Punjab Breaking Live Updates: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ! ਪੰਜਾਬ ਹਰਿਆਣਾ ਹਾਈਕੋਰਟ ਨੇ ਸਾਰੀਆਂ ਪਟੀਸ਼ਨਾਂ ਕੀਤੀਆਂ ਰੱਦ

रिया बावा Oct 14, 2024, 15:56 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ ਹਰਿਆਣਾ ਹਾਈਕੋਰਟ 'ਚ ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨਾਂ 'ਤੇ ਸੁਣਵਾਈ ਹੋਵੇਗੀ। ਪੰਜਾਬ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਈ ਥਾਵਾਂ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ, ਇਸ ਸਬੰਧੀ ਵੱਖ-ਵੱਖ ਕੇਸਾਂ ਦੀ ਸੁਣਵਾਈ ਹਾਈਕੋਰਟ 'ਚ ਹੋਵੇਗੀ, ਇਸ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ ਨੇ 16 ਅਕਤੂਬਰ ਤੱਕ 200 ਤੋਂ ਵੱਧ ਪਿੰਡਾਂ 'ਚ ਚੋਣਾਂ 'ਤੇ ਰੋਕ ਲਗਾ ਦਿੱਤੀ ਹੈ।


Punjab Breaking Live Updates


 


 

नवीनतम अद्यतन

  • Punjab Breaking Live Updates: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ! ਪੰਜਾਬ ਹਰਿਆਣਾ ਹਾਈਕੋਰਟ ਨੇ ਸਾਰੀਆਂ ਪਟੀਸ਼ਨਾਂ ਕੀਤੀਆਂ ਰੱਦ

     

  • ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਬਣਾਇਆ ਗਿਆ ਕੰਟਰੋਲ ਰੂਮ

    ਸਟਬਲ ਮੈਨੇਜਮੈਂਟ ਸੈੱਲ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਤੇ ਧਿਆਨ ਰੱਖਣ ਦੇ ਲਈ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਬਣਾਇਆ ਗਿਆ ਕੰਟਰੋਲ ਰੂਮ।

    ਅਧਿਕਾਰੀਆਂ ਵੱਲੋਂ ਚੰਡੀਗੜ੍ਹ ਦੇ ਵਿੱਚ ਬੈਠ ਕੇ ਹਰਿਆਣਾ ਅਤੇ ਪੰਜਾਬ ਦੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਦੇ ਉੱਪਰ ਧਿਆਨ ਰੱਖਿਆ ਜਾ ਰਿਹਾ ਹੈ ਇਸ ਟੀਮ ਦਾ ਮੁੱਖ ਕੰਮ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਖੇਤੀਬਾੜੀ ਵਿਭਾਗ ਦੇ ਨਾਲ ਤਾਲਮੇਲ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਦੇ ਵਿੱਚ ਕਟੌਤੀ ਲਿਆਉਣਾ ਅਤੇ ਜੇਕਰ ਕੋਈ ਅੱਗ ਲਗਾਉਂਦਾ ਹੈ ਤਾਂ ਉਸ ਤੇ ਕਾਰਵਾਈ ਕਰਨਾ ਹੈ।

    ਪੰਜਾਬ ਵਿੱਚ ਪੁਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆ ਵਿੱਚ ਕਟੌਤੀ ਆਈ ਹੈ ਪੰਜਾਬ ਵਿੱਚ ਹੁਣ ਤੱਕ 710 ਮਾਮਲੇ ਪਰਾਲੀ ਨੂੰ ਅੱਗ ਲਗਾਉਣ ਦੇ ਆ ਚੁੱਕੇ ਹਨ ਜਦਕਿ ਪਿਛਲੇ ਸਾਲ ਵਿੱਚ 1076 ਸਨ।

  • ਸਕੂਲ ਬੱਸ ਪਲਟੀ, ਇੱਕ ਔਰਤ ਦੀ ਲਪੇਟ ਵਿਚ ਆਉਣ ਕਾਰਨ ਮੌਤ, ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ,

    ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਬਸ ਪਲਟੀ ਬੱਸ ਵਿੱਚ ਸਵਾਰ ਬੱਚੇ ਬਾਲ ਬਾਲ ਬੱਚੇ ਬਸ ਪਲਟਦੇ ਨਾਲ ਇੱਕ ਬਜ਼ੁਰਗ ਮਹਿਲਾ ਦੀ ਹੋਈ ਮੌਤ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਅੱਜ ਸਵੇਰੇ 8 ਵਜੇ ਦੇ ਕਰੀਬ ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੇ ਸੀ ਤਾਂ ਪਿੰਡ ਜੋਗੇਵਾਲ ਨੇੜੇ ਬੱਸ ਅਚਾਨਕ ਪਲਟ ਗਈ ਜਿਸ ਵਿੱਚ ਸਵਾਰ ਦਰਜਨ ਦੇ ਕਰੀਬ ਬੱਚਿਆਂ ਨੂੰ ਮਮੂਲੀ ਸੱਟਾਂ ਲੱਗੀਆਂ ਜਿਨਾਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਉਥੇ ਹੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਐਸਐਚ ਓ ਸਤਰਾਣਾ ਗੁਰਮੀਤ ਸਿੰਘ ਵੱਲੋਂ ਕਾਰਵਾਈ ਸ਼ੁਰੂ ਕਰਦਿਆਂ ਇੱਕ ਮਹਿਲਾ ਜਿਸਦੀ ਬਸ ਦੇ ਲਪੇਟ ਵਿੱਚ ਆਉਣ ਕਰਨ ਮੌਤ ਹੋ ਗਈ ਸੀ ਸਮਾਣਾ ਭੇਜ ਦਿੱਤਾ ਗਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ

  •  

    Batala Murder Case: ਆਪਣੇ ਘਰ ਵਿੱਚ ਇਕੱਲੇ ਰਹਿੰਦੇ 27 ਸਾਲਾ ਵਿਨੋਦ ਦਾ ਤੇਜਧਾਰ ਹਥਿਆਰਾਂ ਨਾਲ ਅਨਪਛਾਤਿਆਂ ਕੀਤਾ ਕਤਲ  

    ਬਟਾਲਾ ਦੇ ਮਜਮਾਂ ਮੋਹਲੇ ਵਿੱਚ 27 ਸਾਲਾ ਨੌਜਵਾਨ ਵਿਨੋਦ ਕੁਮਾਰ ਦਾ ਉਸਦੇ ਘਰ ਵਿੱਚ ਹੋਇਆ ਕਤਲ ਇਸ ਘਰ ਵਿੱਚ ਵਿਨੋਦ ਇੱਕਲਾ ਹੀ ਰਹਿੰਦਾ ਸੀ । ਇਸ ਮੌਕੇ ਪਰਿਵਾਰਿਕ ਮੈਂਬਰ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਵਿਨੋਦ ਕੁਮਾਰ ਆਪਣੇ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਸੀ ਇਸ ਦੇ ਪਿਤਾ ਪੁਲਿਸ ਮੁਲਾਜ਼ਮ ਸਨ ਜਿਨਾਂ ਦੀ ਰਿਟਾਇਰਮੈਂਟ ਮਗਰੋਂ ਮੌਤ ਹੋ ਗਈ ਸੀ ਅਤੇ ਇਸ ਦੀ ਮਾਤਾ ਦੀ ਵੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ ਬੀਤੇ ਕੱਲ ਤੋਂ ਹੀ ਵਿਨੋਦ ਜਦੋਂ ਆਪਣੇ ਮੁਹੱਲੇ ਵਿੱਚ ਨਜ਼ਰ ਨਹੀਂ ਆਇਆ ਤਾਂ ਇਸ ਦੀ ਇਲਾਕਾ ਨਿਵਾਸੀਆਂ ਨੇ ਭਾਲ ਸ਼ੁਰੂ ਕੀਤੀ ਪਰ ਭਾਲ ਕਰਨ ਤੇ ਵੀ ਵਿਨੋਦ ਨਹੀਂ ਲੱਭਿਆ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਜੋ ਹੈ ਉਹ ਪੁਲਿਸ ਨੂੰ ਵੀ ਦਿੱਤੀ ਪਰ ਜਦੋਂ ਅੱਜ ਸਵੇਰੇ ਇਸ ਦੇ ਰਿਸ਼ਤੇਦਾਰ ਆਏ ਤਾਂ ਦਰਵਾਜ਼ਾ ਖੋਲਿਆ ਤਾਂ ਅੰਦਰ ਵਿਨੋਦ ਦੀ ਮ੍ਰਿਤਕ ਦੇ ਪਈ ਸੀ ਜੋ ਕਿ ਖੂਨ ਦੇ ਨਾਲ ਲੱਥ ਪੱਥ ਸੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੱਗਦਾ ਹੈ ਕਿ ਕਿਸੇ ਨੇ ਵਿਨੋਦ ਦਾ ਕਤਲ ਕੀਤਾ ਹੈ ਬਿਆਨ ਦਰਜ ਕਰ ਰਹੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏਗਾ

  • ਸੰਯੁਕਤ ਕਿਸਾਨ ਮੋਰਚਾ, ਆੜਤੀਆ ਐਸੋਸੀਏਸ਼ਨ ਅਤੇ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ ਸ਼ੁਰੂ,

    ਝੋਨੇ ਦੀ ਲਿਫਟਿੰਗ ਸੰਬਧੀ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਕਿਸਾਨ ਭਵਨ ਚੰਡੀਗੜ੍ਹ ਵਿੱਚ ਕੀਤੀ ਜਾ ਰਹੀ ਹੈ ਮੀਟਿੰਗ,
    ਮੀਟਿੰਗ ਤੋਂ ਬਾਅਦ 3 ਵਜੇ ਕਿਸਾਨਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਜਾਵੇਗਾ ਵੱਡੇ ਐਕਸ਼ਨ ਦਾ ਐਲਾਨ

    ਅਸੀਂ ਸਰਕਾਰ ਨੂੰ ਦੋ ਦਿਨਾਂ ਦਾ ਦੇਵਾਂਗੇ ਅਲਟੀਮੇਟਮ ਨਹੀ ਤਾਂ ਕੇਂਦਰ ਅਤੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਦੀ ਕਰਾਂਗੇ ਘੇਰਾਬੰਦੀ: ਹਰਿੰਦਰ ਸਿੰਘ ਲੱਖੋਵਾਲ

  • ਸਰਦੀਆਂ ਵਿੱਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਅੱਜ ਤੋਂ 1 ਜਨਵਰੀ ਤੱਕ ਪਟਾਕਿਆਂ ਦੇ ਉਤਪਾਦਨ, ਸਟੋਰੇਜ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਦੇ ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਦਿੱਲੀ ਵਾਸੀਆਂ ਤੋਂ ਸਹਿਯੋਗ ਦੀ ਬੇਨਤੀ।

  • ਬਾਜਵਾ ਨੇ ਪੰਚਾਇਤੀ ਚੋਣਾਂ ਮੁਲਤਵੀ ਕਰਨ ਦੀ ਬੇਨਤੀ ਅਤੇ ਨਾਮਜ਼ਦਗੀ ਪ੍ਰਕਿਰਿਆ ਦੀਆਂ ਬੇਨਿਯਮੀਆਂ ਲਈ ਉਪਚਾਰਕ ਉਪਾਅ ਦੀ ਕੀਤੀ ਮੰਗ

    ਪ੍ਰਤਾਪ ਬਾਜਵਾ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਪੰਚਾਇਤੀ ਚੋਣਾਂ ਨੂੰ ਘੱਟੋ-ਘੱਟ ਤਿੰਨ ਹਫ਼ਤਿਆਂ ਤੱਕ ਮੁਲਤਵੀ ਕਰਨ 'ਤੇ ਵਿਚਾਰ ਕੀਤਾ ਜਾਵੇ ਤਾਂ ਜੋ ਵਧੇਰੇ ਸੰਗਠਿਤ ਅਤੇ ਬਰਾਬਰੀ ਵਾਲੀ ਪ੍ਰਕਿਰਿਆ ਦੀ ਆਗਿਆ ਦਿੱਤੀ ਜਾ ਸਕੇ।

  • ਸੁਖਜਿੰਦਰ ਸਿੰਘ ਰੰਧਾਵਾ

  • ਮਹਿਲਾ ਸਰਪੰਚ ਹਰਜੀਤ ਕੌਰ ਅੰਮ੍ਰਿਤਸਰ ਦੇ ਪਿੰਡ ਸਲੇਮਪੁਰਾ ਨੂੰ ਚਲਾਉਣਗੇ

    ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ 'ਚ ਸਰਬ ਸੰਮਤੀ ਵੱਡੇ ਪੱਧਰ 'ਤੇ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਅੰਮ੍ਰਿਤਸਰ ਦੇ ਪਿੰਡ ਸਲੇਮਪੁਰਾ 'ਚ ਪਿੰਡ ਵਾਸੀਆਂ ਨੇ ਆਪਸੀ ਸਹਿਯੋਗ ਨਾਲ ਪਿੰਡ ਦੀ ਸਰਪੰਚ ਹਰਜੀਤ ਕੌਰ ਨੂੰ ਸਰਪੰਚ ਚੁਣਿਆ ਹੈ, ਜਿਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ ਪਿੰਡ ਦੇ ਲੋਕਾਂ ਨੂੰ ਜੋ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਹੱਲ ਕਰਨ ਲਈ ਕੰਮ ਕਰਨਗੇ।

    ਇਸ ਮੌਕੇ ਪਿੰਡ ਦੀ ਪੰਚਾਇਤ ਦੇ ਚੁਣੇ ਗਏ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਕੁਝ ਸਮੱਸਿਆਵਾਂ ਹਨ ਅਤੇ ਉਨ੍ਹਾਂ ਦੇ ਹੱਲ ਲਈ ਉਹ ਪੰਚਾਇਤ ਨੂੰ ਕਹਿਣਗੇ ਕਿ ਪਿੰਡ ਵਿੱਚ ਸੜਕਾਂ ਬਣਵਾਈਆਂ ਜਾਣ ਪਿੰਡ ਵਿੱਚ ਜਿੰਮ ਹੋਵੇ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ, ਪਿੰਡ ਵਿੱਚ ਇੱਕ ਖੇਡ ਸਟੇਡੀਅਮ ਹੋਵੇ, ਪਿੰਡ ਵਿੱਚ ਚੰਗੀਆਂ ਸਿਹਤ ਸਹੂਲਤਾਂ ਹੋਣ, ਪਿੰਡ ਵਿੱਚ ਚੰਗੀ ਸਿੱਖਿਆ ਦਾ ਪ੍ਰਬੰਧ ਹੋਵੇ, ਪਿੰਡ ਵਿੱਚ ਚੰਗੀਆਂ ਸਟਰੀਟ ਲਾਈਟਾਂ ਲਗਾਈਆਂ ਜਾਣ। ਪਿੰਡ ਦੀਆਂ ਸਮੱਸਿਆਵਾਂ ਹਨ ਅਤੇ ਅਸੀਂ ਉਨ੍ਹਾਂ ਨੂੰ ਹੱਲ ਕਰਨ ਦੀ ਮੰਗ ਕਰਾਂਗੇ।

  • ਦੇਰ ਰਾਤ ਅੰਮ੍ਰਿਤਸਰ ਬਟਾਲਾ ਰੋਡ ਤੇ ਹੋਇਆ ਐਕਸੀਡੈਂਟ ਇਕ ਨੌਜਵਾਨ ਦੀ ਹੋਈ ਮੌਤ

    ਅੰਮ੍ਰਿਤਸਰ ਬਟਾਲਾ ਰੋਡ ਤੇ ਬੀਆਰਟੀਐਸ ਬੁੱਲ ਦੇ ਉੱਪਰ ਦੇਰ ਰਾਤ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਟਾਲਾ ਰੋਡ ਦੇ ਉੱਪਰ ਇੱਕ ਹਾਦਸਾ ਹੋਇਆ ਜਿਸ ਵਿੱਚ ਕਿ ਬੁਲਟ ਸਵਾਰ ਨੌਜਵਾਨ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਨੌਜਵਾਨ ਦੀ ਹਜੇ ਤੱਕ ਕਿਸੇ ਵੀ ਤਰੀਕੇ ਦੀ ਕੋਈ ਪਹਿਚਾਣ ਨਹੀਂ ਹੋ ਪਾਈ ਨਾ ਹੀ ਮ੍ਰਿਤਕ ਨੌਜਵਾਨ ਦੀ ਜੇਬ ਵਿੱਚੋਂ ਕੋਈ ਲਾਈਸਂਸ ਜਾਂ ਕੋਈ ਹੋਰ ਆਈਡੀ ਮਿਲੀ ਹੈ ਉਹਨਾਂ ਦੱਸਿਆ ਕਿ ਬੁਲੇਟ ਮੋਟਰਸਾਈਕਲ ਨੰਬਰ ਗੁਰਦਾਸਪੁਰ ਰਜਿਸਟਰਡ ਲੱਗ ਰਿਹਾ ਹੈ ਫਿਲਹਾਲ ਜਾਂਚ ਕੀਤੀ ਜਾਵੇਗੀ।

  • ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਵਾਈ ਸ਼ੁਰੂ

    -ਜਸਟਿਸ ਸੁਰੇਸ਼ਵਰ ਠਾਕੁਰ ਅਤੇ ਸੁਦੀਪਤੀ ਸ਼ਰਮਾ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਹੈ।
    -ਏਜੀ ਗੁਰਮਿੰਦਰ ਸਿੰਘ ਗੈਰੀ ਅਦਾਲਤ ਵਿੱਚ ਦਲੀਲਾਂ ਪੇਸ਼ ਕਰ ਰਹੇ ਹਨ।
    -ਰਿਜ਼ਰਵੇਸ਼ਨ, ਵਾਰਡਬੰਦੀ ਅਤੇ ਸੀਮਾਬੰਦੀ ਨਾਲ ਸਬੰਧਤ ਕੇਸ ਖਾਰਜ ਕੀਤੇ ਗਏ ਹਨ: ਹਾਈਕੋਰਟ
    -ਸਰਕਾਰ ਦੀ ਪੇਸ਼ਗੀ ਪਟੀਸ਼ਨ 'ਤੇ ਹੋਵੇਗੀ ਸੁਣਵਾਈ, ਅੱਜ ਹੀ ਹੋਵੇਗਾ ਫੈਸਲਾ : ਹਾਈਕੋਰਟ
    --ਇਸ ਵਾਰ ਉਮੀਦਵਾਰ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਹਨ, ਨਾਮਜ਼ਦਗੀ ਪੱਤਰ ਠੀਕ ਨਹੀਂ ਸਨ, ਕੁਝ ਕਮੀਆਂ ਸਨ, ਇਸ ਲਈ ਰੱਦ ਕੀਤੇ ਗਏ: ਏ.ਜੀ.
    -ਅਦਾਲਤ ਨੇ ਏ.ਜੀ. ਨੂੰ 5 ਪਟੀਸ਼ਨਾਂ 'ਤੇ ਗੌਰ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ 'ਚ ਚੋਣ ਨਿਸ਼ਾਨ ਦੀ ਅਪੀਲ ਕੀਤੀ ਗਈ ਹੈ,
    -ਅਦਾਲਤ ਨੇ ਕਿਹਾ ਕਿ ਜੇਕਰ ਨਾਮਜ਼ਦਗੀ ਰੱਦ ਹੋਈ ਹੈ ਤਾਂ ਦੱਸੋ ਅਤੇ ਜੇਕਰ ਨਹੀਂ ਤਾਂ ਦੱਸੋ ਕਿ ਚੋਣ ਨਿਸ਼ਾਨ ਕਿਉਂ ਨਹੀਂ ਮਿਲਿਆ।

  • ਬਟਾਲਾ ਦੇ ਮੈਰੀ ਗੋਲਡ ਪਬਲਿਕ ਸਕੂਲ ਦੇ ਪ੍ਰਿੰਸੀਪਲ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ। ਉਹਨਾਂ ਨੇ ਦੱਸਿਆ ਕਿ ਪਿਛਲੇ ਦੋ ਸਾਲ ਪਹਿਲਾਂ ਫਰੌਤੀ 10 ਲੱਖ ਰੁਪਏ ਮੰਗੀ ਗਈ ਸੀ ਉਸ ਤੋਂ ਬਾਅਦ ਕਈ ਵਾਰ ਰੈਕੀ ਕੀਤੀ ਗਈ। ਕੁਝ ਸਮਾਂ ਪਹਿਲਾਂ ਸੀਸੀਟੀਵੀ ਵਿੱਚ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਵਿਚ ਇਕ ਵਿਅਕਤੀ ਘਰ ਦੇ ਗੇਟ ਕੋਲ ਘੁੰਮ ਰਿਹਾ ਹੈ ਅਤੇ ਗੇਟ ਰਾਹੀਂ ਅੰਦਰ ਵੀ ਝਾਕ ਰਿਹਾ ਹੈ ਹੱਥ ਵਿਚ ਅਸਲਾ ਵੀ ਪਕੜ ਰੱਖਿਆ ਹੈ ਅਤੇ ਪੁਲਿਸ ਨੂੰ ਕਈ ਵਾਰ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ। ਬੀਤੀ ਰਾਤ ਕਰੀਬ 10 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਪੁਲਿਸ ਇਸ ਮਾਮਲੇ ਵਿੱਚ ਛਾਣਬੀਣ ਕਰ ਰਹੀ ਹੈ।

  • ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕਾਂਡ ਦਾ ਚੌਥਾ ਮੁਲਜ਼ਮ ਜ਼ੀਸ਼ਾਨ ਅਖ਼ਤਰ ਜਲੰਧਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ।

    ਜ਼ੀਸ਼ਾਨ ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਫਿਲਹਾਲ ਉਸ ਦੇ ਘਰ ਨੂੰ ਤਾਲਾ ਲੱਗਾ ਹੋਇਆ ਹੈ। ਉਸਦੇ ਘਰ ਵਿੱਚ ਉਸਦੇ ਪਿਤਾ ਅਤੇ ਭਰਾ ਹੀ ਸਨ ਜੋ ਹੁਣ ਇੱਥੋਂ ਗਾਇਬ ਹੋ ਗਏ ਹਨ। ਇਸ ਤੋਂ ਇਲਾਵਾ ਉਸ ਦੀ ਇਕ ਭੈਣ ਅਤੇ ਮਾਂ ਦਾ ਦਿਹਾਂਤ ਹੋ ਗਿਆ ਹੈ।

    ਪਿੰਡ ਵਾਸੀ ਗਗਨਦੀਪ ਦਾ ਕਹਿਣਾ ਹੈ ਕਿ ਪਰਿਵਾਰ ਬਿਲਕੁਲ ਠੀਕ-ਠਾਕ ਸੀ। ਪਿਤਾ ਟਾਈਲ ਆਰਟਿਸਟ ਦਾ ਕੰਮ ਕਰਦੇ ਹਨ। ਗਗਨਦੀਪ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਨਸ਼ੇ ਦਾ ਆਦੀ ਹੈ। ਪਿਤਾ ਦੀ ਕਿਸੇ ਨਾਲ ਲੜਾਈ ਹੋਣ ਤੋਂ ਬਾਅਦ ਉਹ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇਹ ਲਾਰੇਂਸ ਵਿਸ਼ਨੋਈ ਦੇ ਸੰਪਰਕ ਵਿੱਚ ਆਇਆ। ਹੁਣ ਪਤਾ ਲੱਗਾ ਹੈ ਕਿ ਬਾਬਾ ਸਿੱਦੀਕਾ ਕਤਲ ਕਾਂਡ ਵਿਚ ਉਸ ਦਾ ਨਾਂ ਸਾਹਮਣੇ ਆਇਆ ਹੈ।

    ਗਗਨਦੀਪ ਦਾ ਕਹਿਣਾ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਵੀ ਪੁਲਿਸ ਵਾਰ-ਵਾਰ ਉਨ੍ਹਾਂ ਦੇ ਘਰ ਆਈ ਸੀ। ਲੱਗਦਾ ਸੀ ਕਿ ਇਸ ਮਾਮਲੇ ਵਿੱਚ ਉਸਦਾ ਵੀ ਹੱਥ ਹੋ ਸਕਦਾ ਹੈ।

  • ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕਾਂਡ ਦਾ ਚੌਥਾ ਮੁਲਜ਼ਮ ਜ਼ੀਸ਼ਾਨ ਅਖ਼ਤਰ ਜਲੰਧਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ।

    ਜ਼ੀਸ਼ਾਨ ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਫਿਲਹਾਲ ਉਸ ਦੇ ਘਰ ਨੂੰ ਤਾਲਾ ਲੱਗਾ ਹੋਇਆ ਹੈ। ਉਸਦੇ ਘਰ ਵਿੱਚ ਉਸਦੇ ਪਿਤਾ ਅਤੇ ਭਰਾ ਹੀ ਸਨ ਜੋ ਹੁਣ ਇੱਥੋਂ ਗਾਇਬ ਹੋ ਗਏ ਹਨ। ਇਸ ਤੋਂ ਇਲਾਵਾ ਉਸ ਦੀ ਇਕ ਭੈਣ ਅਤੇ ਮਾਂ ਦਾ ਦਿਹਾਂਤ ਹੋ ਗਿਆ ਹੈ।

    ਪਿੰਡ ਵਾਸੀ ਗਗਨਦੀਪ ਦਾ ਕਹਿਣਾ ਹੈ ਕਿ ਪਰਿਵਾਰ ਬਿਲਕੁਲ ਠੀਕ-ਠਾਕ ਸੀ। ਪਿਤਾ ਟਾਈਲ ਆਰਟਿਸਟ ਦਾ ਕੰਮ ਕਰਦੇ ਹਨ। ਗਗਨਦੀਪ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਨਸ਼ੇ ਦਾ ਆਦੀ ਹੈ। ਪਿਤਾ ਦੀ ਕਿਸੇ ਨਾਲ ਲੜਾਈ ਹੋਣ ਤੋਂ ਬਾਅਦ ਉਹ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇਹ ਲਾਰੇਂਸ ਵਿਸ਼ਨੋਈ ਦੇ ਸੰਪਰਕ ਵਿੱਚ ਆਇਆ। ਹੁਣ ਪਤਾ ਲੱਗਾ ਹੈ ਕਿ ਬਾਬਾ ਸਿੱਦੀਕਾ ਕਤਲ ਕਾਂਡ ਵਿਚ ਉਸ ਦਾ ਨਾਂ ਸਾਹਮਣੇ ਆਇਆ ਹੈ।

    ਗਗਨਦੀਪ ਦਾ ਕਹਿਣਾ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਵੀ ਪੁਲਿਸ ਵਾਰ-ਵਾਰ ਉਨ੍ਹਾਂ ਦੇ ਘਰ ਆਈ ਸੀ। ਲੱਗਦਾ ਸੀ ਕਿ ਇਸ ਮਾਮਲੇ ਵਿੱਚ ਉਸਦਾ ਵੀ ਹੱਥ ਹੋ ਸਕਦਾ ਹੈ।

  • ਬਾਬਾ ਸਿੱਦੀਕੀ ਕਤਲ ਕੇਸ ਦੇ ਮੁਲਜ਼ਮਾਂ ਦਾ ਡੋਜ਼ੀਅਰ ਜ਼ੀ ਨਿਊਜ਼ ਨਾਲ

    ਪੰਜਾਬ ਪੁਲਿਸ ਨੇ ਸਾਲ 2022 ਵਿੱਚ ਜ਼ੀਸ਼ਾਨ ਅਖ਼ਤਰ ਉਰਫ਼ ਜੈਸੀ ਉਰਫ਼ ਸਿਕੰਦਰ ਨੂੰ ਗ੍ਰਿਫ਼ਤਾਰ ਕੀਤਾ ਸੀ।ਪੰਜਾਬ ਪੁਲਿਸ ਦੇ ਦਸਤਾਵੇਜ਼ਾਂ ਅਨੁਸਾਰ ਜ਼ੀਸ਼ਾਨ ਅਖ਼ਤਰ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ।

    ਜ਼ੀ ਨਿਊਜ਼ ਕੋਲ ਮੌਜੂਦ ਜਸੀਨ ਅਖਤਰ ਦੇ ਡੋਜ਼ੀਅਰ ਦੇ ਮੁਤਾਬਕ, ਜਸੀਨ ਅਖਤਰ ਪੁਣੇ ਦੇ ਗੈਂਗਸਟਰ ਸੌਰਭ ਮਹਾਕਾਲ ਨਾਲ ਵੀ ਜੁੜਿਆ ਹੋਇਆ ਸੀ, ਜਿਸ ਤੋਂ ਮੁੰਬਈ ਪੁਲਸ ਨੇ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਭੇਜੀ ਗਈ ਧਮਕੀ ਭਰੀ ਚਿੱਠੀ ਦੇ ਸਬੰਧ 'ਚ ਪੁੱਛਗਿੱਛ ਕੀਤੀ ਸੀ। ਜਸੀਨ ਅਖਤਰ ਨੇ ਲਾਰੇਂਸ ਬਿਸ਼ਨੋਈ ਦੇ ਕਰੀਬੀ ਵਿਕਰਮ ਬਰਾੜ ਦੇ ਕਹਿਣ 'ਤੇ ਪੰਜਾਬ 'ਚ 2 ਡੇਰਾ ਪ੍ਰੇਮੀਆਂ ਦੀ ਰੇਕੀ ਕੀਤੀ ਸੀ।

  • ਅਣਪਛਾਤਿਆਂ ਵਿਅਕਤੀਆਂ ਨੇ ਕੀਤਾ ਗਰੀਬ ਸਬਜ਼ੀ ਵਿਕਰੇਤਾ ਦਾ ਕਤਲ

     ਹਲਕਾ ਜੀਰਾ ਅੰਦਰ ਨੈਸ਼ਨਲ ਹਾਈਵੇ ਨੰਬਰ 54 ਤੇ ਸਥਿਤ ਪਿੰਡ ਬਹਿਕ  ਪਛਾੜੀਆ ਦੇ ਨਜ਼ਦੀਕ ਉਸ ਸਮੇਂ ਇੱਕ ਦਰਦਨਾਕ ਘਟਨਾ ਵਾਪਰ ਗਈ ਜਦੋਂ ਸੜਕ ਤੇ ਸਬਜ਼ੀ ਦੀ ਫੜੀ ਲਗਾ ਕੇ ਬੈਠੇ ਦੁਕਾਨਦਾਰ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ।

    ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਅਕਤੀ ਹਾਕਮ ਸਿੰਘ ਦੇ ਭਰਾ ਅਤੇ ਪੁੱਤਰ ਨੇ ਦੱਸਿਆ ਕਿ ਉਸ ਦਾ ਪਿਤਾ ਜੀਰਾ ਦੇ ਪਿੰਡ ਬੈਕ ਪਛਾੜੀਆਂ ਵਿਖੇ ਸਬਜ਼ੀ ਦੀ ਫੜੀ ਲਗਾ ਕੇ ਸਬਜ਼ੀ ਵੇਚਦਾ ਹੈ ਅਤੇ ਅੱਜ ਸ਼ਾਮ ਕਰੀਬ 4 ਵਜੇ ਜਦ ਉਹ ਆਪਣੀ ਫੜੀ ਉੱਪਰ ਬੈਠਾ ਸੀ ਤਾਂ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਉਸ ਦੀਆਂ ਅੱਖਾਂ ਵਿੱਚ ਮਰਚਾਂ ਪਾ ਦਿੱਤੀਆਂ ਅਤੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਹਮਲਾਵਰਾਂ ਪਾਸੋਂ ਆਪਣੀ ਜਾਨ ਬਚਾਉਣ ਲਈ ਆਪਣੇ ਘਰ ਨੂੰ ਭੱਜਿਆ ਅਤੇ ਰਸਤੇ ਵਿੱਚ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਪਾਸੋਂ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ।

    ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿਵਿਲ ਹਸਪਤਾਲ ਜ਼ੀਰਾ ਵਿਖੇ ਤੈਨਾਤ ਡਾਕਟਰ ਨੇ ਦੱਸਿਆ ਕਿ ਕੁਝ ਪੁਲਿਸ ਮੁਲਾਜ਼ਮ ਸ਼ਾਮ ਦੇ ਕਰੀਬ ਸਾਢੇ ਛ ਵਜੇ ਇੱਕ ਵਿਅਕਤੀ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਜੀਰਾ ਵਿਖੇ ਲੈ ਕੇ ਆਏ ਸੀ ਅਤੇ ਜਦੋਂ ਉਸ ਦਾ ਚੈੱਕ ਅਪ ਕੀਤਾ ਗਿਆ ਤਾਂ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ।

  • Baba Siddique: ਜਲੰਧਰ ਤੋਂ ਚੌਥਾ ਕਤਲ ਦਾ ਮੁਲਜ਼ਮ ਜੂਨ ਮਹੀਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਮੁੰਬਈ ਚਲਾ ਗਿਆ ਸੀ।

    ਮਹਾਰਾਸ਼ਟਰ ਦੇ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਦਾ ਸਬੰਧ ਪੰਜਾਬ ਦੇ ਜਲੰਧਰ ਨਾਲ ਵੀ ਜੁੜਿਆ ਹੈ। ਇਸ ਤੋਂ ਪਹਿਲਾਂ ਬਾਬਾ ਸਿੱਦੀਕੀ ਦੇ ਕਤਲ ਦੇ ਦੋਸ਼ੀਆਂ ਵਿੱਚ ਹਰਿਆਣਾ ਦੇ ਕੈਥਲ ਅਤੇ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਸ਼ੂਟਰਾਂ ਦੇ ਨਾਂ ਸਾਹਮਣੇ ਆਏ ਸਨ। ਹੁਣ ਇਸੇ ਕੜੀ ਵਿੱਚ ਜਲੰਧਰ ਦੇ ਨਕੋਦਰ ਦੇ ਪਿੰਡ ਸ਼ਾਕਰ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਨਾਮ ਵੀ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਚੌਥਾ ਦੋਸ਼ੀ 21 ਸਾਲਾ ਮੁਹੰਮਦ ਜ਼ੀਸ਼ਾਨ ਅਖਤਰ ਹੈ, ਜੋ ਬਾਬਾ ਸਿੱਦੀਕੀ ਦੇ ਕਾਤਲਾਂ ਨੂੰ ਹਰ ਪਲ ਜਾਣਕਾਰੀ ਦੇ ਰਿਹਾ ਸੀ।

  • 2015 ਦੇ ਵਿੱਚ ਹੋਏ ਕੋਟਕਪੁਰਾ ਗੋਲੀ ਕਾਂਡ ਨੂੰ ਸੰਗਤਾਂ ਵੱਲੋਂ ਕੀਤਾ ਗਿਆ ਯਾਦ ਮਨਾਇਆ ਗਿਆ " ਅਰਦਾਸ ਦਿਹਾੜਾ

    2015 ਦੇ ਵਿੱਚ ਸ਼੍ਰੀ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਾਲ ਗੋਲੀਕਾਂਡ ਵਾਪਰਦਾ ਏ। 14 ਅਕਤੂਬਰ 2015 ਨੂੰ ਕੋਟਕਪੂਰਾ ਦੇ ਇਸ ਚੌਂਕ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਪੁਲਿਸ ਵੱਲੋਂ ਲਾਠੀ ਚਾਰਜ ਕੀਤੀ ਗਈ ਸੀ। ਅੱਜ ਓਸੇ ਹੀ ਚੋਂਕ 2 ਵਿੱਚ  14 ਅਕਤੂਬਰ 2024  ਨੂੰ ਸਿੱਖ ਸੰਗਤਾਂ ਵੱਲੋਂ  ਅਰਦਾਸ ਦਿਹਾੜਾ ਸਮਾਗਮ ਰੱਖਿਆ ਗਿਆ। ਜਿਸ ਵਿੱਚ ਅਰਦਾਸ ਕੀਤੀ ਗਈ ਕਿ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਜੋ ਬੇਅਦਬੀ ਘਟਨਾਵਾਂ ਨੂੰ ਰੋਕਿਆ ਜਾਵੇ।

    ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਸਿੱਖ ਆਗੂ ਜਸਪਿੰਦਰ ਸਿੰਘ ਨੇ ਕਿਹਾ ਕਿ 2015 ਦੇ ਵਿੱਚ ਕੋਟਕਪੁਰਾ ਗੋਲੀ ਕਾਂਡ ਵਾਪਰਦਾ ਹੈ। ਸਿੱਖ ਸੰਗਤਾਂ ਵੱਲੋਂ ਲਗਾਤਾਰ ਇਸ ਦਿਨ ਨੂੰ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਅੱਜ ਉਹਨਾਂ ਵੱਲੋਂ ਅਰਦਾਸ ਦਿਹਾੜਾ ਮਨਾਇਆ ਗਗਿਆ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਕਿ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਦੋਸ਼ੀ ਨੇ ਉਹ ਸਾਹਮਣੇ ਆਉਣ ਨਾਲ ਹੀ ਉਹਨਾਂ ਕਿਹਾ ਕਿ ਸਿੱਖ ਪੰਥ ਇੱਕ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਲੜੇ ਤਾਂ ਹੀ ਅਸਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋ ਸਕੇਗੀ। ਕਿਉਂਕਿ ਕਿਤੇ ਨਾ ਕਿਤੇ ਸਿੱਖ ਆਗੂ ਆਪਸ ਵਿੱਚ ਦੋ ਫਾੜ ਨੇ ਜਿਸ ਦਾ ਫਾਇਦਾ ਸਮੇਂ ਦੀਆਂ ਸਰਕਾਰਾਂ ਚੁੱਕ ਲੈਂਦੀਆਂ ਨੇ।

  • ਫ਼ਿਰੋਜ਼ਪੁਰ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ।
    ਐਸਐਸਪੀ ਫ਼ਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਪੰਚਾਇਤੀ ਚੋਣਾਂ ਸਬੰਧੀ ਜਾਣਕਾਰੀ ਦਿੱਤੀ।
    ਪੁਲੀਸ ਨੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ
    15 ਤਰੀਕ ਨੂੰ ਪੰਚਾਇਤੀ ਚੋਣਾਂ ਲਈ ਬਾਹਰੋਂ ਵਾਧੂ ਬਲ ਮੰਗਵਾਏ ਗਏ ਸਨ।
    ਸੰਵੇਦਨਸ਼ੀਲ ਬੂਥਾਂ 'ਤੇ ਪੂਰਾ ਧਿਆਨ ਦਿੱਤਾ ਜਾਵੇ: ਐੱਸਐੱਸਪੀ ਫ਼ਿਰੋਜ਼ਪੁਰ

  •  ਡੀ.ਜੀ.ਪੀ ਪੰਜਾਬ ਪੁਲਿਸ

  • Air force station Zirakpur ਦੇ ਹਜ਼ਾਰ ਮੀਟਰ ਘੇਰੇ 'ਚ ਮੀਟ ਦੀਆਂ ਦੁਕਾਨਾਂ ਤੇ ਡੀਸੀ ਮੋਹਾਲੀ ਵੱਲੋਂ ਪਾਬੰਦੀ ਦੇ ਹੁਕਮ
    ਬਨੂੜ -ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਸ਼ਿਕ ਜੈਨ, ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਦੇ ਚੈਪਟਰ 11 ਦੇ ਤਹਿਤ ਜ਼ਿਲ੍ਹੇ ਦੇ ਏਅਰ ਫੋਰਸ ਸਟੇਸ਼ਨ ਤੋਂ 1000 ਮੀਟਰ ਦੇ ਘੇਰੇ ਅੰਦਰ ਮੀਟ ਦੀਆਂ ਦੁਕਾਨਾਂ ਚਲਾਉਣ ਅਤੇ ਇਸ ਦਾ ਕੂੜਾ-ਕਰਕਟ ਸੁੱਟਣ ''ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਤਾਂ ਜੋ ਕੋਈ ਹਾਦਸਾ ਨਾ ਵਾਪਰੇ।
    ਇਹ ਹੁਕਮ 11 ਅਕਤੂਬਰ ਤੋਂ 10 ਦਸੰਬਰ 2024 ਤੱਕ ਲਾਗੂ ਰਹੇਗਾ।

    ਜ਼ਿਲ੍ਹਾ ਮੈਜਿਸਟਰੇਟ ਆਸ਼ਿਕ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਏਅਰਫੋਰਸ ਸਟੇਸ਼ਨ ਦੇ ਆਲੇ-ਦੁਆਲੇ ਆਮ ਲੋਕਾਂ ਵੱਲੋਂ ਖਾਣ-ਪੀਣ ਦੀਆਂ ਕਈ ਦੁਕਾਨਾਂ ਖੋਲ੍ਹੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕੂੜਾ-ਕਰਕਟ ਆਸ-ਪਾਸ ਦੇ ਇਲਾਕੇ ਵਿੱਚ ਸੁੱਟਿਆ ਜਾਂਦਾ ਹੈ, ਜਿਸ ਕਾਰਨ ਮਾਸਾਹਾਰੀ ਪੰਛੀ ਵੀ ਹਵਾਈ ਸੈਨਾ ਦੇ ਖੇਤਰ ਵਿੱਚ ਮੰਡਰਾਉਂਦੇ ਰਹਿੰਦੇ ਹਨ। ਉੱਡ ਰਹੇ ਇਹਨਾਂ ਪੰਛੀਆਂ ਤੋਂ ਹਵਾਈ ਜਹਾਜ ਨਾਲ ਟਕਰਾਉਣ ਕਾਰਨ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ ਹੈ, ਜਿਸ ਨਾਲ ਰਾਸ਼ਟਰੀ ਸੁਰੱਖਿਆ ਲਈ ਵੀ ਖਤਰਾ ਪੈਦਾ ਹੁੰਦਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।

    ਬੇਖੌਫ ਖੁੱਲੀਆਂ ਹਨ ਮੀਟ ਦੀਆਂ ਦੁਕਾਨਾਂ -*
    ਏਅਰ ਫੋਰਸ ਸਟੇਸ਼ਨ ਦੇ 1000 ਮੀਟਰ ਦੇ ਘੇਰੇ ਵਿੱਚ ਮੀਟ ਦੀਆਂ ਦੁਕਾਨਾਂ ਚਲਾਉਣ ''ਤੇ ਪਾਬੰਦੀ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਜ਼ੀਰਕਪੁਰ ਖੇਤਰ ਦੇ ਏਅਰਫੋਰਸ ਸਟੇਸ਼ਨ ਇਲਾਕੇ ਵਿੱਚ ਮੀਟ ਦੀਆਂ ਦੁਕਾਨਾਂ ਖੁੱਲ੍ਹੀਆਂ ਵੇਖੀਆਂ ਗਈਆਂ। ਅਜਿਹਾ ਲੱਗਦਾ ਹੈ ਕਿ ਇਹ ਹੁਕਮ ਸਿਰਫ਼ ਕਾਗਜ਼ਾਂ ''ਤੇ ਹੀ ਹਨ ਅਤੇ ਇਨ੍ਹਾਂ ਲੋਕਾਂ ਲਈ ਸਿਰਫ਼ ਉਨ੍ਹਾਂ ਦਾ ਕੰਮ ਹੀ ਜ਼ਰੂਰੀ ਹੈ ਨਾ ਕਿ ਏਅਰ ਫੋਰਸ ਸਟੇਸ਼ਨ ਦੀ ਸੁਰੱਖਿਆ।

  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰਨਗੇ

    ਖਰੀਦ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਹੋਵੇਗੀ

    ਕ੍ਰਿਸ਼ੀ ਭਵਨ ਵਿਖੇ 12 ਵਜੇ ਮੀਟਿੰਗ ਹੋਵੇਗੀ

    ਮੁੱਖ ਮੰਤਰੀ ਪਹਿਲਾਂ ਹੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਚੁੱਕੇ ਹਨ

  • ਮੁੰਬਈ ਤੋਂ ਨਿਊਯਾਰਕ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਬੰਬ ਦੇ ਖਤਰੇ ਕਾਰਨ ਸੁਰੱਖਿਆ ਚਿੰਤਾ ਕਾਰਨ ਦਿੱਲੀ ਵੱਲ ਮੋੜ ਦਿੱਤਾ ਗਿਆ। ਜਹਾਜ਼ ਵਰਤਮਾਨ ਵਿੱਚ IGI ਹਵਾਈ ਅੱਡੇ 'ਤੇ ਤਾਇਨਾਤ ਹੈ, ਅਤੇ ਸਵਾਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਮਿਆਰੀ ਸੁਰੱਖਿਆ ਪ੍ਰੋਟੋਕੋਲ ਦੀ ਤਨਦੇਹੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਅਸੀਂ ਤੁਹਾਡੇ ਸਹਿਯੋਗ ਦੀ ਬੇਨਤੀ ਕਰਦੇ ਹਾਂ ਅਤੇ ਅਣ-ਪ੍ਰਮਾਣਿਤ ਜਾਣਕਾਰੀ ਨੂੰ ਫੈਲਾਉਣ ਤੋਂ ਬਚੋ। ਹੋਰ ਅੱਪਡੇਟ ਸਮੇਂ ਸਿਰ ਸਾਂਝੇ ਕੀਤੇ ਜਾਣਗੇ।

  • ਕੁਰੂਕਸ਼ੇਤਰ, ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ, ਮੈਂ ਸਹਿਮਤ ਹਾਂ
    ਕੁਰੂਕਸ਼ੇਤਰ, ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਮੇਰਾ ਮੰਨਣਾ ਹੈ ਕਿ ਭੁਪਿੰਦਰ ਸਿੰਘ ਹੁੱਡਾ ਕਾਫੀ ਮੂਰਖ ਹੈ। ਅਸੀਂ ਹਰਿਆਣਾ 'ਚ ਕਾਂਗਰਸ ਦੇ ਹੱਕ 'ਚ ਮਾਹੌਲ ਬਣਾਇਆ ਹੈ...ਇਹੀ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਹੈ।'' ਕਿ ਉਨ੍ਹਾਂ ਨੇ ਕੋਈ ਸਮਝੌਤਾ ਨਹੀਂ ਕੀਤਾ ਅਤੇ ਕਾਂਗਰਸ ਨੇ ਉਨ੍ਹਾਂ 'ਤੇ ਸਭ ਕੁਝ ਛੱਡ ਦਿੱਤਾ, ਮੈਂ ਅੱਜ ਵੀ ਤੁਹਾਡੇ ਰਾਹੀਂ ਕਾਂਗਰਸ ਹਾਈ ਕਮਾਂਡ ਹਾਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਭੂਪੇਂਦਰ ਸਿੰਘ ਹੁੱਡਾ ਨੂੰ ਵਿਰੋਧੀ ਧਿਰ ਦਾ ਨੇਤਾ ਨਾ ਬਣਾਉਣ।

     

  • ਭਰੂਚ ਅਕਲੇਸ਼ਵਰ ਤੋਂ 5000 ਕਰੋੜ ਰੁਪਏ ਦੀ ਕੋਕੀਨ ਜ਼ਬਤ

    ਦਿੱਲੀ ਅਤੇ ਗੁਜਰਾਤ ਪੁਲਿਸ ਦੀ ਸਾਂਝੀ ਕਾਰਵਾਈ, ਆਕਰ ਫਾਰਮਾ ਕੰਪਨੀ ਤੋਂ 518 ਕਿਲੋ ਕੋਕੀਨ ਫੜੀ ਗਈ, ਇਸ ਦੌਰਾਨ ਗੁਜਰਾਤ ਦੀ ਇਸ ਕੰਪਨੀ ਦਾ ਨਾਂ ਸਾਹਮਣੇ ਆਇਆ ਹੈ।

  • ਚੰਡੀਗੜ੍ਹ ਪੀਜੀਆਈ ਵਿੱਚ ਨਵੇਂ ਮਰੀਜ਼ਾਂ ਦੇ ਕਾਰਡ ਬਣਾਉਣ ’ਤੇ ਪਾਬੰਦੀ

    ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਸੋਮਵਾਰ ਤੋਂ ਨਵੇਂ ਮਰੀਜ਼ਾਂ ਦੇ ਓਪੀਡੀ ਕਾਰਡ ਨਹੀਂ ਬਣਾਏ ਜਾਣਗੇ। ਇਹ ਫੈਸਲਾ ਆਊਟਸੋਰਸ ਮੁਲਾਜ਼ਮਾਂ ਦੀ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਲਿਆ ਗਿਆ ਹੈ। ਹੜਤਾਲ ਵਿੱਚ ਹਸਪਤਾਲ ਦੇ ਸੇਵਾਦਾਰ ਅਤੇ ਸਫਾਈ ਕਰਮਚਾਰੀ ਸ਼ਾਮਲ ਹਨ। ਹੜਤਾਲ ਦਾ ਅੱਜ ਚੌਥਾ ਦਿਨ ਹੈ।

  • ਸਯੁੰਕਤ ਕਿਸਾਨ ਮੋਰਚਾ, ਆੜ੍ਹਤੀਆ ਐਸੋਸੀਏਸ਼ਨ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਦੀ ਸਾਂਝੀ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦੁਪਹਿਰ 12 ਵਜੇ ਕਿਸਾਨ ਭਵਨ ਵਿਖੇ ਹੋਵੇਗੀ। ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨ ਝੋਨੇ ਦੀ ਫ਼ਸਲ ਲੈ ਕੇ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਪਹੁੰਚ ਰਹੇ ਹਨ ਪਰ ਫ਼ਸਲ ਦੀ ਸਮੇਂ ਸਿਰ ਖ਼ਰੀਦ ਅਤੇ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ।

     

ZEENEWS TRENDING STORIES

By continuing to use the site, you agree to the use of cookies. You can find out more by Tapping this link