Chandigarh Mayor Chunav Live: ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

Chandigarh Mayor Chunav Live: ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ ਗਏ ਹਨ।
Chandigarh Mayor Chunav Live: ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ ਗਏ ਹਨ। ਇਸ ਦੇ ਲਈ ਭਾਜਪਾ ਨੇ ਹਰਪ੍ਰੀਤ ਕੌਰ ਬਬਲਾ ਅਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ। ਸੁਪਰੀਮ ਕੋਰਟ ਦੇ ਹੁਕਮਾਂ 'ਤੇ ਇਸ ਚੋਣ ਦੀ ਵੀਡੀਓਗ੍ਰਾਫੀ ਹੋਈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਇਥੇ ਨਿਗਰਾਨ ਵਜੋਂ ਹਾਜ਼ਰ ਰਹੇ।
ਇਸ ਦੌਰਾਨ ‘ਆਪ’-ਕਾਂਗਰਸ ਦੇ ਕੌਂਸਲਰਾਂ ਦੀ ਖ਼ਰੀਦੋ-ਫਰੋਖਤ ਦਾ ਵੀ ਡਰ ਸੀ। ਇਸ ਲਈ ਚੋਣਾਂ ਤੋਂ ਪਹਿਲਾਂ ‘ਆਪ’ ਦੇ ਕੌਂਸਲਰਾਂ ਨੂੰ ਰੋਪੜ ਅਤੇ ਕਾਂਗਰਸੀ ਕੌਂਸਲਰਾਂ ਨੂੰ ਲੁਧਿਆਣਾ ਵਿੱਚ ਰੱਖਿਆ ਗਿਆ ਸੀ। ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਨਿਗਮ ਕੌਂਸਲਰਾਂ ਦੀ ਚੋਣ 5 ਸਾਲ ਵਿੱਚ ਇੱਕ ਵਾਰ ਹੁੰਦੀ ਹੈ ਪਰ ਇੱਥੇ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ।
ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਨਾਮਜ਼ਦ ਕੌਂਸਲਰ ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ 6 ਡਿਊਟੀ ਮੈਜਿਸਟ੍ਰੇਟ ਅਤੇ 1200 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਸਿਰਫ ਉਹੀ ਲੋਕ ਨਿਗਮ ਦੀ ਇਮਾਰਤ ਦੇ ਅੰਦਰ ਜਾ ਸਕਣਗੇ, ਜਿਨ੍ਹਾਂ ਕੋਲ ਪਛਾਣ ਪੱਤਰ ਹਨ।
ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਹਰਪ੍ਰੀਤ ਕੌਰ ਬਬਲਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਬਿਮਲਾ ਦੂਬੇ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਲਖਬੀਰ ਸਿੰਘ ਬਿੱਲੂ ਉਮੀਦਵਾਰ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਵੱਲੋਂ ਮੇਅਰ ਦੇ ਅਹੁਦੇ ਲਈ ਪ੍ਰੇਮਲਤਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਜਸਬੀਰ ਸਿੰਘ ਬੰਟੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਤਰੁਣਾ ਮਹਿਤਾ ਉਮੀਦਵਾਰ ਹਨ। 'ਆਪ' ਅਤੇ ਕਾਂਗਰਸ ਦੇ ਗਠਜੋੜ 'ਚ 'ਆਪ' ਨੂੰ ਮੇਅਰ ਦਾ ਅਹੁਦਾ ਮਿਲਿਆ ਹੈ, ਜਦਕਿ ਕਾਂਗਰਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਮਿਲਿਆ ਹੈ।
ਵੋਟਿੰਗ ਪ੍ਰਕਿਰਿਆ ਇਸ ਤਰ੍ਹਾਂ ਹੋਵੇਗੀ
ਸਾਰੇ ਕੌਂਸਲਰ ਸਵੇਰੇ 11 ਵਜੇ ਆਪਣੀ ਸੀਟ ’ਤੇ ਆ ਜਾਣਗੇ। ਸਵੇਰੇ 11.02 ਵਜੇ ਨਗਰ ਨਿਗਮ ਦੇ ਸਕੱਤਰ ਦੀ ਤਰਫੋਂ ਪ੍ਰੀਜ਼ਾਈਡਿੰਗ ਅਫਸਰ ਨਾਮਜ਼ਦ ਕੌਂਸਲਰ ਡਾ. ਰਮਨੀਕ ਸਿੰਘ ਬੇਦੀ ਸੀਟ ਲੈਣ ਲਈ ਬੇਨਤੀ ਕਰਨਗੇ। ਸਵੇਰੇ 11.05 ਵਜੇ ਡਾ.ਰਮਣੀਕ ਸਿੰਘ ਬੇਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ। ਰਾਸ਼ਟਰੀ ਗਾਣ ਹੋਵੇਗਾ। ਇਸ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਮੇਅਰ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਵੋਟਾਂ ਪੈਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। ਇਸ ਤੋਂ ਬਾਅਦ ਸਕੱਤਰ ਨਗਰ ਨਿਗਮ ਨਵੇਂ ਮੇਅਰ ਨੂੰ ਅਹੁਦਾ ਸੰਭਾਲਣ ਦੀ ਬੇਨਤੀ ਕਰਨਗੇ। ਉਸ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਦੀ ਹਾਜ਼ਰੀ ਵਿੱਚ ਬੈਲਟ ਪੇਪਰ ਨੂੰ ਸੀਲ ਕਰ ਦਿੱਤਾ ਜਾਵੇਗਾ। ਅੰਤ ਵਿੱਚ ਨਵੇਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਨਗੇ।
Chandigarh Mayoral Election Live:
नवीनतम अद्यतन
ਡਿਪਟੀ ਮੇਅਰ ਦੇ ਅਹੁਦੇ ਤੇ ਕਾਂਗਰਸ ਦੇ ਉਮੀਦਵਾਰ ਤੁਰਨਾ ਮਹਿਤਾ ਨੇ ਜਿੱਤ ਪ੍ਰਾਪਤ ਕੀਤੀ
ਤੁਰਨਾ ਮਹਿਤਾ 19 ਵੋਟਾਂ
ਲਖਬੀਰ ਸਿੰਘ ਬਿੱਲੂ 17
ਚੰਡੀਗੜ੍ਹ ਨਗਰ ਨਿਗਮ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਜਿੱਤੇ
ਹਰਪ੍ਰੀਤ ਕੌਰ ਬਬਲਾ ਨੂੰ ਮੇਅਰ ਦੀ ਕੁਰਸੀ ਉਤੇ ਬੈਠਾ ਦਿੱਤਾ ਗਿਆ ਹੈ।
ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਪਈਆਂ ਹਨ। ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਪਈਆਂ।
ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ
ਚੰਡੀਗੜ੍ਹ ਮੇਅਰ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਲਈ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
ਕੌਂਸਲਰ ਗੁਰਪ੍ਰੀਤ ਸਿੰਘ ਨੇ ਆਪਣੀ ਵੋਟ ਪਾਈ
ਕੌਂਸਲਰ ਰਾਜਿੰਦਰ ਸ਼ਰਮਾ ਵੋਟ ਪਾਈ
ਕੌਂਸਲਰ ਹਰਦੀਪ ਸਿੰਘ ਨੇ ਆਪਣੀ ਵੋਟ ਪਾਈ
ਕੌਂਸਲਰ ਲਖਬੀਰ ਸਿੰਘ ਬਿੱਲੂ ਵੱਲੋਂ ਵੋਟ ਦਾ ਇਸਤੇਮਾਲ ਕੀਤਾ ਗਿਆ
ਕੌਂਸਲਰ ਜਸਮਨਪ੍ਰੀਤ ਨੇ ਆਪਣੀ ਵੋਟ ਪਾਈ
ਕੌਂਸਲਰ ਕਨਵਰ ਰਾਣਾ ਨੇ ਆਪਣੀ ਵੋਟ ਪਾਈ
ਕੌਂਸਲਰ ਨਿਰਮਲਾ ਦੇਵੀ ਨੇ ਆਪਣੀ ਵੋਟ ਪਾਈ
ਮੇਅਰ ਕੁਲਦੀਪ ਕੁਮਾਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਅੱਜ ਹੀ ਕੁਲਦੀਪ ਕੁਮਾਰ ਨੂੰ ਜ਼ਮਾਨਤ ਮਿਲੀ ਸੀ।
ਕੌਂਸਲਰ ਯੋਗੇਸ਼ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ।
ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਪ੍ਰੇਮ ਲਤਾ ਨੇ ਵੋਟ ਪਾਈ
ਕੌਂਸਲਰ ਅੰਜੂ ਨੇ ਆਪਣੀ ਵੋਟ ਪਾਈ।
ਕੌਂਸਲਰ ਜਸਬੀਰ ਸਿੰਘ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਏ।
ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ।
ਕੌਂਸਲਰ ਨੇਹਾ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ।
ਕਾਂਗਰਸ ਦੇ ਡਿਪਟੀ ਮੇਅਰ ਦੇ ਉਮੀਦਵਾਰ ਤੁਰਨ ਮਹਿਤਾ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ।
ਕੌਂਸਲਰ ਦਮਨਪ੍ਰੀਤ ਸਿੰਘ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ।
ਕੌਂਸਲਰ ਰਾਮ ਚੰਦਰ ਯਾਦਵ ਆਪਣੀ ਵੋਟ ਪਾਉਣ ਲਈ ਜਾ ਰਹੇ ਹਨ
ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਕੁਲਜੀਤ ਸੰਧੂ ਵੋਟ ਪਾਉਣ ਲਈ ਜਾ ਰਹੇ ਹਨ
ਕੌਂਸਲਰ ਸਚਿਨ ਗਾਲਵ ਆਪਣੀ ਵੋਟ ਪਾਉਣ ਜਾ ਰਹੇ ਹਨ।
ਕੌਂਸਲਰ ਸੌਰਵ ਜੋਸ਼ੀ ਆਪਣੀ ਵੋਟ ਪਾਉਣ ਜਾ ਰਹੇ ਹਨ।
ਸਾਬਕਾ ਮੇਅਰ ਅਤੇ ਕੌਂਸਲਰ ਅਨੂਪ ਗੁਪਤਾ ਵੋਟ ਪਾਉਣ ਲਈ ਜਾ ਰਹੇ ਹਨ।
ਭਾਜਪਾ ਦੇ ਮੇਅਰ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਵੋਟ ਪਾਉਣ ਲਈ ਜਾ ਰਹੇ ਹਨ।
ਕੌਂਸਲਰ ਬਿਮਲਾ ਦੁਬੇ ਨੇ ਵੋਟ ਪਾ ਰਹੇ ਹਨ। ਇਹ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਦੀ ਵੀ ਉਮੀਦਵਾਰ ਹਨ।
ਕੌਂਸਲਰ ਹਰਜੀਤ ਸਿੰਘ ਨੇ ਵੋਟ ਪਾਈ
ਕੌਂਸਲਰ ਮਨੋਜ ਸੋਨਕਰ ਨੇ ਵੋਟ ਦਾ ਇਸਤੇਮਾਲ ਕੀਤਾ
ਕੌਂਸਲਰ ਸਰਬਜੀਤ ਕੌਰ ਨੇ ਵੋਟ ਪਾਈ
ਇਸ ਤੋਂ ਬਾਅਦ ਕੌਂਸਲਰ ਪੂਨਮ ਸ਼ਰਮਾ ਵੋਟ ਪਾਉਣ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਕੌਂਸਲਰ ਸੁਮਨ ਦੇਵੀ ਵੋਟ ਪਾਉਣ ਜਾ ਰਹੇ ਹਨ।
ਭਾਜਪਾ ਕੌਂਸਲਰ ਦਲੀਪ ਸ਼ਰਮਾ ਵੋਟ ਪਾਉਣ ਜਾ ਰਹੇ ਹਨ।
ਭਾਜਪਾ ਦੇ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਵੋਟ ਪਾਉਣ ਗਏ।
ਆਮ ਆਦਮੀ ਪਾਰਟੀ ਦੇ ਕੌਂਸਲਰ ਜਸਵਿੰਦਰ ਕੌਰ ਵੋਟ ਪਾਉਣ ਵੇਲੇ ਪੇਪਰ ਦੇ ਪਿਛਲੇ ਪਾਸੇ ਇੱਕ ਪ੍ਰਿੰਟ ਹੋਇਆ ਹੈ, ਜਿਸ ਉਤੇ ਇਤਰਾਜ਼ ਜਤਾਇਆ। ਕੌਂਸਲਰ ਦੇ ਕਹਿਣ ਉਤੇ ਤਿੰਨ ਵਾਰ ਪੇਪਰ ਨੂੰ ਬਦਲਿਆ ਗਿਆ ਹੈ।
ਵੋਟਿੰਗ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ ਮੇਅਰ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਭ ਤੋਂ ਪਹਿਲਾਂ ਵੋਟ ਪਾਈ।ਮੇਅਰ ਦੀ ਚੋਣ ਦੀ ਕਾਰਵਾਈ ਸ਼ੁਰੂ
ਮੇਅਰ ਦੀ ਚੋਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਕੱਤਰ ਗੁਰਿੰਦਰ ਸਿੰਘ ਸੋਢੀ ਵੱਲੋਂ ਚੋਣਾਂ ਦੀਆਂ ਸ਼ਰਤਾਂ ਅਤੇ ਸ਼ਰਤਾਂ ਦੱਸੀਆਂ ਜਾ ਰਹੀਆਂ ਹਨ। ਕੌਂਸਲਰਾਂ ਨੂੰ ਬੈਲਟ ਪੇਪਰ ’ਤੇ ਵੋਟ ਪਾਉਣ ਦੇ ਢੰਗ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕੁਝ ਸਮੇਂ ਬਾਅਦ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।ਜਲਦ ਸ਼ੁਰੂ ਹੋਵੇਗੀ ਚੋਣ ਪ੍ਰਕਿਰਿਆ
ਜਲਦ ਹੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ। ਬੈਲੇਟ ਬਾਕਸ ਚੈਕ ਕਰਵਾਇਆ ਗਿਆ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਇਕ ਇਕ ਕੌਂਸਲਰ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ।
ਸਾਰੇ ਕੌਂਸਲਰ ਚੰਡੀਗੜ੍ਹ ਵਿੱਚ ਅਸੈਂਬਲੀ ਹਾਲ ਵਿੱਚ ਪੁੱਜੇ। ਇਸ ਦਾ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਮੇਅਰ ਨੂੰ ਮਿਲੀ ਅੰਤ੍ਰਿਮ ਜ਼ਮਾਨਤ
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ।
ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਹਾਈ ਕੋਰਟ ਪੁੱਜ ਗਿਆ ਹੈ। ਕੁਲਦੀਪ ਕੁਮਾਰ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ। ਫਿਲਹਾਲ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਕੁਲਦੀਪ ਕੁਮਾਰ ਤੋਂ ਰਾਹਤ ਦੀ ਮੰਗ ਕੀਤੀ ਹੈ।
ਜੋੜ ਤੋੜ ਦੀ ਰਾਜਨੀਤੀ ਤੋਂ ਬਚਣ ਲਈ ਕਾਂਗਰਸ ਨੇ ਆਪਣੇ ਛੇ ਕੌਂਸਲਰ ਦੋ ਦਿਨ ਪਹਿਲਾਂ ਲੁਧਿਆਣਾ ਵਿੱਚ ਸੰਭਾਲ ਕੇ ਰੱਖੇ ਸਨ। ਅੱਜ ਤੜਕੇ ਕੌਂਸਲਰ ਜੈਕਾਰਾ ਲਗਾ ਕੇ ਚੰਡੀਗੜ੍ਹ ਨੂੰ ਰਵਾਨਾ ਹੋਏ।