Punjab Breaking Live Updates: ਡੀਏਪੀ ਦੀ ਸਪਲਾਈ ਨੂੰ ਲੈ ਕੇ ਸੀਐਮ ਭਗਵੰਤ ਮਾਨ ਜੇਪੀ ਨੱਢਾ ਨਾਲ ਕਰਨਗੇ ਮੁਲਾਕਾਤ; ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
Punjab Breaking Live Updates
नवीनतम अद्यतन
ਭਗਵੰਤ ਮਾਨ
ਫਤਿਹਾਬਾਦ ਤੋਂ ਵੱਡੀ ਖਬਰ: ਪਰਾਲੀ ਸਾੜਨ ਦੇ ਮਾਮਲੇ 'ਚ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀਡੀਪੀਓ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਨੋਟਿਸਪਰਾਲੀ ਸਾੜਨ ਦੀਆਂ ਘਟਨਾਵਾਂ ਤੋਂ ਬਾਅਦ ਫਤਿਹਾਬਾਦ ਦੇ ਡੀਸੀ ਵੱਲੋਂ ਨੋਡਲ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜੋ ਕਿ ਪਰਾਲੀ ਸਾੜਨ ਨੂੰ ਰੋਕਣ ਅਤੇ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਜਵਾਬ ਬਣਾਈ ਗਈ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਏ ਹਮਲੇ ਨੂੰ ਲੈ ਕੇ ਬੋਲੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਉਹਨਾਂ ਕਿਹਾ ਕਿ ਬੀਜੇਪੀ ਦੇ ਕੁਝ ਗੁੰਡਿਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਹੈ ਜਿਸ ਦੀ ਮੈਂ ਨਿੰਦਾ ਕਰਦਾ ਹਾਂ। ਉਹਨਾਂ ਕਿਹਾ ਕਿ ਇਸ ਤਰੀਕੇ ਦੇ ਨਾਲ ਕੇਜਰੀਵਾਲ ਉੱਪਰ ਹਮਲਾ ਕਰਵਾ ਕੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਵੀ ਫਤਵਾ ਦਿੱਤਾ ਸੀ ਤੇ ਹੁਣ ਵੀ ਦੇਣਗੇ।ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਪਹੁੰਚਾਇਆ ਗਿਆ ਅਤੇ ਬਾਅਦ ਵਿੱਚ ਜੇਲ ਚ ਭੇਜਿਆ ਗਿਆ ਤੇ ਇੱਥੇ ਫਿਰ ਜੇਲ ਵਿੱਚ ਡਾਕਟਰੀ ਇਲਾਜ ਤੋਂ ਵੀ ਵਾਂਝਾ ਰੱਖਿਆ।
ਸਰਹਿੰਦ ਵਿਖੇ ਸਕੂਲ ਬੱਸ ਦੀ ਹੋਈ ਮਹਿੰਦਰਾ ਪਿਕਅਪ ਨਾਲ ਟੱਕਰ
ਸਰਹਿੰਦ ਦੇ ਸ਼ਮਸ਼ੇਰ ਨਗਰ ਚੌਂਕ ਨੇੜੇ ਇੱਕ ਸਕੂਲੀ ਬੱਸ ਦੇ ਵਿੱਚ ਇੱਕ ਮਹਿੰਦਰਾ ਪਿਕਅਪ ਦੇ ਵਿੱਚ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਇੱਕ ਬੱਚਾ ਤੇ ਬੱਸ ਦੀ ਮਹਿਲਾ ਹੈਲਪਰ ਜਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਚਾਲਕ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਸਕੂਲ ਬੱਸ ਵਿੱਚ ਬੱਚਿਆਂ ਨੂੰ ਲੈਕੇ ਸਰਹਿੰਦ ਤੋਂ ਮੰਡੋਫਲ ਵੱਲ ਨੂੰ ਜਾ ਰਿਹਾ ਸੀ ਤਾਂ ਮੰਡੋਫਲ ਵੱਲ ਨੂੰ ਆ ਰਹੀ ਇੱਕ ਮਹਿੰਦਰਾ ਪਿਕਅਪ ਨੇ ਬੱਸ ਨੂੰ ਟੱਕਰ ਮਾਰੀ ਜਿਸ ਕਾਰਨ ਬੱਸ ਵਿੱਚ ਇੱਕ ਮਹਿਲਾ ਹੈਲਪਰ ਰਾਣੋ ਤੇ ਇੱਕ ਬੱਚਾ ਜਖਮੀ ਹੋ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਟਰੈਫਿਕ ਪੁਲਿਸ ਦੇ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮਹਿੰਦਰਾ ਪਿੱਕਅੱਪ ਦੇ ਡਰਾਈਵਰ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਿਆ ਹੈ।ਪੰਜਾਬ 'ਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਪਰੇਸ਼ਾਨ ਕਿਸਾਨ ਅੱਜ (ਸ਼ਨੀਵਾਰ) ਤੋਂ ਸੂਬੇ ਦੇ 4 ਹਾਈਵੇ ਬੰਦ ਕਰਨ ਜਾ ਰਹੇ ਹਨ। ਕਿਸਾਨ ਦੁਪਹਿਰ 1 ਵਜੇ ਦੇ ਕਰੀਬ ਪੰਜਾਬ ਦੇ 4 ਹਾਈਵੇ ਜਾਮ ਕਰਨਗੇ। ਇਹ ਹੜਤਾਲ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀਆਂ।
ਐਨ.ਡੀ.ਏ. ਏ ਨਤੀਜਿਆਂ ਵਿਚ ਗੁਰਦਾਸਪੁਰ ਦੇ ਸਿੱਖ ਨੌਜਵਾਨ ਅਰਮਾਨਪ੍ਰੀਤ ਸਿੰਘ ਵਲੋਂ ਬਾਜ਼ੀ ਮਾਰੀ ਗਈ ਅਤੇ ਪੂਰੇ ਭਾਰਤ ਦੇ ਨਤੀਜਿਆਂ ਦੀ ਮੈਰਿਟ ਲਿਸਟ ਵਿਚ ਪਹਿਣ ਸਥਾਨ ਉਤੇ ਰਿਹਾ। ਨਤੀਜਿਆਂ ਦੀ ਮੈਰਿਟ ਲਿਸਟ ਵਿਚ ਕੁੱਲ 641 ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਪੰਜਾਬ ਦੇ ਜ਼ਿਲ੍ਹ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦਾ ਵਸਨੀਕ ਹੈ ਨੌਜਵਾਨ ਅਰਮਾਨਪ੍ਰੀਤ ਸਿੰਘ
ਲੋਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਵੱਡੀ ਕਾਰਵਾਈ
ਅਧਿਕਾਰੀਆਂ ਤੇ ਡਿੱਗੀ ਇੰਟਰਵਿਊ ਦੀ ਗਾਜ
ਸੱਤ ਅਧਿਕਾਰੀਆਂ ਨੂੰ ਕੀਤਾ ਗਿਆ ਸਸਪੈਂਡ
ਹਿਸਾਰ ਵੱਲੋਂ ਬਠਿੰਡਾ ਕੱਚਾ ਤੇਲ ਲੈ ਕੇ ਪਹੁੰਚੀ ਮਾਲ ਗੱਡੀ ਦੇ ਤੇਲ ਟੈਂਕਰ ਨੂੰ ਲੱਗੀ ਅੱਗ
ਤੇਲ ਟੈਂਕਰਾਂ ਵਿੱਚੋਂ ਹੋ ਰਹੀ ਸੀ ਤੇਲ ਦੀ ਲੀਕੇਜ ਜਿਸ ਕਾਰਨ ਰੇਲਵੇ ਟਰੈਕ ਤੇ ਫੈਲੀ ਅੱਗ
ਮੌਕੇ ਤੇ ਪਤਾ ਚੱਲਦਿਆਂ ਹੀ ਅੱਗ ਤੇ ਪਾਇਆ ਗਿਆ ਕਾਬੂ ਜਾਨੀ ਅਤੇ ਮਾਲੀ ਨੁਕਸਾਨ ਤੋਂ ਹੋਇਆ ਬਚਾਅ
ਕਰੀਬ ਅੱਧੀ ਦਰਜਨ ਤੇਲ ਟੈਂਕਰ ਦੇ ਥੱਲੇ ਵੇਖੀ ਗਈ ਅੱਗ ਸਮਾਂ ਰਹਿੰਦਿਆਂ ਅੱਗ ਤੇ ਪਾਇਆ ਗਿਆ ਕਾਬੂ
ਅੱਗ ਦੀ ਲਪੇਟ ਵਿੱਚ ਆਏ ਤੇਲ ਟੈਂਕਰ ਨੂੰ ਬਾਕੀ ਗੱਡੀ ਨਾਲੋਂ ਕੀਤਾ ਗਿਆ ਅਲੱਗ
ਰੇਲਵੇ ਪ੍ਰਸ਼ਾਸਨ ਘਟਨਾ ਦੀ ਜਾਂਚ ਵਿੱਚ ਜੁੱਟਿਆਚਲਦੀ ਗੱਡੀ ਵਿੱਚ ਅੱਗ ਦਾ ਡਰਾਈਵਰ ਅਤੇ ਗਾਰਡ ਨੂੰ ਨਹੀਂ ਲੱਗਿਆ ਪਤਾ ਵੱਡੀ ਲਾਪਰਵਾਹੀ ਆਈ ਸਾਹਮਣੇ
ਰੇਲਵੇ ਦਾ ਕੋਈ ਵੀ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਨੂੰ ਤਿਆਰ ਨਹੀਂਪੰਜਾਬ ਪੁਲਿਸ ਦੇ ਡੀ.ਜੀ.ਪੀ
ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ‘ਆਪ’ ਮੰਤਰੀ ਲਾਲਜੀਤ ਸਿੰਘ ਭੁੱਲਰ ਦੇਰ ਰਾਤ ਅਨਾਜ ਮੰਡੀਆਂ ਦੀ ਚੈਕਿੰਗ ਲਈ ਨਿਕਲੇ।
ਜਿੱਥੇ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਵਿਧਾਨ ਸਭਾ ਹਲਕੇ ਵਿੱਚ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨਾਲ ਗੱਲਬਾਤ ਕੀਤੀ। ਉਥੇ ਰਾਤ ਦਾ ਖਾਣਾ ਖਾਧਾ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀ ਨੂੰ ਦੇਰ ਰਾਤ ਤੱਕ ਮੰਡੀ ਬੰਦ ਕਰਵਾਉਣ ਅਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ।
ਇਸ ਦੌਰਾਨ ਜਿੱਥੇ ਲਾਲਜੀਤ ਸਿੰਘ ਭੁੱਲਰ ਨੂੰ ਆਪਣੀਆਂ ਮੁਸ਼ਕਿਲਾਂ ਅਤੇ ਕਮਿਸ਼ਨ ਏਜੰਟਾਂ ਬਾਰੇ ਦੱਸਿਆ ਅਤੇ ਜਿੱਥੇ ਕੁਝ ਸ਼ੈਲਰ ਮਾਲਕ ਮਾੜੇ ਪੈਸੇ ਦੀ ਗੱਲ ਕਰਕੇ ਫਸਲ ਚੁੱਕਣ ਤੋਂ ਇਨਕਾਰ ਕਰ ਰਹੇ ਹਨ, ਉੱਥੇ ਹੀ ਮੰਤਰੀ ਨੇ ਕਿਹਾ ਕਿ ਉਹ ਖੁਦ ਕਿਸਾਨ ਅਤੇ ਕਮਿਸ਼ਨ ਏਜੰਟ ਹਨ ਅਤੇ ਇਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਜਿਸ ਦੀਆਂ ਮੁਸ਼ਕਿਲਾਂ ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਕਰੇਤਾ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਜ਼ਰਾਈਲੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਉਹ ਈਰਾਨ ਵਿੱਚ ਫੌਜੀ ਟਿਕਾਣਿਆਂ 'ਤੇ ਹਮਲੇ ਕਰ ਰਹੀ ਹੈ
ਚੰਡੀਗੜ੍ਹ: ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਦੁਪਹਿਰ 12 ਵਜੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ।
#ਮੋਗਾ/ਬਟਾਲਾ/ਸੰਗਰੂਰ/ਫਗਵਾੜਾ: ਸਯੁੰਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਾਈਵੇਅ ਜਾਮ ਕੀਤੇ ਜਾਣਗੇ। ਉਹ ਪਰਾਲੀ ਸਾੜਨ, ਝੋਨੇ ਦੀ ਢਿੱਲੀ ਖਰੀਦ ਅਤੇ ਡੀ.ਏ.ਪੀ.ਏ. ਸਬੰਧੀ ਦਰਜ ਐਫ.ਆਈ.ਆਰ ਦੇ ਮੁੱਦੇ 'ਤੇ ਮਾਝਾ-ਮਾਲਵਾ-ਦੋਆਬਾ ਖੇਤਰ ਵਿੱਚ ਹਾਈਵੇਅ ਜਾਮ ਕਰਨਗੇ। ਬਟਾਲਾ, ਸੰਗਰੂਰ, ਫਗਵਾੜਾ ਅਤੇ ਮੋਗਾ ਵਿੱਚ ਹਾਈਵੇਅ ਪੂਰੀ ਤਰ੍ਹਾਂ ਜਾਮ ਕਰਨਗੇ। ਇਸ ਮੌਕੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ। ਧਰਨਾ ਦੁਪਹਿਰ 1 ਵਜੇ ਸ਼ੁਰੂ ਹੋਵੇਗਾ।