰਹੀ ਹੈl ਪ੍ਰਾਪਤ ਜਾਣਕਾਰੀ ਅਨੁਸਾਰ ਆਰਨੇਤ ਜਦੋਂ ਵਿਦੇਸ਼ ਤੋਂ ਵਾਪਸ ਆਉਣਗੇ ਤਾਂ ਸਭ ਤੋਂ ਪਹਿਲਾਂ ਮੋਹਾਲੀ ਪੁਲਿਸ ਉਹਨਾਂ ਤੋ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਪੁੱਛਤਾਚ ਕਰੇਗੀl
NSA ਵਧਾਉਣ ਖਿਲਾਫ਼ ਪਈ ਪਟੀਸ਼ਨ 'ਤੇ ਅੱਜ ਹਾਈਕੋਰਟ 'ਚ ਹੋਣ ਜਾ ਰਹੀ ਅਹਿਮ ਸੁਣਵਾਈ
ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਅਤੇ ਅਦਾਕਾਰ ਸਰਬਜੀਤ ਸਿੰਘ ਉਰਫ਼ ਦਲਜੀਤ ਕਲਸੀ ਨੇ ਆਪਣੇ 'ਤੇ ਮੁੜ ਲਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਅੱਜ (ਮੰਗਲਵਾਰ) ਹੋਵੇਗੀ
ਅੱਜ ਜ਼ਿਲ੍ਹਾ ਪ੍ਰਸਾਸ਼ਨ ਪਟਿਆਲਾ ਵਲੋਂ ਸਵੱਛਤਾ ਹੀ ਸੇਵਾ ਲਈ ਮੈਰਾਥਨ ਕਰਵਾਈ ਗਈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਚ ਬੱਚਿਆਂ ਨੇ ਭਾਗ ਲਿਆ, ਇਸ ਮੈਰਾਥਨ ਨੂੰ ਹਰੀ ਝੰਡੀ ਦੇਣਾ ਲਈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਾਬੀਰ ਪਹੁੰਚੇ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਸਫ਼ਾਈ ਨਾਲ ਜੋੜਨਾ ਹੀ ਮੇਨ ਮਕਸਦ ਹੈ, ਬੱਚਿਆਂ ਨੂੰ ਸਫ਼ਾਈ ਦੀ ਕੀ ਅਹਿਮੀਅਤ ਹੈ ਉਸ ਬਾਰੇ ਵੀ ਜਾਣੂੰ ਕਰਵਾਇਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਦਾ ਖਰੜਾ ਜਾਰੀ ਕੀਤਾ ਗਿਆ ਹੈ, ਜਿਸ ਨੂੰ ਤਿਆਰ ਕਰਨ ਲਈ ਇੱਕ ਲੱਖ ਤੋਂ ਵੱਧ ਲੋਕਾਂ ਦੇ ਵਿਚਾਰ ਲਏ ਗਏ ਅਤੇ ਮਾਹਿਰਾਂ ਦੀ ਰਾਏ ਲਈ ਗਈ।
-ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਪੇਸ਼ਕਸ਼
-ਭੂਮੀਗਤ ਪਾਣੀ ਦੀ ਸੰਭਾਲ ਅਤੇ ਜੈਵਿਕ ਖਾਦਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਉਦੇਸ਼।
-ਪਾਣੀ ਬਚਾਓ ਪੈਸਾ ਕਮਾਓ ਸਕੀਮ ਸ਼ੁਰੂ ਕਰਨ ਦਾ ਵੀ ਪ੍ਰਬੰਧ ਹੈ।ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਪਾਸ ਕਰ ਦਿੱਤਾ ਹੈ।
-ਪੰਜਾਬ ਦਾ ਰਾਜਪਾਲ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਪਾਸ ਕੀਤਾ ਗਿਆ ਇਹ ਪਹਿਲਾ ਬਿੱਲ ਹੈ ਜਿਸ ਨੂੰ ਵਿਧਾਨ ਸਭਾ ਵਿੱਚ ਮਨਜ਼ੂਰੀ ਦਿੱਤੀ ਗਈ।
-ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ ਅਤੇ ਕੋਈ ਵੀ ਪਾਰਟੀ ਆਪਣੇ ਹਲਕੇ ਵਿੱਚ ਪੰਚਾਇਤੀ ਚੋਣਾਂ ਨਹੀਂ ਕਰਵਾ ਸਕੇਗੀ।ਬਿਕਰਮ ਸਿੰਘ ਮਜੀਠੀਆ ਦਾ ਟਵੀਟ
ਹੁਸ਼ਿਆਰਪੁਰ ਦੇ ਪਿੰਡ ਆਸਫਪੁਰ ਦਾ ਅਰੁਣ ਰਾਣਾ ਸ਼ਾਰਟ ਕਮਿਸ਼ਨ ਲੈ ਕੇ ਫੌਜ ਵਿੱਚ ਲੈਫਟੀਨੈਂਟ ਬਣ ਗਿਆ, ਅਰੁਣ ਦੇ ਪਿਤਾ ਵੀ ਸੀਆਰਪੀਐਫ ਵਿੱਚ ਸਨ, ਜਦੋਂ ਅਰੁਣ ਚਾਰ ਸਾਲ ਦਾ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ।
22 ਸਾਲਾ ਅਰੁਣ ਰਾਣਾ 11 ਮਹੀਨਿਆਂ ਦੀ ਅਜ਼ਮਾਇਸ਼ ਤੋਂ ਬਾਅਦ ਮਾਂ ਭਾਰਤੀ ਦੀ ਸੇਵਾ ਲਈ ਕਮਿਸ਼ਨ ਦੇ ਰੈਂਕ ਦੇ ਨਾਲ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣਿਆ ਸੀ, ਅਰੁਣ ਰਾਣਾ ਦੀ ਮਾਂ ਰੇਣੂ ਰਾਣਾ ਸੀਆਰਪੀਐਫ ਵਿੱਚ ਸਬ ਇੰਸਪੈਕਟਰ ਵਜੋਂ ਜਲੰਧਰ ਤਾਇਨਾਤ ਹੈ ਕੇਂਦਰੀ ਵਿਦਿਆਲਿਆ ਤੋਂ ਉਸਦੀ ਗ੍ਰੈਜੂਏਸ਼ਨ, ਉਸਨੇ 2023 ਵਿੱਚ ਦਿੱਲੀ ਯੂਨੀਵਰਸਿਟੀ ਤੋਂ B.Tech ਇਲੈਕਟ੍ਰਾਨਿਕ ਕਮਿਊਨੀਕੇਸ਼ਨ ਕੀਤੀ ਹੈ।
7 ਸਤੰਬਰ ਨੂੰ, ਉਸਨੂੰ ਭਾਰਤੀ ਫੌਜ ਵਿੱਚ ਕਮਿਸ਼ਨ ਦਾ ਦਰਜਾ ਮਿਲਿਆ ਅਰੁਣ ਦਾ ਪਰਿਵਾਰ, ਉਸਦਾ ਦਾਦਾ ਭਾਰਤੀ ਫੌਜ ਵਿੱਚ ਸੀ ਅਤੇ ਉਸਦੇ ਪਿਤਾ ਇੱਕ ਸੀਆਰਪੀਐਫ ਸਿਪਾਹੀ ਸਨ, ਉਸਦਾ ਚਾਚਾ ਭਾਰਤੀ ਫੌਜ ਵਿੱਚ ਸੇਵਾ ਕਰ ਰਿਹਾ ਹੈ ਅਤੇ ਉਸਦਾ ਮਾਮਾ ਵੀ ਭਾਰਤੀ ਫੌਜ ਵਿੱਚ ਇੱਕ ਸਿਪਾਹੀ ਹੈ ਦਾਦਾ ਜੀ ਵੀ ਭਾਰਤੀ ਫੌਜ ਵਿਚ ਸੇਵਾ ਕਰ ਚੁੱਕੇ ਹਨ, ਉਨ੍ਹਾਂ ਨੂੰ ਸਕੂਲ ਜਾਣ ਦਾ ਸ਼ੌਕ ਸੀ, ਜੋ ਕਿ ਉਨ੍ਹਾਂ ਦੀ ਸਫਲਤਾ ਦੀ ਇਕ ਅਹਿਮ ਕੜੀ ਹੈ।
ਕੇਂਦਰੀ ਜਾਂਚ ਏਜੰਸੀ ਐਨਆਈਏ ਨੇ 2015 ਵਿੱਚ ਫਰੀਦਕੋਟ ਵਿੱਚ ਬਹਿਬਲ ਗੋਲੀ ਕਾਂਡ ਦੇ ਪੀੜਤ ਦੇ ਪਰਿਵਾਰਕ ਮੈਂਬਰ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੂੰ 19 ਸਤੰਬਰ ਨੂੰ ਦਿੱਲੀ ਹੈੱਡਕੁਆਰਟਰ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਹਾਲ ਹੀ 'ਚ NIA ਨੇ ਪੰਜਾਬ 'ਚ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਸੀ।
ਡਾ. ਧਰਮਵੀਰ ਗਾਂਧੀ ਦਾ ਟਵੀਟ
ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਤੇ ਕੀਤੇ ਤਿੱਖੇ ਸ਼ਬਦੀ ਹਮਲੇ
ਲੁਧਿਆਣਾ ਦੇ ਸੰਸਦ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਕਿਹਾ ਮੰਦ ਬੁੱਧੀ ਰਾਹੁਲ ਗਾਂਧੀ ਨੂੰ ਲੈ ਕੇ ਦਿੱਤੇ ਬਿਆਨ ਨੂੰ,, ਉਹਨਾਂ ਨੇ ਕਿਹਾ ਬੀਜੇਪੀ ਨੇ ਛੱਡੇ ਹੋਏ ਨੇ ਕੁਝ ਇਹੋ ਜਿਹੇ ਮੰਦ ਬੁੱਧੀ ਲੀਡਰ ਜਿਹੜੇ ਰਾਹੁਲ ਗਾਂਧੀ ਨੂੰ ਲੈ ਕੇ ਆਏ ਦਿਨ ਕਰਦੇ ਨੇ ਬੇਤੁਕੀਆਂ ਟਿੱਪਣੀਆਂ,, ਸੁਖਬੀਰ ਸਿੰਘ ਬਾਦਲ ਨੂੰ ਵੀ ਲੈ ਕੇ ਕਿਹਾ ਬੀਤੇ ਦਿਨ ਗਿੱਦੜਬਾਹਾ ਤੋਂ ਚੋਣ ਲੜਨ ਲਈ ਚੁਣੌਤੀ ਦਾ ਮਤਲਬ ਇਹ ਨਹੀਂ ਕਿ ਉਹ ਲੁਧਿਆਣਾ ਛੱਡਣਗੇ ਉਹ ਮਹਿਜ਼ ਬੋਲਦਾ ਸੀ। ਸੁਖਬੀਰ ਸਿੰਘ ਬਾਦਲ ਨੂੰ ਮੈਦਾਨ ਨਾ ਛੱਡਣ ਨੂੰ ਲੈ ਕੇ ਉਕਸਾਸ ਰਹੇ ਸਨ,, ਦਿੱਲੀ ਦੇ ਸੀਐਮ ਕੇਜਰੀਵਾਲ ਦੇ ਇਸਤੀਫੇ ਨੂੰ ਲੈ ਕੇ ਵੀ ਕਿਹਾ ਕਿ ਇਹ ਉਹਨਾਂ ਦੀ ਹੋ ਸਕਦੀ ਹੈ ਨਿੱਜੀ ਰਾਏ ਕਿਉਂਕਿ ਕੁਝ ਨੇਤਾ ਚੋਣਾਂ ਦੇ ਦੌਰਾਨ ਇਹੋ ਜਿਹਾ ਡਿਸੀਜ਼ਨ ਲੈਂਦੇ ਨੇ,, ਪੰਜਾਬ ਦੇ ਆਈ ਜੀ ਸੁਖਚੈਨ ਗਿੱਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਉੱਤੇ ਵੀ ਕੀਤੀ ਟਿੱਪਣੀ ਕਿਹਾ ਪੰਜਾਬ ਪੁਲਿਸ ਨੂੰ ਨਸ਼ੇ ਨੂੰ ਲੈ ਕੇ ਪੱਤਰਕਾਰਵਾਰਤਾ ਕਰਨ ਦੀ ਨਹੀਂ ਜਰੂਰਤ ਨਸਾ ਤਸਕਰਾਂ ਤੇ ਮਾਮਲੇ ਦਰਜ ਕਰਨ ਦੀ ਜਰੂਰਤ ਹੈ।
ਸਮਰਾਲਾ ਦੇ ਬਜ਼ਾਰ ਵਿੱਚ ਅੱਜ ਉਸ ਵੇਲ਼ੇ ਅਫਰਾ ਤਫ਼ੜੀ ਮੱਚ ਗਈ ਜਦੋਂ ਇਕ ਬੈਂਕ ਕਰਮਚਾਰੀ ਦਾ ਮੋਬਾਇਲ ਸ਼ਰੇ ਬਜ਼ਾਰ ਖੋਹਿਆ ਗਿਆ। ਜੋਂ CCTV ਵਿੱਚ ਕੈਦ ਹੋ ਗਿਆ। ਮੌਕੇ ਤੇ ਮੁਹੱਲਾ ਵਾਸੀਆਂ ਵੱਲੋਂ ਮੋਬਾਈਲ ਚੋਰ ਨੂੰ ਦਬੋਚਿਆ ਗਿਆ ਮੌਕੇ ਤੇ ਮੋਬਾਇਲ ਚੋਰ ਦਾ ਕੁਟਾਪਾ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੰਜਾਬ ਵਿੱਚ ਆਏ ਦਿਨ ਮੋਬਾਇਲ ਸਨੈਚਿੰਗ ਅਤੇ ਗਹਿਣੇ ਦੀਆਂ ਸਨੈਚਿੰਗ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਇੱਕ ਘਟਨਾ ਸਮਰਾਲਾ ਵਿੱਚ ਦੇਖਣ ਨੂੰ ਮਿਲੀ ਜਦੋਂ ਇੱਕ ਸੋਨੀਆ ਨਾਮਕ਼ ਲੜਕੀ ਜੋ ਲੁਧਿਆਣਾ ਦੇ ਪੀ ਐਨ ਬੀ ਬੈਂਕ ਵਿੱਚ ਜੋਬ ਕਰਦੀ ਹੈ। ਉਹ ਬੱਸ ਸਟੈਂਡ ਤੋਂ ਅਪਣੇ ਘਰ ਵੱਲ ਜਾ ਰਹੀ ਸੀ ਤਾਂ ਬਜ਼ਾਰ ਵਿਚੁਸ ਦੇ ਹੱਥ ਵਿੱਚ ਫੜੇ ਮੋਬਾਇਲ ਨੂੰ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਵੱਲੋ ਉਸ ਦਾ ਮੋਬਾਈਲ ਖੋਹ ਦੌੜ ਜਾਂਦਾ ਹੈ। ਸੋਨੀਆ ਲੜਕੀ ਨੇ ਦੱਸਿਆ ਕਿ ਉਹ ਮੋਬਾਈਲ ਹੱਥ ਵਿੱਚ ਫ਼ੜ ਆਪਣੇ ਘਰ ਵੱਲ ਨੂੰ ਆ ਰਹੀ ਸੀ ਰਸਤੇ ਵਿੱਚ ਇੱਕ ਨਸ਼ੇੜੀ ਲੜਕਾ ਉਸ ਦੇ ਹੱਥ ਵਿੱਚੋਂ ਮੋਬਾਇਲ ਖੋਹ ਦੋੜ ਗਿਆ। ਜਿਸ ਨੂੰ ਪਕੜਨ ਲਈ ਮਹੱਲਾ ਵਾਸੀ ਉਸਦੇ ਪਿੱਛੇ ਦੌੜੇ ਅਤੇ ਉਸ ਨੂੰ ਕਾਬੂ ਕਰ ਲਿਆ ਜਿਸ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ ਅਤੇ ਮੁਹੱਲਾ ਵਾਸੀਆਂ ਵੱਲੋਂ ਉਸ ਲੜਕੇ ਦਾ ਜੰਮ ਕੇ ਕੁਟਾਪਾ ਵੀ ਕੀਤਾ ਗਿਆ। ਜਦੋਂ ਉਸ ਲੜਕੇ ਤੋਂ ਮੁਹੱਲਾ ਵਾਸੀਆਂ ਵੱਲੋਂ ਉਸ ਦਾ ਪਤਾ ਪੁੱਛਿਆ ਗਿਆ ਤਾਂ ਉਹ ਸਹੀ ਸਹੀ ਆਪਣਾ ਪਤਾ ਵੀ ਨਹੀਂ ਦੱਸ ਸਕਿਆ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਉਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ । ਪੁਲਸ ਮੋਬਾਈਲ ਚੋਰ ਲੜਕੇ ਨੂੰ ਆਪਣੇ ਨਾਲ ਥਾਣੇ ਲੈ ਗਈ।
#ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 17 ਸਤੰਬਰ 2024 ਨੂੰ ਹੈ। ਮੋਦੀ 74 ਸਾਲ ਦੇ ਹੋ ਜਾਣਗੇ। ਪੀਐਮ ਮੋਦੀ ਦੇ ਇਸ ਜਨਮ ਦਿਨ 'ਤੇ, ਭਾਰਤੀ ਜਨਤਾ ਪਾਰਟੀ ਸੇਵਾ ਪਖਵਾੜਾ (17 ਸਤੰਬਰ ਤੋਂ 02 ਅਕਤੂਬਰ) ਸ਼ੁਰੂ ਕਰੇਗੀ।
#ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਮ 4:30 ਵਜੇ LG ਵੀਕੇ ਸਕਸੈਨਾ ਨਾਲ ਮੁਲਾਕਾਤ ਕਰਨਗੇ। ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।