Punjab Breaking Live Updates: ਪੰਜਾਬ ਦੇ 5 ਸਾਬਕਾ ਮੰਤਰੀਆਂ ਨੂੰ ਸਰਕਾਰੀ ਬੰਗਲੇ ਖਾਲੀ ਕਰਨ ਦੇ ਹੁਕਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Sat, 28 Sep 2024-2:34 pm,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੇ ਮੰਤਰੀ ਮੰਡਲ ਦਾ ਹਿੱਸਾ ਰਹੇ 5 ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਸਰਕਾਰੀ ਬੰਗਲਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਨਵੇਂ ਨਿਯੁਕਤ ਮੰਤਰੀਆਂ ਨੂੰ ਰਿਹਾਇਸ਼ ਅਲਾਟ ਕੀਤੀ ਜਾ ਸਕੇ।


Punjab Breaking News Live Updates


 

नवीनतम अद्यतन

  • ਪੰਚਾਇਤੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੱਸੀ ਕਮਰ, ਪੰਚਾਂ ਸਰਪੰਚਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਦੀ ਕੀਤੀ ਸ਼ੁਰੂਆਤ

    ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਹਰੇਕ ਪਾਰਟੀ ਨੇ ਆਪੋ ਆਪਣੀ ਕਮਰ ਕੱਸ ਲਈ ਹੈ ਅਤੇ ਚੋਣ ਮੈਦਾਨ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਉਤਰਨ ਦੀ ਤਿਆਰੀਆਂ ਕਰ ਲਈਆਂ ਹਨ ਇਸਦੇ ਤਹਿਤ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਮੁਹਾਲੀ ਦੇ ਪਿੰਡ ਨਾਨੂ ਮਾਜਰਾ, ਸੁਖਗੜ ਅਤੇ ਸੰਭਾਲਕੀ‌। ਜਿੱਥੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਆਪਣੇ ਵਰਕਰਾਂ ਨਾਲ ਮਿਲਣੀ ਕੀਤੀ ਅਤੇ ਚੋਣਾਂ ਦੀ ਤਿਆਰੀਆਂ ਦਾ ਜਾਇਜ਼ਾ ਲਿਆ। ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਵਿੰਦਰ ਸਿੰਘ ਸੁਹਾਣਾ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿੱਚ ਸਰੇਆਮ ਧੱਕਾ ਕੀਤਾ ਜਾ ਰਿਹਾ ਹੈ। ਕਿਉਂਕਿ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਰਿਜਰਵ ਕੈਟਾਗਰੀ ਦੇ ਚੱਲੇ ਆ ਰਹੇ ਸਨ ਉਹਨਾਂ ਨੂੰ ਹੁਣ ਵੀ ਰਿਜਰਵ ਰੱਖਿਆ ਗਿਆ ਹੈ ਅਤੇ ਚੋਣਾਂ ਦੇ ਮੱਦੇ ਨਜ਼ਰ ਜਾਰੀ ਵੋਟਰ ਸੂਚੀ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਨੁਮਾਇੰਦਿਆਂ ਦੇ ਅਨੁਸਾਰ ਬਣਾਈ ਗਈ ਹੈ ਜਿਸ ਦਾ ਤਾਜ਼ਾ ਉਦਾਹਰਣ ਇਹ ਵੇਖਣ ਨੂੰ ਮਿਲਿਆ ਕਿ ਮੋਹਾਲੀ ਦੇ ਪਿੰਡ ਚੱਪੜ ਚਿੜੀ ਵਿਖੇ ਇੱਕ ਪਰਿਵਾਰ ਦੇ ਪਤੀ ਪਤਨੀ ਅਤੇ ਬੱਚੇ ਦੀ ਵੋਟਾਂ ਅਲੱਗ ਅਲੱਗ ਪਿੰਡਾਂ ਦੇ ਵਾਰਡਾਂ ਵਿੱਚ ਪਾ ਦਿੱਤੀਆਂ ਗਈਆਂ ਹਨ।

  • ਕੰਗਨਾ ਇੱਕ ਕਲਾਕਾਰ ਹੈ ਉਹ ਐੱਮਪੀ ਬਣਨ ਤੋਂ ਬਾਅਦ ਵੀ ਕਲਾਕਾਰੀ ਵਿਖਾ ਰਹੀ ਹੈ ਸਾਡੇ ਮਹਾਨ ਸ਼ਹੀਦ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਅੱਤਵਾਦੀ ਕਿਹਾ ਗਿਆ ਜਿਸ ਦੀ ਅਸੀਂ ਨਿੰਦਾ ਕਰਦੇ ਹਾਂ

  • ਮੇਘਾਲਿਆ ਦੇ ਸ਼ਿਲਾਂਗ ਚ ਪੰਜਾਬੀ ਕਲੋਨੀ ਨੂੰ ਢਹਿ ਢੇਰੀ ਕਰਵਾਉਣ ਦੇ ਫੈਸਲੇ ਦੇ ਸੰਬੰਧ 'ਚ ਸਾਡਾ ਵਫਦ ਸ਼ਿਲਾਂਗ 'ਚ ਜਾ ਇੱਕ ਮਿਲ ਕੇ ਆਇਆ ਹੈ ਅਤੇ ਅਸੀਂ ਸ਼ਿਲਾਂਗ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉੱਥੋਂ ਦੇ ਗੁਰੂਦੁਆਰਾ ਸਾਹਿਬ ਅਤੇ ਕਲੋਨੀ ਨੂੰ ਨਾ ਢਾਹਿਆ ਜਾਵੇ, ਮੋਦੀ ਜੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਤੇ ਰੋਕ ਲਗਾਈ ਜਾਵੇ

  • ਪੰਚਾਇਤੀ ਚੋਣਾਂ ਤੋਂ ਪਹਿਲਾਂ ਥਾਣਾ ਫਤਿਹਗੜ੍ਹ ਪੰਜਤੂਰ ਅਧੀਨ ਪੈਂਦੇ ਪਿੰਡ ਮੁੰਡੀ ਜਮਾਲ ਵਿੱਖੇ ਦੇਰ ਰਾਤ ਫਾਇਰਿੰਗ। ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਮੁੰਡੀ ਜਮਾਲ ਵਿੱਚ ਅਕਾਲੀ ਦਲ ਨਾਲ ਸਬੰਧਿਤ ਸਰਪੰਚੀ ਦੇ ਉਮੀਦਵਾਰ ਗੁਰਭੇਜ ਸਿੰਘ ਦੇ ਘਰ ਤੇ ਕੁਛ ਅਣਪਛਾਤਿਆਂ ਵੱਲੋਂ ਬੀਤੀ ਦੇਰ ਰਾਤ ਕੀਤੀ ਗਈ ਫਾਇਰਿੰਗ । ਪੁਲਿਸ ਵੱਲੋਂ BNS ਦੀਆਂ ਵੱਖ ਵੱਖ ਧਰਾਵਾਂ ਅਤੇ ਆਰਮਜ਼ ਐਕਟ ਤਹਿਤ ਕੀਤਾ ਮਾਮਲਾ ਦਰਜ, ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਕੀਤੀਆਂ ਗਈਆਂ ਗਠਿਤ ।

  • ਭਗਤ ਸਿੰਘ ਦੀ ਜੀਵਨ ਯਾਤਰਾ ਦੇ ਇਤਿਹਾਸਕ ਸਥਾਨ ਡੇਰਾਬਸੀ ਦੀ ਮੁਬਾਰਕਪੁਰ ਚੌਂਕੀ ਦੇ ਵਿੱਚ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।

    ਸ਼ਹੀਦੇ ਆਜ਼ਮ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ ਦੇਸ਼ ਭਰ ਦੇ ਵਿੱਚ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਵਿਧਾਨ ਸਭਾ ਹਲਕਾ ਡੇਰਾ ਬੱਸੀ ਦੀ ਮੁਬਾਰਕਪੁਰ ਪੁਲਿਸ ਚੌਂਕੀ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ। ਡੇਰਾ ਬੱਸੀ ਪੁਲਿਸ ਚੌਂਕੀ ਇਤਿਹਾਸਿਕ ਮਹੱਤਤਾ ਰੱਖਦੀ ਹੈ ਇਸ ਸਥਾਨ ਉੱਪਰ ਸਰਦਾਰ ਭਗਤ ਸਿੰਘ ਨੂੰ ਇੱਕ ਰਾਤ ਜੇਲ ਵਿੱਚ ਰੱਖਿਆ ਗਿਆ ਸੀ ਜਾਣਕਾਰੀ ਦੇ ਅਨੁਸਾਰ ਅੰਗਰੇਜ਼ਾਂ ਵੱਲੋਂ ਇੱਕ ਕੇਸ ਦੇ ਸਬੰਧ ਵਿੱਚ ਭਗਤ ਸਿੰਘ ਨੂੰ ਪੇਸ਼ੀ ਲਾਈ ਦਿੱਲੀ ਤੋਂ ਸ਼ਿਮਲਾ ਲੈ ਜਾਇਆ ਜਾ ਰਿਹਾ ਸੀ। 

    ਜਦੋਂ ਭਗਤ ਸਿੰਘ ਸਮੇਤ ਅੰਗਰੇਜ ਡੇਰਾ ਬੱਸੀ ਪਹੁੰਚੇ ਤਾਂ ਘੱਗਰ ਦੇ ਵਿੱਚ ਹੜ ਆਇਆ ਹੋਇਆ ਸੀ। ਜਿਸ ਕਾਰਨ ਘੱਗਰ ਦੇ ਕਿਨਾਰੇ ਸਥਿਤ ਮੁਬਾਰਕਪੁਰ ਪੁਲਿਸ ਚੌਂਕੀ ਦੀ ਜੇਲ੍ਹ ਵਿੱਚ ਇੱਕ ਰਾਤ ਭਗਤ ਸਿੰਘ ਨੂੰ ਰੱਖਿਆ ਗਿਆ ਜਿਸ ਕਾਰਾਗਾਰ ਵਿੱਚ ਭਗਤ ਸਿੰਘ ਨੂੰ ਰੱਖਿਆ ਗਿਆ ਉਸ ਦੀ ਪ੍ਰਸ਼ਾਸਨ ਵੱਲੋਂ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਇਸੇ ਚੌਂਕੀ ਵਿੱਚ ਭਗਤ ਸਿੰਘ ਨੂੰ ਸਮਰਪਿਤ ਲਾਇਬਰੇਰੀ ਦੀ ਸਥਾਪਨਾ ਕੀਤੀ ਗਈ ਹੈ।

  • ਪੰਜਾਬ ਵਿੱਚ ਆਏ ਦਿਨ ਐਕਸੀਡੈਂਟ ਨਾਲ ਸੈਕੜੇ ਜਾਨਾ ਜਾਂਦੀਆਂ ਹਨ ਪਰ ਫਿਰ ਵੀ ਲੋਕ ਇਸ ਤੋਂ ਸਬਕ ਨਾ ਲੈ ਕੇ ਤੇਜ ਰਫਤਾਰ ਆਪਣੇ ਵਾਹਨ ਚਲਾਉਂਦੇ ਹਨ ਜਿਸ ਨਾਲ ਆਪਣਾ ਤਾਂ ਨੁਕਸਾਨ ਹੁੰਦਾ ਹੀ ਹੈ ਦੂਸਰੇ ਦਾ ਨੁਕਸਾਨ ਵੀ ਕਰਾਉਂਦੇ ਹਨ, ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਚਿੰਤਪੁੰਨੀ ਰੋਡ ਤੇ ਚੌਹਾਲ ਤੋਂ ਸਾਹਮਣੇ ਆਇਆ ਜਿੱਥੇ ਕਿ ਐਕਟੀਵਾ ਸਵਾਰ ਜੋ ਕਿ ਲੁਧਿਆਣਾ ਤੋਂ ਚਿੰਤਪੁਰਨੀ ਜਾ ਰਿਹਾ ਸੀ ਦੋਵੇਂ ਪਤੀ ਪਤਨੀ ਸਵੇਰੇ ਲੁਧਿਆਣੇ ਤੋਂ ਚਿੰਤਪੁਰਨੀ ਮੱਥਾ ਟੇਕਣ ਲਈ ਤੁਰੇ ਅਤੇ ਜਿਵੇਂ ਹੀ ਚੌਹਾਲ ਪਹੁੰਚਦੇ ਹਨ ਤਾਂ ਇੱਕ ਤੇਜ਼ ਰਫਤਾਰ ਤਿਆਰ ਰਹੇ ਟਿੱਪਰ ਦੀ ਚਪੇਟ ਵਿੱਚ ਆ ਜਾਣ ਕਾਰਨ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪਤੀ ਨੂੰ ਸਿਵਲ ਹੋਸਪਿਟਲ ਹੁਸ਼ਿਆਰਪੁਰ ਵਿਖੇ ਇਲਾਜ ਲਈ ਲਿਆਂਦਾ ਗਿਆ ਜਿਸ ਦੀ ਹਾਲਤ ਅਜੇ ਸਥਿਰ ਦੱਸੀ ਜਾ ਰਹੀ ਆ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤੇਪਰ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ

  • ਪੰਚਾਇਤੀ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕੀਤੀ ਵਿਸ਼ਾਲ ਮੀਟਿੰਗ
    ਪੰਚਾਇਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਜੋਰ ਲਗਾਏ ਜਾ ਰਹੇ ਹਨ ਤਾਂ ਜੋ ਪਿੰਡਾਂ ਅੰਦਰ ਆਪਣੀਆਂ ਪੰਚਾਇਤਾਂ ਬਣਾਈਆਂ ਜਾ ਸਕਣ ਉੱਥੇ ਹੀ ਹਲਕਾ ਅਜਨਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਕਾਂਗਰਸੀ ਵਰਕਰਾਂ ਅਤੇ ਪੰਚਾਂ ਸਰਪੰਚਾਂ ਨਾਲ ਇੱਕ ਵਿਸ਼ਾਲ ਮੀਟਿੰਗ ਕੀਤੀ ਜਿਸ ਵਿੱਚ ਵੱਡੀ ਗਿਣਤੀ ਚ ਲੋਕਾਂ ਨੇ ਹਾਜ਼ਰੀ ਭਰੀ ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਲੋਕ ਇਸ ਵਾਰ ਪਿੰਡਾਂ ਵਿੱਚ ਕਾਂਗਰਸ ਦੀਆਂ ਪੰਚਾਇਤਾਂ ਬਣਾਉਣ ਨੂੰ ਕਾਲੇ ਹਨ ਉਨਾਂ ਅਫਸਰਸ਼ਾਹੀ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਅਫਸਰ ਵੱਲੋਂ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਉਸ ਵਿਰੁੱਧ ਮੋਰਚਾ ਖੋਲਿਆ ਜਾਵੇਗਾ।

     

  • ਪੰਚਾਇਤੀ ਚੋਣਾਂ ਨੂੰ ਲੈਕੇ ਗੁਰਦਾਸਪੁਰ ਦੇ ਪਿੰਡ ਹੇਮਰਾਜਪੁਰ ਵਿੱਚ ਮੀਟਿੰਗਾਂ ਦਾ ਦੌਰ ਜਾਰੀ, ਕਿਹਾ ਸਰਬ ਸੰਮਤੀ ਨਾਲ ਚੁਣਿਆ ਜਾਵੇਗਾ ਪਿੰਡ ਦਾ ਸਰਪੰਚ
    ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ 15 ਅਕਤੂਬਰ ਨੂੰ ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਜਿਸ ਨੂੰ ਲੈ ਕੇ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਗੁਰਦਾਸਪੁਰ ਦੇ ਪਿੰਡ ਹੇਮਰਾਜਪੁਰ ਦੀ ਗੱਲ ਕੀਤੀ ਜਾਵੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਬ ਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇਗਾ ਜਿਸ ਨੂੰ ਲੈਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਪਿੰਡ ਦੀ 1800 ਦੇ ਕਰੀਬ ਆਬਾਦੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਅਜੇ ਕਈ ਵਿਕਾਸ ਦੇ ਕੰਮ ਹੋਣ ਵਾਲੇ ਹਨ ਇਸ ਲਈ ਉਹ ਇਸ ਵਾਰ ਨੌਜਵਾਨ ਤੇ ਪੜਿਆ ਲਿਖਿਆ ਸਰਪੰਚ ਚੁਣਣਗੇ

     

  • ਬਾਸਮਤੀ ਦੇ ਰੇਟਾਂ ਦੇ ਵਿੱਚ ਭਾਰੀ ਗਿਰਾਵਟ ਦੇ ਚਲਦੇ ਕਿਸਾਨਾਂ ਵੱਲੋਂ ਡੀਸੀ ਕੰਪਲੈਕਸ ਤੇ ਬਾਹਰ ਬਾਸਮਤੀ ਸੜਕਾਂ ਤੇ ਖਲਾਰ ਕੇ ਕੀਤਾ ਗਿਆ ਪ੍ਰਦਰਸ਼ਨ

    ਬੋਰੀਆਂ ਦੇ ਵਿੱਚ ਬਾਸਮਤੀ ਲੈ ਕੇ ਆਏ ਕਿਸਾਨਾਂ ਨੇ ਸੜਕਾਂ ਤੇ ਖਿਲਾਰੀ ਬਾਸਮਤੀ ਕਿਹਾ ਸਾਨੂੰ ਬਾਸਮਤੀ ਦਾ ਪੂਰਨ ਤੌਰ ਤੇ ਮੁੱਲ ਨਹੀਂ ਮਿਲ ਰਿਹਾ ਬਾਸਮਤੀ ਦੇ ਰੇਟਾਂ ਦੇ ਵਿੱਚ ਭਾਰੀ ਗਿਰਾਵਟ ਕੀਤੀ ਗਈ ਹੈ। ਉਹਨਾਂ ਨੇ  ਕਿਹਾ ਕਿ ਕਿਸਾਨ ਦੀ ਮਿਹਨਤ ਵੀ ਉਸ ਨੂੰ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਬਾਸਮਤੀ ਦੇ ਰੇਟਾਂ ਦੇ ਵਿੱਚ ਭਾਰੀ ਗਿਰਾਵਟ ਤੇ ਚਲਦੇ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਵਿੱਚ 20 ਤੋਂ 25 ਹਜਾਰ ਦਾ ਘਾਟਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮੀਂਹ ਝੱਖੜ ਦੀ ਮਾਰ ਝੱਲ ਰਿਹਾ ਹੈ ਕਿਉਂਕਿ ਫਸਲ ਪੱਕੀ ਪਈ ਹੈ ਅਤੇ ਉੱਤੋਂ ਮੀਹ ਵੀ ਲਗਾਤਾਰ ਜਾਰੀ ਹੈ। ਤੇ ਉਧਰੋਂ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਮੰਡੀਆਂ ਦੇ ਵਿੱਚ ਬਾਸਮਤੀ ਦਾ ਰੇਟ ਬਹੁਤ ਘੱਟ ਕਰ ਦਿੱਤਾ ਗਿਆ ਹੈ ਕਿਸਾਨ ਆਪਣੀ ਫਸਲ ਕਿੱਧਰ ਵੇਚੇ। ਉਹਨਾਂ ਕਿਹਾ ਕਿ ਇਸੇ ਦੇ ਰੋਸ ਵਜੋਂ ਅੱਜ ਅਸੀਂ ਡੀਸੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ ਅਤੇ ਬਾਸਮਤੀ ਸੜਕਾਂ ਤੇ ਖਿਲਾਰੀ ਹੈ।

  • ਪੰਜਾਬ ਪੁਲਿਸ ਦਾ ਗਾਇਕਾਂ ਨੂੰ ਵੱਡਾ ਝਟਕਾ, ਬੱਬੂ ਮਾਨ ਤੇ ਗਿੱਪੀ ਗਰੇਵਾਲ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਸੁਰੱਖਿਆ ਲਈ ਵਾਪਸ

    ਪੰਜਾਬ ਪੁਲਿਸ ਨੇ ਗਿੱਪੀ ਗਰੇਵਾਲ ਅਤੇ ਬੱਬੂ ਮਾਨ ਨੂੰ ਛੱਡ ਕੇ ਸੂਬੇ ਦੇ ਸਾਰੇ ਗਾਇਕਾਂ ਤੋਂ ਸੁਰੱਖਿਆ ਵਾਪਸ ਲੈ ਲਈ ਹੈ। ਪੁਲੀਸ ਦੇ ਸੁਰੱਖਿਆ ਵਿੰਗ ਨੇ ਵੀਰਵਾਰ ਨੂੰ ਡੀਜੀਪੀ ਗੌਰਵ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੇਸ਼ਕਾਰੀ ਦਿੱਤੀ। ਉਸ ਦੇ ਆਧਾਰ 'ਤੇ ਪੰਜਾਬ ਪੁਲਿਸ ਨੇ ਇਹ ਕਦਮ ਚੁੱਕਿਆ ਹੈ।

  • ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ 7 ਮੋਬਾਈਲ ਬਰਾਮਦ
    ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਅੱਜ ਫਿਰ ਤੋਂ 7 ਮੋਬਾਈਲ ਬਰਾਮਦ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਅੱਜ ਇੱਕ ਵਾਰ ਫਿਰ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਦੌਰਾਨ 7 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। 7 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

  • ਬਠਿੰਡਾ ਪੁਲਿਸ ਨੇ ਅਫੀਮ ਸਮੇਤ ਦੋ ਮੁਲਜ਼ਮ ਫੜੇ
    ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਸੀਆਈਏ-1 ਵੱਲੋਂ ਇੱਕ ਨਾਕੇ ਦੌਰਾਨ ਸ਼ੱਕੀ ਗੱਡੀ ਨੂੰ ਰੋਕਿਆ ਤਾਂ ਉਸ ਵਿੱਚੋਂ ਦੋ ਕਿਲੋ ਅਫੀਮ ਬਰਾਮਦ ਹੋਈ। ਗੱਡੀ ਵਿੱਚ ਦੋ ਜਣੇ ਸਨ ਤੇ ਗੱਡੀ ਚਾਲਕ ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਜਿਨ੍ਹਾਂ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਇਹ ਦੋਨੋਂ ਮੁਲਜ਼ਮ ਕਿੱਥੋਂ ਅਫੀਮ ਲੈ ਕੇ ਆਈ ਸੀ ਅਤੇ ਕਿੱਥੇ ਦਿਨ ਚੱਲੇ ਸੀ ਇਨ੍ਹਾਂ ਉਤੇ ਕੋਈ ਪੁਰਾਣੇ ਕੇਸ ਹਨ।

  • ਭਾਵੇਂ ਕਿ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ, ਨਾਭਾ ਬਲਾਕ ਦੇ ਪਿੰਡ ਉੱਪਲਾਂ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ ਕਿਉਂਕਿ 10 ਸਾਲਾਂ ਤੋਂ ਲਗਾਤਾਰ ਇਹ ਪਿੰਡ ਰਿਜਰਵ ਚੱਲਦਾ ਰਿਹਾ ਹੈ। ਇਸ ਵਾਰ ਵੀ ਪਿੰਡ ਨੂੰ ਰਿਜਰਵ ਕਰ ਦਿੱਤਾ ਹੈ। ਰਿਜ਼ਰਵ ਹੋਣ ਕਾਰਨ ਪਿੰਡ ਦਾ ਕੋਈ ਵਿਕਾਸ ਨਹੀਂ ਹੋ ਸਕਿਆ ਪਿੰਡ ਦੇ ਲੋਕਾਂ ਨੇ ਇਲਜ਼ਾਮ ਲਗਾਏ ਹਨ। ਪਿੰਡ ਦੇ ਲੋਕਾਂ ਵੱਲੋਂ ਮਤਾ ਪਾਇਆ ਗਿਆ ਹੈ ਕਿ ਜੇਕਰ ਰਿਜਰਵ ਨਾ ਤੋੜਿਆ ਗਿਆ ਤਾਂ ਅਸੀਂ ਲੋਕ ਪਿੰਡ ਵਿੱਚ ਵੋਟਾਂ ਨਹੀਂ ਪਾਵਾਂਗੇ, ਨਾਂ ਹੀ ਪੋਲਿੰਗ ਲੱਗਣ ਦੇਵਾਂਗੇ

    ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਦੇ ਅਧਿਕਾਰੀ ਨੂੰ ਵੜਨ ਦੇਵਾਂਗੇ।, ਉਹਨਾਂ ਕਿਹਾ ਕਿ ਸਾਡੇ ਪਿੰਡ ਦੀ 500 ਤੋਂ ਉੱਪਰ ਵੱਧਦੀ ਹੈ 319 ਵੋਟਾਂ ਹਨ ਜਨਰਲ ਕੈਟਾਗਰੀ ਦੇ ਲੋਕ ਜਿਆਦਾਤਰ ਪਿੰਡ ਵਿੱਚ ਰਹਿੰਦੇ ਹਨ।, ਸਰਕਾਰ ਵੱਲੋਂ ਅਜੇ ਤੱਕ ਪਿੰਡ ਵਿੱਚ ਵਾਰਡਬੰਦੀ ਵੀ ਨਹੀਂ ਕਰਵਾਈ ਗਈ, ਜਦੋਂ ਸਾਨੂੰ ਪਤਾ ਲੱਗਿਆ ਕਿ ਤੁਹਾਡਾ ਪਿੰਡ ਰਿਜਰਵ ਹੋ ਚੁੱਕਿਆ ਹੈ, ਇਸ ਕਰਕੇ ਅਸੀਂ ਪਿੰਡ ਦੇ ਲੋਕਾਂ ਵੱਲੋਂ ਇਹ ਫੈਸਲਾ ਲਿਆ। ਉਹਨਾਂ ਕਿਹਾ ਕਿ ਰਿਜ਼ਰਵ ਕੈਟਾਗਰੀ ਨਾਲ ਸੰਬੰਧਿਤ ਸਾਡੇ ਪਿੰਡ ਦੇ ਵਿੱਚ ਸਿਰਫ ਚਾਰ ਤੋਂ ਪੰਜ ਘਰ ਹਨ, ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਨੂੰ ਪੜ੍ਹਿਆ ਲਿਖਿਆ ਸਰਪੰਚ ਹੋਣਾ ਚਾਹੀਦਾ ਹੈ ਅਤੇ ਪਿੰਡ ਨੂੰ ਜਰਨਲ ਕੀਤਾ ਜਾਵੇ

  • ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੁਆਰਾ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਹੇਠ੍ਹਾਂ ਦਿੱਤੀ ਹੋਈ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਦੀ ਸੂਚੀ ਜਾਰੀ ਕੀਤੀ ਹੈ, ਜੇ ਕਿਸੇ ਨਾਲ ਵੀ ਕੋਈ ਧੱਕਾ ਕਰਦਾ ਹੈ ਤਾਂ ਆਪਣੇ ਨਾਲ ਸਬੰਧਿਤ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਕਰ ਸਕਦਾ ਹੈ।

     

  • ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚੋਂ ਸਰਬ ਸੰਮਤੀ ਨਾਲ ਪੰਚਾਇਤ ਚੁਣਨ ਦੇ ਲਈ ਬੁਲਾਇਆ ਵੱਡਾ ਇਕੱਠ

    ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਵਿਅਕਤੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਅੱਜ ਮਾਨਸਾ ਜਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਸਰਬ ਸੰਮਤੀ ਨਾਲ ਪੰਚਾਇਤ ਚੁਣਨ ਦੇ ਲਈ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਵੱਡਾ ਇਕੱਠ ਬੁਲਾਇਆ ਗਿਆ ਇਸੇ ਇਕੱਠ ਦੇ ਦੌਰਾਨ ਪਿੰਡ ਵਾਸੀ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਜਿਨਾਂ ਦੇ ਵਿੱਚ ਔਰਤਾਂ ਵੀ ਸ਼ਾਮਿਲ ਸਨ। ਪਿੰਡ ਦੇ ਸੂਝਵਾਨ ਵਿਅਕਤੀਆਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਜੇਕਰ ਸਰਬ ਸੰਮਤੀ ਨਾਲ ਚੁਣਨ ਲਈ ਜਾਂਦੀ ਹੈ ਤਾਂ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵੈਰ ਵਿਰੋਧ ਲੜਾਈ ਝਗੜਾ ਨਹੀਂ ਹੋਵੇਗਾ ਅਤੇ ਨਾ ਹੀ ਪਿੰਡ ਦੇ ਵਿੱਚ ਕਿਸੇ ਪ੍ਰਕਾਰ ਦੇ ਨਸ਼ੇ ਵੰਡੇ ਜਾਣਗੇ ਉਹਨਾਂ ਕਿਹਾ ਕਿ ਪਿੰਡ ਦੇ ਸਰਬ ਪੱਖੀ ਵਿਕਾਸ ਦੇ ਲਈ ਪਿੰਡ ਵਾਸੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਪੰਚਾਇਤ ਸਰਬ ਸੰਮਤੀ ਦੇ ਨਾਲ ਚੁਣ ਲੈਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਅੱਜ ਲੰਬੀ ਵਿਚਾਰ ਚਰਚਾ ਹੋਈ ਅਤੇ ਫਿਰ ਤੋਂ ਇਹ ਮੀਟਿੰਗ ਬੁਲਾ ਕੇ ਸਰਬ ਸੰਮਤੀ ਕਰਨ ਦੇ ਲਈ ਵਿਚਾਰ ਚਰਚਾ ਕਰਨ ਦਾ ਵੀ ਐਲਾਨ ਕੀਤਾ।

  • ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸਾ ਪਿੰਡ ਦੇ ਵਾਸੀਆਂ ਨੂੰ ਕੀਤੀ ਵੱਡੀ ਅਪੀਲ ਸਰਬ ਸੰਮਤੀ ਨਾਲ ਚੁਣੋ ਪੰਚਾਇਤ

    ਪੰਚਾਇਤੀ ਚੋਣਾਂ ਨੂੰ ਲੈ ਕੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿੰਡ ਵਿਖੇ ਅੱਜ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਇਸ ਇਕੱਠ ਦੇ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਿਲ ਹੋਏ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡ ਦਾ ਸਰਪੰਚ ਕੋਈ ਵੀ ਚੁਣੋ ਪਰ ਸਰਬ ਸੰਮਤੀ ਦੇ ਨਾਲ ਚੁਣ ਲਿਆ ਜਾਵੇ ਉਹਨਾਂ ਕਿਹਾ ਕਿ ਅਜਿਹੀ ਪੰਚਾਇਤ ਪਿੰਡ ਵਾਸੀ ਮਿਲ ਕੇ ਚੁਣਨ ਤਾਂ ਕਿ ਉਹ ਪੰਚਾਇਤ ਪਿੰਡ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਦਾਖਲ ਨਾ ਹੋਣ ਦੇਵੇ ਅਤੇ ਪਿੰਡ ਵਾਸੀਆਂ ਦੇ ਛੋਟੇ ਮੋਟੇ ਮਸਲੇ ਖੁਦ ਹੀ ਸੁਲਝਾ ਲਵੇ ਤੇ ਪਿੰਡ ਨੂੰ ਇੱਕ ਵਿਕਾਸ ਪੱਖੋਂ ਵਧੀਆ ਪਿੰਡ ਬਣਾਉਣ ਦੇ ਲਈ ਵੀ ਜੋ ਉਪਰਾਲੇ ਕਰੇ ਇਸ ਦੌਰਾਨ ਪਿੰਡ ਵਾਸੀਆਂ ਨੂੰ ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਇਹਨਾਂ ਚੋਣਾਂ ਦੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਨਹੀਂ ਸ਼ਰਾਬ ਜਾਂ ਕੋਈ ਹੋਰ ਨਸ਼ਾ ਨਾ ਵੰਡਿਆ ਜਾਵੇ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਜੋ ਉਹਨਾਂ ਨੂੰ ਹੁਣ ਤੱਕ ਪਿਆਰ ਦਿੱਤਾ ਗਿਆ ਹੈ। ਉਹ ਉਸ ਪਿਆਰ ਦੇ ਸਦਾ ਰਿਣੀ ਰਹਿਣਗੇ ਅਤੇ ਅੱਗੇ ਵੀ ਪਿੰਡ ਵਾਸੀਆਂ ਦੇ ਹਰ ਦੁੱਖ ਸੁੱਖ ਅਤੇ ਪਿੰਡ ਦੇ ਕੰਮਾਂ ਦੇ ਲਈ ਵੱਧ ਚੜ ਕੇ ਹਿੱਸਾ ਪਾਉਂਦੇ ਰਹਿਣਗੇ। 
     

ZEENEWS TRENDING STORIES

By continuing to use the site, you agree to the use of cookies. You can find out more by Tapping this link