Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ।
Punjab Breaking News Live Updates
नवीनतम अद्यतन
ਕਾਂਗਰਸ ਨੇ ਉਦੈ ਭਾਨੂ ਚਿਬ ਨੂੰ ਭਾਰਤੀ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਹੈ, ਉਹ ਜੰਮੂ-ਕਸ਼ਮੀਰ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਉਦੈ ਭਾਨੂ ਚਿਬ ਇਸ ਤੋਂ ਪਹਿਲਾਂ ਬੀਵੀ ਸ਼੍ਰੀਨਿਵਾਸ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸਨ।
ਲੇਲੇਵਾਲਾ ਪਿੰਡ ਨੂੰ ਰਾਤ ਸਮੇਂ ਪੁਲਿਸ ਘੇਰਿਆ
ਬਠਿੰਡਾ ਦੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਖੇ ਰਾਤ ਤੋਂ ਪੁਲਿਸ ਨੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ। ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਗੈਸ ਪਾਈਪ ਲਾਈਨ ਦਾ ਮੁਆਵਜ਼ਾ ਲੈਣ ਲਈ ਮੋਰਚਾ ਲਗਾਇਆ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਧੱਕੇ ਨਾਲ ਗੈਸ ਪਾਈਪ ਲਾਈਨ ਪਾਉਣ ਲਈ ਕੋਸ਼ਿਸ਼ ਕਰ ਰਹੀ ਹੈ ਜਿਸ ਕਰਕੇ ਬੀਤੀ ਰਾਤ ਤੋਂ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਸੂਤਰਾਂ ਮੁਤਾਬਕ ਪੰਜਾਬ ਭਰ ਤੋਂ ਕਰੀਬ 1500 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਇੱਕ ਵਾਰ ਪੁਲਿਸ ਮੁਲਾਜ਼ਮ ਵਾਪਸ ਬੁਲਾ ਲਏ ਗਏ ਹਨ।
ਅਰਵਿੰਦ ਕੇਜਰੀਵਾਲ ਦਾ ਟਵੀਟ
ਦੂਜੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਸਭਨਾਂ 'ਤੇ ਆਪਣੀ ਕਿਰਪਾ ਬਣਾਈ ਰੱਖਣ।
ਇਕ ਸ਼ਰਧਾਲੂ ਨੇ ਪੁਲਿਸ ਵਾਲੇ ਦੀ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ
ਅੱਜ ਮਿਤੀ 22-09-24 ਨੂੰ ਸਵੇਰੇ 07:55 ਵਜੇ ਦੇ ਕਰੀਬ ਸ਼ਨੀ ਮੰਦਰ (ਨੇੜੇ ਹਰਿਮੰਦਰ ਸਾਹਿਬ) ਦੇ ਨੇੜੇ ਏ.ਐਸ.ਆਈ ਅਸ਼ਵਨੀ ਕੁਮਾਰ ਤੋਂ ਪਿਸਤੌਲ ਖੋਹ ਕੇ ਅਣਪਛਾਤੇ ਸ਼ਰਧਾਲੂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਏਐਸਆਈ ਅਸ਼ਵਨੀ ਕੁਮਾਰ ਐਨਐਸ ਸ਼ੇਖਾਵਤ ਜੱਜ ਹਾਈ ਕੋਰਟ ਦੀ ਪਾਇਲਟ ਕਾਰ ਵਿੱਚ ਤਾਇਨਾਤ ਸੀ ਜੋ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈਪੁਲਿਸ ਤੋਂ ਬਾਅਦ ਹੁਣ ਨਗਰ ਨਿਗਮ ਦੇ ਲਈ ਵੱਡੀ ਸਿਰਦਰਦੀ ਬਣਿਆ ਗੈਸ ਲੀਕ ਹੋਣ ਵਾਲਾ ਬਰਫ ਦਾ ਕਾਰਖਾਨਾ
25 ਤੋਂ 30 ਹਜਾਰ ਲੀਟਰ ਪਾਣੀ ਨੂੰ ਬਾਹਰ ਕੱਢਣਾ ਸਭ ਤੋਂ ਵੱਡੀ ਚੁਣੌਤੀ
ਕਿਉਂਕਿ ਪਾਣੀ ਦੇ ਵਿੱਚ ਹਲੇ ਵੀ ਅਮੋਨੀਆ ਗੈਸ ਮੌਜੂਦ
ਜਿੱਥੇ ਗੈਸ ਲੀਕ ਹੋਈ ਸੀ ਅਤੇ ਕੰਮ ਅਜੇ ਵੀ ਜਾਰੀ ਹੈ।ਅਰਵਿੰਦ ਕੇਜਰੀਵਾਲ ਅੱਜ ਕਰਨਗੇ ਜਨਤਾ ਦੀ ਕਚਹਿਰੀ ਨੂੰ ਸੰਬੋਧਨ
ਅਰਵਿੰਦ ਕੇਜਰੀਵਾਲ ਜਨਤਾ ਦੀ ਕਚਹਿਰੀ ਵਿੱਚ ਵੱਡਾ ਐਲਾਨ ਕਰ ਸਕਦੇ ਹਨ। ਅਸਤੀਫੇ ਤੋਂ ਬਾਅਦ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਸਵੇਰੇ 11 ਵਜੇ ਜਨਤਾ ਦੀ ਕਚਹਿਰੀ ਨੂੰ ਸੰਬੋਧਨ ਕਰਨਗੇ।ਰਾਹੁਲ ਗਾਂਧੀ ਦਾ ਟਵੀਟ
ਅਮਰੀਕਾ ਵਿੱਚ ਮੇਰੀ ਟਿੱਪਣੀ ਨੂੰ ਲੈ ਕੇ ਭਾਜਪਾ ਝੂਠ ਫੈਲਾਅ ਰਹੀ ਹੈ। ਮੈਂ ਭਾਰਤ ਅਤੇ ਵਿਦੇਸ਼ ਵਿਚ ਵਸਦੇ ਹਰ ਸਿੱਖ ਵੀਰ-ਭੈਣ ਨੂੰ ਪੁੱਛਣਾ ਚਾਹੁੰਦਾ ਹਾਂ - ਕਿ ਮੈਂ ਜੋ ਕਿਹਾ ਹੈ, ਕੀ ਉਸ ਵਿੱਚ ਕੁਛ ਗ਼ਲਤ ਹੈ ? ਕੀ ਭਾਰਤ ਇੱਕ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ, ਜਿੱਥੇ ਹਰ ਸਿੱਖ - ਅਤੇ ਹਰ ਭਾਰਤੀ - ਬਿਨਾਂ ਕਿਸੇ ਡਰ ਤੋਂ ਆਪਣੇ ਧਰਮ ਦੀ ਪਾਲਣਾ ਕਰ ਸਕੇ ? ਹਮੇਸ਼ਾਂ ਦੀ ਤਰ੍ਹਾਂ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ। ਉਹ ਮੈਨੂੰ ਚੁੱਪ ਕਰਾਉਣ ਲਈ ਬੌਖਲਾਏ ਹੋਏ ਹਨ ਕਿਉਂਕਿ ਉਹ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੇ। ਪਰ ਮੈਂ ਅਨੇਕਤਾ ਵਿਚ ਏਕਤਾ, ਸਮਾਨਤਾ ਅਤੇ ਪਿਆਰ ਵਰਗੀਆਂ, ਭਾਰਤ ਨੂੰ ਪਰਿਭਾਸ਼ਿਤ ਕਰਦੀਆਂ ਕਦਰਾਂ-ਕੀਮਤਾਂ ਲਈ ਹਮੇਸ਼ਾਂ ਆਵਾਜ਼ ਬੁਲੰਦ ਕਰਦਾ ਰਹਾਂਗਾ।
ਬੀਐਸਐਫ ਦੇ ਜਵਾਨਾਂ ਨੇ ਆਰਐਸ ਪੁਰਾ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ 21 ਸਤੰਬਰ/22 ਸਤੰਬਰ 2024 ਦੀ ਦਰਮਿਆਨੀ ਰਾਤ ਵਿੱਚ, ਚੌਕਸ ਬੀਐਸਐਫ ਜਵਾਨਾਂ ਨੇ ਇੱਕ ਸ਼ੱਕੀ ਗਤੀਵਿਧੀ ਦੇਖੀ ਜਿਸ ਵਿੱਚ ਇੱਕ ਘੁਸਪੈਠੀਏ ਨੂੰ ਆਰਐਸ ਪੁਰਾ ਸਰਹੱਦੀ ਖੇਤਰ ਵਿੱਚ ਬੀਐਸਐਫ ਦੀ ਵਾੜ ਵੱਲ ਵਧਦੇ ਦੇਖਿਆ ਗਿਆ, ਚੌਕਸ ਸੈਨਿਕਾਂ ਨੇ ਚੌਕਸ ਕਰ ਦਿੱਤਾ। ਘੁਸਪੈਠ ਦੀ ਕੋਸ਼ਿਸ਼. ਪਹਿਲੀ ਰੋਸ਼ਨੀ ਵਿੱਚ ਡੂੰਘਾਈ ਨਾਲ ਤਲਾਸ਼ੀ ਲਈ ਗਈ ਸੀ ਅਤੇ ਹੁਣ ਤੱਕ ਹੇਠ ਲਿਖੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਸਨ। 1.ਪਿਸਟਲ - 02 ਨੰਬਰ 2. ਮੈਗ - 04 ਅਤੇ 9 ਐਮਐਮ ਰਾਉਂਡ - 20 ਨੰਗ 3. ਰਾਈਫਲ ਏਕੇ 47 ਸੀਰੀਜ਼ - 01 ਨੰ. 4. ਮੈਗ - 02 ਨੰਬਰ ਅਤੇ 17 ਦੌਰ। REP - ਰਜਤ ਵੋਹਰਾ
ਅਮਰੀਕਾ ਤੋਂ ਭਾਰਤ ਵਾਪਸ ਆਉਣ ਵਾਲੀਆਂ 297 ਭਾਰਤੀ ਪੁਰਾਤਨ ਵਸਤਾਂ
ਸੱਭਿਆਚਾਰਕ ਸੰਪੱਤੀ ਦੀ ਗੈਰ-ਕਾਨੂੰਨੀ ਤਸਕਰੀ ਇੱਕ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਮੁੱਦਾ ਹੈ ਜਿਸ ਨੇ ਇਤਿਹਾਸ ਦੌਰਾਨ ਕਈ ਸੱਭਿਆਚਾਰਾਂ ਅਤੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ ਇਸ ਮੁੱਦੇ ਤੋਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਇਆ ਹੈ ਅਤੇ ਦੇਸ਼ ਤੋਂ ਵੱਡੀ ਗਿਣਤੀ ਵਿਚ ਪੁਰਾਤਨ ਵਸਤਾਂ ਦੀ ਤਸਕਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੀ ਇਸ ਅਮਰੀਕਾ ਫੇਰੀ ਦੌਰਾਨ ਭਾਰਤ ਨੂੰ 297 ਪੁਰਾਤਨ ਵਸਤਾਂ ਸੌਂਪੀਆਂ ਗਈਆਂ। ਇਸ ਨਾਲ 2014 ਤੋਂ ਭਾਰਤ ਦੁਆਰਾ ਬਰਾਮਦ ਕੀਤੀਆਂ ਗਈਆਂ ਪੁਰਾਤਨ ਵਸਤਾਂ ਦੀ ਕੁੱਲ ਸੰਖਿਆ 640 ਹੋ ਗਈ ਹੈ।
CM ਭਗਵੰਤ ਮਾਨ
ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਕਾਰੋਬਾਰੀ ਤੋਂ ਮੰਗੀ 2 ਕਰੋੜ ਰੁਪਏ ਦੀ ਫਿਰੌਤੀ
ਸ਼ਾਲੀਮਾਰ ਗਾਰਡਨ ਇਲਾਕੇ 'ਚ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਉਸਾਰੀ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਵਟਸਐਪ ਕਾਲ ਰਾਹੀਂ ਫਿਰੌਤੀ ਦੀ ਮੰਗ ਕੀਤੀ ਗਈ। ਜਬਰੀ ਵਸੂਲੀ ਨਾ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।ਪੀੜਤਾ ਨੇ ਐਫ.ਆਈ.ਆਰ. ਦਰਜ ਕਰਵਾਈ ਹੈ ਅਤੇ ਥਾਣਾ ਸ਼ਾਲੀਮਾਰ ਗਾਰਡਨ ਇਲਾਕੇ ਦੀ ਘਟਨਾ ਹੈ।
ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਕਾਰੋਬਾਰੀ ਤੋਂ ਮੰਗੀ 2 ਕਰੋੜ ਰੁਪਏ ਦੀ ਫਿਰੌਤੀ
ਸ਼ਾਲੀਮਾਰ ਗਾਰਡਨ ਇਲਾਕੇ 'ਚ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਉਸਾਰੀ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਵਟਸਐਪ ਕਾਲ ਰਾਹੀਂ ਫਿਰੌਤੀ ਦੀ ਮੰਗ ਕੀਤੀ ਗਈ। ਜਬਰੀ ਵਸੂਲੀ ਨਾ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।ਪੀੜਤਾ ਨੇ ਐਫ.ਆਈ.ਆਰ. ਦਰਜ ਕਰਵਾਈ ਹੈ ਅਤੇ ਥਾਣਾ ਸ਼ਾਲੀਮਾਰ ਗਾਰਡਨ ਇਲਾਕੇ ਦੀ ਘਟਨਾ ਹੈ।
ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਾਈਕਲ ਜਾਗਰੂਕਤਾ ਰੈਲੀ ਦਾ ਕੀਤਾ ਆਯੋਜਨ
ਕੋਟਕਪੂਰਾ ਵਿਖੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਾਈਕਲ ਜਾਗਰੂਕਤਾ ਰੈਲੀ ਦਾ ਆਜੋਜਨ ਕੀਤਾ ਗਿਆ । ਜਿਸ ਵਿੱਚ ਕੋਟਕਪੂਰਾ ਦੇ ਵੱਖ ਵੱਖ ਕਲੱਬਾਂ ਦੇ ਸਾਈਕਲ ਰਾਈਡਰ ਨੇ ਹਿੱਸਾ ਲਿੱਤਾ ਅਤੇ ਇਸ ਰੈਲੀ ਵਿਚ ਸਾਰੇ ਸਾਈਕਲ ਰਾਈਡਰਜ਼ ਨੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਾਲੀਆਂ ਤਖਤੀਆਂ ਆਪਣੇ ਸਾਈਕਲ ਅੱਗੇ ਲਗਾ ਕੇ ਚੱਲੇ ਅਤੇ ਗੁਰਦੁਆਰਾ ਬਾਬਾ ਫਰੀਦ ਗੋਦੜੀ ਸਾਹਿਬ ਫਰੀਦਕੋਟ ਵਿਖੇ ਪਹੁੰਚ ਕੇ ਸਰਬਤ ਦੇ ਭਲੇ ਦੀ ਅਰਦਾਸ ''ਚ ਸ਼ਾਮਲ ਹੋਣਗੇ। ਇਸ ਉਪਰੰਤ ਕੋਟਕਪੂਰਾ ਨੂੰ ਵਾਪਿਸੀ ਹੋਵੇਗੀ।
ਪ੍ਰੋਫੈਸਰ ਹਰਬੰਸ ਸਿੰਘ ਪਦਮ ਅਤੇ ਸਮਾਜ ਸੇਵੀ ਉਦੇ ਰੰਦੇਵ ਜਾਣਕਾਰੀ ਦਿੰਦੇ ਦੱਸਿਆ ਇਹ ਰੈਲੀ ਬਤੀਆ ਵਾਲਾ ਚੌਂਕ ਤੋਂ ਲੈ ਕੇ ਗੁਰਦੁਆਰਾ ਬਾਬਾ ਫਰੀਦ ਗੋਦੜੀ ਸਾਹਿਬ ਫਰੀਦਕੋਟ ਵਿਖੇ ਪਹੁੰਚ ਕੇ ਸਰਬਤ ਦੇ ਭਲੇ ਦੀ ਅਰਦਾਸ ''ਚ ਸ਼ਾਮਲ ਹੋਵੇਗੀ ਅਤੇ ਇਸ ਉਪਰੰਤ ਕੋਟਕਪੂਰਾ ਨੂੰ ਵਾਪਿਸੀ ਹੋਵੇਗੀ।
ਬਾਬਾ ਫਰੀਦ ਆਗਮਨ ਪੂਰਵ ਮੌੱਕੇ ਗੁਰੂਦੁਆਰਾ ਮਾਈ ਗੋਦੜੀ ਸਾਹਿਬ ਦਾ ਅਲੌਕਿਕ ਨਜ਼ਾਰਾ
ਬਾਬਾ ਸ਼ੇਖ ਫਰੀਦ ਜੀ ਦੇ 55ਵੇ ਆਗਮਨ ਪੂਰਵ ਮੌੱਕੇ ਗੁਰੂਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਗੁਰੂਦੁਆਰਾ ਦੀ ਇਮਾਰਤ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਜਦੋ ਰੰਗ ਬਿਰੰਗੀਆਂ ਲੜੀਆਂ ਨਾਲ ਇਸ ਨੂੰ ਸਜਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਚ ਸੰਗਤਾਂ ਦੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ।ਗੁਰੂਦੁਆਰਾ ਸਾਹਿਬ ਚ ਲਗਾਤਰਾ ਕਥਾ ਵਾਚਕਾ ਅਤੇ ਰਾਗੀ ਜੱਥਿਆ ਵੱਲੋਂ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ।ਦੂਰ ਦੂਰ ਤੋਂ ਆਏ ਕਥਾ ਵਾਚਕਾ ਵੱਲੋਂ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਜਿਥੇ ਕੀਰਤਨ ਸੁਣ ਸੰਗਤ ਨਿਹਾਲ ਹੋ ਰਹੀ ਹੈ।ਇਸ ਮੌਕੇ ਪ੍ਰਬੰਧਕਾਂ ਵੱਲੋਂ ਦਸਿਆ ਗਿਆ ਕਿ 19 ਸਿਤੰਬਰ ਤੋਂ ਲੈਕੇ 23 ਸਿਤੰਬਰ ਤੱਕ ਲਾਗਾਤਰ ਕੀਰਤਨ ਦਰਬਾਰ ਸਜਾਏ ਜਾਣਗੇ ਜਿਥੇ ਦੂਰ ਦੂਰ ਤੋਂ ਰਾਗੀ ਜੱਥੇ ਅਤੇ ਕਥਾ ਵਾਚਕ ਧਾਰਮਿਕ ਪ੍ਰੋਗਰਾਮਾਂ ਚ ਹਿੱਸਾ ਲੈਣਗੇ।ਉਨ੍ਹਾਂ ਕਿਹਾ ਕਿ ਹਰ ਸਾਲ ਇਹ ਆਗਮਨ ਪੂਰਵ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਚ ਆਖਰੀ ਦਿਨ 23 ਸਿਤੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਜੋ ਗੁਰੂਦੁਆਰਾ ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋਕੇ ਗੁਰੂ ਦੁਆਰਾ ਮਾਈ ਗੋਦੜੀ ਸਾਹਿਬ ਤੱਕ ਪੁੱਜਦਾ ਹੈ।
ਵਿਦੇਸ਼ ਦੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਹੁਸ਼ਿਆਰਪੁਰ ਟਾਂਡਾ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਦਿੰਦਿਆਂ ਲਖਵਿੰਦਰ ਦੇ ਪਿਤਾ ਪਰਗਟ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ ਅਤੇ ਲਖਵਿੰਦਰ ਛੋਟਾ ਪੁੱਤਰ ਸੀ। ਲਖਵਿੰਦਰ ਤਿੰਨ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਅਤੇ ਇੱਕ ਨਾਨ ਫੂਡ ਐਲਆਈਸੀ ਕੰਪਨੀ ਵਿੱਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਲਖਵਿੰਦਰ ਆਪਣੇ ਕੰਮ ਤੋਂ ਬਹੁਤ ਖੁਸ਼ ਸੀ।
ਕੁਝ ਦਿਨ ਪਹਿਲਾਂ ਹੀ ਉਸ ਨੇ ਫ਼ੋਨ 'ਤੇ ਦੱਸਿਆ ਕਿ ਉਸ ਕੋਲ ਦੁਬਈ ਦਾ ਡਰਾਈਵਿੰਗ ਲਾਇਸੰਸ ਵੀ ਹੈ। ਇਸ ਕਾਰਨ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਕੱਲ੍ਹ 20 ਤਰੀਕ ਨੂੰ ਸ਼ਾਮ 6 ਵਜੇ ਜਦੋਂ ਲਖਵਿੰਦਰ ਦੀ ਮੌਤ ਦੀ ਖ਼ਬਰ ਆਈ ਤਾਂ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਲਖਵਿੰਦਰ ਦੇ ਪਿਤਾ ਪਰਗਟ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਫੋਨ 'ਤੇ ਦੱਸਿਆ ਗਿਆ ਸੀ ਕਿ ਡਿਲੀਵਰੀ ਦੇ ਕੰਮ ਦੌਰਾਨ ਲਖਵਿੰਦਰ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲਖਵਿੰਦਰ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਅਤੇ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਖਾਨਪੁਰ ਲਿਜਾਣ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਪਰਿਵਾਰ ਉਸਦਾ ਅੰਤਿਮ ਸੰਸਕਾਰ ਕਰ ਸਕੇ।
ਇੱਕ ਦਿਨ ਵਿੱਚ ਸਨੈਚਿੰਗ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਜੀਰਕਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ।
ਇੱਕ ਦਿਨ ਵਿੱਚ ਸਨੈਚਿਕ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਜ਼ੀਰਕਪੁਰ ਅਤੇ ਸੀਆਈਏ ਸਟਾਫ ਦੀ ਟੀਮ ਨੇ ਗਿਰਫਤਾਰ ਕੀਤਾ ਹੈ। ਚਾਰ ਦੋਸ਼ੀਆਂ ਦੇ ਖਿਲਾਫ ਢਕੋਲੀ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੋ ਦੋਸੀ ਜੁਵੇਨਾਈਲ ਹਨ।ਡੀਐਸਪੀ ਜੀਰਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਢਕੋਲੀ ਖੇਤਰ ਦੇ ਡੀਪੀਐਸ ਸਕੂਲ ਦੇ ਸਾਹਮਣੇ ਇੱਕ ਵਿਅਕਤੀ ਤੋਂ 12 ਸਤੰਬਰ ਤੜਕੇ ਮੋਬਾਈਲ ਸਨੈਚ ਕੀਤਾ ਸੀ। ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਪਤਾ ਚੱਲਿਆ ਕਿ ਹਰਿਆਣਾ ਖੇਤਰ ਦੇ ਵਿੱਚ ਵੀ ਉਕਤ ਦੋਸ਼ੀਆਂ ਵੱਲੋਂ ਇੱਕ ਬੈਗ ਸਨੈਚ ਕੀਤਾ ਗਿਆ ਸੀ ਅਤੇ ਰੇਲਵੇ ਕ੍ਰੋਸਿੰਗ ਦੇ ਨੇੜੇ ਵੀ ਇੱਕ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਚਾਰੋਂ ਦੋਸ਼ੀ ਜ਼ੀਰਕਪੁਰ ਦੇ ਬਿਸਨਪੁਰਾ ਇਲਾਕੇ ਦੇ ਰਹਿਣ ਵਾਲੇ ਹਨ।