Punjab Monsoon Session Live Updates: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਭਲਕੇ ਲਈ ਮੁਲਤਵੀ , ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Punjab Assembly Session Live Updates: ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੈ, ਸੁਰਜੀਤ ਪਾਤਰ ਸਮੇਤ ਕਈ ਹਸਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Assembly Monsoon Session: ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਅੱਜ (ਸੋਮਵਾਰ) ਤੋਂ ਸ਼ੁਰੂ ਹੋ ਰਿਹਾ ਹੈ। ਸੈਸ਼ਨ ਦੇ ਪੂਰੇ ਉਤਸ਼ਾਹ ਨਾਲ ਹੋਣ ਦੀ ਉਮੀਦ ਹੈ। ਸਮਾਗਮ ਤੋਂ ਪਹਿਲਾਂ ਮਰਹੂਮ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਨ੍ਹਾਂ ਵਿੱਚ ਪਦਮਸ਼੍ਰੀ ਪ੍ਰਸਿੱਧ ਕਵੀ ਸੁਰਜੀਤ ਪਾਤਰ ਸਮੇਤ ਕਈ ਵਿਧਾਇਕਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਂ ਸ਼ਾਮਲ ਹਨ।
ਹਾਲਾਂਕਿ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਵਿਧਾਨਕ ਕੰਮਕਾਜ ਹੋਣ ਦੀ ਸੰਭਾਵਨਾ ਹੈ। ਪਰ ਇਸ ਸਬੰਧੀ ਅੰਤਿਮ ਫੈਸਲਾ ਵਪਾਰ ਸਲਾਹਕਾਰ ਕਮੇਟੀ ਵੱਲੋਂ ਲਿਆ ਜਾਵੇਗਾ। ਜੇਕਰ ਸੈਸ਼ਨ ਵਿੱਚ ਕੋਈ ਕੰਮ ਹੁੰਦਾ ਹੈ ਤਾਂ ਸੀਐਮ ਭਗਵੰਤ ਮਾਨ ਹਾਜ਼ਰ ਹੋ ਸਕਦੇ ਹਨ। ਸੈਸ਼ਨ 4 ਸਤੰਬਰ ਤੱਕ ਚੱਲੇਗਾ।
Punjab Assembly Monsoon Session Live Updates
नवीनतम अद्यतन
ਪੰਜਾਬ ਕਾਂਗਰਸ ਦੇ ਵਿਧਾਇਕ ਅਰੁਣਾ ਚੌਧਰੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਕਾਂਗਰਸ ਦੇ ਵਿਧਾਇਕ ਅਰੁਣਾ ਚੌਧਰੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਮਿਲੀ ਹੈ। ਅਰੁਣਾ ਚੌਧਰੀ ਨੂੰ ਡਿਪਟੀ CLP ਲੀਡਰ ਲਗਾਇਆ ਗਿਆ।ਪੰਜਾਬੀ ਗਾਇਕ ਏਪੀ ਢਿਲੋਂ ਦੇ ਘਰ ਉਤੇ ਫਾਇਰਿੰਗ
ਪੰਜਾਬੀ ਗਾਇਕ ਏਪੀ ਢਿਲੋਂ ਕੈਨੇਡਾ ਵਿੱਚ ਸਥਿਤ ਘਰ ਉਤੇ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ। ਲਾਰੈਂਸ ਗਿਰੋਹ ਨੇ ਫਾਇਰਿੰਗ ਦੀ ਲਈ ਜ਼ਿੰਮੇਵਾਰੀ।
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ
ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਭਲਕੇ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਵਿਵਾਦਤ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੀਤਾ ਨਿਯੁਕਤ
ਵਿਵਾਦਤ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਾਲੀ ਤੋਂ ਬਾਅਦ ਨਿਯੁਕਤ ਕਰ ਦਿੱਤਾ ਗਿਆ ਹੈ। ਬਹਾਲੀ ਤੋਂ ਬਾਅਦ ਅਜੇ ਤੱਖ ਉਨ੍ਹਾਂ ਦੀ ਕਿਤੇ ਵੀ ਨਿਯੁਕਤੀ ਨਹੀਂ ਕੀਤੀ ਗਈ ਸੀ। ਇੰਸਪੈਕਟਰ ਜਨਰਲ ਪੁਲਿਸ ਪਾਲਿਸੀ ਐਂਡ ਰੂਲਜ਼ ਲਗਾਇਆ ਗਿਆ ਹੈ।ਕਿਸਾਨਾਂ ਨੇ ਮਟਕਾ ਚੌਕ ਵੱਲ ਮਾਰਚ ਕੀਤਾ ਸ਼ੁਰੂ
ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਕਿਸਾਨਾਂ ਨੇ ਮਟਕਾ ਚੌਕ ਵੱਲ ਨੂੰ ਕੂਚ ਕਰ ਦਿੱਤਾ ਹੈ। ਕਿਸਾਨ ਬੀਬੀਆਂ ਆਪਣੀਆਂ ਮੰਗਾਂ ਲਈ ਅੜੀਆਂ ਹੋਈਆਂ ਹਨ।
ਗੈਂਗਸਟਰ ਦੇ ਮਾਮਲੇ ਵਿੱਚ ਬਾਜਵਾ ਨੇ ਕਿਹਾ ਕਿ ਰਿਪੋਰਟ ਮੰਗੀ ਜਾਵੇ। ਇਸ ਦੌਰਾਨ ਚੀਮਾ ਨੇ ਕਿਹਾ ਕਿ ਇਹ ਪੂਰਾ ਮਾਮਲਾ ਹਾਈ ਕੋਰਟ ਵਿੱਚ ਹੈ। ਇਸ ਲਈ ਇਸ ਮਾਮਲੇ ਵਿੱਚ ਵਿਧਾਨ ਸਭਾ ਵਿੱਚ ਕੁਝ ਨਹੀਂ ਹੈ।
ਕੋਟਕਪੂਰਾ ਥਾਣੇ ਅੰਦਰ FIR 180 ਦੀ ਕਾਰਵਾਈ ਦੀ ਡੀਜੀਪੀ ਪੰਜਾਬ ਤੋਂ ਮੰਗੀ ਪੂਰੀ ਰਿਪੋਰਟ
ਪੁਲਿਸ ਮੁਲਾਜ਼ਮ ਨੇ ਇਸ ਮਾਮਲੇ ਵਿੱਚ ਕਿਹੜੇ-ਕਿਹੜੇ ਸਿਆਸੀ ਲੋਕਾਂ ਨਾਲ ਗੱਲ ਕੀਤੀ, ਇਸ ਬਾਰੇ ਵੇਰਵੇ ਦਿੱਤੇ ਜਾਣੇ ਚਾਹੀਦੇ ਹਨ।ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਦਨ ਵਿੱਚ ਮੁੱਦਾ ਚੁੱਕਿਆ, ਜਿਸ ਵਿਚ ਕਿਹਾ ਗਿਆ ਕਿ ਇਕ ਗੈਂਗਸਟਰ ਨੇ ਇਕ ਪੁਲਿਸ ਵਾਲੇ ਨੂੰ ਪੈਸੇ ਦਿੱਤੇ। ਪੁਲਿਸ ਵਾਲੇ ਨੇ ਪੈਸੇ ਵੀ ਬੈਂਕ ਖਾਤੇ ਵਿੱਚ ਹੀ ਲੈ ਲਏ।
ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਤੇ ਬੇਟੇ ਦੇ ਕਤਲ ਮਾਮਲੇ 'ਚ 12 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
ਪਠਾਨਕੋਟ 'ਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਅਤੇ ਉਸ ਦੇ ਬੇਟੇ ਕੌਸ਼ਲ ਕੁਮਾਰ ਦੇ ਦੋਹਰੇ ਕਤਲ ਮਾਮਲੇ 'ਚ ਪਠਾਨਕੋਟ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। ਅਦਾਲਤ ਨੇ 2020 'ਚ ਪਠਾਨਕੋਟ ਦੇ ਪਿੰਡ ਥਰਿਆਲ 'ਚ ਹਮਲਾਵਰਾਂ ਵੱਲੋਂ ਕਤਲ ਅਤੇ ਲੁੱਟ-ਖੋਹ 'ਚ ਸ਼ਾਮਲ 12 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਘਰ ਵਿਚ ਦੋਹਰਾ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਸੋਨਾ ਤੇ ਨਕਦੀ ਲੁੱਟਣ ਵਾਲੇ ਦੋਸ਼ੀਆਂ ਵਿਚ 9 ਪੁਰਸ਼ ਅਤੇ 3 ਔਰਤਾਂ ਸ਼ਾਮਲ ਸਨ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਅਤੇ ਸੁਰਜੀਤ ਮੰਤਰੀ ਦੇ ਸਿਹਤ ਮੰਤਰੀ ਦੇ ਕਾਰਜਕਾਲ ਦੌਰਾਨ ਜਲਾਲਾਬਦ ਵਿੱਚ ਪਾਣੀ ਦੂਸ਼ਿਤ ਸੀ।
ਪਰਗਟ ਸਿੰਘ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ ਚੱਲ ਰਹੇ ਕੇਸ ਸਬੰਧੀ ਫਾਈਲ ਨੂੰ ਮਨਜ਼ੂਰੀ ਦੇਣ ਦੀ ਮੰਗ ਉਠਾਈ। ਫਾਈਲ 1 ਸਾਲ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ਕੋਲ ਪਈ ਹੈ ਪਰ ਮਨਜ਼ੂਰੀ ਨਹੀਂ ਮਿਲੀ।
ਵਿਧਾਨ ਸਭਾ ਸੈਸ਼ਨ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਰ ਮੈਂਬਰ ਨੂੰ ਵੱਧ ਤੋਂ ਵੱਧ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ। ਕੋਈ ਵੀ ਮੈਂਬਰ ਵਾਂਝਾ ਨਹੀਂ ਰਹਿੰਦਾ ਹੈ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ, ਗੈਂਗਸਟਰ ਦੇ ਇੰਟਰਵਿਊ ਦਾ ਇਸ ਦੀ ਚਰਚਾ ਹੋਣੀ ਜ਼ਰੂਰੀ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਦੇ ਅੰਦਰ ਕੈਮਰਾ ਫਰੇਮ ਦਾ ਮੁੱਦਾ ਚੁੱਕਿਆ।
ਸੁਖਪਾਲ ਖਹਿਰਾ ਨੇ ਨਸ਼ੇ ਦਾ ਮੁੱਦਾ ਵੀ ਚੁੱਕਿਆ
ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬੇਅਦਬੀ ਦਾ ਮੁੱਦਾ, ਬੁੱਢਾ ਨਾਲੇ ਦਾ ਮਾਮਲਾ, ਨਸ਼ੇ ਦਾ ਮਾਮਲਾ, ਕਰਮਚਾਰੀਆਂ ਦੇ ਮੁੱਦੇ ਉਤੇ ਚਰਚਾ ਕਰਨ ਦੀ ਜ਼ਰੂਰਤ ਹੈ।
ਸੁਖਪਾਲ ਖਹਿਰਾ ਨੇ ਸਦਨ ਦੀ ਕਾਰਵਾਈ ਲੰਬੀ ਕਰਨ ਦਾ ਮੁੱਦਾ ਚੁੱਕਿਆ
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸਦਨ ਦੀ ਮਾਨਸੂਨ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਨੂੰ ਲੰਬਾ ਕਰਨ ਦਾ ਮੁੱਦਾ ਚੁੱਕਿਆ
ਸਦਨ ਦੀ ਕਾਰਵਾਈ ਫਿਰ ਤੋਂ ਸ਼ੁਰੂ ਹੋਈ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਮੁੜ ਤੋਂ ਕਾਰਵਾਈ ਸ਼ੁਰੂ ਹੋ ਗਈ ਹੈ।
ਜਸਦੀਪ ਸਿੰਘ ਗਿੱਲ ਹੋਣਗੇ ਡੇਰਾ ਬਿਆਸ ਦੇ ਨਵੇਂ ਮੁਖੀ
ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿਲੋਂ ਵੱਲੋਂ ਆਪਣੇ ਵਾਰਿਸ ਦਾ ਐਲਾਨ ਕਰ ਦਿੱਤਾ ਗਿਆ ਹੈ। ਜਸਦਪੀ ਸਿੰਘ ਗਿੱਲ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ। ਸਰਪ੍ਰਸਤ ਵਜੋਂ ਜਸਦੀਪ ਸਿੰਘ ਤੁਰੰਤ ਥਾਂ ਲੈਣਗੇ।ਵਿਧਾਨ ਸਭਾ ਦੇ ਸੈਸ਼ਨ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ 2.30 ਵਜੇ ਤੱਕ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।
ਵਿਧਾਨ ਸਭਾ ਮਾਨਸੂਨ ਸੈਸ਼ਨ ਦੀ ਹੋਈ ਸ਼ੁਰੂਆਤ
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ।
ਵਿਜੇ ਨਾਇਰ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
ਦਿੱਲੀ ਸ਼ਰਾਬ ਘਪਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਵਿਜੇ ਨਾਇਰ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਕਮਿਊਨਿਕੇਸ਼ਨ ਇੰਚਾਰਜ ਰਹੇ ਵਿਜੇ ਨਾਇਰ ਨੂੰ ਸੁਪਰੀਟ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਨਾਇਰ ਪਿਛਲੇ 23 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਨ।ਪੰਜਾਬ ਵਿਧਾਨ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਦੁਪਹਿਰ ਦੇ ਖਾਣੇ ਦੀ ਬਰੇਕ ਹੋਵੇਗੀ ਜਿਸ ਤੋਂ ਬਾਅਦ ਸੈਸ਼ਨ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਕਿਸਾਨਾਂ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਹੋਵੇ-ਸੁਪਰੀਮ ਕੋਰਟ ਦੀ ਟਿੱਪਣੀ
ਸ਼ੰਭੂ ਬਾਰਡਰ ਉਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਸੁਪਰੀਮ ਕੋਰਟ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਕਿਸਾਨਾਂ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਕੀਤਾ ਜਾਵੇ।ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਮੀਟਿੰਗ ਖਤਮ
ਕਿਸਾਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਖਤਮ ਹੋ ਗਈ ਹੈ। 1000 ਕਿਸਾਨਾਂ ਦਾ ਵਫ਼ਦ ਮਟਕਾ ਚੌਕ ਤੱਕ ਜਾਏਗਾ। ਉੱਥੇ ਮੰਗ ਪੱਤਰ ਸੌਂਪਿਆ ਜਾਏਗਾ। 3.30 ਵਜੇ ਮਾਰਚ ਦੀ ਸ਼ੁਰੂਆਤ ਹੋਵੇਗੀ।ਬੀਕੇਯੂ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸ਼ੁਰੂ
ਵਿਧਾਨ ਸਭਾ ਵੱਲ ਮਾਰਚ ਕਰਨ ਨੂੰ ਲੈ ਕੇ ਕੀਤੀ ਜਾ ਰਹੀ ਹੈ ਮੀਟਿੰਗ,
ਕੱਲ੍ਹ ਵੀ ਪੁਲਿਸ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਹੋਈ ਸੀ ਮੀਟਿੰਗ, ਪਰ ਮੀਟਿੰਗ ਰਹੀ ਸੀ ਬੇਸਿੱਟਾ।ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਪਾਣੀਆਂ ਦਾ ਮੁੱਦਾ,ਨਹਿਰੀ ਪਾਣੀ ਐਮਐਸਪੀ, ਕਰਜ਼ਾ ਮੁਆਫ਼ੀ,ਦੇ ਮੁੱਦੇ ਦੇ ਹੱਲ ਲਈ ਕਿਹਾ ਜਾ ਰਿਹਾ ਹੈ ਐਸ ਕੇ ਐਮ ਦੇ ਕਿਸਾਨਾਂ ਦਾ ਕਹਿਣਾ ਹੈ ਕੀ ਅਸੀਂ ਆਪਣੇ ਮੰਗ ਪੱਤਰ ਸਮੇਂ ਸਮੇਂ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਸੌਂਪੇ ਨੇ ਅਤੇ ਅੱਜ ਵਿਧਾਨ ਸਭਾ ਦਾ ਸੈਸ਼ਨ ਹੈ ਅਤੇ ਅਸੀਂ ਸਰਕਾਰ ਦੇ ਨੁਮਾਇੰਦਿਆਂ ਤੋਂ ਮੰਗ ਕਰਦੇ ਹਾਂ ਕੀ ਇਹ ਮੁੱਦੇ ਵਿਧਾਨ ਸਭਾ ਵਿੱਚ ਚੁੱਕੇ ਜਾਣ।
ਕਾਂਗਰਸੀ ਕੌਂਸਲਰਾਂ ਦਾ ਮਿਊਨਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਖਿਲਾਫ਼ ਵਿਸ਼ਾਲ ਧਰਨਾ
ਸ਼ਹਿਰ ਦੇ ਵਿੱਚ ਸਾਫ ਸਫਾਈ ਅਤੇ ਪਈ ਗੰਦਗੀ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ਼ ਵਿਸ਼ਾਲ ਧਰਨਾ
ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੇ ਬੇਟੇ ਅਤੇ ਕੌਂਸਲਰ ਵਿਕਾਸ ਸੋਨੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।
ਸ਼ਹਿਰ ਵਿੱਚ ਸੀਵਰੇਜ ਤੇ ਬਲੋਕੇਜ ਨੂੰ ਲੈ ਕੇ ਅਤੇ ਥਾਂ-ਥਾਂ ਪਏ ਕੂੜਿਆਂ ਦੇ ਢੇਰ ਦੇ ਸੰਬੰਧ ਦੇ ਵਿੱਚ ਇਹ ਧਰਨਾ ਦਿੱਤਾ ਜਾ ਰਿਹਾ ਹੈ।
ਅੰਮ੍ਰਿਤਸਰ ਦੇ ਹਾਲਗੇਟ ਦੇ ਬਾਹਰ ਵੱਡਾ ਧਰਨਾ ਲਗਾਇਆ ਜਾ ਰਿਹਾ ਹੈ।ਪਾਵਰਕੌਮ ਨੇ ਲਾਇਆ 'ਐਸਮਾ’
ਹੜਤਾਲ਼ੀ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਰੱਕੀ ਤੇ ਪੈਨਸ਼ਨ
ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਕੇ ਘਰ ਤੋਰਨ ਦੇ ਆਦੇਸ਼ ਜਾਰੀ
PSEB ਨੂੰ ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਸਮੂਹਿਕ ਛੁੱਟੀ 'ਤੇ ਜਾਣ ਕਾਰਨ ਲੱਗਾ ਐਸਮਾ
1 ਸਿਤੰਬਰ ਤੋਂ ਬਿਜਲੀ ਮੰਤਰੀ ਅਤੇ ਬਿਜਲੀ ਨਿਗਮ ਦੇ ਸੀਐੱਮਡੀ ਸਣੇ ਡਾਇਰੈਕਟਰਾਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ।
10 ਸਤੰਬਰ ਤੋਂ 12 ਸਤੰਬਰ ਤੱਕ ਸਮੁੱਚੇ ਬਿਜਲੀ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਭਰ ਕੇ ਦਿੱਤੀ ਜਾਵੇਗੀ ਅਤੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਜਿਹੜੇ ਮੁਲਾਜ਼ਮ ਸਾਲ 2024-25 ਦੌਰਾਨ ਰਿਟਾਇਰ ਹੋ ਰਹੇ ਹਨ, ਜੇਕਰ ਉਹ ਹੜਤਾਲ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦੇ ਸਾਰੇ ਪੈਨਸ਼ਨ ਲਾਭ ਰੁਕ ਜਾਣਗੇ ਤਾਂ ਕਾਰਪੋਰੇਸ਼ਨ ਵੱਲੋਂ ਠੇਕੇ 'ਤੇ ਭਰਤੀ ਕੀਤੇ ਕਾਮਿਆਂ ਦੀ ਹੜਤਾਲ ਵਿੱਚ ਭਾਗ ਲੈਣ ਦੀ ਸੂਰਤ ਵਿੱਚ ਸੇਵਾਵਾਂ ਬਰਖ਼ਾਸਤ ਕਰ ਦਿੱਤੀਆਂ ਜਾਣਗੀਆਂ।
ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਮਾਲਵਾ ਨਹਿਰ 'ਤੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਹੈ। ਹਰਿਆਣਾ ਸਰਕਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਗਿਆ ਹੈ। -ਹਰਿਆਣਾ ਸਰਕਾਰ ਨੇ 6 ਸਤੰਬਰ ਨੂੰ ਹੋਣ ਵਾਲੀ ਉੱਤਰੀ ਜ਼ੋਨਲ ਕੌਂਸਲ ਦੀ ਸਥਾਈ ਕਮੇਟੀ ਦੀ ਬੈਠਕ 'ਚ ਮਾਮਲਾ ਉਠਾਉਣ ਦੀ ਤਿਆਰੀ ਕਰ ਲਈ ਹੈ। ਕੌਂਸਲ ਨੇ ਇਸ ਮਾਮਲੇ ਨੂੰ ਮੀਟਿੰਗ ਦੇ ਏਜੰਡੇ ਵਿੱਚ ਵੀ ਸ਼ਾਮਲ ਕੀਤਾ ਹੈ। -ਹਰਿਆਣਾ ਦਾ ਇਤਰਾਜ਼ ਹੈ ਕਿ ਪੰਜਾਬ ਹਰੀਕੇ ਬੰਦਰਗਾਹ ਤੋਂ ਤੀਜਾ ਫੀਡਰ ਬਣਾ ਰਿਹਾ ਹੈ, ਜਦਕਿ ਹਰਿਆਣਾ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਕਿ ਪੰਜਾਬ ਮਾਧੋਪੁਰ ਅਤੇ ਫਿਰੋਜ਼ਪੁਰ ਤੋਂ ਪਾਕਿਸਤਾਨ ਨੂੰ ਪਾਣੀ ਛੱਡ ਰਿਹਾ ਹੈ। ਹਰਿਆਣਾ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਅਤੇ ਰਾਜਸਥਾਨ ਪਹਿਲਾਂ ਹੀ ਰਾਵੀ ਅਤੇ ਬਿਆਸ ਦਰਿਆਵਾਂ ਤੋਂ ਵੱਧ ਪਾਣੀ ਦੇ ਰਹੇ ਹਨ।
ਕਿਸਾਨਾਂ ਦੀ ਪ੍ਰਸ਼ਾਸਨ ਨਾਲ ਅੱਜ ਦੁਬਾਰਾ ਹੋਵੇਗੀ ਬੈਠਕ
ਤਕਰੀਬਨ 10.30 ਵਜੇ ਕਿਸਾਨਾਂ ਨਾਲ ਪੁਲਿਸ ਪ੍ਰਸ਼ਾਸਨ ਕਰੇਗਾ ਬੈਠਕ
ਕੱਲ੍ਹ ਕਿਸਾਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਬੈਠਕ ਰਹੀ ਸੀ ਬੇਸਿੱਟਾ।
ਕਿਸਾਨਾਂ ਵੱਲੋਂ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਕੀਤਾ ਗਿਆ ਹੈ ਐਲਾਨ।ਅੱਜ ਦੁਪਹਿਰ 2 ਵਜੇ ਚੰਡੀਗੜ੍ਹ ਸੈਕਟਰ 34 ਤੋਂ ਵਿਧਾਨ ਸਭਾ ਵੱਲ ਮਾਰਚ ਹੋਵੇਗਾ ਸ਼ੁਰੂ: ਕਿਸਾਨ ਆਗੂ ਲਛਮਣ ਸਿੰਘ
ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸਿਰਫ਼ 11 ਮੈਂਬਰੀ ਵਫ਼ਦ ਵਿਧਾਨ ਸਭਾ ਵੱਲ ਲਿਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।ਖੇਤੀ ਨੀਤੀ, ਕਰਜ਼ਾ ਮੁਆਫ਼ੀ, ਖੁਦਕੁਸ਼ੀ ਪੀੜਤਾਂ ਲਈ ਮੁਆਵਜ਼ਾ, ਖੇਤਾਂ ਲਈ ਨਹਿਰੀ ਪਾਣੀ, ਜ਼ਮੀਨ ਹੱਦ ਬੰਦੀ ਕਾਨੂੰਨ ਸੋਧਿਆ ਜਾਵੇ ਇਹ ਮੰਗ ਕੀਤੀ ਜਾ ਰਹੀ ਹੈ।
1 ਸਤੰਬਰ ਤੋਂ 5 ਸਤੰਬਰ ਤੱਕ ਲਗਾਇਆ ਗਿਆ ਹੈ ਕਿਸਾਨਾਂ ਵੱਲੋਂ ਚੰਡੀਗੜ੍ਹ ਸੈਕਟਰ 34 ਵਿੱਚ ਮੋਰਚਾਸੈਸ਼ਨ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ, ਸਾਬਕਾ ਰਾਜ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਲੋਕ ਸਭਾ ਮੈਂਬਰ ਕਮਲ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ, ਸਾਬਕਾ ਵਿਧਾਇਕ ਧਨਵੰਤ ਸਿੰਘ, ਸਰਦੂਲ ਸਿੰਘ, ਸੁਤੰਤਰਤਾ ਸੈਨਾਨੀ ਕਸ਼ਮੀਰ ਸਿੰਘ, ਹਰਦੇਵ ਸਿੰਘ, ਜਗਦੀਸ਼ ਪ੍ਰਸਾਦ, ਅਟੇਡਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਰੋਧੀ ਧਿਰ ਕਾਨੂੰਨ ਵਿਵਸਥਾ ਅਤੇ ਨਸ਼ਾ ਤਸਕਰੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਹਾਲਾਂਕਿ ਵਿਰੋਧੀ ਧਿਰ ਇਹ ਮੰਗ ਕਰ ਰਹੀ ਹੈ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ। ਕਿਸਾਨਾਂ ਦੀ ਗੱਲਬਾਤ ਤਿੰਨ ਦਿਨਾਂ ਵਿੱਚ ਪੂਰੀ ਨਹੀਂ ਹੋ ਸਕਦੀ।