Punjab Breaking Live Updates: ਚੰਡੀਗੜ੍ਹ `ਚ ਮੰਤਰੀ ਹਰਜੋਤ ਬੈਂਸ ਨੂੰ ਹਿਰਾਸਤ `ਚ ਲਿਆ: ਪੁਲਿਸ ਨੇ ਚਲਾਇਆ ਵਾਟਰ ਕੈਨਨ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
Punjab Breaking Live Updates
नवीनतम अद्यतन
ਗੈਂਗਸਟਰ ਲੰਡਾ ਹਰੀਕੇ ਦਾ ਗੁਰਗਾ ਗੁਰਸ਼ਰਨ ਹੋਇਆ ਢੇਰ
ਅੰਮ੍ਰਿਤਸਰ ਦੇ ਬਿਆਸ ਮੰਡ ਨੇੜੇ ਹੋਇਆ ਐਨਕਾਊਂਟਰ
23 ਅਕਤੂਬਰ ਨੂੰ ਸਠਿਆਲਾ ਪਿੰਡ ਦੇ ਆੜਤੀਏ ਦੀ ਪਿਛਲੇ ਦਿਨੀ ਇਹਨਾਂ ਵੱਲੋਂ ਗੋਲੀ ਮਾਰ ਕੇ ਕੀਤੀ ਸੀ ਹੱਤਿਆ
ਆੜਤੀਏ ਦੀ ਹੱਤਿਆ ਕਰਨ ਦੇ ਮਾਮਲੇ ਚ ਦੋਨਾਂ ਨੂੰ ਕੀਤਾ ਸੀ ਗ੍ਰਿਫਤਾਰ
ਹਥਿਆਰਾਂ ਦੀ ਰਿਕਵਰੀ ਲਈ ਪੁਲਿਸ ਇਹਨਾਂ ਨੂੰ ਲੈ ਕੇ ਆਈ ਸੀ ਬਿਆਸ ਦਰਿਆ ਨੇੜੇ
ਜਿਨਾਂ ਦੀ ਰਿਕਵਰੀ ਲਈ ਜਦੋਂ ਪੁਲਿਸ ਨੇ ਲਿਆਂਦਾ ਤਾਂ ਮੌਕੇ ਤੇ ਪੁਲਿਸ ਤੇ ਕੀਤੀ ਫਾਇਰੀਗ
ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਦੌਰਾਨ ਗੁਰਸ਼ਰਨ ਹੋਇਆ ਢੇਰ
ਦੂਸਰਾ ਸਾਥੀ ਪਾਰਸ ਦਰਿਆ ਚ ਛਾਲ ਮਾਰ ਕੇ ਭੱਜਣ ਚ ਹੋਇਆ ਫਰਾਰ
ਡੀਆਈਜੀ ਨੇ ਕਿਹਾ ਪਿਛਲੇ ਹਫਤੇ ਬਿਆਸ ਦੇ ਪਿੰਡ ਸਠਿਆਲਾ ਦੀ ਦਾਣਾ ਮੰਡੀ ਵਿੱਚ ਇੱਕ ਆੜਤੀ ਦਾ ਮਰਡਰ ਹੋਇਆ ਸੀ ਉਸੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਆ ਤਿੰਨ ਮੁਲਜ਼ਮ ਜਿਹੜੇ ਉਹਦੇ ਵਿੱਚ ਇਨਵੋਲਵ ਸੀ ਗੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਆਊਟ ਆਫ ਸਟੇਟ ਤੋਂ ਅਰੈਸਟ ਕਰਕੇ ਅੱਜ ਤੜਕੇ ਸਾਰ ਹੀ ਪੁਲਿਸ ਪਾਰਟੀ ਇੱਥੇ ਪਹੁੰਚੀ ਸੀ ਤੇ ਉਹਨਾਂ ਨੇ ਇੰਟੈਰੋਗੇਸ਼ਨਾਂ ਦੇ ਦੌਰਾਨ ਇਹ ਡਿਸਕਸ ਕੀਤਾ ਕਿ ਅਸੀਂ ਜਿਹੜੇ ਉਹਨਾਂ ਚ ਦੋ ਬੰਦਿਆਂ ਨੇ ਕਿ ਅਸੀਂ ਜਿਹੜੇ ਹਥਿਆਰ ਆ ਇੱਥੇ ਲੁਕੋਏ ਹੋਏ ਆ ਜਿੱਥੇ ਆਪਾਂ ਖੜੇ ਆ ਤੋਂ 100 ਮੀਟਰ ਹੋਰ ਅੱਗੇ ਜਾ ਕੇ ਫਿਰ ਉਹ ਪੁਲਿਸ ਪਾਰਟੀ ਉਹਨਾਂ ਨੂੰ ਲੈ ਕੇ ਸਵੇਰੇ ਪਹੁੰਚਦੀ ਹੈ ਇੱਥੇ ਤੇ ਉਹ ਪੁਲਿਸ ਪਾਰਟੀ ਨੂੰ ਧੱਕਾ ਦੇ ਕੇ ਦੋਨੋਂ ਭੱਜਦੇ ਆ , ਫਿਰ ਹਥਿਆਰ ਚੁੱਕ ਕੇ ਪੁਲਿਸ ਪਾਰਟੀ ਤੇ ਇਕਦਮ ਫਾਇਰਿੰਗ ਕਰਦੇ ਆ ਇਸ ਦੌਰਾਨ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਫਾਇਰ ਕਰਦੀ ਹੈ ਤੇ ਗੁਰਸ਼ਰਨ ਨਾਂ ਦਾ ਇੱਕ ਦੋਸ਼ੀ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਆ ਅਤੇ ਪਾਰਸ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਕਿਉਂਕਿ ਦਰਿਆ ਵੀ ਨਾਲ ਆ ਉਹਨੇ ਦਰਿਆ ਦੇ ਵਿੱਚ ਛਾਲ ਮਾਰ ਕੇ ਉਹ ਭੱਜਣ ਚ ਕਾਮਯਾਬ ਹੋ ਜਾਂਦਾ ਜੀ ਸਾਡੀਆਂ ਸਾਰੀਆਂ ਪੁਲਿਸ ਪਾਰਟੀਜ ਲੱਗੀਆਂ ਹੋਈਆਂ ਆ ਕਪੂਰਥਲਾ ਪੁਲਿਸ ਦੀ ਵੀ ਅਸੀਂ ਹੈਲਪ ਲੈ ਰਹੇ ਆਂ ਤਰਨ ਤਾਰਨ ਪੁਲਿਸ ਨੇ ਵੀ ਹੈਲਪ ਲੈ ਰਹੇ ਕਿਉਂਕਿ ਮੰਡ ਸਾਰਾ ਉੱਥੇ ਤੱਕ ਫੈਲਿਆ ਹੋਇਆ, ਤੁਹਾਡੇ ਵੱਲੋਂ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਸਰਚ, ਅਤੇ ਵੱਖ-ਵੱਖ ਪੁਲਿਸ ਪਾਰਟੀਆਂ ਨੂੰ ਲਾਇਆ ਗਿਆ ਹੈ ਪਾਰਸ ਨੂੰ ਫੜਨ ਦੇ ਲਈ ਸਾਨੂੰ ਜਲਦੀ ਕਾਮਯਾਬੀ ਮਿਲੇਗੀ।
Chandigarh Aap Protest: ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਬੀਜੇਪੀ ਖਿਲਾਫ ਪ੍ਰਦਰਸ਼ਨ
ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਦੇ ਚਲਦੇ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਪੰਜਾਬ ਸਰਕਾਰ ਦੇ ਕਈ ਕੈਬਨਿਟ ਮੰਤਰੀ, ਵਿਧਾਇਕ ਅਤੇ ਕਈ ਚੇਅਰਮੈਨਾਂ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਬੀਜੇਪੀ ਦਫ਼ਤਰ ਦੇ ਬਾਹਰ ਪਹੁੰਚੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਸੀਐੱਮ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਖ਼ਿਲਾਫ਼ ਦਿੱਤੇ ਗਏ ਬਿਆਨਾਂ 'ਤੇ ਕੋਰਟ ਨੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਮਜੀਠੀਆ ਨੂੰ ਸਮੂਹ ਜਨਤਕ ਪਲੇਟਫਾਰਮਾਂ 'ਤੇ ਰਾਜਬੀਰ ਸਿੰਘ ਦੇ ਖ਼ਿਲਾਫ਼ ਬਿਆਨ ਦੇਣ ਤੋਂ ਤੁਰੰਤ ਰੋਕ ਦਿੱਤਾ ਹੈ। ਕੋਰਟ ਨੇ ਕਿਹਾ ਕਿ ਅਜਿਹੇ ਰਾਜਬੀਰ ਸਿੰਘ ਦੀ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ (ਬੁੱਧਵਾਰ) ਆਖਰੀ ਦਿਨ ਹੈ। ਉਮੀਦਵਾਰ ਦੁਪਹਿਰ 3 ਵਜੇ ਤੱਕ ਚੋਣ ਦਫ਼ਤਰ ਪਹੁੰਚ ਕੇ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ। ਹੁਣ ਤੱਕ 48 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਬਾਅਦ ਬਾਕੀ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਦੇ ਤਹਿਤ ਸਕੂਲੀ ਬੱਚਿਆਂ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ
ਲੋਕਾਂ ਨੂੰ ਸਵੱਛਤਾ ਦੇ ਨਾਲ ਨਾਲ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਗਿਆ ਸੰਦੇਸ਼
ਕੋਟਕਪੂਰਾ ਦੀ ਗਾਂਧੀ ਬਸਤੀ ਦੇ ਸਰਕਾਰੀ ਮਿਡਲ ਸਕੂਲ ਵੱਲੋਂ ਬੱਚਿਆਂ ਨੂੰ ਗਰੀਨ ਦਿਵਾਲੀ ਮਨਾਉਣ ਸਬੰਧੀ ਪ੍ਰੇਰਿਤ ਕਰਨ ਲਈ ਇੱਕ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਦੇ ਮਹੱਤਵ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਦੇ ਤਹਿਤ ਬੱਚਿਆਂ ਵੱਲੋਂ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਅਤੇ ਵੱਖ-ਵੱਖ ਬਾਜ਼ਾਰਾਂ ਵਿੱਚ ਜਾ ਕੇ ਲੋਕਾਂ ਨੂੰ ਸਵੱਛਤਾ ਦੇ ਨਾਲ ਨਾਲ ਗਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ।
ਭਦੌੜ ਦੇ ਜੰਮਪਲ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦੇ ਛੋਟੇ ਭਰਾ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਦੇ ਸੂਬੇ ਸਸਕੈਚਵਨ (Saskatchewan) ਵਿੱਚ ਵਿਧਾਇਕ ਚੁਣੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੀਐਚਡੀ ਕਰ ਕੇ ਤੇਜਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਡਾ. ਰਵਿੰਦਰ ਕੌਰ ਗਰੇਵਾਲ ਨੇ ਕੁੱਝ ਸਮਾਂ ਯੂਨੀਵਰਸਿਟੀ ਵਿਚ ਪੜ੍ਹਾਇਆ ਅਤੇ ਕਰੀਬ 1999 ਵਿੱਚ ਕੈਨੇਡਾ ਚਲੇ ਗਏ ਸਨ।ਗਰੇਵਾਲ ਹੁਣ ਕੈਨੇਡਾ ਦੀ ਇਕ ਨਾਮੀ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨੀ ਵਜੋਂ ਕਾਰਜ਼ਸ਼ੀਲ ਹਨ। ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਭਦੌੜ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਵਿਗਿਆਨੀ ਬਣਨ ਵਾਲੇ ਵਿਅਕਤੀਆਂ ਵਿੱਚ ਸ਼ਾਮਲ ਹਨ ਅਤੇ ਉਹ ਅਕਸਰ ਪੰਜਾਬ ਆਉਂਦੇ ਰਹਿੰਦੇ ਹਨ।
ਤੇਜਿੰਦਰ ਗਰੇਵਾਲ ਦੀ ਕੈਨੇਡਾ ਵਿਚ ਪਛਾਣ ਇੱਕ ਪ੍ਰਸਿੱਧ ਵਿਗਿਆਨੀ ਅਤੇ ਸਮਰਪਿਤ ਸਮਾਜਿਕ ਆਗੂ ਵਜੋਂ ਹੈ। ਉਹ ਸੈਸਕਾਟੂਨ ਯੂਨੀਵਰਸਿਟੀ-ਸਦਰਲੈਂਡ ਸੀਟ ਤੋਂ ਐੱਨਡੀਪੀ ਉਮੀਦਵਾਰ ਵਜੋਂ ਚੋਣ ਜਿੱਤੇ ਹਨ। ਉਨ੍ਹਾਂ ਸਸਕੈਚਵਨ ਦੇ ਵਿਗਿਆਨਕ ਅਤੇ ਸੱਭਿਆਚਾਰਕ ਕਲਾਵਾਂ 'ਤੇ ਕਾਫੀ ਕੰਮ ਕੀਤਾ ਹੈ। ਸੈਸਕਾਟੂਨ (Saskatoon), ਸਸਕੈਚਵਨ ਸੂਬੇ ਦਾ ਸਭ ਤੋਂ ਵੱਡੇ ਸ਼ਹਿਰ ਹੈ। ਉਨ੍ਹਾਂ ਸਸਕੈਚਵਨ ਯੂਨੀਵਰਸਿਟੀ, ਸਸਕੈਚਵਨ ਰਿਸਰਚ ਕੌਂਸਲ ਅਤੇ ਸਸਕੈਚਵਨ ਦੀ ਪੰਜਾਬੀ ਕਲਚਰਲ ਐਸੋਸੀਏਸ਼ਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।
ਉਨ੍ਹਾਂ ਦਾ ਭਰਾ ਰਜਿੰਦਰ ਭਦੌੜ ਤਰਕਸ਼ੀਲ ਆਗੂ ਵਜੋਂ ਸਰਗਰਮ ਹੈ ਜਦਕਿ ਭਤੀਜਾ ਕੰਵਲਦੀਪ ਸਿੰਘ ਗਰੇਵਾਲ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਤਾਇਨਾਤ ਹੈ।ਪ੍ਰਿਯੰਕਾ ਗਾਂਧੀ ਵਾਡਰਾ ਆਪਣੇ ਪਤੀ ਰਾਬਰਟ ਵਾਡਰਾ ਦੇ ਨਾਲ ਦੇਰ ਰਾਤ ਸ਼ਿਮਲਾ ਵਿੱਚ ਦੀਵਾਲੀ ਮਨਾਉਣਗੇ, ਪ੍ਰਿਯੰਕਾ ਗਾਂਧੀ 2 ਵਜੇ ਦੇ ਕਰੀਬ ਛਾਬੜਾ ਵਿੱਚ ਆਪਣੇ ਘਰ ਪਹੁੰਚੀ
ਦਿਵਾਲੀ ਮੌਕੇ ਸਖ਼ਤੀ, ਫਾਜ਼ਿਲਕਾ ਅਬੋਹਰ ਰੋਡ ਤੇ ਆਰਟੀਓ ਨੇ ਲਾਇਆ ਨਾਕਾ, ਇੱਕ ਦਿਨ ਵਿੱਚ 2 ਲੱਖ ਦੇ ਚਲਾਨ
ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਫਾਜ਼ਿਲਕਾ ਵਿੱਚ ਇਨੀ ਸਖਤੀ ਕਰ ਦਿੱਤੀ ਗਈ ਹੈ ਕਿ ਇੱਕ ਦਿਨ ਵਿੱਚ ਲੱਖਾਂ ਰੁਪਏ ਦੇ ਚਲਾਨ ਕੀਤੇ ਜਾ ਰਹੇ ਨੇ l ਫਾਜ਼ਿਲਕਾ ਅਬੋਹਰ ਰੋਡ ਤੇ ਸਤਿਸੰਗ ਘਰ ਦੇ ਨੇੜੇ ਆਰਟੀਓ ਵੱਲੋਂ ਨਾਕਾਬੰਦੀ ਕੀਤੀ ਗਈ l ਜਿਸ ਦੌਰਾਨ ਆਉਣ ਜਾਣ ਵਾਲੇ ਵਹੀਕਲਾਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ l ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਨੇ। ਹਾਲਾਂਕਿ ਵਿਭਾਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰੀਬ 2 ਲੱਖ ਦੇ ਚਲਾਨ ਇੱਕ ਦਿਨ ਵਿੱਚ ਕੀਤੇ ਗਏ ਨੇ l
ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖ ਕੇ ਐਸਪੀ ਜੀਂਦ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਤਬਾਦਲਾ ਕਰਨ ਦੀ ਬੇਨਤੀ ਕੀਤੀ ਹੈ, ਜੋ ਉਨ੍ਹਾਂ ਦੇ ਖਿਲਾਫ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲਾ ਰਹੇ ਹਨ।
ਜ਼ੀਰਕਪੁਰ ਦੇ ਵੀਆਈਪੀ ਰੋਡ ਤੇ ਦੇਰ ਰਾਤ ਐਸਐਸਪੀ ਮੋਹਾਲੀ ਨੇ ਲਿਆ ਜਾਇਜ਼ਾ।
ਜ਼ੀਰਕਪੁਰ ਖੇਤਰ ''ਚ ਅਮਨ-ਕਾਨੂੰਨ ਦੀ ਨਿਗਰਾਨੀ ਕਰਨ ਅਤੇ ਵਸਨੀਕਾਂ ਚ ਸੁਰੱਖਿਆ ਦੀ ਭਾਵਨਾ ਨੂੰ ਵਧਾਉਣ ਲਈ, ਮੋਹਾਲੀ ਦੇ ਐਸਐਸਪੀ ਦੀਪਕ ਪਾਰਿਕ ਨੇ ਜ਼ੀਰਕਪੁਰ ਵਿੱਚ ਵੀਆਈਪੀ ਰੋਡ ਤੇ ਪੈਦਲ ਗਸ਼ਤ ਕੀਤੀ। ਗਸ਼ਤ ਦੌਰਾਨ, ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ ਤਾਂ ਜੋ ਉਨ੍ਹਾਂ ਦੇ ਫੀਡਬੈਕ ਲਏ ਜਾ ਸਕਣ ਕਿ ਖੇਤਰ ਵਿੱਚ ਪੁਲਿਸਿੰਗ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਜ਼ੀਰਕਪੁਰ ਪੁਲਿਸ ਵੱਲੋਂ ਵੀਆਈਪੀ ਰੋਡ ਦੀ ਮਾਰਕੀਟ ਵਿੱਚ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਿਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਤਿਆਰ ਬਰ ਤਿਆਰ ਹੈ। ਵੀਆਈਪੀ ਰੋਡ, ਪਟਿਆਲਾ ਚੌਂਕ, ਕਾਲਕਾ ਚੌਂਕ ਚ ਪੁਲਿਸ ਕਰਮੀ ਤੈਨਾਤ ਹਨ।
ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੂਬਾ ਅਤੇ ਕੇਂਦਰ ਸਰਕਾਰ ਆਹਮੋ-ਸਾਹਮਣੇ ਹਨ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰੇਗੀ। ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। 'ਆਪ' ਆਗੂ ਸਵੇਰੇ 11:30 ਵਜੇ ਸੈਕਟਰ-37 ਸਥਿਤ ਬੱਤਰਾ ਥੀਏਟਰ ਨੇੜੇ ਇਕੱਠੇ ਹੋਣਗੇ। ਇਸ ਤੋਂ ਬਾਅਦ ਉਹ ਭਾਜਪਾ ਦਫ਼ਤਰ ਵੱਲ ਜਾਣਗੇ।
ਪ੍ਰਦਰਸ਼ਨ ਵਿੱਚ 'ਆਪ' ਵਲੰਟੀਅਰ, ਕਿਸਾਨ ਵਿੰਗ ਦੇ ਆਗੂ, ਵਿਧਾਇਕ ਅਤੇ ਮੰਤਰੀ ਸ਼ਾਮਲ ਹੋਣਗੇ। ਪ੍ਰਦਰਸ਼ਨ ਦੀ ਅਗਵਾਈ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈਟੀਓ ਅਤੇ ਤਰਨਪ੍ਰੀਤ ਸਿੰਘ ਕਰਨਗੇ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਉਨ੍ਹਾਂ ਨੂੰ ਉੱਥੇ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
Choti Diwali 2024: ਅੱਜ ਹੈ ਛੋਟੀ ਦੀਵਾਲੀ, ਜਾਣੋ ਸ਼ੁਭ ਸਮਾਂ ਅਤੇ ਪੂਜਾ ਦਾ ਤਰੀਕਾ; ਰਿਸ਼ਤੇਦਾਰਾਂ ਨੂੰ ਭੇਜੋ ਸ਼ੁਭਕਾਮਨਾਵਾਂ
ਪੰਚਾਂਗ ਦੇ ਅਨੁਸਾਰ, ਛੋਟੀ ਦੀਵਾਲੀ ਦਾ ਤਿਉਹਾਰ ਅੱਜ ਯਾਨੀ 30 ਅਕਤੂਬਰ (Choti Diwali 2024) ਨੂੰ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ ਕਾਲੀ ਚੌਦਸ, ਹਨੂੰਮਾਨ ਪੂਜਾ, ਮਾਸਿਕ ਸ਼ਿਵਰਾਤਰੀ ਦੇ ਤਿਉਹਾਰ ਵੀ ਮਨਾਏ ਜਾ ਰਹੇ ਹਨ। ਹਰ ਸਾਲ ਛੋਟੀ ਦੀਵਾਲੀ ਦਾ ਤਿਉਹਾਰ ਦੇਸ਼ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਛੋਟੀ ਦੀਵਾਲੀ ਦੇ ਤਿਉਹਾਰ 'ਤੇ ਲੋਕ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਭੇਜਦੇ ਹਨ।ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਅੱਜ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ। ਹਾਲਾਂਕਿ, ਜੇਕਰ ਪਿਛਲੇ ਦਿਨਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਦਿੱਲੀ ਦੇ AQI ਵਿੱਚ ਪਿਛਲੇ ਦਿਨ ਦੇ ਮੁਕਾਬਲੇ ਮਾਮੂਲੀ ਕਮੀ ਆਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਅੱਜ ਸਵੇਰੇ ਦਿੱਲੀ ਦਾ ਔਸਤ AQI 271 ਮਾਪਿਆ ਗਿਆ ਅਤੇ ਕਈ ਖੇਤਰਾਂ ਦਾ AQI ਅੱਜ ਵੀ 300 ਤੋਂ ਉੱਪਰ ਬਣਿਆ ਹੋਇਆ ਹੈ। ਹਾਲਾਂਕਿ ਅੱਜ ਇਹ ਅੰਕੜਾ ਕਿਤੇ ਵੀ 400 ਨੂੰ ਪਾਰ ਨਹੀਂ ਕਰ ਸਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਇਸ ਮੌਸਮ ਵਿੱਚ ਦਿੱਲੀ ਦੀ ਹਵਾ ਦਮ ਘੁੱਟਣ ਵਾਲੀ ਹੋ ਜਾਂਦੀ ਹੈ। ਪਿਛਲੇ ਹਫ਼ਤੇ ਵੀ ਦਿੱਲੀ ਦਾ AQI 400 ਨੂੰ ਪਾਰ ਕਰ ਗਿਆ ਸੀ। ਅਜਿਹੇ 'ਚ ਪ੍ਰਦੂਸ਼ਣ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ।
ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੁਕਨਾ ਬੇਗੂ ਵਿੱਚ ਇੱਕ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ।
ਅਸਮਾਨ ਵਿੱਚ ਪਰਾਲੀ ਦਾ ਧੂੰਆਂਪਰਾਲੀ ਕਾਰਨ ਵਾਤਾਵਰਨ ਲਗਾਤਾਰ ਵਿਗੜ ਰਿਹਾ ਹੈ।
ਪੁਲਿਸ ਨੇ ਹੁਣ ਤੱਕ ਪਰਾਲੀ ਸਾੜਨ ਸਬੰਧੀ ਵੱਖ-ਵੱਖ ਥਾਵਾਂ 'ਤੇ 200 ਦੇ ਕਰੀਬ ਕੇਸ ਦਰਜ ਕੀਤੇ ਹਨ।
ਐਸਪੀਡੀ ਰਣਧੀਰ ਡੀ ਰਣਧੀਰ ਕੁਮਾਰ ਨੇ ਜਾਣਕਾਰੀ ਦਿੱਤੀ
ਬੀਤੀ ਸ਼ਾਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਪੰਜਾਬ ਰਾਜ ਭਵਨ ਵਿਖੇ ਮੁਲਾਕਾਤ ਕਰਦੇ ਹੋਏ।