Punjab Breaking Live Updates: CM ਭਗਵੰਤ ਮਾਨ ਨੇ ਅੱਜ ਝੋਨੇ ਦੇ ਖਰੀਦ ਨੂੰ ਲੈ ਕੇ ਬੁਲਾਈ ਉੱਚ ਪੱਧਰੀ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Tue, 01 Oct 2024-11:16 am,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬੁਲਾਈ ਉੱਚ ਪੱਧਰੀ ਮੀਟਿੰਗ, ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਹੋਵੇਗੀ ਵੱਡੀ ਮੀਟਿੰਗ, ਸਾਰੇ ਜ਼ਿਲਿਆਂ ਦੇ ਡੀਸੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸ਼ਮੂਲੀਅਤ, ਦੁਪਹਿਰ 1 ਵਜੇ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ ਮੀਟਿੰਗ, ਸਰਕਾਰੀ ਖਰੀਦ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ



Punjab Breaking News Live Updates
 

नवीनतम अद्यतन

  • ਐਡਵੋਕੇਟ ਅਰੋੜਾ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ; ਸਰਪੰਚੀ ਲਈ 2 ਕਰੋੜ ਦੇਣ ਵਾਲੇ ਖਿਲਾਫ਼ ਕਾਰਵਾਈ ਮੰਗੀ
    ਐਡਵੋਕੇਟ ਐਚਸੀ ਅਰੋੜਾ ਨੇ ਰਾਜ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਗੁਰਦਾਸਪੁਰ ਵਿੱਚ ਸਰਪੰਚੀ ਲਈ 2 ਕਰੋੜ ਦੇਣ ਵਾਲੇ ਸਖ਼ਸ਼ ਖਿਲਾਫ਼ ਐਕਸ਼ਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਇਸ ਮਾਮਲੇ ਵਿੱਚ ਸੋ ਮੋਟੋ ਨੋਟਿਸ ਲਿਆ ਜਾਵੇ ਤਾਂਕਿ ਅੱਗੇ ਤੋਂ ਹੋਰ ਪਿੰਡਾਂ ਲਈ ਉਦਾਹਰਣ ਪੈਦਾ ਹੋ ਸਕੇ। ਉਨ੍ਹਾਂ ਨੇ ਲਿਖਿਆ ਕਿ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਸਬੰਧੀ ਹਾਈ ਕੋਰਟ ਵਿੱਚ ਪੀਆਈਐਲ ਪਾਈ ਜਾਵੇਗਾ।

  •  

    ਪੰਜਾਬ ਵਿੱਚ ਇੱਕ ਅਕਤੂਬਰ ਨੂੰ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਪੰਜਾਬ ਦੀ ਮੰਡੀਆਂ ਵਿੱਚ ਆਪਣੇ ਮਿਹਨਤਾਨੇ ਦੇ 25 ਪ੍ਰਤੀਸ਼ਤ ਵਾਧੇ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਕੀਤੀ ਹੜਤਾਲ ਵੱਜੋਂ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ ਤਸਵੀਰਾਂ ਨਾਭਾ ਮੰਡੀ ਦੀਆਂ ਹਨ ਜਿੱਥੇ ਮਜ਼ਦੂਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਨਾਭਾ ਅਨਾਜ ਮੰਡੀ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਨਹੀਂ ਆ ਰਹੇ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਮੰਡੀ ਵਿੱਚ ਮਜ਼ਦੂਰ ਜਦੋਂ ਤੱਕ ਹੜਤਾਲ ਤੇ ਹਨ ਉਸ ਸਮੇਂ ਤੱਕ ਉਹਨਾਂ ਦੀ ਫਸਲ ਨੂੰ ਦੀ ਸਰਕਾਰੀ ਖਰੀਦ ਨਹੀਂ ਹੁੰਦੀ ਜੋ ਕਿਸਾਨ ਫਸਲ ਵੱਡ ਮੰਡੀ ਵਿੱਚ ਆ ਵੀ ਰਹੇ ਹਨ ਉਨਾਂ ਦੀ ਫਸਲ ਨੂੰ ਟਰਾਲੀ ਵਿੱਚੋਂ ਨਹੀਂ ਉਤਾਰਿਆ ਜਾ ਰਿਹਾ ਮਜ਼ਦੂਰਾਂ ਦੀ ਹੜਤਾਲ ਨਾਲ ਜਿੱਥੇ ਝੋਨੇ ਦੀ ਸਰਕਾਰੀ ਖਰੀਦ ਪ੍ਰਭਾਵਿਤ ਹੋਈ ਹੈ ਉੱਥੇ ਬਾਸਮਤੀ ਝੋਨੇ ਨੂੰ ਲੈ ਕੇ ਵੀ ਵੱਡਾ ਨੁਕਸਾਨ ਝੇਲਣਾ ਪੈ ਰਿਹਾ ਹੈ ਕਿਉਂਕਿ ਕਿਸਾਨ ਹੁਣ ਬਾਸਮਤੀ ਝੋਨੇ ਵੇਚਣ ਲਈ ਹਰਿਆਣੇ ਦੀ ਮੰਡੀਆਂ ਵੱਲ ਵੱਧ ਰਹੇ ਹਨ

    ਇਸ ਸਬੰਧੀ ਗੱਲ ਕਰ ਰਹੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਉਨਾਂ ਦੀ ਮਜ਼ਦੂਰੀ ਵਿੱਚ ਵਾਧਾ ਨਹੀਂ ਕੀਤਾ ਗਿਆ। ਉਨਾਂ ਦਾ ਕਹਿਣਾ ਹੈ ਕਿ 2011 ਵਿੱਚ ਅਕਾਲੀ ਦਲ ਸਰਕਾਰ ਸਮੇਂ ਹੀ ਮਜ਼ਦੂਰੀ ਵਿੱਚ ਵਾਧਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੋਈ ਵਾਧਾ ਨਹੀਂ ਹੋਇਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਉਹਨਾਂ ਨਾਲ 25% ਵਾਧੇ ਦਾ ਵਾਅਦਾ ਕੀਤਾ ਸੀ ਜਿਸ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਪੂਰਾ ਨਹੀਂ ਕੀਤਾ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਹ ਹੜਤਾਲ ਤੇ ਰਹਿਣਗੇ
     

  • ਅੱਜ ਤੋਂ ਸੂਬੇ ਭਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਮੋਗਾ ਮੰਡੀ ਦੇ ਹਾਲ ਬੇਹਾਲ

    ਅੱਜ ਤੋਂ ਭਾਵੇਂ ਪੂਰੇ ਸੂਬੇ ਭਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਆੜਤੀਆਂ ਦੀ ਹੜਤਾਲ ਨੂੰ ਲੈ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹਾਲਾਂਕਿ ਇਸੇ ਨੂੰ ਲੈਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਅੱਜ ਹਾਈ ਲੈਵਲ ਮੀਟਿੰਗ ਬੁਲਾਈ ਗਈ ਹੈ ।

    ਹਾਲਾਂਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਾਅਵੇ ਠੋਕੇ ਜਾ ਰਹੇ ਹਨ ਕਿ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਜ਼ੀ ਮੀਡੀਆ ਵੱਲੋਂ ਜਦ ਮੋਗਾ ਦੀ ਮੰਡੀ ਦਾ ਰਿਆਲਟੀ ਚੈੱਕ ਕੀਤਾ ਤਾਂ ਮੋਗਾ ਮੰਡੀ ਦਾ ਹਾਲ ਬੇਹਾਲ ਨਜ਼ਰ ਆਇਆ।

    ਝੋਨਾ ਲੈ ਕੇ ਪਹੁੰਚੇ ਬੋਰੀਆ ਸਿੱਖਾਂ ਨੇ ਦੱਸਿਆ ਕਿ ਉਹਨਾਂ ਨੇ ਜਮੀਨ ਠੇਕੇ ਤੇ ਲਈ ਹੋਈ ਹੈ ਤੇ 3 ਦਿਨਾਂ ਤੋਂ ਝੋਨਾ ਲੈ ਕੇ ਮੰਡੀ ਵਿੱਚ ਆਏ ਹਨ ਪਰ ਮੰਡੀਆਂ ਵਿੱਚ ਗੰਦਗੀ ਤਾਂ ਬਹੁਤ ਬੁਰਾ ਹਾਲ ਹੈ, ਪੀਣ ਲਈ ਪਾਣੀ ਨਹੀਂ ਹੈ ਅਤੇ ਇੱਥੋਂ ਤੱਕ ਬੀਤੀ ਰਾਤ ਉਹਨਾਂ ਨੇ ਬਿਨਾਂ ਲਾਈਟ ਤੋਂ ਬਿਨਾਂ ਪੱਕੇ ਤੋਂ ਸੈਡ ਥੱਲੇ ਰਾਤ ਗੁਜਾਰੀ । ਉਹਨਾਂ ਕਿਹਾ ਕਿ ਅਵਾਰਾ ਪਸ਼ੂਆਂ ਕਾਰਨ ਵੀ ਉਹਨਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ।

  • ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਵੇਖਣ ਆਈ ਉਜੈਨ ਜ਼ਿਲ੍ਹੇ ਦੀ ਬਜ਼ੁਰਗ ਮਹਿਲਾ ਲਾਪਤਾ

    ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕਮਾਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਸ਼ਾਮ ਨੂੰ ਦੋਵੇਂ ਦੇਸ਼ਾਂ ਦੇ ਸਰਹੱਦੀ ਰਖਵਾਲਿਆਂ ਦਰਮਿਆਨ ਹੁੰਦੀ ਝੰਡੇ ਦੀ ਰਸਮ ਨੂੰ ਵੇਖਣ ਲਈ ਭਾਰਤ ਵਾਲਿਓ ਪਾਸਿਓਂ ਆਈ ਉਜੈਨ ਜ਼ਿਲ੍ਹੇ ਨਾਲ ਸੰਬੰਧਿਤ ਬਜ਼ੁਰਗ ਮਹਿਲਾ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ I ਆਪਣੇ ਪੋਤਰੇ ਨਾਲ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਅੰਮ੍ਰਿਤਸਰ ਪੁੱਜੀ ਬਜ਼ੁਰਗ ਮਹਿਲਾ ਦਾ ਅਟਾਰੀ ਸਰਹੱਦ ਤੋਂ ਬੀਐਸਐਫ ਦੀ ਚਾਰ ਦੀਵਾਰੀ ਵਿੱਚੋਂ ਗੁੰਮ ਹੋ ਜਾਣਾ ਬੀਐਸਐਫ ਦੇ ਜਵਾਨਾਂ ਦੀ ਡਿਊਟੀ ਵਿੱਚ ਅਣਗੇਹਲੀ ਸਾਬਤ ਤੇ ਸਵਾਲੀਆ ਚਿੰਨ ਬਣ ਗਿਆ ਹੈ। ਜਿੱਥੇ ਕਿ ਕਈ ਘੰਟੇ ਬੀਤਣ ਦੇ ਬਾਵਜੂਦ ਪੋਤਰੇ ਨੂੰ ਉਸ ਦੀ ਦਾਦੀ ਨਹੀਂ ਮਿਲੀ ਭਰੇ ਮਨ ਨਾਲ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਰ ਭਾਈ ਨੇ ਦੱਸਿਆ ਕਿ ਉਹ ਆਪਣੀ ਦਾਦੀ ਦੇ ਕਹਿਣ ਤੇ ਸਪੈਸ਼ਲ ਹਵਾਈ ਜਹਾਜ ਰਾਹੀਂ ਉਹਨਾਂ ਨੂੰ ਧਾਰਮਿਕ ਯਾਤਰਾ ਲਈ ਆਏ ਸਨ ਉਨਾਂ ਦੱਸਿਆ ਕਿ ਦਾਦੀ ਜਾਨਾ ਬਾਈ ਮੀਨਾ ਪਤਨੀ ਬਵਾਰ ਮੀਨਾ ਵਾਸੀ ਪਿੰਡ ਨਾਗਦਾ ਜਿਲ੍ਹਾਂ ਉਜੈਨ ਮੱਧ ਪ੍ਰਦੇਸ਼ ਤੋਂ ਡੇਰਾ ਸਤਸੰਗ ਬਿਆਸ ਤੋਂ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਤੋਂ ਸਪੈਸ਼ਲ ਆਟੋ ਰਿਕਸ਼ਾ ਰਾਹੀਂ ਅਟਾਰੀ ਸਰਹੱਦ ਤੇ ਪੁੱਜੇ ਸਨ ਪੋਤੇ ਸਮਰ ਨੇ ਅੱਗੇ ਦੱਸਿਆ ਕਿ ਅਟਾਰੀ ਸਰਹੱਦ ਵਿਖੇ ਬੀਐਸਐਫ ਵੱਲੋਂ ਮਰਦਾਂ ਅਤੇ ਔਰਤਾਂ ਦੀ ਚੈਕਿੰਗ ਜੋ ਕਿ ਵੱਖ-ਵੱਖ ਜਗ੍ਹਾ ਤੇ ਹੁੰਦੀ ਹੈ I ਉਥੋਂ ਉਹਨਾਂ ਦੀ ਦਾਦੀ ਅੱਗੇ ਪਿੱਛੇ ਹੋਣ ਕਰਕੇ ਲਾਪਤਾ ਹੋ ਗਈ ਹੈ ਜੋ ਨਹੀਂ ਮਿਲ ਰਹੀ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਬੀਐਸਐਫ ਸਥਾਨਕ ਪੁਲਿਸ ਅਤੇ ਸਥਾਨਕ ਲੋਕਾਂ ਕੋਲੋਂ ਗੁੰਮ ਹੋਈ ਦਾਦੀ ਨੂੰ ਲੱਭਣ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ I ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਅਟਾਰੀ ਸਰਹੱਦ ਤੇ ਪੰਜਾਬ ਪੁਲਿਸ ਦੀ ਚੌਂਕੀ ਵਿਖੇ ਵੀ ਲਾਪਤਾ ਦਾਦੀ ਨੂੰ ਲੱਭਣ ਲਈ ਦਰਖਾਸਤ ਦਿੱਤੀ ਗਈ ਹੈ। ਸਮਰ ਬਾਈ ਨੇ ਦੱਸਿਆ ਕਿ ਉਸ ਵੱਲੋਂ ਦਾਦੀ ਨੂੰ ਲੱਭਣ ਲਈ ਉਹਨਾਂ ਵੱਲੋਂ ਕਿਰਾਏ ਤੇ ਇੱਕ ਬਾਈਕ ਲੈ ਕੇ ਅਟਾਰੀ ਸਰਹੱਦ ਦੇ ਆਸ ਪਾਸ ਦੇ ਪਿੰਡਾਂ ਵਿੱਚ ਸੰਪਰਕ ਕੀਤਾ ਜਾ ਰਿਹਾ ਹੈ।

  • ਲੁਧਿਆਣਾ ਸਲੇਮ ਟਾਬਰੀ ਥਾਣੇ ਸਾਹਮਣੇ ਸ਼ਿਵ ਸੈਨਾ ਦੇ ਲੀਡਰਾਂ ਨੇ ਲਗਾਇਆ ਧਰਨਾ ,ਪੁਲਿਸ ਉੱਪਰ ਦੁਰਵਿਹਾਰ ਕਰਨ ਦੇ ਲਗਾਏ ਆਰੋਪ 

    ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਅੱਗੇ ਸ਼ਿਵਸੈਨਾ ਬਾਲ ਠਾਕਰੇ ਦੇ ਵਰਕਰਾਂ ਸ਼ਿਵ ਸੈਨਾ ਬਾਲ ਠਾਕਰੇ ਦੇ ਮੈਂਬਰਾਂ ਨੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਪੁਲਿਸ ਦੇ ਆਰੋਪ ਲਗਾਇਆ ਕਿ ਉਹਨਾਂ ਦੇ ਇੱਕ ਸਾਥੀ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਬਹਾਦਰ ਕੇ ਰੋਡ ਤੇ ਉਸ ਦੇ ਨਾਲ ਅਤੇ ਕੁਝ ਮਜ਼ਦੂਰਾਂ ਦੇ ਨਾਲ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸਲੀਮ ਟਾਬਰੀ ਥਾਣੇ ਦੀ ਪੁਲਿਸ ਉਥੇ ਪਹੁੰਚਦੀ ਹੈ ਅਤੇ ਨੌਜਵਾਨ ਨੂੰ ਥਾਣੇ ਲਿਆਂਦਾ ਜਾਂਦਾ ਅਤੇ ਨੌਜਵਾਨ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਜਿਸ ਤੇ ਨੌਜਵਾਨ ਨੇ ਆਰੋਪ ਲਗਾਇਆ ਕਿ ਉਸ ਨਾਲ ਦੁਰਵਿਹਾਰ ਕੀਤਾ ਗਿਆ ਉਸਨੇ ਪੁਲਿਸ ਨੂੰ ਕਿਹਾ ਸੀ ਕਿ ਮਜ਼ਦੂਰਾਂ ਅਤੇ ਉਸਦੇ ਨਾਲ ਕੁਝ ਲੋਕ ਕੁੱਟਮਾਰ ਕਰ ਰਹੇ ਹਨ ਪਰ ਪੁਲਿਸ ਨੇ ਕਿਹਾ ਕਿ ਨੌਜਵਾਨ ਨੇ ਸਾਨੂੰ ਝੂਠੀ ਇਤਲਾਹ ਦਿੱਤੀ ਹੈ ਕੀ ਉਹਨਾਂ ਨਾਲ ਲੁੱਟ ਖੋਹ ਹੋਈ ਹੈ ਪਰ ਜਦੋਂ ਇਸ ਮਾਮਲੇ ਵਿੱਚ ਤਫਦੀਸ਼ ਕੀਤੀ ਗਈ ਸਾਹਮਣੇ ਆਇਆ ਕਿ ਆਪਸੀ ਰੰਜਿਸ਼ ਦਾ ਮਾਮਲਾ ਹੈ। ਪਰ ਨੌਜਵਾਨ ਨੇ ਕਿਹਾ ਕਿ ਉਸਨੇ ਇਸ ਤਰਾਂ ਲੁੱਟ ਖੋਹ ਦੀ ਕੋਈ ਗੱਲ ਨਹੀਂ ਕੀਤੀ ਜਦ ਪੁਲਿਸ ਅਧਿਕਾਰੀ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਆਪਣੀ ਲੀਡਰੀ ਚਮਕਾਉਣਾ ਚਾਹੁੰਦੇ ਹਨ ਸਿਰਫ ਇਨੀ ਗੱਲ ਜਰੂਰ ਕਹੀ ਸੀ ਬਈ ਤੁਸੀਂ ਪੁਲਿਸ ਨੂੰ ਗਲਤ ਆ ਸੂਚਨਾ ਦੇ ਰਹੇ ਹੋ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ ਨਾ ਕਿ ਲੁੱਟ ਖੋਹ ਦਾ ਪਰ ਦੂਸਰੇ ਪਾਸੇ ਧਰਨਾ ਲਗਾਉਣ ਵਾਲੇ ਸ਼ਿਵਸੈਨਾ ਦੇ ਲੀਡਰਾਂ ਨੇ ਕਿਹਾ ਕਿ ਉਹਨਾਂ ਦੇ ਸਾਥੀ ਨੇ ਜੀ ਕੋਈ ਗੱਲ ਨਹੀਂ ਕਹੀ ਕਿ ਉਸ ਨਾਲ ਖੋਹ ਹੋਈ ਹੈ ਉਸ ਨੇ ਤਾਂ ਸਿਰਫ ਇਹ ਕਿਹਾ ਕਿ ਮਜ਼ਦੂਰਾਂ ਅਤੇ ਉਹਨਾਂ ਨਾਲ ਇਥੇ ਕੁੱਟਮਾਰ ਹੋ ਰਹੀ ਹੈ। ਮਾਮਲਾ ਕਾਫੀ ਦੇਰ ਤੱਕ ਥਾਣੇ ਅੱਗੇ ਚਲਦਾ ਰਿਹਾ ਧਰਨਾ ਲਗਾਉਣ ਵਾਲੇ ਸ਼ਿਵ ਸੈਨਾ ਦੇ ਲੀਡਰਾਂ ਅਤੇ ਐਸਐਚਓ ਸਲੀਮ ਟਾਬਰੀ ਦੇ ਵਿਚ ਕਾਫੀ ਬਹਿਸਬਾਜੀ ਵੀ ਹੋਈ ਕਾਫੀ ਦੇਰ ਤੋਂ ਬਾਅਦ ਆਪਸ ਵਿੱਚ ਮਾਮਲਾ ਸੁਲਝਿਆ

  • ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਜੇਲ੍ਹ ਮੁਲਾਜ਼ਮ ਨੇ ਜੇਲ੍ਹ ਦੇ ਬਾਹਰੋਂ ਇੱਕ ਪੈਕੇਟ ਸੁੱਟਿਆ, ਜਿਸ ਦੀ ਤਲਾਸ਼ੀ ਦੌਰਾਨ 45 ਪੈਕੇਟ ਜਰਦੇ ਬਰਾਮਦ ਹੋਏ, ਜਿਸ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਜੇਲ੍ਹ ਮੁਲਾਜ਼ਮ ਬਲਵਿੰਦਰ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ। 

  • ਅਰਵਿੰਦ ਕੇਜਰੀਵਾਲ ਦਾ ਟਵੀਟ 

  • ਫਿਲਮ ਐਕਟਰ ਗੋਵਿੰਦਾ ਦੀ ਲੱਤ 'ਚ ਗੋਲੀ ਲੱਗਣ ਦੀ ਖਬਰ: ਗੋਵਿੰਦਾ ਦੀ ਆਪਣੇ ਹੀ ਰਿਵਾਲਵਰ ਨਾਲ ਲੱਤ 'ਚ ਗੋਲੀ ਲੱਗ ਗਈ ਹੈ। ਰਿਵਾਲਵਰ ਦਾ ਲਾਕ ਖੁੱਲ੍ਹਾ ਹੋਣ ਕਾਰਨ ਇਹ ਹਾਦਸਾ ਵਾਪਰਿਆ।ਗੋਵਿੰਦਾ ਦੇ ਮੈਨੇਜਰ ਮੁਤਾਬਕ ਗੋਵਿੰਦਾ ਆਪਣੀ ਰਿਹਾਇਸ਼ ਤੋਂ ਇਕ ਸਮਾਗਮ ਲਈ ਜਾ ਰਿਹਾ ਸੀ, ਜਦੋਂ ਉਸ ਦਾ ਰਿਵਾਲਵਰ ਕੱਢਦੇ ਹੋਏ ਇਹ ਹਾਦਸਾ ਵਾਪਰਿਆ।

  • ਮੋਹਾਲੀ ਦੇ ਪਿੰਡ ਜੰਡਪੁਰ ਨਜ਼ਦੀਕ ਟਰੈਕਟਰ ਟਰਾਲੀ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਦਰੜਿਆ। ਪਤੀ ਪਤਨੀ ਬੱਚੇ ਦੇ ਇਲਾਜ ਲਈ ਜਾ ਰਹੇ ਸਨ ਹਸਪਤਾਲ, ਪਤਨੀ ਦੀ ਹੋਈ ਮੌਕੇ ਤੇ ਮੌਤ। ਟਰਾਲੀ ਮਾਲਕ ਵੱਲੋਂ ਮੌਕੇ ਤੇ ਪਹੁੰਚ ਡਰਾਈਵਰ ਨੂੰ ਆਪਣੀ ਸਕਾਰਪੀਓ ਗੱਡੀ ਵਿੱਚ ਬਿਠਾ ਕੇ ਕਰਵਾਇਆ ਫਰਾਰ।

  • ਪਾਲ ਸਿੰਘ ਫਰਾਂਸ (ਕਨਵੀਨਰ, ਕੌਮੀ ਇਨਸਾਫ਼ ਮੋਰਚਾ) ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਯੂਨੀਅਨਾਂ ਨਾਲ ਕੌਮੀ ਇਨਸਾਫ਼ ਮੋਰਚਾ ਦੇ ਮੈਂਬਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਫ਼ਤਹਿਗੜ੍ਹ ਸਾਹਿਬ ਤੋਂ ਕੌਮੀ ਇਨਸਾਫ਼ ਮੋਰਚਾ ਦੇ ਵਾਈ.ਪੀ.ਐਸ ਚੌਕ ਐਸ.ਏ.ਐਸ.ਨਗਰ ਤੱਕ ਰੋਸ ਮਾਰਚ ਕਰਨਗੇ।  ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ "ਸਿੱਖ ਕੈਦੀਆਂ" ਦੀ ਰਿਹਾਈ ਲਈ ਇਹ ਧਰਨਾ ਦਿੱਤੀ ਜਾਵੇਗਾ।

    ਇਸ ਮਾਰਚ ਵਿੱਚ ਇਮਾਨ ਸਿੰਘ ਮਾਨ (ਜਨਰਲ ਸਕੱਤਰ ਅਕਾਲੀ ਦਲ-ਅ) ਆਪਣੇ ਸਮਰਥਕਾਂ ਸਮੇਤ ਸ਼ਮੂਲੀਅਤ ਕਰਨਗੇ। ਇਕੱਠ 350/400 ਹੋਵੇਗਾ। ਜਿਕਰਯੋਗ ਹੈ ਕਿ ਕੌਮੀ ਇਨਸਾਫ ਮੋਰਚਾ ਦੇ ਆਗੂਆਂ/ਸਮਰਥਕਾਂ ਨੇ ਖੁਲਾਸਾ ਕੀਤਾ ਕਿ ਉਹ 01.10.2024 ਨੂੰ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।

  • ਸ਼੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਵੜਿੰਗ ਵਿਖੇ ਪੰਚਾਇਤੀ ਚੋਣਾਂ ਦੌਰਾਨ ਖੁਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇਕ.ਵਿਅਕਤੀ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਐਲਾਨ ਕਰਦਿਆ ਦੀ ਵੀਡੀਓ ਵਾਇਰਲ
    - ਔਰਤਾਂ ਨੂੰ ਮਿਲੇਗਾ ਇਕ ਸੂਟ 1100 ਰੁਪਏ ਤੇ ਇਕ ਗਰਮ ਕੰਬਲ
    - ਨਹਿਰਾਂ ਦੇ ਨਾਲ ਲੱਗਦੇ ਪਿੰਡ ਦੇ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਜਾਣ ਦੀ ਵਿਸੇਸ਼ ਸਹੂਲਤ
    - ਪ੍ਰਚਾਰ ਲਈ ਪਿੰਡ ਦੇ ਨਾਲ ਲੱਗਦੀਆਂ ਨਹਿਰਾਂ ਨੇੜੇ ਬੈਠੇ ਪਰਿਵਾਰਾਂ ''ਚ ਪ੍ਰਚਾਰ ਕਰਨ ਪਹੁੰਚਿਆ ਪਿੰਡ ਵੜਿੰਗ ਤੋੰ ਸਰਪੰਚੀ ਦੀ ਉਮੀਦਵਾਰੀ ਦਾ ਦਾਅਵੇਦਾਰ
    ਸ਼੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਵੜਿੰਗ ਵਿਖੇ ਪੰਚਾਇਤੀ ਚੋਣਾਂ ਦੌਰਾਨ ਖੁਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇਕ.ਵਿਅਕਤੀ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਐਲਾਨ ਕਰਦਿਆ ਦੀ ਵੀਡੀਓ ਵਾਇਰਲ

     

  • ਕਾਰਕੁਨ ਸੋਨਮ ਵਾਂਗਚੁਕ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੋਂ ਦਿੱਲੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ, ਸੋਨਮ ਵਾਂਗਚੁਕ ਸੋਮਵਾਰ ਸ਼ਾਮ ਨੂੰ ਹਿਮਾਚਲ ਦੇ ਸਿੰਘੂ ਬਾਰਡਰ 'ਤੇ ਪਹੁੰਚੀ ਸੀ, ਜਿਸ ਤੋਂ ਬਾਅਦ ਉਹ ਦਿੱਲੀ 'ਚ ਦਾਖਲ ਹੋਣਾ ਚਾਹੁੰਦੀ ਸੀ ਪੁਲੀਸ ਨੇ ਉਸ ਨੂੰ ਸਰਹੱਦ ’ਤੇ ਹੀ ਰੋਕ ਲਿਆ। ਦਿੱਲੀ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ ਅਤੇ ਸਰਹੱਦੀ ਖੇਤਰ ਵਿੱਚ ਧਾਰਾ 163 ਲਾਗੂ ਕਰਨ ਦਾ ਹਵਾਲਾ ਵੀ ਦਿੱਤਾ ਗਿਆ ਹੈ। ਜਿਸ ਕਾਰਨ ਉਹ ਕੋਈ ਪ੍ਰਦਰਸ਼ਨ ਨਹੀਂ ਕਰ ਸਕਦਾ, ਹਾਲਾਂਕਿ ਉਹ ਆਪਣੇ ਨਾਲ ਆਏ ਲੋਕਾਂ ਨੂੰ ਲੈ ਕੇ ਦਿੱਲੀ ਆਉਣਾ ਚਾਹੁੰਦਾ ਹੈ, ਪਰ ਦਿੱਲੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਲੀਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਰੱਖੇ ਵਾਂਗਚੁਕ ਲੱਦਾਖ ਨੂੰ ਵਿਸ਼ੇਸ਼ ਦਰਜਾ ਦੇਣ ਅਤੇ ਇਸ ਨੂੰ ਛੇਵੀਂ ਅਨੁਸੂਚੀ 'ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਸੇ ਕਾਰਨ ਉਹ ਕਾਫੀ ਸਮੇਂ ਤੋਂ ਦਿੱਲੀ ਵੱਲ ਮਾਰਚ ਕਰ ਰਹੇ ਸਨ।

  • ਬੱਸ ਹਾਦਸੇ 'ਚ 4 ਦੀ ਮੌਤ, 15 ਤੋਂ ਜ਼ਿਆਦਾ ਜ਼ਖ਼ਮੀ, CM ਮਾਨ ਨੇ ਕੀਤਾ ਦੁੱਖ ਸਾਂਝਾ ਕਰਦਿਆਂ ਕਿਹਾ-ਪੀੜਤ ਪਰਿਵਾਰਾਂ ਦੇ ਨਾਲ ਹੈ ਸਰਕਾਰ

    ਗੁਰਦਾਸਪੁਰ 'ਚ ਸੋਮਵਾਰ ਨੂੰ ਇੱਕ ਨਿੱਜੀ ਬੱਸ ਬ੍ਰੇਕ ਫੇਲ ਹੋਣ ਕਾਰਨ ਬੱਸ ਸਟੌਪ 'ਚ ਦਾਖ਼ਲ ਹੋ ਗਈ। ਇਸ ਕਾਰਨ ਬੱਸ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪਿੰਡ ਸ਼ਾਹਬਾਦ ਨੇੜੇ ਹੋਏ ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਨੇੜਲੇ ਪਿੰਡਾਂ ਦੇ ਵਸਨੀਕ ਸਨ। ਬੱਸ ਵਿੱਚ 40 ਤੋਂ ਵੱਧ ਲੋਕ ਸਵਾਰ ਸਨ।

  • ਪੰਜਾਬ 'ਚ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਦਾਇਰ ਜਨਹਿੱਤ ਪਟੀਸ਼ਨ 'ਤੇ ਹੋਵੇਗੀ ਸੁਣਵਾਈ। ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਪਟੀਸ਼ਨ ਵਿੱਚ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਤਹਿਤ ਨਾਮਜ਼ਦਗੀ ਦਾਖ਼ਲ ਕਰਨ ਲਈ 3 ਦਿਨ ਤੋਂ ਵੱਧ ਦਾ ਸਮਾਂ ਰਾਖਵਾਂਕਰਨ ਅਤੇ ਬਿਨਾਂ ਕਾਰਨ ਸਰਟੀਫਿਕੇਟ ਸਬੰਧੀ ਜਾਰੀ ਹੁਕਮਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ।

  • ਪੰਜਾਬ ਭਰ ਦੀਆਂ ਮੰਡੀਆਂ ਵਿੱਚ ਅੱਜ ਤੋਂ ਆੜਤੀਆਂ ਦੀ ਹੜਤਾਲ

    ਆੜਤੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਆੜਤੀਆਂ ਦਾ ਭਾਅ 2.5 ਫੀਸਦੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤਾ ਜਾਵੇ, ਇਸ ਦੇ ਨਾਲ ਹੀ ਲੇਬਰ ਦੀ ਕਟੌਤੀ ਕਰਕੇ ਈ.ਪੀ.ਐਫ. ਅਤੇ ਐਫ.ਸੀ.ਆਈ. ਕੁਝ ਕਿਸਾਨਾਂ ਦੇ ਦੱਬੇ ਹੋਏ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

  • ਪੰਜਾਬ 'ਚ ਅੱਜ ਤੋਂ ਝੋਨੇ ਦੀ ਖਰੀਦ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਸੂਬੇ ਭਰ 'ਚ 1500 ਦੇ ਕਰੀਬ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਖਰੀਦ ਸੀਜ਼ਨ ਦੌਰਾਨ ਕਿਸਾਨਾਂ ਵੱਲੋਂ 185 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ 'ਚ ਲਿਆਂਦਾ ਜਾਵੇਗਾ, ਜਿਸ ਨੂੰ ਭਾਰਤੀ ਰਿਜ਼ਰਵ ਬੈਂਕ ਪਹਿਲਾਂ ਹੀ ਮਨਜ਼ੂਰੀ ਦੇ ਚੁੱਕਾ ਹੈ। ਕੇਸਰ ਮਾਰਕੀਟਿੰਗ ਸੀਜ਼ਨ 2024- 25 ਲਈ 41,378 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਭਾਰਤ ਸਰਕਾਰ ਨੇ ਇਸ ਸੀਜ਼ਨ 'ਚ 'ਏ' ਗ੍ਰੇਡ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ, ਜਿਸ 'ਚ ਰਾਜ ਦੀਆਂ ਸਾਰੀਆਂ ਖਰੀਦ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫੈੱਡ, ਐੱਫ.ਸੀ.ਆਈ. ਅਤੇ ਪੀ.ਐੱਸ.ਡਬਲਿਊ.ਸੀ. ਭਾਰਤ ਸਰਕਾਰ ਵੱਲੋਂ ਝੋਨਾ ਖਰੀਦਿਆ ਜਾਵੇਗਾ।

  •  ਨਰਿੰਦਰ ਮੋਦੀ ਦਾ ਟਵੀਟ 

ZEENEWS TRENDING STORIES

By continuing to use the site, you agree to the use of cookies. You can find out more by Tapping this link