Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Sep 01, 2024, 19:13 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ (ਪਾਣੀਪਤ) 'ਚ ਹੋਣਗੇ, ਭਗਵੰਤ ਮਾਨ ਅੱਜ ਸ਼ਾਮ 4 ਵਜੇ ਨਰਾਇਣਗੜ੍ਹ (ਅੰਬਾਲਾ) 'ਚ ਜਨ ਸਭਾ ਨੂੰ ਸੰਬੋਧਨ ਕਰਨਗੇ।


 


Punjab Breaking News Live Updates


 


 

नवीनतम अद्यतन

  • Chandigarh Farmer Protest: ਚੰਡੀਗੜ੍ਹ ਵਿਖੇ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਚੱਲ ਰਹੀ ਮੀਟਿੰਗ ਖ਼ਤਮ ਹੋ ਗਈ ਹੈ। ਇਹ ਮੀਟਿੰਗ ਬੇਸਿੱਟਾ ਰਹੀ ਹੈ। ਕਿਸਾਨਾਂ ਕੱਲ੍ਹ ਦੁਪਹਿਰ 2 ਵਜੇ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਦੇ ਸੈਕਟਰ 34 ਤੋਂ ਵਿਧਾਨ ਸਭਾ ਵੱਲ ਮਾਰਚ ਕੱਢਣਗੇ। 

  • ਕਿਸਾਨਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਾਲੇ ਮੀਟਿੰਗ ਸ਼ੁਰੂ

    ਕਿਸਾਨਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਾਲੇ ਸੈਕਟਰ-34 ਡੀ ਐਸ ਪੀ ਦਫਤਰ ਵਿੱਚ ਮੀਟਿੰਗ ਚੱਲ ਰਹੀ ਹੈ। ਆਈ.ਜੀ ਚੰਡੀਗੜ੍ਹ, ਐਸ.ਐਸ.ਪੀ ਚੰਡੀਗੜ੍ਹ ਅਤੇ ਐਸ.ਐਸ.ਪੀ ਮੋਹਾਲੀ ਨਾਲ ਮੀਟਿੰਗ ਚੱਲ ਰਹੀ ਹੈ। ਕੱਲ੍ਹ ਦੇ ਵਿਧਾਨ ਸਭਾ ਵੱਲ ਮਾਰਚ ਅਤੇ ਪੰਜ ਦਿਨਾਂ ਦੇ ਅੰਦੋਲਨ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ।

  • ਕੋਟਕਪੂਰਾ ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰ ਕੀਤੇ ਕਾਬੂ ਤਹਿਤ ਕੋਟਕਪੂਰਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆ ਹਨ। ਪੁਲਿਸ ਪਾਰਟੀ ਵੱਲੋਂ ਉਕਤ ਆਰੋਪੀ ਧੀਰ ਕੁਮਾਰ ਅਤੇ ਪ੍ਰਤਾਪ ਕੁਮਾਰ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਪਾਸੋ ਕੁੱਲ 10.700/- ਨਸ਼ੀਲੀ ਗੋਲੀਆਂ ਬਰਾਦਮ ਕੀਤੀਆ ਗਈਆ। ਜਿਸ ਉਪਰੰਤ ਮੁਕੱਦਮਾ ਨੰਬਰ 191 ਅ/ 22ਸੀ/61/85 ਐਨ.ਡੀ.ਪੀ.ਐਸ ਥਾਣਾ ਸਿਟੀ ਵਿਚ ਦਰਜ ਰਜਿਸਟਰ ਕੀਤਾ ਗਿਆ।

  • Samrala News: ਮੇਲੇ ਵਿੱਚ ਚਾਰਜਿੰਗ ਤੇ ਖੜੀ ਕੋਲਡ ਡਰਿੰਕ ਵੈਨ ਤੋ ਇੱਕ ਬਜ਼ੁਰਗ ਔਰਤ ਨੂੰ ਕਰੰਟ ਲੱਗਣ ਨਾਲ ਮੌਤ

  • 18 ਸਾਲਾਂ ਅਮਨਦੀਪ ਸਿੰਘ ਹੁਸ਼ਿਆਰਪੁਰ ਅਤੇ ਉਸ ਦੇ ਦੋਸਤ ਦੀ ਅਮਰੀਕਾ ਦੇ ਵਿੱਚ ਹੋਈ ਮੌਤ

    2019 ਦੇ ਵਿੱਚ ਅਮਰੀਕਾ ਗਿਆ ਸੀ ਅਮਨਦੀਪ ਸਿੰਘ ਚਾਰ ਮਹੀਨੇ ਤੱਕ ਇਹ ਮਿਲਣਾ ਸੀ ਗ੍ਰੀਨ ਕਾਰਡ

    ਜਾਣਕਾਰੀ ਦੇ ਮੁਤਾਬਿਕ ਕੰਮ ਤੋਂ ਫਰੀ ਹੋ ਕੇ ਦੋਨੇ ਦੋਸਤ ਸਵੀਵਿੰਗ ਪੂਲ ਤੇ ਗਏ ਸਨ ਨਹਾਉਣ ਜਿੱਥੇ ਦੋਵਾਂ ਦੀ ਡੁੱਬਣ ਦੇ ਨਾਲ ਹੋਈ ਮੌਤ

    ਬੀਤੀ ਰਾਤ ਦੋਵਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ

    ਅੱਜ ਹੁਸ਼ਿਆਰਪੁਰ ਦੇ ਵਿੱਚ ਹੀ ਅਮਨਦੀਪ ਸਿੰਘ ਦਾ ਹੋਏਗਾ ਅੰਤਿਮ ਸੰਸਕਾਰ

  • ਮੋਹਾਲੀ ਦੇ ਕਸਬਾ ਨਿਆਂਗਾਓ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ ਆਈਆਂ ਸਾਹਮਣੇl ਇੱਕ ਨਵ ਜਨਮੇ ਬੱਚੇ ਨੂੰ ਬੈਗ ਵਿੱਚ ਪਾ ਕੂੜੇ ਦੇ ਢੇਰ ਤੇ ਕੋਈ ਅਣਪਛਾਤਾ ਵਿਅਕਤੀ ਰੱਖ ਕੇ ਚਲਾ ਗਿਆ ਜਿਸ ਨੂੰ ਉਧਰ ਕੰਮ ਕਰਦੇ ਵਿਅਕਤੀਆਂ ਵੱਲੋਂ ਦੇਖਿਆ ਗਿਆ ਅਤੇ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਦਿੱਤੀ ਗਈ ਲੇਕਿਨ ਜਦੋਂ ਬੈਗ ਖੋਲ ਕੇ ਵੇਖਿਆ ਗਿਆ ਤਾਂ ਉਸ ਵਿੱਚ ਨਵ ਜਨਮੇ ਬੱਚੇ ਦੀ ਲਾਸ਼ ਸੀ ਜਿਸ ਨੂੰ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਖਰੜ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ।

     

  • ਭਾਰਤ ਪਹੁੰਚੀ ਹੈਰੋਇਨ ਦੀ ਖੇਪ ਨੂੰ ਪੁਲਿਸ ਨੇ ਕੀਤਾ ਬਰਾਮਦ

    ਭਾਰਤ ਪਾਕਿ ਸਰਹੱਦ ਤੇ ਤਸਕਰ ਆਪਣੀਆਂ ਕੋਜੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਤੇ ਉਹਨਾਂ ਵੱਲੋਂ ਲਗਾਤਾਰ ਨਸ਼ੇ ਦੀ ਖੇਪ ਨੂੰ ਸਰਹੱਦ ਤੇ ਤਾਰੋਂ ਪਾਰ ਮੰਗਵਾਇਆ ਜਾ ਰਿਹਾ ਹੈ ਮਾਮਲਾ ਅਜਨਾਲਾ ਥਾਣਾ ਦੇ ਪਿੰਡ ਸੈਦੋਗਾਜੀ ਦਾ ਹੈ ਜਿੱਥੇ ਬੀਤੇ ਦਿਨ ਕਿਸਾਨ ਦੇ ਖੇਤਾਂ ਵਿੱਚੋਂ 2.3 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਉਹਨਾਂ ਦੀ ਪੁਲਿਸ ਪਾਰਟੀ ਨੂੰ ਕਿਸਾਨ ਦੇ ਕਮਾਦ ਦੇ ਖੇਤਾਂ ਵਿੱਚੋਂ ਲੰਘਣ ਦੌਰਾਨ ਇਕ ਪੀਲੇ ਰੰਗ ਦੀ ਟੇਪ ਵਿਚ ਲਪੇਟੀ ਹੋਈ ਵਜ਼ਨਦਾਰ ਚੀਜ਼ ਦਿਖਾਈ ਦਿੱਤੀ ਤਾ ਜਦ ਪੁਲਸ ਪਾਰਟੀ ਵੱਲੋਂ ਉਕਤ ਪੀਲੇ ਰੰਗ ਦੀ ਟੇਪ ਵਿਚ ਲਪੇਟੀ ਹੋਈ ਚੀਜ਼ ਨੂੰ ਚੈੱਕ ਕੀਤਾ ਤਾਂ ਦੇਖਿਆ ਕਿ ਉਹ ਹੈਰੋਇਨ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਦ ਇਸ ਹੈਰੋਇਨ ਦੇ ਵਜ਼ਨ ਨੂੰ ਕੰਡੇ ਨਾਲ ਚੈੱਕ ਕੀਤਾ ਤਾਂ ਇਹ ਹੈਰੋਇਨ 2 ਕਿੱਲੋ 300 ਗ੍ਰਾਮ ਹੋਈ।

  • ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 34 ਦੇ ਵਿੱਚ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ ਕਿਸਾਨ ਅੱਜ ਭਾਰੀ ਇਕੱਠ ਲੈ ਕੇ ਚੰਡੀਗੜ੍ਹ ਵਿਖੇ ਪਹੁੰਚ ਰਹੇ ਹਨ ਜਿੱਥੇ ਉਨਾਂ ਵੱਲੋਂ ਪੰਜ ਦਿਨਾਂ ਦਾ ਮੋਰਚਾ ਲਗਾਇਆ ਜਾ ਰਿਹਾ ਹੈ ਕਿਸਾਨਾਂ ਦੀ ਮੰਗ ਹੈ ਕੀ ਨਵੀ ਖੇਤੀ ਨੀਤੀ ਲਾਗੂ ਕੀਤੀ ਜਾਵੇ, ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਖੁਦਕੁਸ਼ੀ ਪੀੜਤਾਂ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

     

  • ਚੰਡੀਗੜ੍ਹ ਦੇ ਸੈਕਟਰ 56 ਵਿੱਚ ਇੱਕ ਘਰ ਦੇ ਵਿੱਚ ਚਲੀਆਂ ਤਾਬੜ੍ਹ ਤੋੜ ਗੋਲੀਆਂ 
    ਅੱਜ ਸਵੇਰੇ 6 ਵਜੇ ਦੇ ਕਰੀਬ 4 ਤੋਂ 5ਅਣਜਾਣ ਲੋਕਾਂ ਵੱਲੋਂ ਇੱਕ ਘਰ ਚ ਵੜ ਕੇ ਕੀਤੀ ਫਾਇਰਿੰਗ
     ਹਾਲਾਂਕਿ ਰਾਹਤ ਦੀ ਗੱਲ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ।
    ਗੋਲੀਆਂ ਚਲਾਉਣ ਵਾਲਿਆਂ ਨੇ ਪਰਿਵਾਰ ਨੂੰ ਦਿੱਤੀਆਂ ਧਮਕੀ,

  • ਫਤਿਹਗੜ੍ਹ ਸਾਹਿਬ ਦੇ ਪਾਰਕ ਵਿਚ ਮਿਲੀ 6-7 ਦਿਨ ਦੀ ਲਵਾਰਿਸ ਚ ਬੱਚੀ
    ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਚੋਏ ਦੇ ਨਜ਼ਦੀਕ ਬਣੇ ਪਾਰਕ ਵਿਚੋਂ ਕੱਪੜੇ ਵਿੱਚ ਲਪੇਟੀ ਇਕ 6-7 ਦਿਨਾਂ ਦੀ ਲਾਵਾਰਿਸ ਬੱਚੀ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣਦਾਰ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਤੇ ਉਸਦੇ ਇੱਕ ਦੋਸਤ ਨੂੰ ਜੋਤੀ ਸਰੂਪ ਮੋੜ ਤੋਂ ਥੋੜੀ ਦੂਰ ਚੋਏ ਦੇ ਨਾਲ ਬਣੇ ਪਾਰਕ ਵਿੱਚੋਂ ਇੱਕ ਕੱਪੜੇ ਵਿੱਚ ਲਪੇਟੀ ਹੋਈ ਬੱਚੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਕੀਤੀ ਤੇ ਮੌਕੇ ਤੇ ਪ੍ਰਿਥੀਰਾਜ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਜਿਨਾਂ ਤੁਰੰਤ ਚਾਇਲਡ ਵੈਲਫੇਅਰ ਨੂੰ ਸੂਚਿਤ ਕੀਤਾ ਅਤੇ ਬੱਚੀ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਿਲ ਕਰਵਾਇਆ ਗਿਆ ਹੈ।

  • ਅਜੇ ਤੱਕ ਇਨਸਾਫ ਨਾ ਮਿਲਣ ਦੇ ਰੋਸ਼ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ
    ਕੋਟਕਪੂਰਾ ਦੇ ਮੁੱਖ ਚੌਂਕ ਵਿੱਚ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਅਤੇ ਉਸ ਨਾਲ ਜੁੜੀਆਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਦਾ ਅਜੇ ਤੱਕ ਨਾ ਇਨਸਾਫ ਮਿਲਣ ਦੇ ਰੋਸ਼ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਅਤੇ ਸਮੇਂ ਦੀਆਂ ਸਰਕਾਰਾਂ ਦੇ ਪ੍ਰਤੀ ਰੋਸ਼ ਜਤਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਰੱਖੇ ਗਏ ਇਸ ਸਮਾਗਮ ਦੇ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਰੋਜ਼ ਜਤਾਇਆ ਕਿ ਘਟਨਾਵਾਂ ਦੇ ਨੌ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਮੁੱਖ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਉਲਟਾ ਉਹਨਾਂ ਦੀ ਪੁਸਤ ਪਨਾਹੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦਾ ਇਹ ਪ੍ਰਦਰਸ਼ਨ ਸੰਕੇਤਿਕ ਹੈ ਅਤੇ ਜੇਕਰ ਸਰਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਠੋਸ ਕਦਮ ਨਾ ਚੁੱਕੇ ਤਾਂ ਮੁੜ ਤੋਂ ਇੰਨਾ ਘਟਨਾਵਾਂ ਨੂੰ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਚ ਬਹਿਬਲ ਗੋਲੀਕਾਂਡ ਦੀ ਘਟਨਾ ਵਿੱਚ ਜਾਨ ਗਵਾਉਣ ਵਾਲੇ ਭਾਈ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੋਏ। ਇਸ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

  • ਜੇਲ ਮਹਿਕਮੇ ਦੇ ਸੀਨੀਅਰ ਅਫਸਰ ਨੇ ਮੰਗੀ ਸਵੈ ਇੱਛਾ ਰਿਟਾਇਰਮੈਂਟ

    AIG ਮਨਜੀਤ ਸਿੰਘ ਨੇ ਜਮਾਂ ਕਰਵਾਈ ਤਿੰਨ ਮਹਿਨੇ ਦੀ ਤਨਖਾਹ। ਅੱਜ ਹੀ ਹੋਏ ਸੀ ਬਠਿੰਡਾ ਜੇਲ ਦੀ ਬਦਲੀ ਦੇ ਆਰਡਰ। ਪਹਿਲਾਂ ਬਤੌਰ ਜੇਲਰ ਪਟਿਆਲਾ ਤਾਇਨਾਤ ਸੀ। ਇਸ ਮੌਕੇ ਉਨਾਂ ਫੋਨ ਊਪਰ ਦੱਸਿਆ ਕਿ ਮੈਂ ਆਪਣੇ ਵਿਭਾਗ ਨੂੰ ਲਿਖਤੀ ਰੂਪ ਚ ਭੇਜ ਦਿੱਤਾ ਬਾਕੀ ਵਿਭਾਗ ਦੀ ਮਰਜੀ ਓਹ੍ਹ ਮੇਰੀ ਸਵੈ ਇੱਛਾ ਰੀਟਾਂਅਰਮੈਂਟ ਨੂੰ ਮਨਜ਼ੂਰ ਕਰਦੇ ਹਨ ਜ਼ਾ ਨਹੀਂ

  • ਉੱਘੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਦੋਗਲੀ ਨੀਤੀ ਅਪਣਾ ਰਹੀ ਹੈ ਅਤੇ ਉਹ ਇਹ ਭਲੀ ਭਾਂਤ ਜਾਣਦੀ ਹੈ ਕਿ ਅਗਲੇ 10 -15 ਸਾਲ ਸੰਸਾਰ ਭਰ ਵਿੱਚ ਅਨਾਜ ਦੀ ਘਾਟ ਬਣੀ ਰਹੇਗੀ।  ਉਹਨਾਂ ਕਿਹਾ ਕਿ ਜੇਕਰ ਪੰਜਾਬ ਕੇਂਦਰੀ ਅੰਨ ਭੰਡਾਰ ਵਿੱਚ 101 ਲੱਖ ਟਨ ਚੌਲ ਨਾ ਦੇਵੇ ਤਾਂ ਬੇਕਾਬੂ ਹੋਈ ਮਹਿੰਗਾਈ ਕਾਰਨ ਸਰਕਾਰ ਟੁੱਟ ਜਾਵੇਗੀ। ਉਹਨਾਂ ਕਿਹਾ ਕਿ ਦਾਲਾਂ ਅਤੇ ਤੇਲ ਬੀਜਾਂ ਤੇ ਐਮਐਸਪੀ ਹੋਣ ਦੇ ਬਾਵਜੂਦ ਵੀ ਸਰਕਾਰ ਇਹਨਾਂ ਫਸਲਾਂ ਨੂੰ ਖਰੀਦਣ ਤੋਂ ਟਾਲਾ ਵੱਟ ਰਹੀ ਹੈ। ਕਿਉਂਕਿ ਵਿਦੇਸ਼ਾਂ ਤੋਂ ਆਯਾਤ ਕਰਨ ਵਾਲੇ ਕਾਰਪੋਰੇਟ ਅਦਾਰਿਆਂ ਦੇ ਹਿਤ ਹਨ।

    ਰਾਜੇਵਾਲ ਨੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ  ਮਿਲਿੰਗ ਪਾਲਿਸੀ ਸਮੇਂ ਸਿਰ ਤਹਿ ਨਾ ਹੋਣ ਦਾ ਠੀਕਰਾ ਪੰਜਾਬ ਸਰਕਾਰ ਸਿਰ ਫੋਡਦਿਆ ਕਿਹਾ ਕਿ ਇਸ ਦਾ ਖਮਿਆਜਾ ਪੰਜਾਬ ਦੇ 4800 ਸੈਲਰ ਭੁਗਤ ਰਹੇ ਹਨ ਅਤੇ ਹਰ ਇੱਕ ਸ਼ੈਲਰ ਇੱਕ ਕਰੋੜ ਰੁਪਏ ਤੇ ਆਰਥਿਕ ਘਾਟੇ ਵਿੱਚ ਆ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਹੈ ਹੀ ਨਹੀਂ ਇਹ ਤਾਂ ਬਦਲਾ ਦੀ ਆਸ ਵਿੱਚ ਲੋਕਾਂ ਵੱਲੋਂ ਦਿੱਤਾ ਫਤਵਾ ਸੀ ਪਰ ਹੁਣ ਇਹਨਾਂ ਨੇ ਇਹ ਸਮਝ ਲਿਆ ਹੈ ਕਿ ਇਹਨਾਂ ਦੀ ਸਰਕਾਰ ਦੁਬਾਰਾ ਨਹੀਂ ਆ ਸਕਦੀ ।
     

  • ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਹੈ । ਬੇਰੋਜ਼ਗਾਰ ਸਿੱਖਿਆ ਮੰਤਰੀ ਦੀ ਕੋਠੀ ਦੇ ਬਿਲਕੁਲ ਬਾਹਰ ਪ੍ਰਦਰਸ਼ਨਕਾਰੀ ਰਹੇ ਹਨ । ਉਮੀਦਵਾਰ ਪ੍ਰੋਵੀਜ਼ਨਲ ਲਿਸਟਾਂ ਜਾਰੀ ਕਰਨ ਦੀ ਮੰਗ ਸਮੇਤ ਜੁਆਇਨਿੰਗ ਕਰਵਾਉਣ ਦੀ ਮਿਤੀ ਦਾ ਐਲਾਨ ਕਰਨ ਨੂੰ ਲੈ ਕੇ ਅੜੇ ਹੋਏ ਹਨ।ਇਸ ਦੇ ਨਾਲ ਹੀ ਜਥੇਬੰਦੀ ਨੇ ਭੁੱਖ ਹੜਤਾਲ ਦਾ ਐਲਾਨ ਕਰਦੇ ਹੋਏ ਰਾਤ ਭਰ ਇੱਥੇ ਹੀ ਬੈਠਣ ਦਾ ਫੈਸਲਾ ਲਿਆ ਹੈ। ਬਿਨਾ ਰੌਸ਼ਨੀ ਤੋਂ ਆਪਣੇ ਮੋਬਾਈਲ ਦੀ ਫਲੈਸ਼ ਲਾਈਟ ਚਲਾ ਕੇ ਨਾਅਰੇਬਾਜ਼ੀ ਕਰ ਰਹੇ ਹਨ ।

  • ਬਹਿਰਾਇਚ 'ਚ ਦੇਰ ਰਾਤ ਬਘਿਆੜਾਂ ਨੇ 2 ਲੋਕਾਂ 'ਤੇ ਹਮਲਾ ਕਰ ਦਿੱਤਾ
    8 ਸਾਲ ਦੇ ਪਾਰਸ 'ਤੇ ਦੁਪਹਿਰ 2.15 ਵਜੇ ਹਮਲਾ ਹੋਇਆ
    55 ਸਾਲਾ ਕੁਨੁਲਾਲ 'ਤੇ ਸਵੇਰੇ 5.20 ਵਜੇ ਹਮਲਾ ਹੋਇਆ ਸੀ।
    ਦੋਵਾਂ ਦਾ ਸੀਐਚਸੀ ਮਹਾਸੀ ਵਿਖੇ ਇਲਾਜ ਚੱਲ ਰਿਹਾ ਹੈ।

  • Bathinda News: ਬਠਿੰਡਾ 'ਚ ਦੇਰ ਰਾਤ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਦੀ ਡਿਓੜੀ ਦੇ ਤੋੜੇ ਸ਼ੀਸ਼ੇ

    ਬੀਤੀ ਅੱਧੀ ਰਾਤ ਸ਼ਰਾਰਤੀ ਅਨਸਰ ਵੱਲੋਂ 100 ਫੁੱਟੀ ਰੋਡ ਤੇ. ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਦੀ ਡਿਓੜੀ ਦੇ ਸ਼ੀਸ਼ੇ ਰੋੜੇ ਮਾਰ ਕੇ ਭੰਨ ਦਿੱਤੇ ਗਏ ਅਤੇ ਮੌਕੇ ਤੋਂ ਫਰਾਰ ਹੋ ਗਿਆ ਘਟਨਾ ਦਾ ਪਤਾ ਚੱਲਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਅਤੇ ਹੋਰਨਾਂ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋ ਅਤੇ ਗੁਰਤੇਜ ਸਿੰਘ ਨੇ ਕਿਹਾ ਕਿ ਇਸ ਘਟਨਾ ਸਬੰਧੀ ਜਦੋਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਸੂਚਿਤ ਕੀਤਾ ਗਿਆ ਤਾਂ ਉਹ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਦੀ ਡਿਓੜੀ ਦੇ ਸ਼ੀਸ਼ੇ ਭੰਨੇ ਗਏ ਹਨ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ ਗਨੀਮਤ ਇਹ ਰਹੀ ਕਿ ਸ਼ਰਾਰਤੀ ਅਨਸਰ ਵੱਲੋਂ ਸਿਰਫ ਸ਼ੀਸ਼ੇ ਹੀ ਭੰਨੇ ਗਏ ਹਨ ਹੋਰ ਕਿਸੇ ਤਰ੍ਹਾਂ ਦੀ ਕੋਈ ਘਟਨਾ ਨੂੰ ਅੰਜਾਮ ਨਹੀਂ ਦਿੱਤਾ

  • ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ 

    "ਪੈਰਿਸ 2024 ਪੈਰਾਲੰਪਿਕ ਖੇਡਾਂ ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ 'ਤੇ ਰੁਬੀਨਾ ਫਰਾਂਸਿਸ ਨੂੰ ਹਾਰਦਿਕ ਵਧਾਈ! ਉਹ ਪਿਸਟਲ ਈਵੈਂਟ ਵਿੱਚ ਪੈਰਾ ਸ਼ੂਟਿੰਗ ਵਿੱਚ ਤਗਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ। ਰੁਬੀਨਾ ਦਾ ਇਹ ਜਿੱਤ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਵਾਧਾ ਕਰਦੀ ਹੈ ਕਿਉਂਕਿ ਇਹ ਖੇਡ ਵਿੱਚ ਦੇਸ਼ ਦਾ ਚੌਥਾ ਤਮਗਾ ਹੈ, ਉਸ ਦੀ ਸਫਲਤਾ ਹਰ ਕਿਸੇ ਨੂੰ ਪ੍ਰੇਰਿਤ ਕਰੇਗੀ, ਖਾਸ ਕਰਕੇ ਅਪਾਹਜ ਲੋਕਾਂ ਨੂੰ।"

  • #ਮਲੇਰਕੋਟਲਾ: ਮਾਲੇਰਕੋਟਲਾ ਵਿੱਚ ਕਿਸਾਨਾਂ ਦੇ ਪੱਕੇ ਧਰਨੇ ਦਾ ਅੱਜ ਪੰਜਵਾਂ ਦਿਨ ਹੈ। ਜੰਮੂ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਮਾਲੇਰਕੋਟਲਾ 'ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਕਿਸਾਨਾਂ ਨੇ ਪੁਲੀਸ ਦੇ ਬੈਰੀਕੇਡ ਤੋੜ ਦਿੱਤੇ ਅਤੇ ਇਸ ਮਗਰੋਂ ਐਕੁਆਇਰ ਕੀਤੀ ਜ਼ਮੀਨ ’ਤੇ ਪੱਕਾ ਧਰਨਾ ਲਾ ਦਿੱਤਾ। ਇੱਥੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਜੰਮੂ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਐਕੁਆਇਰ ਕੀਤੀ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੈਂਬਰ ਧਰਨਾ ਦੇਣ ਪੁੱਜੇ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਜਬਰੀ ਜ਼ਮੀਨ ਐਕੁਆਇਰ ਨਹੀਂ ਕਰਨ ਦਿੱਤੀ ਜਾਵੇਗੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਐਨ.ਐਚ.ਏ.ਆਈ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਬਜ਼ਾਰ ਭਾਅ ਨਾਲੋਂ ਬਹੁਤ ਘੱਟ ਭਾਅ ਦਿੱਤੇ ਹਨ।

  • #ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ 1 ਸਤੰਬਰ ਤੋਂ 5 ਸਤੰਬਰ ਤੱਕ ਚੰਡੀਗੜ੍ਹ ਸੈਕਟਰ-34, ਦੁਸਹਿਰਾ ਗਰਾਊਂਡ ਵਿੱਚ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਖੇਤੀ ਨੀਤੀ ਲਾਗੂ ਕਰਨ, ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਲਾਗੂ ਕਰਨ, ਕਰਜ਼ਾ ਮੁਆਫ਼ੀ ਅਤੇ ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰ ਰਹੀਆਂ ਹਨ। ਅਤੇ ਕਿਸਾਨ ਜਥੇਬੰਦੀਆਂ ਨੇ 2 ਸਤੰਬਰ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਵੀ ਕੀਤਾ

  • ਏਅਰਲਾਈਨਜ਼ ਲਈ ਰਾਹਤ, ATF ਸਸਤਾ ਹੋਇਆ OMCs ਨੇ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ
    ATF ਦੀਆਂ ਕੀਮਤਾਂ ਵਿੱਚ 4,495.48 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਟੌਤੀ ਨਵੀਂ ਦਰ ਅੱਜ ਤੋਂ ਲਾਗੂ ਹੋਵੇਗੀ

  • ਚੋਰੀ ਕਰਨ ਆਏ ਚੋਰ ਨੂੰ ਪਈਆਂ ਦੰਦਲਾਂ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਸ਼੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਵਿੱਚ ਤਕਰੀਬਨ ਦੇਰ ਰਾਤ ਦੋ ਚੋਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੁਕਾਨਾਂ ਤੇ ਚੜ੍ਹ ਕੇ ਚੋਰੀ ਦੀ ਵਾਰਦਾਤ ਅੰਜਾਮ ਦੇਣ ਚੋਰਾਂ ਨੂੰ ਚੋਰੀ ਕਰਨ ਆਏ ਚੋਰ ਚੋਰੀ ਤੋ ਪਹਿਲਾਂ ਕਾਬੂ ਕਰ ਲਿਆ ਗਿਆ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਦੇਰ ਰਾਤ ਨੂੰ ਪਤਾ ਲੱਗਿਆ ਕਿ ਦੁਕਾਨਾਂ ਤੇ ਚੋਰ ਹੈ ਤਾਂ ਦੁਕਾਨਦਾਰਾਂ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਭਾਲ ਕਰਦਿਆਂ ਕਰਦਿਆਂ ਤਕਰੀਬਨ ਅੱਧਾ ਘੰਟਾ ਦੁਕਾਨਦਾਰਾਂ ਨੂੰ ਲੱਗਿਆ ਤਾਂ ਇੱਕ ਚੋਰ ਜਿਹੜਾ ਦੁਕਾਨਦਾਰ ਦੇ ਹੱਥ ਚੜ ਗਿਆ ਤੇ ਇੱਕ ਜਿਹੜਾ ਭੱਜ ਗਿਆ ਤੇ ਉਥੇ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਚੋਰ ਚੋਰੀ ਕਰਨ ਆਇਆ ਸੀ ਤਾਂ ਲੋਕਾਂ ਨੇ ਜਦੋਂ ਫੜਿਆ ਤਾਂ ਉਸ ਨੂੰ ਦੰਦਲਾ ਪੈ ਗਈਆਂ। ਉੱਥੇ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾ ਪੁਲਿਸ ਵੱਲੋਂ ਕੈਮਰੇ ਬੰਦ ਕਰਨ ਦੀ ਗੱਲ ਕਹੀ ਗਈ।

  • ਸਿਲੰਡਰ ਹੋਇਆ ਮਹਿੰਗਾ, OMC ਨੇ 19 ਕਿਲੋ ਦੇ LPG ਸਿਲੰਡਰ ਦੀ ਕੀਮਤ 39 ਰੁਪਏ ਵਧਾਈ

ZEENEWS TRENDING STORIES

By continuing to use the site, you agree to the use of cookies. You can find out more by Tapping this link