Punjab Breaking Live Updates: ਬੁੱਢੇ ਨਾਲੇ ਦੀ ਸਫ਼ਾਈ ਸਬੰਧੀ ਐਕਸ਼ਨ `ਚ CM ਭਗਵੰਤ ਮਾਨ, ਅੱਜ ਮੁੱਖ ਮੰਤਰੀ ਨਿਵਾਸ `ਤੇ ਮੀਟਿੰਗ! ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Sep 20, 2024, 11:33 AM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ ਸਰਕਾਰ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਦੀ ਤਰਫੋਂ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਦੇ ਨਾਲ ਸੂਬੇ ਦੀਆਂ ਸਾਰੀਆਂ 12,700 ਪੰਚਾਇਤਾਂ ਵਿੱਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੀਆਂ 20 ਅਕਤੂਬਰ ਤੱਕ ਹਦਾਇਤਾਂ ਦਿੱਤੀਆਂ ਗਈਆਂ ਹਨ। 


Punjab Breaking News Live Updates:


 

नवीनतम अद्यतन

  • ਪਿੰਡ ਦੌਧਰ ਵਿੱਚ ਨਕਲੀ ਡੀ ਏ ਪੀ ਖਾਦ ਦੀ ਵੱਡੀ ਖੇਪ ਬਰਾਮਦ 
    ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਦੋ ਗੱਡੀਆਂ ਨੂੰ ਕੀਤਾ ਕਾਬੂ, ਕਿਸੇ ਦੇ ਖੇਤ ਵਿੱਚ ਗੁਦਾਮ ਬਣਾ ਕੇ ਗੱਡੀਆਂ ਤੋਂ ਉਤਾਰ ਰਹੇ ਸਨ ਡੀਏਪੀ, ਪੁਲਿਸ ਨੇ ਦੋਨਾਂ ਗੱਡੀਆਂ ਨੂੰ ਲਿਆ ਆਪਣੇ ਕਬਜ਼ੇ ਚ, 4 ਲੋਕਾਂ ਖਿਲ਼ਾਫ ਥਾਣਾ ਬੱਧਨੀ ਕਲਾਂ ਪੁਲਿਸ ਨੇ ਕੀਤਾ ਮਾਮਲਾ ਦਰਜ, ਚਾਰੋ ਦੋਸ਼ੀ ਮੌਕੇ ਤੋਂ ਗ੍ਰਿਫਤਾਰ।

    ਕਿਸਾਨਾਂ ਨੇ ਕਿਹਾ ਕਿ ਜਿਹੜੀ ਡਾਈ ਖਾਦ ਇਹਨਾਂ ਵੱਲੋਂ ਵੇਚੀ ਜਾਣੀ ਸੀ ਉਹ ਸੁਵਾਹ ਤੋਂ ਵੀ ਮਾੜੀ ਆ ਅਤੇ ਜੇਕਰ ਇਹ ਫਸਲ ਵਿੱਚ ਪੈ ਜਾਂਦੀ ਤਾਂ ਪੂਰੀ ਫਸਲ ਖਰਾਬ ਹੋ ਜਾਣੀ ਸੀ ।

    ਉਥੇ ਖੇਤੀਬਾੜੀ ਵਿਭਾਗ ਤੇ ਮੁੱਖ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਮੌਕੇ ਤੇ ਪਹੁੰਚ ਕੇ ਡੀਏਪੀ ਖਾਦ ਨੂੰ ਆਪਣੇ ਕਬਜ਼ ਵਿੱਚ ਲੈ ਕੇ ਉਸ ਦੇ ਸੈਂਪਲ ਭਰ ਲਏ ਹਨ।

  • 15 ਤੋਂ 19 ਤਰੀਕ ਤੱਕ ਪਰਾਲੀ ਨੂੰ ਸਾੜਨ ਨੂੰ ਲੈ ਕੇ 18 ਮਾਮਲੇ ਸਾਮਣੇ ਆਏ ਹਨ, ਜਿਨ੍ਹਾਂ ਚੋ 15 ਅ੍ਰੰਮਿਤਸਰ, 2 ਤਰਨ ਤਾਰਨ ਅਤੇ 1 ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਦਕਿ 2022 ਵਿੱਚ ਇਸ ਦੇ 40 ਮਾਮਲੇ ਸਾਹਮਣੇ ਆਏ ਸਨ ਅਤੇ 2023 ਵਿੱਚ 6 ਮਾਮਲੇ ਸਾਹਮਣੇ ਆਏ ਸਨ।

    ਇਨ੍ਹਾਂ ਵਿੱਚੋਂ 4 ਤੇ ਜੁਰਮਾਨਾ ਲਗਾਇਆ ਗਿਆ ਹੈ। ਇਸ ਮੌਕੇ ਚੈਅਰਮੈਨ ਨੇ ਕਿਹਾ ਕਿ ਪੰਜਾਬ ਵਿੱਚ19 ਮਿਨੀਅਲ ਟਨ ਦੇ ਕਰੀਬ ਪਰਾਲੀ ਪੈਦਾ ਹੁੰਦੀਂ ਹੈ , ਤੇ 12 ਮਿਲੀਆਂਨ ਟਨ ਦੇ ਕਰੀਬ ਇੰਸ ਨੂੰ ਕਿਸਾਨ ਖੇਤਾਂ ਵਿੱਚ ਵਾਹ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨਹੀਂ ਸਾੜਦੇ ਊਨਾ ਨੂੰ ਅਸੀਂ ਸਨਮਾਨਿਤ ਕਰਾਂਗੇ। ਉਹਨਾਂ ਨੇ ਕਿਹਾ ਕਿ ਕਿਸਾਨ ਜਾਗਰੂਕ ਹੋ ਰਹੇ ਹਨ ਤੇ ਪਰਾਲੀ ਘਟ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ

  • ਚੰਡੀਗੜ੍ਹ ਦੇ ਇੱਕ ਵੱਕਾਰੀ ਕਾਲਜ ਵਿੱਚ ਐਨਐਸਐਸ ਕੋਆਰਡੀਨੇਟਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਗੰਭੀਰ ਸ਼ਿਕਾਇਤ ਸਾਹਮਣੇ ਆਈ ਹੈ। ਵਿਦਿਆਰਥਣਾਂ ਦੇ ਇੱਕ ਸਮੂਹ ਨੇ ਸੋਸ਼ਲ ਮੀਡੀਆ 'ਤੇ ਭੇਜੇ ਗਏ ਅਣਉਚਿਤ ਸੰਦੇਸ਼ਾਂ ਦਾ ਹਵਾਲਾ ਦਿੰਦੇ ਹੋਏ NSS ਪ੍ਰੋਗਰਾਮ ਦੌਰਾਨ ਵਾਪਰੀਆਂ ਘਟਨਾਵਾਂ ਲਈ ਸ਼ਿਕਾਇਤ ਦਰਜ ਕਰਵਾਈ ਹੈ।

    ਵਿਦਿਆਰਥਣਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਦੇਰ ਰਾਤ ਐਨਐਸਐਸ ਕੋਆਰਡੀਨੇਟਰ ਵੱਲੋਂ ਅਣਉਚਿਤ ਮੈਸੇਜ ਭੇਜੇ ਗਏ ਅਤੇ ਕੁਝ ਮੈਸੇਜ ਬਾਅਦ ਵਿੱਚ ਡਿਲੀਟ ਕਰ ਦਿੱਤੇ ਗਏ।

    ਸ਼ਿਕਾਇਤ ਦੇ ਨਾਲ ਈਮੇਲਾਂ ਦੇ ਸਕਰੀਨਸ਼ਾਟ ਨੱਥੀ ਕੀਤੇ ਗਏ ਹਨ, ਜੋ ਪ੍ਰੋਫੈਸਰ ਦੁਆਰਾ ਅਣਉਚਿਤ ਵਿਵਹਾਰ ਨੂੰ ਦਰਸਾਉਂਦੇ ਹਨ। ਸੂਤਰਾਂ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਪ੍ਰੋਫੈਸਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਸੰਬਰ 2023 'ਚ ਕਾਲਜ ਪ੍ਰਸ਼ਾਸਨ ਨੂੰ ਉਕਤ ਪ੍ਰੋਫੈਸਰ ਖਿਲਾਫ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਪਰ ਉਸ ਸਮੇਂ ਕੋਈ ਕਾਰਵਾਈ ਨਹੀਂ ਹੋਈ ਸੀ।

  • ਰਾਹੁਲ ਗਾਂਧੀ ਦੇ ਵਿਦੇਸ਼ ਦੀ ਧਰਤੀ ਤੇ ਸਿੱਖਾਂ ਬਾਰੇ ਦਿੱਤੇ ਬਿਆਨ ਦਾ ਬਲਜੀਤ ਸਿੰਘ ਦਾਦੂਵਾਲ ਨੇ ਸਵਾਗਤ ਕੀਤਾ

    ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਪ੍ਰਚਾਰ ਕਮੇਟੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਬਠਿੰਡਾ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਸਿੱਖਾਂ ਬਾਰੇ ਬਿਆਨ ਵਿਦੇਸ਼ ਦੀ ਧਰਤੀ ਤੇ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਦਿੱਤਾ ਉਹ ਬਿਲਕੁਲ ਸਹੀ ਹੈ ਕਿਉਂਕਿ ਹਿੰਦੁਸਤਾਨ ਵਿੱਚ ਜਿਸ ਤਰ੍ਹਾਂ ਦੀ ਸਿੱਖਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੇਪਰ ਦੇਣ ਵੇਲੇ ਸਿੱਖ ਨੌਜਵਾਨਾਂ ਦੇ ਕਕਾਰ ਉਤਰਵਾਏ ਜਾਂਦੇ ਹਨ ਸਿੱਖਾਂ ਉੱਤੇ ਹਮਲੇ ਕੀਤੇ ਜਾਂਦੇ ਹਨ ਆਜ਼ਾਦੀ ਤੋਂ ਲੈ ਕੇ 1984 ਤੱਕ ਵੱਖ-ਵੱਖ ਸਰਕਾਰਾਂ ਨੇ ਸਿੱਖਾਂ ਦੀ ਬੇਕਦਰੀ ਕੀਤੀ ਅਤੇ ਹਮਲੇ ਕੀਤੇ ਪਰ ਹੁਣ ਜਿੱਥੇ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਸਰਕਾਰ ਵੇਲੇ ਬਹਿਬਲ ਕਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਹੋਰ ਵੀ ਬਹੁਤ ਸਾਰੀਆਂ ਹੋਈਆਂ ਇਹ ਸਿੱਖਾਂ ਉੱਤੇ ਹਮਲੇ ਹਨ ਰਾਹੁਲ ਗਾਂਧੀ ਦੇ ਬਿਆਨ ਨੂੰ ਪੋਲੀਟੀਕਲ ਬਿਆਨ ਬਣਾ ਕੇ ਪੇਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਸਿੱਖਾਂ ਦੀ ਕਦਰ ਕਰਨੀ ਚਾਹੀਦੀ ਹੈ ਔਰ ਜਿਸ ਤਰ੍ਹਾਂ ਦੀ ਸਿੱਖਾਂ ਦੇ ਉੱਪਰ ਬਾਰ-ਬਾਰ ਅੱਤਿਆਚਾਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਹਰਿਆਣਾ ਵਿੱਚ ਗੁਰਦੁਆਰਿਆਂ ਦਾ ਮਾਮਲਾ ਹੈ ਅਤੇ ਹੋਰ ਬਹੁਤ ਸਾਰੇ ਵੱਡੇ ਮਸਲੇ ਹਨ ਜੋ ਹੱਲ ਕਰਨ ਵਾਲੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰਾਂ ਨੂੰ ਇਹੋ ਜਿਹੇ ਬਿਆਨਾਂ ਨੂੰ ਪੋਲੀਟੀਕਲ ਰੰਗਤ ਨਹੀਂ ਦੇਣੀ ਚਾਹੀਦੀ

  • ਯੂਥ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਅਕਾਲੀ ਦਲ ਬਾਦਲ ਵਿੱਚ ਯੂਥ ਅਕਾਲੀ ਦਲ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਆਪਣੇ ਸਾਥੀਆਂ ਸਮੇਤ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਲਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

  • ਖਾਲਿਸਤਾਨੀ ਅਤੇ ਗੈਂਗਸਟਰ ਸੰਗਠਨ ਨਾਲ ਜੁੜੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ NIA ਵੱਲੋਂ ਪੰਜਾਬ ਦੇ ਚਾਰ ਠਿਕਾਣਿਆਂ 'ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਸਾਲ 2023 ਵਿੱਚ, ਖਾਲਿਸਤਾਨ ਸਮਰਥਕਾਂ ਅਤੇ ਉਨ੍ਹਾਂ ਨਾਲ ਜੁੜੇ ਕਈ ਗੈਂਗਸਟਰਾਂ/ਅੱਤਵਾਦੀਆਂ ਦੇ ਸਬੰਧ ਵਿੱਚ ਐਨਆਈਏ ਹੈੱਡਕੁਆਰਟਰ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ। ਪੰਜਾਬ ਅਤੇ ਹੋਰ ਕਈ ਖੇਤਰਾਂ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਕੇਸ ਦਰਜ ਕੀਤੇ ਗਏ ਸਨ। ਜਾਂਚ ਏਜੰਸੀ ਦੇ ਸੂਤਰਾਂ ਅਨੁਸਾਰ ਕਲਵੰਤ ਸਿੰਘ ਵਾਸੀ ਬਿਲਾਸਪੁਰ, ਮੋਗਾ, ਪੰਜਾਬ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਕੁਝ ਮੁਲਜ਼ਮਾਂ ਦੇ ਦਰਜ ਕੀਤੇ ਬਿਆਨਾਂ ਦੌਰਾਨ ਕੁਲਵੰਤ ਸਿੰਘ ਦਾ ਨਾਂ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਸਾਹਮਣੇ ਆਇਆ ਸੀ।

  • ਖਾਲਿਸਤਾਨੀ ਅਤੇ ਗੈਂਗਸਟਰ ਸੰਗਠਨ ਨਾਲ ਜੁੜੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ NIA ਵੱਲੋਂ ਪੰਜਾਬ ਦੇ ਚਾਰ ਠਿਕਾਣਿਆਂ 'ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਸਾਲ 2023 ਵਿੱਚ, ਖਾਲਿਸਤਾਨ ਸਮਰਥਕਾਂ ਅਤੇ ਉਨ੍ਹਾਂ ਨਾਲ ਜੁੜੇ ਕਈ ਗੈਂਗਸਟਰਾਂ/ਅੱਤਵਾਦੀਆਂ ਦੇ ਸਬੰਧ ਵਿੱਚ ਐਨਆਈਏ ਹੈੱਡਕੁਆਰਟਰ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ। ਪੰਜਾਬ ਅਤੇ ਹੋਰ ਕਈ ਖੇਤਰਾਂ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਕੇਸ ਦਰਜ ਕੀਤੇ ਗਏ ਸਨ। ਜਾਂਚ ਏਜੰਸੀ ਦੇ ਸੂਤਰਾਂ ਅਨੁਸਾਰ ਕਲਵੰਤ ਸਿੰਘ ਵਾਸੀ ਬਿਲਾਸਪੁਰ, ਮੋਗਾ, ਪੰਜਾਬ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਕੁਝ ਮੁਲਜ਼ਮਾਂ ਦੇ ਦਰਜ ਕੀਤੇ ਬਿਆਨਾਂ ਦੌਰਾਨ ਕੁਲਵੰਤ ਸਿੰਘ ਦਾ ਨਾਂ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਸਾਹਮਣੇ ਆਇਆ ਸੀ।

  • ਖੰਨਾ ਨੇੜਲੇ ਪਿੰਡ ਸ਼ਾਹਪੁਰ ਵਿੱਚ ਸਥਿਤ ਐਸਜੀ ਮੈਟਲ ਸਟੀਲ ਨਾਮਕ ਪਲਾਂਟ ਵਿੱਚ ਹੋਏ ਹਾਦਸੇ ਵਿੱਚ ਰਾਹੁਲ ਯਾਦਵ ਨਾਮਕ ਨੌਜਵਾਨ ਝੁਲਸ ਗਿਆ ਜਦੋਂ ਉਹ ਸਵਿੱਚ ਆਨ ਕਰ ਰਿਹਾ ਸੀ।  ਉਸ ਨੂੰ ਖੰਨਾ ਸਿਵਲ ਵਿਖੇ ਹ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।

    ਖੰਨਾ ਸਿਵਲ ਹਸਪਤਾਲ ਵਿੱਚ ਇਲਾਜ ਲਈ ਪੁੱਜੇ ਰਾਹੁਲ ਯਾਦਵ ਨੇ ਦੱਸਿਆ ਕਿ ਉਹ ਸ਼ਾਹਪੁਰ ਪਿੰਡ ਵਿੱਚ ਸਥਿਤ ਐਸਜੀ ਮੈਟਲ ਸਟੀਲ ਨਾਮਕ ਪਲਾਂਟ ਵਿੱਚ ਕੰਮ ਕਰਦਾ ਹੈ ਅਤੇ ਜਦੋਂ ਉਹ ਸਵਿੱਚ ਆਨ ਕਰ ਰਿਹਾ ਸੀ ਤਾਂ ਉਸ ਨੂੰ ਕਰੰਟ ਲੱਗ ਗਿਆ। ਇਸੇ ਖੰਨਾ ਹਸਪਤਾਲ ਵਿੱਚ ਰਾਹੁਲ ਦਾ ਇਲਾਜ ਕਰ ਰਹੇ ਡਾਕਟਰ ਫਰੈਂਕੀ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।

  • ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਅੱਤਵਾਦੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਪੰਜਾਬ ਵਿੱਚ 4 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

  • Punjab News: ਬੁਢਲਾਡਾ ਨਜ਼ਦੀਕ ਦਰਾਰ ਪੈਣ ਕਾਰਨ 100 ਏਕੜ ਦੇ ਕਰੀਬ ਨਰਮੇ ਤੇ ਝੋਨੇ ਦੀ ਫਸਲ ਪਾਣੀ 'ਚੋਂ ਡੁੱਬੀ

    ਬੁਢਲਾਡਾ ਦੇ ਨਜ਼ਦੀਕ ਰਾਮਗੜ੍ਹ ਦਰੀਆਪੁਰ ਦੇ ਵਿੱਚ ਰਜਬਾਹੇ 'ਚੋਂ 100 ਫੁੱਟ ਦੇ ਕਰੀਬ ਦਰਾਰ ਪੈਣ ਦੇ ਕਾਰਨ ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ 100 ਏਕੜ ਦੇ ਕਰੀਬ ਪੱਕਣ ਤੇ ਆਈ ਫਸਲ ਪਾਣੀ ਦੇ ਵਿੱਚ ਡੁੱਬ ਬਰਬਾਦ ਹੋ ਗਈ ਹੈ ਨਿਰਾਸ਼ ਕਿਸਾਨਾਂ ਨੇ ਨਹਿਰੀ ਵਿਭਾਗ ਤੇ ਦੋਸ਼ ਲਾਇਆ ਹੈ ਕਿ ਵਿਭਾਗ ਦੀ ਅਣਗਹਿਲੀ ਦੇ ਕਾਰਨ ਰਜਬਾਹੇ ਦੇ ਵਿੱਚ ਦਰਾਰ ਪਈ ਹੈ।

    ਮਾਨਸਾ ਜ਼ਿਲ੍ਹੇ ਦੇ ਸਬ ਡਿਵੀਜ਼ਨ ਬੁਢਲਾਡਾ ਨਜ਼ਦੀਕ ਪੈਂਦੇ ਪਿੰਡ ਰਾਮਗੜ੍ਹ ਦਰੀਆਪੁਰ ਦੇ ਵਿੱਚ ਕਿਸਾਨਾਂ ਦੀ 100 ਏਕੜ ਝੋਨੇ ਦੀ ਫਸਲ ਬੁੱਢਲਾਡਾ ਬਰਾਂਚ ਦੇ ਰਜਵਾਹੇ ਚੋਂ ਦਰਾਰ ਪੈਣ ਕਾਰਨ ਪਾਣੀ ਦੇ ਵਿੱਚ ਡੁੱਬ ਗਈ ਹੈ। ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਉਨਾਂ ਦੀ ਫਸਲ ਬਰਬਾਦ ਹੋਈ ਹੈ ਉਹਨਾਂ ਕਿਹਾ ਕਿ ਰਜਬਾਹੇ ਦੇ ਵਿੱਚ ਅੱਗੇ ਚਾਲ ਅਤੇ ਪੁੱਲ ਦੇ ਵਿੱਚ ਸਫਾਈ ਨਾ ਕੀਤੇ ਜਾਣ ਕਾਰਨ ਪਾਣੀ ਦੀ ਡਾਫ ਲੱਗ ਗਈ ਹੈ ਜਿਸ ਕਾਰਨ ਰਜਵਾਹੇ ਦੇ ਵਿੱਚ ਵੱਡੀ ਦਰਾਰ ਪਈ ਹੈ ਉਹਨਾਂ ਕਿਹਾ ਕਿ ਕਿਸਾਨਾਂ ਦੀ ਪੱਕਣ ਤੇਆਈ ਝੋਨੇ ਅਤੇ ਨਰਮੇ ਦੀ ਫਸਲ ਪਾਣੀ ਦੇ ਵਿੱਚ ਡੁੱਬ ਕੇ ਬਰਬਾਦ ਹੋ ਗਈ ਹੈ ਵਿਭਾਗ ਦੀ ਅਣਗਹਿਲੀ ਦੇ ਕਾਰਨ ਇਹ ਸਭ ਹੋਇਆ ਹੈ ਉਹਨਾਂ ਕਿਹਾ ਕਿ ਕਿਸਾਨਾਂ ਦੀ ਬਰਬਾਦ ਹੋਈ ਫਸਲਾਂ ਦਾ ਸਰਕਾਰ ਮੁਆਵਜ਼ਾ ਦੇਣ ਦਾ ਐਲਾਨ ਕਰੇ।

  • ਬੁੱਢੇ ਨਾਲੇ ਦੀ ਸਫ਼ਾਈ ਸਬੰਧੀ ਐਕਸ਼ਨ ਵਿੱਚ ਭਗਵੰਤ ਮਾਨ
    ਅੱਜ ਮੁੱਖ ਮੰਤਰੀ ਨਿਵਾਸ 'ਤੇ ਵੱਡੀ ਮੀਟਿੰਗ
    ਮੀਟਿੰਗ ਵਿੱਚ ਬੁੱਢੇ ਨਾਲੇ ਦੀ ਸਫ਼ਾਈ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
    ਹਾਲ ਹੀ ਵਿੱਚ ਨੇਬੂਲਾ ਗਰੁੱਪ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ।
    ਨੇਬੂਲਾ ਗਰੁੱਪ ਨੇ ਓਜ਼ੋਨ ਤਕਨੀਕ ਦੀ ਵਰਤੋਂ ਕਰਕੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਯੋਜਨਾ ਪੇਸ਼ ਕੀਤੀ ਸੀ।
    ਬੁੱਢਾ ਡਰੇਨ ਦੇ ਪਾਣੀ ਵਿੱਚ ਟੀ.ਡੀ.ਐਸ ਦੀ ਮਾਤਰਾ ਘਟਾਉਣ 'ਤੇ ਜ਼ੋਰ ਦਿੱਤਾ

  • ਹਰਿਆਣਾ | ਸੋਨੀਪਤ ਰੋਡ 'ਤੇ ਬਲਿਆਣਾ ਮੋੜ 'ਤੇ ਇਕ ਸ਼ਰਾਬ ਦੀ ਦੁਕਾਨ 'ਤੇ ਹੋਈ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਰੋਹਤਕ ਪੀ.ਜੀ.ਆਈ ਦੇ ਟਰਾਮਾ ਸੈਂਟਰ ਵਿੱਚ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ: ਐਸ.ਪੀ ਰੋਹਤਕ

  • ਅੰਮ੍ਰਿਤਸਰ ਨਗਰ ਨਿਗਮ 'ਚ ਵਿਜੀਲੈਂਸ ਨੇ ਏਟੀਪੀ ਨੂੰ 50 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ

    ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਨਾਮਵਰ ਵਕੀਲ ਨੇ ਕੋਟ ਖਾਲਸਾ ਆਦਰਸ਼ ਨਗਰ ਵਿੱਚ ਆਪਣੀ ਪਤਨੀ ਦੇ ਨਾਂ ’ਤੇ ਪਾਲਕੀ ਕੱਟੀ ਸੀ, ਜਿਸ ਲਈ ਫੀਸ ਜਮ੍ਹਾਂ ਕਰਵਾ ਕੇ ਐਨ.ਓ.ਸੀ. ਪਰ ਏ.ਟੀ.ਪੀ. ਨੂੰ ਉਸਦੀ ਕਲੂਨੀ ਵਿੱਚ ਕੋਈ ਨਾ ਕੋਈ ਨੁਕਸ ਲੱਗ ਰਿਹਾ ਸੀ, ਇਸ ਲਈ ਉਹ ਹਾਲ ਹੀ ਵਿੱਚ ਉਸਦੀ ਕਲੂਨੀ ਵਿੱਚ ਗਏ ਅਤੇ ਉੱਥੇ ਸੀਵਰੇਜ ਪਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਏਟੀਪੀ ਹਰਜਿੰਦਰ ਸਿੰਘ ਨੇ ਐਨਓਸੀ ਦੇਣ ਦੇ ਬਦਲੇ ਕਾਲੋਨਾਈਜ਼ਰ ਤੋਂ ਦੋ ਲੱਖ ਦੀ ਰਿਸ਼ਵਤ ਮੰਗੀ ਸੀ।

    ਪਰ ਸੌਦਾ 50 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਅਤੇ ਅੱਜ ਜਦੋਂ ਏ.ਟੀ.ਪੀ. ਕਲੋਨਾਈਜ਼ਰ ਨਗਰ ਨਿਗਮ ਦੇ ਰਣਜੀਤ ਐਵੀਨਿਊ ਦਫਤਰ ਵਿੱਚ ਹਰਜਿੰਦਰ ਸਿੰਘ ਨੂੰ ਰਿਸ਼ਵਤ ਦੇ ਪੈਸੇ ਦੇ ਰਿਹਾ ਸੀ ਤਾਂ ਵਿਜੀਲੈਂਸ ਵਿਭਾਗ ਦੇ ਮੁਲਾਜ਼ਮਾਂ ਨੇ ਏ.ਟੀ.ਪੀ ਹਰਜਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੇਂਜ ਤੋਂ ਕਾਬੂ ਕਰ ਲਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਕਾਲੋਨਾਈਜ਼ਰ ਨੇ ਪਹਿਲਾਂ ਵੀ ਰਿਸ਼ਵਤ ਦੇ ਤੌਰ 'ਤੇ ਵੱਡੀ ਰਕਮ ਦਿੱਤੀ ਸੀ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਏ.ਟੀ.ਪੀ ਹਰਜਿੰਦਰ ਸਿੰਘ ਕੁਝ ਦਿਨਾਂ ਵਿਚ ਰਿਟਾਇਰ ਹੋਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਵਿਜੀਲੈਂਸ ਦੇ ਜਾਲ ਵਿਚ ਫਸ ਗਿਆ।

  • ਪੁਲਿਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਡੇਰਾਬਸੀ ਫਾਇਰਿੰਗ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ

    ਪੁਲਿਸ ਨੇ ਫਾਇਰਿੰਗ ਕਰਨ ਵਾਲੇ ਅਰੋਪੀਆਂ ਨੂੰ ਗਿਰਫ਼ਤਾਰ ਕੀਤਾ। ਫਾਇਰਿੰਗ ਕਰਨ ਵਾਲੇ ਹਮਲਾਵਰਾਂ ਦੀ ਉਮਰ 19 ਤੋਂ 20 ਸਾਲ ਫਾਇਰਿੰਗ ਕਰਨ ਵਾਲੇ ਆਰੋਪੀ ਡੇਰਾਬਸੀ ਅਤੇ ਪੰਚਕੂਲਾ ਦੇ ਰਹਿਣ ਵਾਲੇ ਵਾਰਦਾਤ ਤੋਂ ਬਾਅਦ ਇਹ ਹਰਿਆਣਾ ਵੱਲ ਫਰਾਰ ਹੋ ਗਏ ਸਨ ਪੁਲਿਸ ਵੱਲੋਂ ਕੱਲ੍ਹ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਅੱਜ ਸਵੇਰੇ ਇੰਨਾਂ ਨੂੰ ਗਿਰਫ਼ਤਾਰ ਕੀਤਾ ਗਿਆ

  • ਮੋਗਾ 'ਚ ਕੇਂਦਰੀ ਜਾਂਚ ਏਜੇਂਸੀ NIA ਦੀ ਰੇਡ

     NIA ਦੀ ਟੀਮ ਨੇ ਕੁਲਵੰਤ ਸਿੰਘ (ਉਮਰ 42 ਸਾਲ) ਪੁੱਤਰ ਦੇਵ ਸਿੰਘ ਵਾਸੀ ਪਿੰਡ ਬਿਲਾਸਪੁਰ, ਥਾਣਾ ਨਿਹਾਲ ਸਿੰਘ ਵਾਲਾ, ਜਿਲਾ ਮੋਗਾ ਦੇ ਘਰ ਛਾਪਾ ਮਾਰਿਆ। ਕੁਲਵੰਤ ਸਿੰਘ ਰਾਮਪੁਰਾ ਸਤਿਥ ਇੱਕ ਸੀਮਿੰਟ ਫੈਕਟਰੀ ਵਿੱਚ ਟਰੱਕ ਡਰਾਈਵਰ ਹੈ। ਪਤਾ ਲੱਗਾ ਹੈ ਕਿ ਉਕਤ ਕੁਲਵੰਤ ਸਿੰਘ ਸੋਸ਼ਲ ਮੀਡੀਆ 'ਤੇ ਗਰਮ ਖਿਆਲੀ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ।
  • ਫਿਰੋਜ਼ਪੁਰ ਵਿੱਚ ਪੰਜ ਬੱਚਿਆਂ ਦੀ ਮਾਂ ਦੇ ਸਿਰ ਚੜ੍ਹਿਆ ਆਸ਼ਕੀ ਦਾ ਭੂਤ! ਬੱਚਿਆਂ ਨੂੰ ਛੱਡ ਆਸ਼ਿਕ ਨਾਲ ਹੋਈ ਫਰਾਰ 

    ਪਤੀ ਪਤਨੀ ਨੂੰ ਲੱਭਣ ਲਈ ਖਾ ਰਿਹਾ ਦਰ ਦਰ ਦੀਆਂ ਠੋਕਰਾਂ
    ਪੁਲਿਸ ਨੇ ਦੋਨਾਂ ਧਿਰਾਂ ਨੂੰ ਬਿਠਾ ਮਾਮਲੇ ਨੂੰ ਸੁਲਝਾਉਣ ਦੀ ਕਹੀ ਗੱਲ

    ਅੱਜ ਦੇ ਜਮਾਨੇ ਵਿੱਚ ਕੁਆਰਿਆਂ ਨੂੰ ਤਾਂ ਛੱਡੋ ਕੁੱਝ ਕਿ ਵਿਆਹੇ ਵਰੇਂ ਲੋਕ ਵੀ ਪਿਆਰ ਦੇ ਚੱਕਰਾਂ ਵਿੱਚ ਪਏ ਹੋਏ ਨੇ ਜਿਨ੍ਹਾਂ ਦੇ ਸਿਰ ਐਸਾ ਆਸ਼ਕੀ ਦਾ ਭੂਤ ਚੜਦਾ ਕਿ ਉਹ ਆਪਣਾ ਹੱਸਦਾ ਵੱਸਦਾ ਘਰ ਬਰਬਾਦ ਕਰ ਲੈਂਦੇ ਨੇ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿਥੇ ਇੱਕ ਪੰਜ ਬੱਚਿਆਂ ਦੀ ਮਾਂ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਆਸ਼ਿਕ ਨਾਲ ਫਰਾਰ ਹੋ ਗਈ ਹੈ। ਪੁਲਿਸ ਥਾਣੇ ਪਹੁੰਚੇ ਪਤੀ ਜਸਪਾਲ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਅਕਸਰ ਹੀ ਆਪਣੇ ਆਸ਼ਿਕ ਨਾਲ ਫੋਨ ਤੇ ਗੱਲਬਾਤ ਕਰਦੀ ਰਹਿੰਦੀ ਸੀ। ਜਿਸਨੂੰ ਉਸਨੇ ਬਹੁਤ ਸਮਝਾਇਆ ਪਰ ਉਹ ਸਮਝ ਨਹੀਂ ਰਹੀ ਸੀ। ਵਾਰ ਵਾਰ ਸਮਝਾਉਣ ਦੇ ਬਾਵਜੂਦ ਵੀ ਉਹ ਰਾਤ ਨੂੰ ਉਸਨੂੰ ਨਸ਼ਾ ਦੇਕੇ ਇੱਕ ਬੱਚਾ ਆਪਣੇ ਨਾਲ ਲੈਕੇ ਅਤੇ ਚਾਰ ਬੱਚੇ ਛੱਡਕੇ ਆਪਣੇ ਆਸ਼ਿਕ ਨਾਲ ਘਰੋਂ ਫਰਾਰ ਹੋ ਗਈ ਹੈ। ਜਿਸਨੂੰ ਵਾਪਿਸ ਲਿਆਉਣ ਲਈ ਉਹ ਥਾਣੇ ਦੇ ਚੱਕਰ ਕੱਢ ਰਿਹਾ ਹੈ। ਪਰ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ।

  • ਭਗਵੰਤ ਮਾਨ ਦਾ ਟਵੀਟ

    ਗੁਰੂ ਘਰ ਦੇ ਅਨਿੰਨ ਸੇਵਕ ਅਤੇ ਵਿਸ਼ਵ ਭਰ ਵਿੱਚ ਪਿਆਰ, ਦਇਆ, ਸ਼ਾਂਤੀ ਤੇ ਨਿਸ਼ਕਾਮ ਸੇਵਾ ਦੇ ਸੰਦੇਸ਼ ਦਾ ਪ੍ਰਚਾਰ ਕਰਨ ਵਾਲੇ ਮਹਾਨ ਦੂਰਦਰਸ਼ੀ ਭਾਈ ਘਨੱਈਆ ਜੀ ਨੂੰ ਸਮਰਪਿਤ 'ਮਾਨਵ ਸੇਵਾ ਸੰਕਲਪ ਦਿਵਸ' ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ... ਮਾਨਵਤਾ ਦੀ ਸੇਵਾ ਕਰਨ ਵਾਲੀਆਂ ਅਜਿਹੀਆਂ ਰੱਬੀ ਰੂਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ...

  • ਲੁਧਿਆਣਾ 'ਚ ਘਰੇਲੂ ਕਲੇਸ ਤੋਂ ਪਰੇਸ਼ਾਨ ਇੱਕ ਵਿਅਕਤੀ ਨੇ ਨਹਿਰ ਵਿੱਚ ਮਾਰੀ ਛਾਲ, ਤੇਜ ਵਹਾਓ ਕਾਰਨ ਰੁੜਿਆ ਪ੍ਰਵਾਸੀ ਵਿਆਕਤੀ ਹੋਈ ਮੌਤ

    ਲੁਧਿਆਣਾ ਚ ਘਰੇਲੂ ਕਲੇਸ ਤੋ ਪਰੇਸ਼ਾਨ ਇੱਕ ਵਿਅਕਤੀ ਨੇ ਨਹਿਰ ਵਿੱਚ ਮਾਰੀ ਛਾਲ,ਤੇਜ ਵਹਾਓ ਕਾਰਨ ਰੁੜਿਆ ਪ੍ਰਵਾਸੀ ਵਿਆਕਤੀ ਹੋਈ ਮੌਤ, ਉਸਦੇ ਪਿੱਛੇ ਹੀ ਛਾਲ ਮਾਰਨ ਲੱਗੀ ਪਤਨੀ ਮੌਕੇ ਤੇ ਲੋਕਾਂ ਨੇ ਫੜ ਕੇ ਰੋਕਿਆ, ਮੌਕੇ ਤੇ ਪਹੁੰਚੀ ਪੁਲਿਸ, ਗੋਤਾਖੋਰਾਂ ਦੀ ਮਦਦ ਨਾਲ ਡੈਡ ਬਾਡੀ ਨੂੰ ਕਢਾਉਣ ਦੇ ਕੀਤੇ ਜਾ ਰਹੇ ਨੇ ਯਤਨ

    ਲੁਧਿਆਣਾ ਦੁਗਰੀ ਨਹਿਰ ਪੁੱਲ ਤੇ ਉਸ ਸਮੇਂ ਰੌਲਾ ਪਏ ਗਿਆ ਜਦੋਂ ਇੱਕ ਮਹਿਲਾ ਨਹਿਰ ਦੇ ਵਿੱਚ ਛਾਲ਼ ਮਾਰਨ ਲੱਗੀ ਤਾਂ ਉੱਥੇ ਖੜੇ ਲੋਕਾਂ ਨੇ ਭੱਜ ਕੇ ਉਸ ਮਹਿਲਾ ਨੂੰ ਨਹਿਰ ਚ ਛਲਾਗ ਲਗਾਣ ਤੋਂ ਰੋਕਿਆ ਜਦੋਂ ਉਸ ਪਾਸੋਂ ਪੁੱਛਿਆ ਗਿਆ ਤਾਂ ਇਸ ਮਹਿਲਾ ਨੇ ਕਿਹਾ ਕਿ ਉਸਦੇ ਪਤੀ ਨੇ ਨਹਿਰ ਚ ਛਲਾਂਗ ਲਗਾਈ ਹੈ ਇੱਥੇ ਵੀ ਦੱਸਿਆ ਜਾ ਰਿਹਾ ਕਿ ਘਰੇਲੂ ਕਲੈਂਸ਼ ਦੇ ਚੱਲਦਿਆਂ ਇਹ ਛਲਾਂਗ ਲਗਾਈ ਗਈ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਨ ਦੇ ਯਤਨ ਕੀਤੇ ਅਤੇ ਮਹਿਲਾ ਨੂੰ ਇੱਕ ਪਾਸੇ ਕਰ ਦਿੱਤਾ ਉਧਰ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਮਹਿਲਾਂ ਨੂੰ ਕੜੀ ਮਸ਼ੱਕ ਤੋਂ ਬਾਅਦ ਬਚਾਇਆ ਗਿਆ

  • ਈਡੀ ਨੂੰ ਸੇਵਾਮੁਕਤ ਆਈਏਐਸ ਮਹਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਕਰੀਬ 100 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਦੇ ਸਬੂਤ ਮਿਲੇ ਹਨ ਹੁਣ ਈਡੀ ਦੇ ਅਧਿਕਾਰੀ ਛੇਤੀ ਹੀ ਲਖਨਊ ਦੇ ਜ਼ੋਨਲ ਦਫ਼ਤਰ ਵਿੱਚ ਬੁਲਾਏ ਜਾਣ ਦੀ ਤਿਆਰੀ ਕਰ ਰਹੇ ਹਨ।

    ਸੇਵਾਮੁਕਤ ਆਈਏਐਸ ਅਧਿਕਾਰੀ ਮਹਿੰਦਰ ਸਿੰਘ ਦੀ ਰਿਹਾਇਸ਼ 'ਤੇ ਛਾਪੇਮਾਰੀ ਦੌਰਾਨ ਮਿਲੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਈਡੀ ਨੇ ਮਹਿੰਦਰ ਸਿੰਘ ਦੇ ਦਿੱਲੀ, ਨੋਇਡਾ, ਮੇਰਠ, ਚੰਡੀਗੜ੍ਹ ਅਤੇ 12 ਥਾਵਾਂ 'ਤੇ ਛਾਪੇਮਾਰੀ ਕਰਕੇ ਅਰਬਾਂ ਰੁਪਏ ਦੀਆਂ ਚੱਲ-ਅਚੱਲ ਜਾਇਦਾਦਾਂ ਦਾ ਵੀ ਪਤਾ ਲਗਾਇਆ ਹੈ. ਗੋਆ ਨੋਇਡਾ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹਿ ਚੁੱਕੇ ਹਨ, ਹੁਣ ਈਡੀ ਦੇ ਅਧਿਕਾਰੀ ਜਾਂਚ 'ਚ ਸਹਿਯੋਗ ਨਾ ਕਰਨ 'ਤੇ ਉਨ੍ਹਾਂ ਨੂੰ ਲਖਨਊ 'ਚ ਈਡੀ ਦੇ ਜ਼ੋਨਲ ਹੈੱਡਕੁਆਰਟਰ 'ਚ ਤਲਬ ਕਰਨ ਦੀ ਤਿਆਰੀ ਕਰ ਰਹੇ ਹਨ।

  • ਅਰਵਿੰਦ ਕੇਜਰੀਵਾਲ 22 ਸਤੰਬਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ 'ਜਨਤਾ ਕੀ ਅਦਾਲਤ' ਲਗਾਉਣਗੇ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਕੇਜਰੀਵਾਲ ਸਹੁੰ ਚੁੱਕ ਸਮਾਗਮ ਤੋਂ ਅਗਲੇ ਹੀ ਦਿਨ ਜੰਤਰ-ਮੰਤਰ ਤੋਂ ਭਾਜਪਾ ਖਿਲਾਫ ਮੋਰਚਾ ਖੋਲ੍ਹਣਗੇ। ਦਿੱਲੀ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਜੰਤਰ-ਮੰਤਰ ਤੋਂ ਹੋਵੇਗੀ 'ਜਨਤਾ ਦੀ ਕਚਹਿਰੀ' 'ਚ ਦਿੱਲੀ ਦੇ ਸਾਰੇ ਮੰਤਰੀ, ਵਿਧਾਇਕ ਅਤੇ 'ਆਪ' ਆਗੂ ਸ਼ਾਮਲ ਹੋਣਗੇ।

  • ਮਹਾਰਾਸ਼ਟਰ/ਚੰਡੀਗੜ੍ਹ: ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਅੱਜ ਮਹਾਰਾਸ਼ਟਰ ਦੇ ਵਰਧਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਯੋਜਨਾ ਦਾ ਜਸ਼ਨ ਮਨਾ ਰਿਹਾ ਹੈ। ਇਸ ਦੇ ਜਸ਼ਨ ਦੇ ਹਿੱਸੇ ਵਜੋਂ, ਦੇਸ਼ ਭਰ ਵਿੱਚ 500 ਸਿਖਲਾਈ ਕੇਂਦਰ ਵਰਧਾ ਵਿੱਚ ਕੇਂਦਰੀ ਸਥਾਨ ਨਾਲ ਦੂਰ-ਦੁਰਾਡੇ ਤੋਂ ਜੁੜ ਜਾਣਗੇ। ਪ੍ਰਧਾਨ ਮੰਤਰੀ ਯੋਜਨਾਵਾਂ ਵਿੱਚ ਸ਼ਾਮਲ ਕੀਤੇ ਗਏ ਕਾਰੀਗਰਾਂ ਨਾਲ ਲਾਈਵ ਗੱਲਬਾਤ ਕਰਨਗੇ। ਇਹ ਸਮਾਗਮ ਚੰਡੀਗੜ੍ਹ ਵਿੱਚ ਇੱਕ ਸਥਾਨ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸਮਾਰੋਹ ਜਿੱਥੇ ਪ੍ਰਧਾਨ ਮੰਤਰੀ ਸਰਕਾਰੀ ਆਈਟੀਆਈ ਕਾਲਜ ਸੈਕਟਰ 28ਸੀ ਚੰਡੀਗੜ੍ਹ ਵਿਖੇ ਸਵੇਰੇ 11 ਵਜੇ ਯੋਜਨਾ ਦੇ ਲਾਭਪਾਤਰੀਆਂ ਨਾਲ ਸਿੱਧਾ ਗੱਲਬਾਤ ਕਰਨਗੇ।

ZEENEWS TRENDING STORIES

By continuing to use the site, you agree to the use of cookies. You can find out more by Tapping this link