Punjab Breaking Live Updates: CM ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ

रिया बावा Oct 11, 2024, 15:17 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਚਾਇਤੀ ਚੋਣਾਂ ਸਬੰਧੀ ਪਟੀਸ਼ਨਾਂ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਹੋਵੇਗੀ ਸੁਣਵਾਈ। ਪੰਜਾਬ ਹਰਿਆਣਾ ਹਾਈਕੋਰਟ ਦੇ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਸੁਣਵਾਈ ਚੱਲ ਰਹੀ ਹੈ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਿਆਦਾਤਰ ਮਾਮਲਿਆਂ ਵਿੱਚ ਪੰਚਾਇਤੀ ਚੋਣਾਂ ‘ਤੇ ਰੋਕ ਲਗਾ ਦਿੱਤੀ ਹੈ। ਜਿਹੜੇ ਲੋਕ ਆਪਣੀਆਂ ਪਟੀਸ਼ਨਾਂ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਪੁੱਜੇ ਸਨ, ਉਨ੍ਹਾਂ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ 100 ਤੋਂ ਵੱਧ ਕੇਸਾਂ ਦੀ ਸੁਣਵਾਈ ਭਲਕੇ ਹੋਣ ਜਾ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਕੇਸਾਂ ਦੀ ਸੁਣਵਾਈ ਕੌਣ ਕਰਦਾ ਹੈ?


Punjab Breaking News Live Updates

नवीनतम अद्यतन

  • ਪੰਜਾਬ ਸਰਕਾਰ ਵੱਲੋਂ ਦੁਸਹਿਰੇ ਮੌਕੇ ਸੂਬੇ ਭਰ ਦੇ ਸੇਵਾ ਕੇਂਦਰਾਂ 'ਚ ਛੁੱਟੀ ਦਾ ਐਲਾਨ 
     
    ਪੰਜਾਬ ਸਰਕਾਰ ਨੇ ਦੁਸਹਿਰੇ ਮੌਕੇ ਮਿਤੀ 12 ਅਕਤੂਬਰ, 2024 (ਸ਼ਨਿੱਚਰਵਾਰ) ਨੂੰ ਸੂਬੇ ਭਰ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਬਾਰੇ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਭਰ ਦੇ ਸਾਰੇ ਸੇਵਾ ਕੇਂਦਰ 12 ਅਕਤੂਬਰ ਨੂੰ ਬੰਦ ਰਹਿਣਗੇ। ਉਨ੍ਹਾਂ ਨਾਲ ਹੀ ਦੱਸਿਆ ਕਿ ਸੂਬੇ ਦੇ ਨਾਗਰਿਕ ਦੁਸਹਿਰੇ ਮੌਕੇ ਆਪਣੇ ਘਰਾਂ ਤੋਂ ਹੈਲਪਲਾਈਨ ਨੰਬਰ 1076 ਉਤੇ ਕਾਲ ਕਰਕੇ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਤਹਿਤ 43 ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।
  • ਅੱਜ ਦੀ ਮੀਟਿੰਗ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਹੋਏ ਸ਼ਾਮਲ 
    ਪੰਜਾਬ ਵਿੱਚ ਉਚੇਰੀ ਸਿੱਖਿਆ ਦੇ ਮੁੱਦੇ ’ਤੇ ਚਰਚਾ ਹੋਈ।

  • CM ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ 

     

  • ਅੰਮ੍ਰਿਤਸਰ ਵਿੱਚ ਅੱਜ ਦਿਨ ਦਿਹਾੜੇ ਇੱਕ ਔਰਤ ਦਾ ਹੋਇਆ ਕਤਲ 

    ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਤੀ ਵੱਲੋਂ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ। 

    ਇਸ ਮੌਕੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਬੇਟੀ ਦੇ ਵਿਆਹ ਨੂੰ 10 ਸਾਲ ਹੋ ਗਏ ਹਨ ਤੇ ਰੋਜ਼ ਉਹਨਾਂ ਦੇ ਘਰ ਕਲੇਸ਼ ਚੱਲਦਾ ਸੀ ਤੇ ਅੱਜ ਸਵੇਰੇ ਉਹਨਾਂ ਦੇ ਜਵਾਈ ਵੱਲੋਂ ਉਹਨਾਂ ਦੀ ਬੇਟੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 

  • ਪੰਜਾਬ ਦੇ AG ਆਫਿਸ ਨੇ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਅਪੀਲ

    ਪੰਚਾਇਤ ਮਾਮਲੇ ਤੇ ਸਾਰਿਆ ਸੁਣਵਾਈ 14 ਅਕਤੂਬਰ ਨੂੰ ਕੀਤੀ ਜਾਵੇ

  • 'ਆਪ' ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਨੂੰ ਕਰੇਗੀ ਸਮਰਥਨ
     ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਸੌਂਪਿਆ ਸਮਰਥਨ ਪੱਤਰ

  • ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਹੁਣ ਤੋਂ ਉਹ ਕਦੇ ਵੀ ਖੇਤਰੀ ਪਾਰਟੀਆਂ ਨਾਲ ਗਠਜੋੜ ਨਹੀਂ ਕਰੇਗੀ। ਬਸਪਾ ਕੇਡਰ ਨੂੰ ਨਿਰਾਸ਼ਾ ਤੋਂ ਬਚਾਉਣ ਲਈ ਉਨ੍ਹਾਂ ਨੇ ਅਜਿਹਾ ਫੈਸਲਾ ਲੈਣ ਸਬੰਧੀ ਨਵਾਂ ਬਿਆਨ ਜਾਰੀ ਕੀਤਾ ਹੈ। ਭਾਜਪਾ ਅਤੇ ਕਾਂਗਰਸ ਤੋਂ ਵੀ ਦੂਰੀ ਬਣਾ ਕੇ ਰੱਖਣਗੇ

  • ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਹਲਕਾ ਖਰੜ ਦੇ ਵਿੱਚ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਦਾ ਕੀਤਾ ਸਨਮਾਨ

    ਅੱਜ ਸ਼ਹਿਰ ਕੁਰਾਲੀ ਦੇ ਵਿੱਚ ਹਲਕਾ ਖਰੜ ਦੇ ਵਿੱਚ ਸਰਬ ਸੰਮਤੀ ਦੇ ਨਾਲ ਚੁਣੀਆਂ ਗਈਆਂ 41 ਪੰਚਾਇਤਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਕੈਬਨਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਕੰਮਾਂ ਅਤੇ ਸਰਬ ਸੰਮਤੀ ਕਰਵਾਉਣ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਦੀ ਗਰਾਂਟ ਅਤੇ ਇੱਕ ਸਟੇਡੀਅਮ ਦਾ ਜੋ ਐਲਾਨ ਕੀਤਾ ਹੈ ਉਸਦੇ ਮੱਦੇ ਨਜ਼ਰ ਹਲਕੇ ਦੇ ਵਿੱਚ ਕਈ ਪਿੰਡਾਂ ਵੱਲੋਂ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕਰਨ ਨਾਲ ਜਿੱਥੇ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ ਉੱਥੇ ਹੀ ਫਾਲਤੂ ਖਰਚੇ ਤੋਂ ਵੀ ਬਚਾਆ ਹੁੰਦਾ ਹੈ 

  • ਮੁੱਖ ਮੰਤਰੀ ਨਾਇਬ ਸੈਣੀ ਦੇ ਸਹੁੰ ਚੁੱਕ ਸਮਾਗਮ ਲਈ ਬਣਾਈ ਕਮੇਟੀ
    ਮੁੱਖ ਮੰਤਰੀ ਨਾਇਬ ਸੈਨੀ ਦੇ ਪ੍ਰਤੀਨਿਧੀ ਗ੍ਰਹਿਣ ਸਮਾਰੋਹ ਲਈ ਤਿਆਰ ਕੀਤੀ ਗਈ ਕਮੇਟੀ
    ਮੁੱਖ ਸਕੱਤਰ ਟੀ.ਵੀ.ਐਸ.ਐਨ ਪ੍ਰਸਾਦ ਵੱਲੋਂ ਕਮੇਟੀ ਬਣਾਉਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ।
    ਪੰਚਕੂਲਾ ਦੇ ਡੀਸੀ ਦੀ ਪ੍ਰਧਾਨਗੀ ਹੇਠ 10 ਮੈਂਬਰੀ ਕਮੇਟੀ ਦਾ ਗਠਨ

  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ
    ਗਰਵਾਲ ਦਾ ਕਹਿਣਾ ਹੈ ਕਿ ਪੰਜਾਬ 95 ਫਿਲਮ ਜਿਸ ਵਿੱਚ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਦਿਖਾਈ ਗਈ ਹੈ ਪਰ ਇਸ ਤੇ ਸੈਂਸਰ ਬੋਰਡ ਨੇ ਉਹ ਪੱਤੀ ਕਰਕੇ 120 ਸੀਨ ਕੱਟ ਦਿੱਤੇ ਨੇ
    ਕੰਗਣਾ ਦੀ ਫਿਲਮ ਐਮਰਜੰਸੀ ਦੇ ਪੰਜ ਛੇ ਸੀਨ ਕੱਟੇ ਗਏ ਤਾਂ ਉਹ ਤਰਲੋ ਮੱਛੀ ਹੋ ਗਏ ਪਰ ਸਾਡੇ ਸਿੱਖਾਂ ਦਾ ਜੋ ਇਡਾ ਵੱਡਾ ਵਿਰਤਾਂਤ ਉਸ ਨੂੰ ਲੋਕਾਂ ਦੇ ਅੱਖੋਂ ਪਰੋਖੇ ਕੀਤਾ ਜਾ ਰਿਹਾ

    ਪੰਜਾਬ 95 ਫਿਲਮ ਜਿਸ ਵਿੱਚ ਜਸਵੰਤ ਸਿੰਘ ਖਾਲੜਾ ਨੇ ਬਹੁਤ ਵੱਡੀ ਸੇਵਾ ਨਿਭਾਈ ਹ ਜਿੰਨਾ ਦੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਘਰਾਂ ਚੋਂ ਕੱਢ ਕੱਢ ਕੇ ਮਾਰਿਆ ਉਹਨਾਂ ਦੀ ਸਾਰੀ ਜਾਣਕਾਰੀ ਇਕਠੀ ਕੀਤੀ ਲਾਸ਼ਾ ਦੀ ਪਹਿਚਾਣ ਕੀਤੀ। ਬੀਬੀ ਖਾਲੜਾ ਦਾ ਇੱਕ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੈ ਕੇ ਆਏ ਆਂ ਦਿਖਾ ਲੈਣਾ ਪੱਤੀ ਕੀਤੀ ਹੈ ਕਿ ਪੰਜਾਬ ਪੰਜਾਬ 95 ਫਿਲਮ ਚ ਸੀਨ ਕੱਟੇ ਜਾ ਰਹੇ ਨੇ ਜਿਸ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਕੋਈ ਅਹਿਮ ਕਦਮ ਚੁੱਕੇ ਜਾਣ ਦੀ ਗੱਲ ਅੱਖੀਂ ਹੈਂ। ਐਸਜੀਪੀਸੀ ਵੱਲੋਂ ਵੀ ਜਲਦੀ ਪੰਜਾਬ 95 ਦੇ ਹੱਕ ਵਿੱਚ ਬਿਆਨ ਜਾਰੀ ਕੀਤਾ ਜਾਵੇਗਾ।

  • ਭਗਵੰਤ ਮਾਨ ਨੇ ਕੀਤਾ TWEET

    ਸੜਕ ਸੁਰੱਖਿਆ ਫੋਰਸ (SSF) ਕਾਰਨ ਪੰਜਾਬ ਵਿੱਚ ਹਾਈਵੇਅ ਮੌਤਾਂ ਵਿੱਚ 45.4% ਦੀ ਕਮੀ ਦਾ ਐਲਾਨ ਕਰਨ 'ਤੇ ਮਾਣ ਹੈ। ਪਿਛਲੇ ਸਾਲ 1,454 ਮੌਤਾਂ ਤੋਂ ਇਸ ਸਾਲ ਸਿਰਫ਼ 794 ਹੋ ਗਈਆਂ ਹਨ। ਸੜਕ ਸੁਰੱਖਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਤੀ ਸਾਡੀ ਵਚਨਬੱਧਤਾ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ​​ਹੈ। ਇਕੱਠੇ ਮਿਲ ਕੇ, ਅਸੀਂ ਆਪਣੇ ਹਾਈਵੇਅ ਅਤੇ ਸੜਕਾਂ ਨੂੰ ਸਾਰਿਆਂ ਲਈ ਸੁਰੱਖਿਅਤ ਬਣਾ ਰਹੇ ਹਾਂ।

  • ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੋਕੀਨ ਲੈ ਕੇ ਭੱਜਣ ਵਾਲੇ ਵਿਅਕਤੀ ਨੂੰ ਬਰਾਮਦ ਕਰ ਲਿਆ ਹੈ, ਜਿਸ ਕਾਰ ਵਿੱਚ ਜੀਪੀਐਸ ਫਿੱਟ ਕੀਤਾ ਗਿਆ ਸੀ, ਇਹ ਕੋਕੀਨ ਵੀ ਉਸੇ ਸਿੰਡੀਕੇਟ ਦੀ ਸੀ 5600 ਕਰੋੜ ਰੁਪਏ ਦੀ ਕੋਕੀਨ ਦੇ ਨਾਲ ਹੁਣ ਤੱਕ ਕੁੱਲ 7600 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ ਹੈ।

  • ਜ਼ੀਰਕਪੁਰ ਦੇ ਹੋਟਲ ਵਿੱਚੋਂ ਗੁੰਡਾਗਰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ

    ਜ਼ੀਰਕਪੁਰ ਸਥਿਤ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਕੁਝ ਗੁੰਡਿਆਂ ਨੇ ਕੀਤੀ ਗੁੰਡਾਗਰਦੀ ਹੋਟਲ ਦੀ ਭੰਨ ਤੋੜ ਕਰਨ ਤੋਂ ਬਾਅਦ ਉੱਥੇ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੂੰ ਵੀ ਬੁਰੀ ਤਰ੍ਹਾਂ ਸੋਟੀਆਂ ਨਾਲ ਕੁੱਟਿਆ ਜਖਮੀ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਖਮੀ ਕਰਮਚਾਰੀ ਨੇ ਦੱਸਿਆ ਕਿ ਕੁਝ ਲੜਕੇ ਹੋਟਲ ਵਿੱਚ ਆਏ ਅਤੇ ਰਿਸੈਪਸ਼ਨ ਤੇ ਬੈਠੀ ਕੁੜੀ ਨਾਲ ਛੇੜਛਾੜ ਕਰ ਰਹੇ ਸੀ ਜਦ ਇਸ ਗੱਲ ਦਾ ਵਿਰੋਧ ਕੀਤਾ ਤਾਂ ਇੱਕ ਜਣੇ ਨੇ ਮੋਬਾਇਲ ਤੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਹੋਟਲ ਵਿੱਚ ਤੋੜਫੋੜ ਕੀਤੀ ਗਈ ਜਦ ਇਸਦਾ ਵਿਰੋਧ ਕੀਤਾ ਗਿਆ ਤਾਂ ਉਸਦੇ ਵੀ ਹਮਲਾ ਕਰ ਸਿਰ ਪਾੜ ਦਿੱਤਾ ਗਿਆl

  • ਅੱਜ ਸਵੇਰੇ ਹਾਈਕੋਰਟ ਦੇ ਸਾਹਮਣੇ ਦਰਜ ਪੰਚਾਇਤੀ ਚੋਣਾਂ ਨਾਲ ਸਬੰਧਤ ਸਾਰੀਆਂ ਰਿੱਟ ਪਟੀਸ਼ਨਾਂ 'ਤੇ ਸੋਮਵਾਰ ਨੂੰ ਸੁਣਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ..ਅਤੇ 300 ਤੋਂ ਵੱਧ ਅਜਿਹੀਆਂ ਪਟੀਸ਼ਨਾਂ ਜੋ ਅੱਜ ਸੁਣਵਾਈ ਲਈ ਸੂਚੀਬੱਧ ਸਨ, ਨੂੰ ਸੋਮਵਾਰ ਤੱਕ ਇੱਕ-ਇੱਕ ਕਰਕੇ ਮੁਲਤਵੀ ਕੀਤਾ ਜਾ ਰਿਹਾ ਹੈ। ਹਾਈ ਕੋਰਟ ਦਾ ਬੈਂਚ ਇਸ ਪੜਾਅ 'ਤੇ ਅਜਿਹੀਆਂ ਰਿੱਟ ਪਟੀਸ਼ਨਾਂ 'ਤੇ ਵਿਚਾਰ ਕਰਨ ਦੇ ਵਿਰੁੱਧ ਹੈ, ਅਤੇ ਪਿਛਲੀ ਬੈਂਚ ਨਾਲ ਸਹਿਮਤ ਨਹੀਂ ਹੈ ਜਿਸ ਨੇ 275 ਮਾਮਲਿਆਂ ਵਿੱਚ ਚੋਣਾਂ 'ਤੇ ਰੋਕ ਲਗਾ ਦਿੱਤੀ ਸੀ।

  • ਸਰਪੰਚੀ ਦੇ ਉਮੀਦਵਾਰ ਨੂੰ ਧਮਕੀ ਦੇਣ ਦੇ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ ਨੇ ਦਿੱਤੀ ਸੁਰੱਖਿਆ
    ਗੈਂਗਸਟਰ ਨੇ ਚੋਣ ਨਾ ਲੜਨ ਦੀ ਧਮਕੀ ਦਿੱਤੀ ਸੀ
    AG ਪੰਜਾਬ ਨੇ ਹੁਣੇ ਸੁਰੱਖਿਆ ਦੇਣ ਲਈ ਕਿਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਦਾ ਮਾਮਲਾ, ਸਾਰੇ ਉਮੀਦਵਾਰਾਂ ਤੇ ਸਾਬਕਾ ਸਰਪੰਚ ਨੂੰ ਦਿੱਤੀ ਸੁਰੱਖਿਆ

  • ਜਲਾਲਾਬਾਦ ਛੁੱਟੀ ਆਏ ਫੌਜੀ ਦੀ ਬੁਲਟ ਮੋਟਰ ਸਾਈਕਲ ਦੁਰਘਟਨਾ ਗ੍ਰਸਤ ਦਰਦਨਾਕ ਮੌਤ। 

    ਪਿੰਡ ਢਾਬ ਖੁਸ਼ਹਾਲ ਜੋਈਆ ਦੇ ਸੁਨੀਲ ਸਿੰਘ ਜੋ ਕਿ ਬੀਤੇ ਚਾਰ ਸਾਲਾਂ ਤੋਂ ਭਾਰਤੀ ਫੌਜ ਦੇ ਵਿੱਚ ਤੈਨਾਤ ਸੀ ਬੀਤੇ ਦਿਨ ਛੁੱਟੀ ਆਪਣੇ ਘਰ ਆਇਆ ਅਤੇ ਰਾਤ ਸਮੇਂ ਜਾਂ ਦੋ ਜਲਾਲਾਬਾਦ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸਦਾ ਬੁਲਟ ਮੋਟਰਸਾਈਕਲ ਇੱਕ ਮੋੜ ਤੇ ਹਾਦਸਾ ਗ੍ਰਸਤ ਹੋ ਗਿਆ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਫੌਜੀ ਸੁਨੀਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਫੌਜੀ ਸ਼ਾਦੀ ਸ਼ੁਧਾ ਹੈ ਅਤੇ ਉਸ ਦਾ 10 ਮਹੀਨਿਆਂ ਦਾ ਬੱਚਾ ਹੈ ਫਿਲਹਾਲ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ।

  • ਪਿੰਡ ਮੀਰਾਂਕੋਟ ਦੀ ਬਾਬਾ ਟਹਿਲ ਸਿੰਘ ਨਗਰ ਵਿਖੇ ਸਰਬਸੰਮਤੀ ਨਾਲ ਚੁਣੀ ਗਈ ਗ੍ਰਾਮ ਪੰਚਾਇਤ

    ਹਲਕਾ ਅਟਾਰੀ ਦੇ ਪਿੰਡ ਬਾਬਾ ਟਹਿਲ ਸਿੰਘ ਨਗਰ ਮੀਰਾਂਕੋਟ ਵਿਖੇ ਪਿੰਡ ਦੇ ਸੂਝਵਾਨ ਪਤਵੰਤਿਆਂ ਵਲੋਂ ਦੂਰ-ਅੰਦੇਸ਼ੀ ਸੋਚ ਦਾ ਪ੍ਰਗਟਾਵਾ ਕਰਦੇ ਪਿੰਡ ਦੀ ਤਰੱਕੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪਿੰਡ ਵਿਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕਰ ਲਈ ਗਈ ਹੈ, ਜਿਸ ਵਿਚ ਬਲਗੇਰ ਸਿੰਘ ਸਿੰਘ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ ਇਸ ਤੋਂ ਇਲਾਵਾ ਲਖਵਿੰਦਰ ਸਿੰਘ , ਗੁਰਲਾਲ ਸਿੰਘ, ਨਵਜੋਤ ਸਿੰਘ, ਰਵਿੰਦਰ ਸਿੰਘ ਸੁਰਜੀਤ ਸਿੰਘ ਨੂੰ ਮੈਂਬਰ ਪੰਚਾਇਤ (ਪੰਚ) ਚੁਣਿਆ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡ ਦੇ ਬਜ਼ੁਰਗਾਂ ਤੇ ਮੋਹਤਬਰ ਵਿਅਕਤੀਆਂ ਵਲੋਂ ਨਵ-ਨਿਯੁਕਤ ਗ੍ਰਾਮ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਉਪਰੰਤ ਵਧਾਈ ਦਿੰਦੇ ਹੋਏ ਕਿਹਾ ਕਿ ਸਰਬਸੰਮਤੀ ਹੋਣ ਨਾਲ ਜਿੱਥੇ ਪਿੰਡਾਂ ''ਚ 

    ਭਾਈਚਾਰਕ ਸਾਂਝ ਬਣੀ ਰਹਿੰਦੀ ਹੈ, ਉੱਥੇ ਲੋਕ ਚੋਣਾਂ ''ਚ ਹੋਣ ਵਾਲੇ ਬੇਲੋੜੇ ਖਰਚੇ ਤੋਂ ਵੀ ਬਚ ਜਾਂਦੇ ਹਨ | ਇਸ ਮੌਕੇ ਨਵ-ਨਿਯੁਕਤ ਸਰਪੰਚ ਬਲਗੇਰ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰਾਂ ਵਲੋਂ ਪਿੰਡ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਜਾਵੇਗੀ।

  • ਹਾਈਕੋਰਟ ਨੇ 16 ਅਕਤੂਬਰ ਤੱਕ ਪੰਜਾਬ ਦੀਆਂ ਕਰੀਬ 206 ਪੰਚਾਇਤਾਂ ਦੀਆਂ ਚੋਣਾਂ 'ਤੇ ਰੋਕ ਲਗਾ ਦਿੱਤੀ ਹੈ, ਜਿਸ 'ਚ ਹਾਈਕੋਰਟ ਨੇ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਧਾਂਦਲੀ ਦੀ ਜਾਣਕਾਰੀ ਦਿੱਤੀ ਹੈ ਇਨ੍ਹਾਂ ਪਟੀਸ਼ਨਾਂ ਵਿੱਚ ਨਾਮਜ਼ਦਗੀ ਭਰੇ ਸਬੂਤਾਂ ਅਤੇ ਦਸਤਾਵੇਜ਼ਾਂ ਦੇ ਨਾਲ ਇਹ ਕਿਹਾ ਗਿਆ ਹੈ ਕਿ ਲੋਕਤੰਤਰ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਬਰਕਰਾਰ ਰੱਖਣ ਲਈ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ ਸਿਰਫ ਇੱਕ ਬੁਨਿਆਦੀ ਅਤੇ ਸੰਵਿਧਾਨਕ ਅਧਿਕਾਰ ਹੈ ਪਰ ਇਹ ਇੱਕ ਕਾਨੂੰਨੀ ਅਧਿਕਾਰ ਵੀ ਹੈ। ਕਿਵੇਂ ਮਾਮੂਲੀ ਕਾਰਨਾਂ ਕਰਕੇ ਕਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਨੂੰ ਜੇਤੂ ਐਲਾਨਿਆ ਜਾ ਸਕਦਾ ਹੈ, ਜਦੋਂ ਕਿ ਨੋਟਾ ਦਾ ਵਿਕਲਪ ਹੋਣਾ ਚਾਹੀਦਾ ਹੈ ਚੋਣਾਂ 'ਚ ਸਿਰਫ ਇਕ ਉਮੀਦਵਾਰ ਹੋਣ 'ਤੇ ਵੀ ਹਾਈਕੋਰਟ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ ਅਤੇ ਵੱਡੇ ਜਨਤਕ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਚੋਣਾਂ 'ਤੇ 16 ਅਕਤੂਬਰ ਤੱਕ ਰੋਕ ਲਗਾਈ ਗਈ ਹੈ, ਜਿਸ ਦੌਰਾਨ ਸਰਕਾਰ ਇਸ ਦਾ ਜਵਾਬ ਫਾਈਲ ਕਰ ਸਕਦਾ ਹੈ।

  • ਡੀਜੀਪੀ ਗੌਰਵ ਯਾਦਵ ਨੇ ਸੰਗਰੂਰ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਮੇਤ ਪੁਲਿਸ ਬੁਨਿਆਦੀ ਢਾਂਚੇ ਨਾਲ ਸਬੰਧਤ ਵੱਡੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
    ਸਾਈਬਰ ਕ੍ਰਾਈਮ ਥਾਣੇ ਦੇ ਕੰਮਕਾਜ ਬਾਰੇ ਤਾਇਨਾਤ ਆਈ.ਓ ਨਾਲ ਗੱਲਬਾਤ ਕੀਤੀ ਅਤੇ ਆਪਣੀ ਪ੍ਰਤੀਕਿਰਿਆ ਦਿੱਤੀ।
     ਸੰਗਰੂਰ ਪੁਲਿਸ ਸਟੇਸ਼ਨ ਦੇ ਦੌਰੇ ਦੌਰਾਨ ਸ਼ਿਕਾਇਤਕਰਤਾ ਅਸ਼ੋਕ ਭੰਡਾਰੀ ਵਾਸੀ ਧੂਰੀ ਨੇ ਵੀ ਡੀਜੀਪੀ ਨਾਲ ਮੁਲਾਕਾਤ ਕੀਤੀ ਅਤੇ ਸਾਈਬਰ ਧੋਖਾਧੜੀ ਦੇ ਮਾਮਲੇ ਨੂੰ ਹੱਲ ਕਰਨ ਲਈ ਕੀਤੀ ਗਈ ਤੁਰੰਤ ਕਾਰਵਾਈ ਲਈ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ।
    - ਭੰਡਾਰੀ ਨੂੰ ਔਨਲਾਈਨ ਵਪਾਰ ਰਾਹੀਂ 1.29 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ, ਪਰ ਸੰਗਰੂਰ ਦੀ ਸਾਈਬਰ ਟੀਮ ਨੇ ਐਫਆਈਆਰ ਦਰਜ ਹੋਣ ਤੋਂ ਤੁਰੰਤ ਬਾਅਦ 30 ਲੱਖ ਰੁਪਏ ਬਰਾਮਦ ਕਰ ਲਏ।

  •  

    ਨਸ਼ਾ ਛੜਾਊ ਕੇਂਦਰ ਦੇ ਕੰਪਿਊਟਰ ਆਪਰੇਟਰ ਨੂੰ ਨਜਾਇਜ਼ ਗੋਲਿਆਂ ਦੀ ਸਪਲਾਈ ਕਰਦੇ ਹੋਏ ਰੰਗੇ ਹੱਥੀ ਫੜਿਆ

    ਤਲਵੰਡੀ ਸਾਬੋ ਪੁਲਿਸ ਨੇ ਨਸ਼ਾ ਛੜਾਉ ਕੇਂਦਰ ਓਟ ਕਲੀਨਿਕ ਤਲਵੰਡੀ ਸਾਬੋ ਵਿੱਚ ਕੰਪਿਊਟਰ ਆਪਰੇਟਰ ਦੀ ਨੌਕਰੀ ਕਰਦੇ ਇੱਕ ਮੁਲਾਜ਼ਮ ਨੂੰ ਨਸ਼ਾ ਛੁੜਾਉਣ ਲਈ ਵਰਤੀਆਂ ਜਾਂਦੀਆਂ ਬਿਪਰੋਨਾਰਫਿਨ ਸਰਕਾਰੀ ਗੋਲੀਆਂ ਨੂੰ ਵੇਚਦੇ ਹੋਏ ਕਾਬੂ ਕੀਤਾ ਹੈ, ਪੁਲਿਸ ਨੇ ਕਥਿਤ ਆਰੋਪੀ ਤੋਂ 300 ਗੋਲੀਆਂ ਬਰਾਮਦ ਕਰਕੇ ਉਸਨੂੰ ਮੌਕੇ ਤੇ ਹੀ ਗਿਰਫਤਾਰ ਕਰ ਲਿਆ, ਪੁਲਿਸ ਨੇ ਕਥਿਤ ਆਰੋਪੀ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।,

     

  • ਬਠਿੰਡਾ ਨਗਰ ਨਿਗਮ ਦੇ ਕੌਂਸਲਰਾਂ ਅਤੇ ਵਪਾਰੀਆਂ ਵਿੱਚ ਰੇੜਕਾ ਵਧਿਆ

    ਵਪਾਰੀਆਂ ਦੇ ਧਰਨੇ ਦੌਰਾਨ ਮੇਅਰ ਖਿਲਾਫ ਬੋਲੇ ਗਏ ਸਨ ਅਪਸ਼ਬਦ

    ਇਕੱਠੇ ਹੋਏ ਕੌਂਸਲਰਾਂ ਵੱਲੋਂ ਵਪਾਰੀ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਕਾਰਵਾਈ ਦੀ ਕੀਤੀ ਮੰਗ

    ਨਗਰ ਨਿਗਮ ਬਠਿੰਡਾ ਵੱਲੋਂ ਟਰੈਫਿਕ ਵਿੱਚ ਸੁਧਾਰਾਂ ਨੂੰ ਲੈ ਕੇ ਚਲਾਈ ਗਈ ਟੋ ਵੈਨ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਵਪਾਰੀਆਂ ਵੱਲੋਂ ਨਗਰ ਨਿਗਮ ਦੇ ਮੇਹਰ ਖਿਲਾਫ ਵਰਤੇ ਗਏ ਅਪ ਸ਼ਬਦਾਂ ਨੂੰ ਲੈ ਕੇ ਨਗਰ ਨਿਗਮ ਦੇ ਕੌਂਸਲਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸੇ ਰੋਸ ਦੇ ਚਲਦਿਆਂ ਅੱਜ ਵੱਡੀ ਗਿਣਤੀ ਵਿੱਚ ਨਗਰ ਨਿਗਮ ਵਿੱਚ ਇਕੱਠੇ ਹੋਏ ਕੌਂਸਲਰਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੰਦੇ ਹੋਏ ਅਪ ਸ਼ਬਦ ਬੋਲਣ ਵਾਲੇ ਵਪਾਰੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕੌਂਸਲਰ ਹਰਵਿੰਦਰ ਲੱਡੂ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰੇ ਪਰ ਇਹ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਜਨਤਕ ਇਕੱਠ ਦੌਰਾਨ ਸੰਵਿਧਾਨਿਕ ਅਹੁਦੇ ਤੇ ਬੈਠੇ ਵਿਅਕਤੀ ਖਿਲਾਫ ਅਪਸ਼ਬਦ ਬੋਲੇ ਅਜਿਹਾ ਕਰਕੇ ਵਪਾਰੀ ਵੱਲੋਂ ਐਸਸੀ ਬੀਸੀ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਵਪਾਰੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਆਉਂਦੇ ਦਿਨਾਂ ਵਿੱਚ ਕੋਈ ਲੰਬੇ ਸੰਘਰਸ਼ ਦਾ ਐਲਾਨ ਵੀ ਕਰ ਸਕਦੇ ਹਨ।

  • ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ਿਲੇ ਭਰ ਵਿੱਚ ਬਠਿੰਡਾ ਪੁਲਿਸ ਨੇ ਕੱਢਿਆ ਫਲੈਗ ਮਾਰਚ

    ਬਠਿੰਡਾ ਪੁਲਿਸ ਵੱਲੋਂ 15 ਅਕਤੂਬਰ ਨੂੰ ਹੋਣ ਵਾਲੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਜਿਲ੍ੇ ਭਰ ਦੇ ਪਿੰਡਾਂ ਵਿੱਚ ਕੱਢਿਆ ਗਿਆ ਫਲੈਗ ਮਾਰਚ ਵਿੱਚ ਐਸਐਸ ਪੀ ਤੋਂ ਇਲਾਵਾ ਜਿਲ੍ਹੇ ਦੇ ਸਾਰੇ ਵੱਡੇ ਅਤੇ ਛੋਟੇ ਪੁਲਿਸ ਅਧਿਕਾਰੀ ਸ਼ਾਮਿਲ ਸਨ ਸਰਕਾਰੀ ਗੱਡੀਆਂ ਦੇ ਲਾਰੇ ਬਹੁਤ ਲੰਬੇ ਸਨ ਐਸਐਸਪੀ ਬਠਿੰਡਾ ਅਮਨੀਤ ਕੌਡਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਲੇ ਭਰ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਹੈ ਜਿਹੜੇ ਵੀ ਏਰੀਏ ਵਿੱਚ ਸੈਂਸਟਿਵ ਬੂਥ ਹਨ ਉਹਨਾਂ ਉੱਪਰ ਖਾਸ ਕਰਕੇ ਨਜ਼ਰ ਰੱਖੀ ਜਾ ਰਹੀ ਹੈ ਜਿਲੇ ਵਿੱਚ ਕਿਸੇ ਤਰ੍ਹਾਂ ਦੇ ਵੀ ਵਾਦ ਵਿਵਾਦ ਤੇ ਕ੍ਰਿਮੀਨਲ ਲੋਕਾਂ ਨੂੰ ਉੱਠਣ ਨਹੀਂ ਦਿੱਤਾ ਜਾਵੇਗਾ ਅਤੇ ਵੱਡੇ ਪੱਧਰ ਤੇ ਪਿੰਡਾਂ ਦੇ ਥਾਣਿਆਂ ਵਿੱਚ ਅਸਲੇ ਜਮਾ ਕਰਵਾਏ ਜਾ ਰਹੇ ਹਨ ਇਸ ਫਲੈਗ ਮਾਰਚ ਦਾ ਕਾਰਨ ਲੋਕਾਂ ਨੂੰ ਕਾਨੂੰਨ ਪ੍ਰਤੀ ਜਾਗਰੂਕ ਕਰਨਾ ਪੁਲਿਸ ਦਾ ਫਰਜ਼ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ ਹੁਣ ਤੱਕ ਕਿਸੇ ਕਿਸਮ ਦੀ ਕੋਈ ਘਟਨਾ ਦੁਰਘਟਨਾ ਜਿਲੇ ਵਿੱਚ ਨਹੀਂ ਹੋਈ ਕੱਲ ਵੀ ਸਾਡੇ ਵੱਲੋਂ ਕਾਸਕੋ ਸਰਚ ਅਭਿਆਨ ਕੀਤਾ ਗਿਆ ਸੀ ਜਿਸ ਵਿੱਚ ਵੱਡੇ ਪੱਧਰ ਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਅਤੇ ਕੁਝ ਐਨਡੀਪੀਸੀ ਐਕਟ ਦੇ ਅਧੀਨ ਮਾਮਲੇ ਵੀ ਦਰਜ ਕੀਤੇ ਹਨ ਅਤੇ ਭਗੋੜੇ ਵੀ ਫੜੇ ਹਨ ਜੋ 2017 ਤੋਂ ਫਰਾਰ ਸੀ

  • ਨਰਾਤੇ ਚੱਲ ਰਹੇ ਨੇ, ਅੰਮ੍ਰਿਤਸਰ ਦੇ ਪ੍ਰਾਚੀਨ ਸੀਤਲਾ ਮਾਤਾ ਮੰਦਿਰ ਦੇ ਕੋਲ ਵੱਡਾ ਹਨੂਮਾਨ ਮੰਦਰ ਸਥਿਤ ਹੈ, ਇਸ ਮੰਦਰ ਦੇ ਵਿੱਚ ਜਿਹੜੀ ਹਨੁਮਾਨ ਜੀ ਦੀ ਮੂਰਤੀ ਹੈ 

    ਅੰਮ੍ਰਿਤਸਰ ਦੇ ਪ੍ਰਾਚੀਨ ਵੱਡੇ ਹਨੁਮਾਨ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ। ਲੋਕ ਇਸ ਮੰਦਰ ਤੇ ਆ ਕੇ ਮੰਨਤਾ ਮੰਗਦੇ ਨੇ ਅਤੇ ਔਲਾਦ ਦੀ ਮਨੋਕਾਮਨਾ ਕਰਦੇ ਨੇ, ਅਤੇ ਉਨਾਂ ਦੀ ਮਨੋਕਾਮਨਾ ਮੰਨਤ ਪੂਰੀ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਲਾਂਗੂਰ ਬਣਾਇਆ ਜਾਂਦਾ ਹੈ। ਮੰਦਰ ਦੇ ਪੁਜਾਰੀ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਉਹਨਾਂ ਨੇ ਦੱਸਿਆ ਕਿਉਂ ਵਿਸ਼ਵ ਭਰ ਦੇ ਵਿੱਚ ਇਸੀ ਮੰਦਰ ਦੇ ਵਿੱਚ ਲੰਗੂਰ ਬਣਦੇ ਨੇ, ਅਤੇ ਸ਼ਰਧਾਲੂਆਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਉਨਾਂ ਦੀ ਮੰਨਤ ਪੂਰੀ ਹੋਈ ਹੈ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਬੱਚੇਆਂ ਨੂੰ ਨੰਗੂਰ ਬਣਾਇਆ ਹੈ।।

  •  ਭਗਵੰਤ ਮਾਨ ਦਾ ਟਵੀਟ

  • ਪੰਜਾਬ ਦੇ ਤਰਨਤਾਰਨ ਵਿੱਚ ਬੀਐਸਐਫ ਨੇ 13 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ ਹੈ

    ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਵੀਰਵਾਰ ਨੂੰ ਪੰਜਾਬ ਦੇ ਤਰਨਤਾਰਨ ਸਰਹੱਦੀ ਜ਼ਿਲ੍ਹੇ ਵਿੱਚ 13 ਕਿਲੋਗ੍ਰਾਮ ਸ਼ੱਕੀ ਹੈਰੋਇਨ ਬਰਾਮਦ ਕੀਤੀ।

    ਪੰਜਾਬ ਫਰੰਟੀਅਰ ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਅਨੁਸਾਰ ਸਰਹੱਦੀ ਖੇਤਰ ਵਿੱਚ ਇੱਕ ਹਿਊਮ ਪਾਈਪ ਵਿੱਚ ਨਸ਼ੀਲੇ ਪਦਾਰਥ ਛੁਪਾਏ ਜਾਣ ਦੀ ਭਰੋਸੇਯੋਗ ਸੂਚਨਾ ਤੋਂ ਬਾਅਦ ਇਹ ਬਰਾਮਦਗੀ ਕੀਤੀ ਗਈ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਸ਼ੱਕੀ ਟਿਕਾਣੇ ਦੀ ਡੂੰਘਾਈ ਨਾਲ ਤਲਾਸ਼ੀ ਲਈ।
    “ਦੁਪਹਿਰ 12:40 ਵਜੇ ਦੇ ਕਰੀਬ ਸੈਨਿਕਾਂ ਨੇ ਸ਼ੱਕੀ ਹੈਰੋਇਨ (ਕੁੱਲ ਵਜ਼ਨ- 13.160 ਕਿਲੋਗ੍ਰਾਮ) ਨਾਲ ਭਰੀਆਂ 06 ਪਲਾਸਟਿਕ ਦੀਆਂ ਬੋਤਲਾਂ ਬਰਾਮਦ ਕੀਤੀਆਂ। ਇਹ ਬਰਾਮਦਗੀ, ਬੀਐਸਐਫ ਦੇ ਖੁਫੀਆ ਵਿੰਗ ਦੁਆਰਾ ਵਿਕਸਤ ਕੀਤੀ ਗਈ ਇੱਕ ਖੁਫੀਆ ਜਾਣਕਾਰੀ ਦੇ ਅਧਾਰ ਤੇ, ਪਿੰਡ ਕਲਸ਼ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਕੀਤੀ ਗਈ। ਜ਼ਿਲ੍ਹਾ ਤਰਨਤਾਰਨ ਦੇ," ਪੀਆਰਓ ਨੇ ਕਿਹਾ।

  • ਫਰੀਦਕੋਟ-  ਪਿੰਡ ਹਰੀ ਨੌਂ ਦੇ ਸਿੱਖ ਆਗੂ ਦੇ ਕ਼ਤਲ ਮਾਮਲੇ 'ਚ ਪੁਲਿਸ ਨੇ ਜਾਰੀ ਕੀਤੀਆਂ ਸ਼ੱਕੀਆਂ ਦੀਆਂ ਤਸਵੀਰਾਂ।
    ਤਿੰਨ ਬਾਇਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਸੀ ਕ਼ਤਲ।
    - DIG ਫਰੀਦਕੋਟ ਵੱਲੋਂ ਕ਼ਤਲ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ SIT

    ਬੀਤੇ ਕਲ ਫਰੀਦਕੋਟ ਦੇ ਪਿੰਡ ਹਰੀ ਨੋਂ ਵਿਖੇ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਨਾਲ ਜੁੜੇ ਇੱਕ ਸਿੱਖ ਆਗੂ ਗੁਰਪ੍ਰੀਤ ਸਿੰਘ ਦਾ ਕੁਜ ਅਣਪਛਾਤੇ ਬਾਇਕ ਸਵਾਰਾਂ ਵੱਲੋਂ ਗੋਲ਼ੀਆਂ ਮਾਰਕੇ ਕ਼ਤਲ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ ਵੱਜੋਂ ਸਿੱਖ ਜਥੇਬੰਦੀਆਂ ਵੱਲੋਂ ਕਾਤਲਾਂ ਦੀ ਤਲਾਸ਼ ਕਰਨ ਤੱਕ ਉਸਦਾ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ।ਦੂਜੇ ਪਾਸੇ ਇਸ ਮਾਮਲੇ ਨੂੰ ਪੁਲਿਸ ਵੱਲੋਂ ਵੀ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਆਰੰਭ ਕੀਤੀ ਗਈ ਜਿਸ ਦੋਰਾਣ ਮੌਕਾ ਵਾਰਦਾਤ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਘਘਾਲੇ ਜਾ ਰਹੇ ਹਨ ਅਤੇ ਇਸੇ ਦੌਰਾਨ ਪੁਲਿਸ ਵੱਲੋਂ  ਕੁੱਜ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕੁੱਜ ਮੋਬਾਇਲ ਨੰਬਰ ਜਾਰੀ ਕਰ ਪਬਲਿਕ ਨੂੰ ਅਪੀਲ ਕੀਤੀ ਗਈ ਕੇ ਜੇਕਰ ਇਨ੍ਹਾਂ ਸ਼ੱਕੀ ਵਿਅਕਤੀਆ ਬਾਰੇ ਜਾਣਕਾਰੀ ਮਿਲੈ ਤਾਂ ਉਨ੍ਹਾਂ ਨਬਰਾਂ ਤੇ ਜਾਣਕਾਰੀ ਦਿੱਤੀ ਜਾਵੇ।ਦੂਜੇ ਪਾਸੇ ਗੱਲ ਕਰੀਏ ਤਾਂ ਜਥੇਬੰਦੀਆਂ ਦੇ ਦਬਾਅ ਤੋਂ ਬਾਦ ਡੀਆਈਜੀ ਅਸ਼ਵਨੀ ਕਪੂਰ ਵੱਲੋਂ ਐਸਐਸਪੀ ਫਰੀਦਕੋਟ ਦੀ ਨਿਗਰਾਨੀ ਹੇਠ ਇੱਕ SIT ਗਠਿਤ ਕੀਤੀ ਗਈ ਜਿਸ ਨੂੰ ਐਸਪੀ ਜਸਮੀਤ ਸਿੰਘ ਲੀਡ ਕਰਨਗੇ ਅਤੇ ਤਿੰਨ ਡੀਐਸਪੀ ਇਸ SIT ਦਾ ਹਿੱਸਾ ਹੋਣਗੇ ਜੋ ਇਸ ਕ਼ਤਲ ਮਾਮਲੇ ਦੀ ਜਾਚ ਕਰਨਗੇ।

  • ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੇਅਰਮੈਨ ਅਮਰਿੰਦਰ ਸਿੰਘ ਵੜਿੰਗ ਅੱਜ ਸਵੇਰੇ 9:30 ਵਜੇ ਕੈਪਟਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੀਨੀਅਰ ਲੀਡਰਸ਼ਿਪ, ਜ਼ਿਲ੍ਹਾ ਇੰਚਾਰਜ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਜਿਸ ਵਿੱਚ ਪੰਚਾਇਤੀ ਚੋਣਾਂ ਲਈ ਅਗਲੀ ਰਣਨੀਤੀ ਬਣਾਈ ਜਾਵੇਗੀ।

  • ਚੰਡੀਗੜ੍ਹ 'ਚ ਹੋਵੇਗੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ
    ਮੰਡੀਆਂ 'ਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਬੁਲਾਈ ਹੈ। ਚੰਡੀਗੜ੍ਹ ਕਿਸਾਨ ਭਵਨ ਵਿਖੇ ਸਵੇਰੇ 11 ਵਜੇ ਯੂਨਾਈਟਿਡ ਕਿਸਾਨ ਮੋਰਚਾ ਕਮਿਸ਼ਨ ਦੇ ਏਜੰਟਾਂ ਅਤੇ ਰੇਹੜੀ ਮਾਲਕਾਂ ਦੀ ਸਾਂਝੀ ਮੀਟਿੰਗ ਹੋਵੇਗੀ।

ZEENEWS TRENDING STORIES

By continuing to use the site, you agree to the use of cookies. You can find out more by Tapping this link