Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Oct 06, 2024, 15:01 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਬਦਲ ਗਿਆ ਹੈ। ਰਾਤ ਸਮੇਂ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਮੌਸਮ ਠੰਡਾ ਹੋ ਗਿਆ ਹੈ। ਅੱਜ ਵੀ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣਗੇ। ਜਦੋਂ ਕਿ ਮੌਸਮ ਵਿਭਾਗ ਨੇ ਅਜੇ ਤੱਕ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ।


Punjab Breaking News Live Updates

नवीनतम अद्यतन

  • ਫਰੀਦਕੋਟ ਦੇ ਪਿੰਡ ਬਹਿਬਲ ਚ ਅਨੋਖਾ ਮੰਜ਼ਰ, ਇੱਕ ਵੀ ਵਿਅਕਤੀ ਵੱਲੋਂ ਨਾ ਤਾਂ ਸਰਪੰਚ ਲਈ ਅਤੇ ਨਾ ਹੀ ਮੇੱਬਰ ਪੰਚਾਇਤ ਲਈ ਦਾਖਲ ਕੀਤਾ ਨਾਮਜ਼ਦਗੀ ਪੱਤਰ।

    ਪੰਜਾਬ ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਪੁਰੀ ਹੋਣ ਤੋਂ ਬਾਅਦ ਲਿਸਟਾਂ ਜਾਰੀ ਹੋ ਚੁੱਕੀਆਂ ਹਨ ਜਿਸ ਤੋਂ ਬਾਆਦ ਫਰੀਦਕੋਟ ਦੇ ਪਿੰਡ ਬਹਿਬਲ ਖੁਰਦ ਚ ਅਨੋਖਾ ਸੀਨ ਦੇਖਣ ਨੂੰ ਮਿਲਿਆ ਜਦੋ ਇਸ ਪਿੰਡ ਤੋਂ ਕਿਸੇ ਵੀ ਵਿਅਕਤੀ ਵੱਲੋਂ ਨਾ ਤਾਂ ਸਰਪੰਚ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਨਾ ਹੀ ਕਿਸੇ ਵੱਲੋਂ ਮੇੱਬਰ ਪੰਚਾਇਤ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ,ਸੂਚੀ ਵਿੱਚ ਸਾਰੇ ਅਹੁਦਿਆਂ ਤੇ ਨਾਮਜ਼ਦਗੀ ਸਿਫ਼ਰ ਹੀ ਨਜ਼ਰ ਆਈ ਜਿਸ ਦੇ ਪਿੱਛੇ ਵਜ੍ਹਾ ਮੰਨੀ ਜਾ ਰਹੀ ਹੈ ਇੱਕ ਗੈਂਗਸਟਰ ਦਾ ਖੌਫ਼। ਮੰਨਿਆ ਜਾ ਰਿਹਾ ਹੈ ਕੇ ਇਸੇ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਸਿੰਮਾ ਬਹਿਬਲ ਦੇ ਡਰ ਵੱਜੋਂ ਕਿਸੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ ਕਿਉਕਿ ਸਿੰਮਾ ਬਹਿਬਲ ਆਪਣੇ ਪਿਤਾ ਨੂੰ ਇਸ ਪਿੰਡ ਦਾ ਸਰਪੰਚ ਬਣਾਉਣਾ ਚਉਦਾ ਸੀ।ਇਸ ਸਬੰਧੀ ਜਦ ਐਸਪੀ ਬਲਜੀਤ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੇ ਪੁਲਿਸ ਪ੍ਰਸਾਸ਼ਨ ਦਾ ਕੰਮ ਸੁਰੱਖਿਆ ਪ੍ਰਦਾਨ ਕਰਨਾ ਹੈ ਅਤੇ ਨੌਮੀਨੇਸ਼ਨ ਵਾਲੇ ਦਿਨ ਪੁਲਿਸ ਵੱਲੋਂ ਪੂਰੀ ਤਰਾਂ ਸੁਰੱਖਿਆ ਬਲ ਤੈਨਾਤ ਕੀਤੇ ਗਏ ਸਨੁ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਪਰ ਕਿਸੇ ਵਿਅਕਤੀ ਵੱਲੋਂ ਨੌਮੀਨੇਸ਼ਨ ਪੱਤਰ ਦਾਖਲ ਕਿਉ ਨਹੀ ਕਰਵਾਏ ਗਏ ਇਸ ਸਬੰਧੀ ਸਿਵਲ ਪ੍ਰਸ਼ਾਸਨ ਜਾਣਕਾਰੀ ਦੇ ਸਕਦਾ ਹੈ।ਉਨ੍ਹਾਂ ਦੱਸਿਆ ਕਿ  ਕੁਜ ਦਿਨ ਪਹਿਲਾਂ ਸਿੰਮਾ ਬਹਿਬਲ ਜੋ ਆਪਣੇ ਪਿਤਾ ਨੂੰ ਪਿੰਡ ਦਾ ਸਰਪੰਚ ਬਣਾਉਣਾ ਚਉਦਾ ਸੀ ਅਤੇ ਉਸਨੇ ਆਪਣੇ ਘਰ ਚ ਇਕੱਠ ਵੀ ਕੀਤਾ ਸੀ ਪਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁਜ ਗਲਤ ਹੋ ਸਕਦਾ ਹੈ ਜਿਸ ਲਈ ਪੁਲਿਸ ਪਾਰਟੀ ਮੌੱਕੇ ਤੇ ਪੁੱਜੀ ਜਿਥੇ ਉਕਤ ਲੋਕਾਂ ਵੱਲੋ ਪੁਲਿਸ ਨਾਲ ਤਕਰਾਰ ਬਾਜੀ ਕੀਤੀ ਅਤੇ ਜਦ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਦੀ ਕੋਸ਼ਸ਼ ਕੀਤੀ ਤਾਂ ਉਹ ਉਥੋਂ ਭੱਜ ਨਿਕਲੇ ਪਰ ਉਨ੍ਹਾਂ ਚੋ ਦੋ ਵਿਅਕਤੀਆ ਨੂੰ ਕਾਬੂ ਕਰ ਇੱਕ ਰਾਈਫਲ ਅਤੇ ਕੁਜ ਕਾਰਤੂਸ ਬ੍ਰਾਮਦ ਕੀਤੇ ਗਏ ਸਨ ਅਤੇ ਇਸ ਮਾਮਲੇ ਚ ਸਿੰਮਾ ਬਹਿਬਲ ਅਤੇ ਉਸਦੇ ਪਿਤਾ ਤੋਂ ਇਲਾਵਾ ਹੋਰ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਸੀ ਅਤੇ ਸਿੰਮਾ ਅਤੇ ਉਸਦਾ ਪਿਤਾ ਮੌੱਕੇ ਤੋਂ ਫਰਾਰ ਹੋ ਗਏ ਸਨ।ਉਨ੍ਹਾਂ ਮੰਨਿਆ ਕਿ ਇਸ ਤੋਂ ਬਾਅਦ ਪਿੰਡ ਚ ਦਹਿਸ਼ਤ ਦਾ ਮਹੌਲ ਜਰੂਰ ਬਣ ਗਿਆ ਸੀ ਪਰ ਏਸ ਵਜ੍ਹਾ ਕਰਕੇ ਕੋਈ ਨੋਮੀਨੇਸ਼ਨ ਫਾਈਲ ਨਹੀਂ ਹੋਏ ਇਹ੍ਹ ਨਹੀਂ ਕਿਹਾ ਜਾ ਸਕਦਾ।

  • ਜਲਾਲਾਬਾਦ ਦੇ ਬੀਡੀਪੀਓ ਦਫਤਰ ਵਿੱਚ ਕੱਲ ਚੱਲੀ ਗੋਲੀ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰੂ ਹਰ ਸਹਾਇ ਤੋਂ ਹਲਕਾ ਇੰਚਾਰਜ ਨੋਨੀ ਮਾਨ ਅਤੇ ਬੋਵੀ ਮਾਨ ਦੇ ਨਾਲ ਦਸ ਤੋਂ 15 ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਕੀਤੀ ਗਈ ਦਰਜ ।

  • ਅੱਜ ਰਾਜਪੁਰਾ ਦੇ ਨੈਸ਼ਨਲ ਹਾਈਵੇ ਗਗਨ ਚੌਂਕ ਵਿੱਚ ਪੰਚਾਇਤੀ ਚੋਣਾਂ ਦੇ ਪੇਪਰ ਰੱਦ ਕਰਨ ਦੇ ਵਿਰੋਧ ਵਿੱਚ ਧਰਨਾ ਲਾਇਆ ਗਿਆ ਹੈ।
    ਅੱਜ ਪੰਚਾਇਤੀ ਚੋਣਾਂ ਦੇ ਆਖਰੀ ਦਿਨ ਪੇਪਰ ਰੱਦ ਕਰਨ ਦੀ ਸਥਿਤੀ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਅੱਜ ਨੈਸ਼ਨਲ ਹਾਈਵੇ ਗਗਨ ਚੌਂਕ ਵਿੱਚ ਧਰਨਾ ਲਾ ਦਿੱਤਾ ਗਿਆ ਹੈ। ਉੱਥੇ ਹੀ ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਪ੍ਰਸ਼ਾਸਨ ਅਤੇ ਸਰਕਾਰ ਨੇ ਉਹਨਾਂ ਨਾਲ ਧੱਕਾ ਕੀਤਾ ਹੈ ਤੇ ਪੇਪਰ ਗਲਤ ਤੌਰ ਤਰੀਕੇ ਨਾਲ ਰੱਦ ਕੀਤੇ ਹਨ।

  • ਪੰਜਾਬ ਕੇਡਰ ਦੇ IAS ਅਮਿਤ ਹੋਣਗੇ ਚੰਡੀਗੜ੍ਹ ਨਿਗਮ ਕਮਿਸ਼ਨਰ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਹੁਕਮ

  • Breaking Moga- ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਮੋਗਾ ਦੇ ਰਹਿਣ ਵਾਲੇ 34 ਸਾਲਾਂ ਅਭਿਸ਼ੇਕ ਢੀਂਗਰਾ ਨਾਮ ਦੇ ਨੌਜਵਾਨ ਨੇ ਆਪਣੇ ਪਿਤਾ ਦੇ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ । ਇਲਾਜ਼ ਲਈ ਲਿਆਂਦਾ ਗਿਆ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ, ਇਲਾਜ਼ ਜਾਰੀ ।

  • ਅਰਵਿੰਦ ਕੇਜਰੀਵਾਲ ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਨਤਾ ਕੀ ਅਦਾਲਤ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ, ਕੇਜਰੀਵਾਲ ਦੁਪਹਿਰ 12 ਵਜੇ ਜਨਤਾ ਕੀ ਅਦਾਲਤ ਨੂੰ ਸੰਬੋਧਨ ਕਰਨਗੇ।

  • ਦਿਵਾਲੀ ਤੋਂ ਪਹਿਲਾਂ ਨਜਾਇਜ਼ ਰੱਖੇ ਗਏ ਲੱਖਾਂ ਰੁਪਏ ਦੇ ਪਟਾਕੇ ਪੁਲਿਸ ਵੱਲੋਂ ਬਰਾਮਦ ।

    ਖਬਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਹਰਦੋਖਾਨਪੁਰ ਤੋਂ ਹੈ ਜਿੱਥੇ ਕਿ ਦਿਵਾਲੀ ਤੋਂ ਪਹਿਲਾਂ ਰੱਖੇ ਗਏ ਲੱਖਾਂ ਰੁਪਏ ਦੇ ਨਜਾਇਜ਼ ਪਟਾਕੇ ਪੁਲਿਸ ਵੱਲੋਂ ਕਬਜ਼ੇ ਵਿੱਚ ਲਏ ਗਏ ਹਨ ਇਸ ਮੌਕੇ ਡੀਐਸਪੀ ਸਿਟੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਵੱਡੀ ਮਾਤਰਾ ਚ ਪਿੰਡ ਹਰਦੋਖਾਨਪੁਰ ਦੀਆਂ ਦੁਕਾਨਾਂ ਵਿੱਚ ਲੱਖਾਂ ਰੁਪਏ ਦੇ ਪਟਾਕੇ ਨਜਾਇਜ਼ ਤੌਰ ਤੇ ਪਏ ਹਨ। ਉਹਨਾਂ ਤੁਰੰਤ ਡੀਐਸਪੀ ਸਪੈਸ਼ਲ ਬਰਾਂਚ ਪਲਵਿੰਦਰ ਸਿੰਘ ਦੇ ਨਾਲ ਮਾਡਲ ਟਾਊਨ  ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੁਕਾਨਾਂ ਦੀ ਤਲਾਸ਼ੀ ਲਈ ਜਿੱਥੇ ਕਿ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਇਸ ਮੌਕੇ ਉਹਨਾਂ ਕਿਹਾ ਕਿ ਪਟਾਕੇ ਮਾਲਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

  • ਬਹਿਕਖਾਸ ਮੋੜ ਨੇੜੇ ਸੜਕ ਹਾਦਸਾ, ਮੌਕੇ ਤੇ ਪਹੁੰਚੇ ਵਿਧਾਇਕ ਨੇ ਜ਼ਖਮੀ ਨੌਜਵਾਨ ਨੂੰ ਪਾਇਲਟ ਗੱਡੀ ਜਰੀਏ ਪਹੁੰਚਾਇਆ ਹਸਪਤਾਲ
    ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਪਿੰਡ ਬਹਿਕ ਖਾਸ ਮੋੜ ਨੇੜੇ ਇੱਕ ਸੜਕ ਹਾਦਸਾ ਹੋਇਆ ਹੈ l ਹਾਦਸਾ ਕਿਵੇਂ ਹੋਇਆ ਇਸ ਦਾ ਤਾਂ ਨਹੀਂ ਪਤਾ ਪਰ ਸੜਕ ਤੇ ਡਿੱਗੇ ਜਖਮੀ ਨੌਜਵਾਨ ਨੂੰ ਵੇਖ ਮੌਕੇ ਤੋਂ ਲੰਘ ਰਹੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਗੱਡੀ ਰੋਕੀ ਤੇ ਆਪਣੀ ਪਾਇਲਟ ਗੱਡੀ ਵਿੱਚ ਉਸਨੂੰ ਸਵਾਰ ਕਰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ।

     

  • ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਬਾਹਰੋਂ ਸੁੱਟੇ ਗਏ ਪੈਕਟਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ 'ਚੋਂ 5 ਮੋਬਾਈਲ ਫ਼ੋਨ, 18 ਪੈਕਟ ਤੰਬਾਕੂ ਅਤੇ 4 ਸਿਗਰਟ ਦੇ ਪੈਕਟ ਬਰਾਮਦ ਕੀਤੇ ਗਏ ਹਨ, ਜਿਸ 'ਤੇ ਥਾਣਾ ਸਿਟੀ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |

  • ਪੰਜਾਬ ਸਰਕਾਰ ਨੇ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ
    -ਕਰਜ਼ਾ ਸਾਲ 2044 ਤੱਕ ਚੁਕਾਉਣਾ ਹੋਵੇਗਾ
    -1150 ਕਰੋੜ ਰੁਪਏ ਦੇ ਇਸ ਕਰਜ਼ੇ ਵਿੱਚ ਸਰਕਾਰ ਨੇ 25 ਸਾਲਾਂ ਲਈ 650 ਕਰੋੜ ਰੁਪਏ ਲਏ ਹਨ।
    -20 ਸਾਲਾਂ ਲਈ 500 ਕਰੋੜ ਰੁਪਏ ਲਏ ਗਏ ਹਨ।
    -1150 ਕਰੋੜ ਰੁਪਏ ਦਾ ਕਰਜ਼ਾ ਮੋੜਨ ਲਈ ਪੰਜਾਬ ਸਰਕਾਰ ਨੂੰ 7.15 ਫੀਸਦੀ ਦੀ ਦਰ ਨਾਲ ਕਰੀਬ 650 ਕਰੋੜ ਰੁਪਏ ਦਾ ਵਿਆਜ ਵੀ ਅਦਾ ਕਰਨਾ ਪਵੇਗਾ।
    -ਪੰਜਾਬ ਸਰਕਾਰ ਨੂੰ ਹਰ ਸਾਲ ਲਗਭਗ 85 ਕਰੋੜ ਰੁਪਏ ਦੇਣੇ ਪੈਣਗੇ ਜਿਸ ਦੀ ਕੀਮਤ ਕਰੀਬ 1800 ਕਰੋੜ ਰੁਪਏ ਹੋਵੇਗੀ
    -ਸਰਕਾਰ ਨੇ 6 ਮਹੀਨਿਆਂ 'ਚ 11 ਹਜ਼ਾਰ 50 ਕਰੋੜ ਰੁਪਏ ਦਾ ਕਰਜ਼ਾ ਲਿਆ

  • ਨਾਭਾ ਦੇ ਪਿੰਡ ਖੋਖ ਵਿੱਚ ਸਰਪੰਚ ਉਮੀਦਵਾਰ ਕੁਲਦੀਪ ਸਿੰਘ ਦੇ ਨਾਮਜ਼ਦਗੀ ਪੱਤਰ ਨੂੰ ਇੱਕ ਹੋਰ ਉਮੀਦਵਾਰ ਅਮਰਿੰਦਰ ਸਿੰਘ ਵੱਲੋਂ ਪਾੜ ਦਿੱਤੇ ਜਾਣ ਅਤੇ ਉਸ ਦੀ ਕੁੱਟਮਾਰ ਦਾ ਮਾਮਲਾ ਹਾਈਕੋਰਟ ਵਿੱਚ ਪੁੱਜਿਆ ਸੀ, ਜਿਸ ਦੀ ਵੀਡੀਓ ਵੀ ਹਾਈਕੋਰਟ ਨੂੰ ਸੌਂਪੀ ਗਈ ਸੀ ਹਾਈਕੋਰਟ ਨੇ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਸਬੰਧਤ ਐਸ.ਐਚ.ਓ ਨੂੰ ਹੁਕਮ ਦਿੱਤੇ ਹਨ ਕਿ ਜੇਕਰ ਸੰਭਵ ਹੋਵੇ ਤਾਂ ਪਟੀਸ਼ਨਰ ਕੁਲਦੀਪ ਸਿੰਘ ਨੂੰ ਨਿਰਧਾਰਤ ਕਾਨੂੰਨ ਅਨੁਸਾਰ ਪੇਸ਼ ਕੀਤਾ ਜਾਵੇ। ਕੁਲਦੀਪ ਸਿੰਘ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਵਿਚਾਰ ਕੀਤਾ ਜਾਵੇ।

  • ਤਰਨਤਾਰਨ ਪੁਲਿਸ ਨੇ 568 ਗ੍ਰਾਮ ਹੈਰੋਇਨ ਵਾਲਾ ਪੈਕਟ ਕੀਤਾ ਬਰਾਮਦ 

    ਖਾਸ ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਬੀ.ਐੱਸ.ਐੱਫ. ਪੰਜਾਬ ਦੇ ਜਵਾਨਾਂ ਨੇ ਤਰਨਤਾਰਨ ਪੁਲਿਸ ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮ ਚਲਾਈ ਅਤੇ 568 ਗ੍ਰਾਮ ਹੈਰੋਇਨ ਵਾਲਾ ਪੈਕਟ ਬਰਾਮਦ ਕੀਤਾ।
    ਨਸ਼ੀਲੇ ਪਦਾਰਥਾਂ ਦਾ ਪੈਕੇਟ, ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਸੀ ਅਤੇ ਇਸ ਦੇ ਨਾਲ ਇੱਕ ਸਟੀਲ ਦੀ ਰਿੰਗ ਜੁੜੀ ਹੋਈ ਸੀ। ਇਹ ਬਰਾਮਦਗੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਲ ਨੇੜੇ ਕਿਸਾਨਾਂ ਦੇ ਖੇਤਾਂ ਵਿੱਚੋਂ ਕੀਤੀ ਗਈ ਹੈ।

    ਬੀਐਸਐਫ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਆਮਦ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਨੂੰ ਖਤਮ ਕਰਨ ਲਈ ਆਪਣੀ ਨਿਗਰਾਨੀ ਅਤੇ ਸੰਚਾਲਨ ਸਮਰੱਥਾਵਾਂ ਨੂੰ ਲਗਾਤਾਰ ਮਜ਼ਬੂਤ ​​ਕਰ ਰਿਹਾ ਹੈ।
     

     

     

  • ਅੱਜ ਨਵਰਾਤਰੀ ਦਾ ਚੌਥਾ ਦਿਨ
    ਨਰਾਤਿਆਂ ਦੇ ਚੌਥੇ ਦਿਨ ਮਾਂ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਚੌਥੇ ਦਿਨ ਦਾ ਦੇਵੀ ਦੇ ਭਗਤਾਂ ਲਈ ਵਿਸ਼ੇਸ਼ ਮਹੱਤਵ ਹੈ। ਨਰਾਤਿਆਂ ਦੇ ਚੌਥੇ ਦਿਨ ਰੋਜ਼ਾ ਦੀ ਤਰ੍ਹਾਂ ਕਲਸ਼ ਦੀ ਪੂਜਾ ਕਰੋ ਅਤੇ ਮਾਂ ਕੁਸ਼ਮਾਂਡਾ ਦਾ ਧਿਆਨ ਕਰੋ। ਪੂਜਾ ਵਿੱਚ ਦੇਵੀ ਨੂੰ ਲਾਲ ਕੱਪੜੇ, ਲਾਲ ਚੂੜੀਆਂ ਅਤੇ ਲਾਲ ਫੁੱਲ ਚੜ੍ਹਾਉਣੇ ਚਾਹੀਦੇ ਹਨ।

    ਮਾਂ ਕੁਸ਼ਮਾਂਡਾ ਨੂੰ ਜਲ ਤੇ ਫੁੱਲ ਚੜ੍ਹਾਓ। ਉਨ੍ਹਾਂ ਦੇ ਆਸ਼ੀਰਵਾਦ ਨਾਲ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਚੰਗੀ ਰਹੇਗੀ। ਇਸ ਤੋਂ ਬਾਅਦ ਮਾਂ ਕੁਸ਼ਮਾਂਡਾ ਨੂੰ ਫੁੱਲ, ਧੂਪ, ਈਤਰ, ਫਲ, ਮਠਿਆਈ ਆਦਿ ਚੜ੍ਹਾਓ। ਫਿਰ ਮਾਂ ਕੁਸ਼ਮਾਂਡਾ ਦੀ ਆਰਤੀ ਕਰਕੇ ਪ੍ਰਸ਼ਾਦ ਵੰਡੋ।

  • Sultanpur Lodhi Accident: ਰਾਤ ਸਮੇਂ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਟੱਕਰ ਦੋ ਨੌਜਵਾਨਾਂ ਦੀ ਮੌਤ, ਤਿੰਨ ਜ਼ਖਮੀ 

    ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਚੌਂਕ ਵਿੱਚ ਵਾਪਰੀ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਦੀ ਖਬਰ ਮਿਲੀ ਹੈ। ਜਾਣਕਾਰੀ ਦੇ ਮੁਤਾਬਕ ਦੋ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਕੁੱਲ ਪੰਜ ਲੋਕ ਜਖਮੀ ਹੋਏ ਸਨ ਜਿਨਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਪੰਜਾਬੀ ਲੋਕ ਗਾਇਕ ਦਵਿੰਦਰ ਦਿਆਲਪੁਰੀ ਨੇ ਲਾਈਵ ਹੋ ਕੇ ਮੌਕੇ ਦੀ ਵੀਡੀਓ ਸਾਂਝੀ ਕੀਤੀ ਹੈ। ਪੁਲਿਸ ਅਨੁਸਾਰ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ ਤਿੰਨ ਨੂੰ ਰੈਫਰ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤੀਆਂ ਗਈਆਂ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link