Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Aug 30, 2024, 14:15 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


NGT ਨੇ ਅੰਮ੍ਰਿਤਸਰ ਦੇ ਭਗਤਾਂਵਾਲਾ ਕੂੜਾ ਡੰਪ ਨੂੰ ਸਾਫ਼ ਕਰਨ ਲਈ ਸਮਾਂਬੱਧ ਯੋਜਨਾ ਦੀ ਮੰਗ ਕੀਤੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹਦਾਇਤ ਕੀਤੀ ਹੈ ਕਿ ਅੰਮ੍ਰਿਤਸਰ ਦੇ ਭਗਤਾਂਵਾਲਾ ਕੂੜਾ ਡੰਪ ਨੂੰ ਵਿਰਾਸਤੀ ਕੂੜੇ ਦੇ ਡੰਪ ਨੂੰ ਸਾਫ਼ ਕਰਨ ਲਈ ਸਮਾਂਬੱਧ ਯੋਜਨਾ ਤਾਜ਼ਾ ਰਿਪੋਰਟ ਪੇਸ਼ ਕੀਤੀ ਜਾਵੇ।


Punjab Breaking News Live Updates

नवीनतम अद्यतन

  • Nsui ਵੱਲੋਂ ਆਪਣੇ ਪੂਰੇ ਪੈਨਲ ਦਾ ਕੀਤਾ ਗਿਆ ਐਲਾਨ 

    ਰਾਹੁਲ ਨੈਨ ਪ੍ਰਧਾਨ ਉਮੀਦਵਾਰ
    ਅਰਚਿਤ ਗਰਗ ਮੀਤ ਪ੍ਰਧਾਨ ਉਮੀਦਵਾਰ
    ਪਾਰਸ ਪਰਾਸ਼ਰ ਸਕੱਤਰ ਉਮੀਦਵਾਰ
     ਯਸ਼ ਕਪਾਸੀਆ ਸੰਯੁਕਤ ਸਕੱਤਰ ਉਮੀਦਵਾਰ

  • SOI ਨੇ ਤੁਰਣ ਸਿੱਧੂ ਨੂੰ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਲਈ ਪ੍ਰਧਾਨ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ

  • ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਲਏ ਜਾ ਰਹੇ ਹਨ ਫੈਸਲੇ 

    ਸੁਖਬੀਰ ਸਿੰਘ ਬਾਦਲ ਨੇ ਕਈ ਗਲਤ ਫੈਸਲੇ ਲਏ-ਜਥੇਦਾਰ ਗਿਆਨੀ ਰਘਬੀਰ ਸਿੰਘ 
    ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦੇ ਦਿੱਤੇ ਹੁਕਮ
    ਸੁਖਬੀਰ ਸਿੰਘ ਬਾਦਲ  ਦੇ ਫੈਸਲੇ ਨਾਲ ਸਿੱਖ ਸੰਗਤ ਨੂੰ ਠੇਸ ਪਹੁੰਚੀ
    15 ਦਿਨਾਂ ਦੇ ਅੰਦਰ ਜਵਾਬ ਦੇਣ ਦੇ  ਦਿੱਤੇ ਹੁਕਮ 

  • SOI ਵੱਲੋਂ ਅੱਜ 12 ਵਜੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੀਆਂ ਚੋਣਾਂ ਲਈ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ

  • ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਮਗਰੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਸ਼ੁਰੂ

  • ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਹਾਈਕੋਰਟ ਵਿੱਚ ਪੇਸ਼ ਹੋਏ
    ਪੰਜਾਬ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ 'ਤੇ ਪੇਸ਼ ਕੀਤਾ ਗਿਆ
    ਹਾਈਕੋਰਟ ਨੇ ਪਿਛਲੀ ਸੁਣਵਾਈ 'ਤੇ ਉਸ ਨੂੰ 10 ਵਜੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।
    ਏਡੀਜੀਪੀ ਪ੍ਰਵੀਨ ਸਿਨਹਾ ਅਤੇ ਐਸਐਸਪੀ ਮੁਹਾਲੀ ਦੀਪਕ ਪਾਰੀਕ ਵੀ ਅਦਾਲਤ ਵਿੱਚ ਮੌਜੂਦ ਹਨ।

  • ਫਾਜ਼ਿਲਕਾ ਦੇ ਪਿੰਡ ਘੁਬਾਇਆ 'ਚ ਦੋ ਧਿਰਾਂ 'ਚ ਹੋਈ ਲੜਾਈ: ਸੋਸ਼ਲ ਮੀਡੀਆ 'ਤੇ ਲਾਈਵ ਵੀਡੀਓ ਵਾਇਰਲ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛੁਡਵਾਇਆ

    ਫਾਜ਼ਿਲਕਾ ਦੇ ਪਿੰਡ ਘੁਬਾਇਆ 'ਚ ਘਰੇਲੂ ਝਗੜੇ ਨੂੰ ਲੈ ਕੇ ਦੋ ਧਿਰਾਂ ਦੀ ਆਪਸ 'ਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਝਗੜਾ ਕਰ ਰਹੇ ਲੋਕਾਂ ਨੂੰ ਵੱਖ ਕਰ ਕੇ ਮਾਮਲਾ ਸ਼ਾਂਤ ਕਰਵਾਇਆ।

  • 11 ਵਜੇ ਸ਼ੁਰੂ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ

  • ਖੰਨਾ 'ਚ ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ, ਪ੍ਰੇਮੀ ਨੇ ਵੀ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਦੋਵਾਂ ਦੀ ਹਾਲਤ ਨਾਜ਼ੁਕ, ਚੰਡੀਗੜ੍ਹ ਦਾਖਲ, ਪ੍ਰੇਮੀ ਖਿਲਾਫ ਮਾਮਲਾ ਦਰਜ

  • ਪੁਲਿਸ ਫਿਰੋਜਪੁਰ ਵੱਲੋਂ ਐਨ.ਡੀ.ਪੀ.ਐਸ ਐਕਟ 1985 ਤਹਿਤ ਨਸ਼ੇ ਦਾ ਕਾਰੋਬਾਰ ਕਰਕੇ ਦਵਿੰਦਰ ਸਿੰਘ ਉਰਫ ਭੰਬਾ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਫੇਰੋਕੇ, ਥਾਣਾ ਸਦਰ ਜੀਰਾ ਜਿਲ੍ਹਾ ਫਿਰੋਜ਼ਪੁਰ ਦੀ 35,35,000/- ਰੁਪਏ ਦੀ ਬਣਾਈ ਗਈ ਗੈਰ ਕਾਨੂੰਨੀ ਜਾਇਦਾਦ ਅ/ਧ 68-ਐਫ(2) ਐਨ.ਡੀ.ਪੀ.ਐਸ. ਐਕਟ 1985 ਤਹਿਤ ਕੀਤੀ ਗਈ ਫਰੀਜ਼ , ਆਰੋਪੀ ਉੱਪਰ ਪਹਿਲਾਂ ਵੀ ਦਰਜ ਹਨ ਐਨਡੀਪੀਸੀ ਐਕਟ ਦੇ ਤਹਿਤ ਪੰਜ ਮੁਕਦਮੇ ਦਰਜ , ਘਰ ਦੇ ਬਾਹਰ ਚਿਪਕਾਇਆ ਗਿਆ ਨੋਟਿਸ

  • ਫਾਜ਼ਿਲਕਾ 'ਚ ਵਿਆਹ ਦਾ ਕਾਰਡ ਦੇਣ ਜਾ ਰਹੇ ਲੜਕੇ 'ਤੇ ਹਮਲਾ: ਲੱਤ-ਬਾਂਹ ਤੋੜ ਕੇ ਝੋਨੇ ਦੇ ਖੇਤ 'ਚ ਸੁੱਟਿਆ, ਈ-ਰਿਕਸ਼ਾ ਚਾਲਕ ਨੇ ਹਸਪਤਾਲ ਪਹੁੰਚਾਇਆ

    ਫਾਜ਼ਿਲਕਾ 'ਚ ਇਕ ਲੜਕਾ ਜੋ ਆਪਣੇ ਦੋਸਤ ਦੇ ਨਾਲ ਆਪਣੇ ਵਿਆਹ ਦਾ ਕਾਰਡ ਦੇਣ ਲਈ ਬਾਈਕ 'ਤੇ ਜਾ ਰਿਹਾ ਸੀ, ਨੂੰ ਰਸਤੇ 'ਚ ਕੁਝ ਲੋਕਾਂ ਨੇ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਦੋਸ਼ ਹੈ । ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਣ 'ਤੇ ਪਰਿਵਾਰ ਵਾਲਿਆਂ ਨੇ ਮੌਕੇ 'ਤੇ ਪਹੁੰਚੇ। ਇਸ ਦੌਰਾਨ ਈ-ਰਿਕਸ਼ਾ ਚਾਲਕ ਨੂੰ ਰੋਕ ਕੇ ਉਸ ਨੂੰ ਈ-ਰਿਕਸ਼ਾ ਰਾਹੀਂ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

  • ਪੰਜਾਬ ਹਰਿਆਣਾ ਹਾਈਕੋਰਟ ਨੇ ਡੀਐਨਏ ਟੈਸਟ ਕਰਵਾਉਣ ਦੇ ਇੱਕ ਮਾਮਲੇ ਵਿੱਚ ਦਿੱਤੇ ਆਦੇਸ਼ 
    ਇੱਕ ਬੱਚੇ ਦੇ ਪਿਤਾ ਨੂੰ ਲੈ ਕੇ ਹੋਏ ਡਿਸਪਿਊਟ ਦੇ ਮਾਮਲੇ ਵਿੱਚ ਦਿੱਤੇ ਆਦੇਸ਼ 
    ਮੁਹਾਲੀ ਦੀ ਫੈਮਲੀ ਕੋਰਟ ਦੇ ਫੈਸਲੇ ਨੂੰ ਰੱਖਿਆ ਬਰਕਰਾਰ 
    ਬੱਚੇ ਦੇ ਪਿਤਾ ਦਾ ਸਹੀ ਦਾਅਵਾ ਪਤਾ ਲਗਾਉਣ ਲਈ ਡੀਐਨਏ ਦੇ ਦਿੱਤੇ ਆਦੇਸ਼ 
    ਸਾਇੰਸ ਦੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਦੀ ਜਰੂਰਤ ਹੈ ਕਾਨੂੰਨ ਬਣਾਉਣ ਸਮੇਂ ਸ਼ਾਇਦ ਇਨੀ ਸਟੀਕ ਸਾਇੰਸ ਨਹੀਂ ਸੀ।

  • Patiala Accident : ਪਟਿਆਲਾ DCW ਰੋਡ 'ਤੇ ਕਾਰ ਚਾਲਕ ਨੇ ਆਟੋ ਚਾਲਕ ਨੂੰ ਮਾਰੀ ਟੱਕਰ, CCTV ਸਾਹਮਣੇ ਆਇਆ ਸਾਹਮਣੇ

     

    ਪਟਿਆਲਾ DCW ਰੋਡ 'ਤੇ ਇੱਕ ਬਹੁਤ ਹੀ ਭਿਆਨਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਰ ਚਾਲਕ ਨੇ ਇੱਕ ਆਟੋ ਚਾਲਕ ਨੂੰ ਤੇਜ਼ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।

  • Punjab Transfer: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਤਬਾਦਲੇ, ਜੇਲ੍ਹ ਵਿਭਾਗ ਦੇ 33 ਅਧਿਕਾਰੀ ਕੀਤੇ ਟਰਾਂਸਫਰ

    ਪੰਜਾਬ ਦੇ ਜੇਲ ਵਿਭਾਗ ਵਿੱਚ ਕੀਤੇ ਗਏ ਤਬਾਦਲੇ 33 ਵੱਖ-ਵੱਖ ਜੇਲ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਮਨਜੀਤ ਸਿੰਘ ਸਿੱਧੂ ਹੋਣਗੇ ਸੁਪਰਡੈਂਟ ਕੇਂਦਰੀ ਜੇਲ ਬਠਿੰਡਾ ਇੰਦਰਜੀਤ ਸਿੰਘ ਕਾਹਲੋ ਨੂੰ ਬਣਾਇਆ ਗਿਆ ਸੁਪਰੀਡੈਂਟ ਨਵੀਂ ਜ਼ਿਲਾ ਜੇਲ ਨਾਭਾ
  • ਬਠਿੰਡਾ ਦੇ ਰਾਮਪੁਰਾ ਫੂਲ 'ਚ ਮਾਹਲਾ ਕਿਸਾਨ ਆਗੂ ਦੇ ਘਰ 'ਤੇ NIA ਦਾ ਛਾਪਾ ਮਾਹਲਾ ਦਾ ਨਾਂ ਸੁਖਵਿੰਦਰ ਕੌਰ ਖੰਡੀ ਦੱਸਿਆ ਜਾ ਰਿਹਾ ਹੈ।

  • DC ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਦਿੱਤੇ ਐਕਸ਼ਨ ਤਹਿਤ DC ਦਫ਼ਤਰ ਦੇ ਕਰਮਚਾਰੀਆਂ ਵੱਲੋਂ ਅੱਜ 12 ਵਜੇ ਤੋਂ 1:30 ਤੱਕ ਦਫ਼ਤਰ ਦੇ ਅੰਦਰ ਸੰਕੇਤਕ ਧਰਨਾ ਦਿੱਤਾ ਜਾਵੇਗਾ।
  • ਬੀਐਸਐਫ ਨੇ ਪਾਕਿ ਰੇਂਜਰਾਂ ਕੋਲ ਵਿਰੋਧ ਦਰਜ ਕਰਵਾਇਆ

    ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਵਾਹਗਾ ਸਰਹੱਦ 'ਤੇ ਕਸ਼ਮੀਰੀ ਵੱਖਵਾਦੀ ਅਤੇ ਹੁਰੀਅਤ ਨੇਤਾ ਮਰਹੂਮ ਸਈਦ ਅਲੀ ਸ਼ਾਹ ਗਿਲਾਨੀ ਦੇ ਪੋਸਟਰ ਪ੍ਰਦਰਸ਼ਿਤ ਕਰਨ ਦੇ ਪਾਕਿਸਤਾਨ ਦੇ ਕਦਮ 'ਤੇ ਵਿਰੋਧ ਦਰਜ ਕਰਵਾਇਆ ਹੈ। ਇਹ ਪੋਸਟਰ ਪਾਕਿਸਤਾਨ ਵੱਲੋਂ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ 'ਤੇ ਲਗਾਇਆ ਗਿਆ ਹੈ, ਜਿੱਥੇ ਹਰ ਸ਼ਾਮ ਹਜ਼ਾਰਾਂ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਰਿਟਰੀਟ ਸਮਾਰੋਹ ਦੇਖਦੇ ਹਨ। ਇਹ ਪੋਸਟਰ ਅਟਾਰੀ (ਭਾਰਤੀ ਖੇਤਰ) ਤੋਂ ਸਾਫ ਦਿਖਾਈ ਦੇ ਰਿਹਾ ਹੈ। ਬੀਐਸਐਫ ਦੇ ਇੰਸਪੈਕਟਰ ਜਨਰਲ ਡਾ. ਅਤੁਲ ਫੁਲਜ਼ਲੇ ਨੇ ਕਿਹਾ ਕਿ ਉਨ੍ਹਾਂ ਨੇ ਇਤਰਾਜ਼ਯੋਗ ਪੋਸਟਰ ਲਗਾਏ ਜਾਣ ਤੋਂ ਤੁਰੰਤ ਬਾਅਦ ਪਾਕਿਸਤਾਨ ਰੇਂਜਰਾਂ ਕੋਲ ਵਿਰੋਧ ਦਰਜ ਕਰਵਾਇਆ।

  • ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵਿਦੇਸ਼ ''ਚ ਬੈਠੇ ਗੈਂਗਸਟਰ ਹੈਪੀ ਜੱਟ ਦੀ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਦੀ ਜਾਇਦਾਦ ਜ਼ਬਤ ਕੀਤੀ

    ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ ਹੈਪੀ ਜੱਟ ਦੇ ਖਿਲਾਫ ਅਤੇ ਹੋਰ ਵੀ ਕਈ ਮਾਮਲੇ ਦਰਜ ਕੀਤੇ ਗਏ ਹਨ

    ਅੰਮ੍ਰਿਤਸਰ ਪੁਲਿਸ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਬ ਤੱਕ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਅਤੇ ਐਨਡੀਪੀਐਸ ਐਕਟ ਦੇ ਮੁਲਜ਼ਮ ਹੈਪੀ ਜੱਟ ਦੀ ਜਾਇਦਾਦ ਨੂੰ ਜਬਤ ਕਰ ਦਿੱਤਾ ਹੈ ਇਸ ਮੌਕੇ ਐਸਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜਬਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 2023 ਵਿਚ 13 ਕਰੋੜ ਰੁਪਏ ਅਤੇ 2024 ਵਿਚ 46 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ, ਜਿਸ ਵਿਚ ਹੈਪੀ ਜੱਟ ਦੀ 4 ਅਤੇ 3 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਜੋ ਕਿ ਯੂ.ਪੀ. ਵਿੱਚ ਫਰੀਜ਼ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਨਾਲ ਇੱਕ ਬੈਂਕ ਖਾਤਾ ਹੈ, ਜਿਸ ਵਿੱਚ 3.5 ਲੱਖ ਰੁਪਏ ਹਨ, ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ ਹੈਪੀ ਜੱਟ ਖਿਲਾਫ 19 ਕੇਸ ਦਰਜ ਹਨ ਉਹ 2020 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਵਿਦੇਸ਼ ਚਲਾ ਗਿਆ ਸੀ

  • ਬੀਤੀ ਰਾਤ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕੁਲ ਮਹਾਜਨ ਦੇ ਘਰ ਉੱਪਰ ਕੋਈ ਫਾਇਰਿੰਗ ਮਾਮਲੇ ਵਿੱਚ ਪੁਲਿਸ ਨੇ ਗੁਰਦਾਸਪੁਰ ਦੇ ਇਕ ਪ੍ਰੋਪਰਟੀ ਪ੍ਰਮੋਟਰ ਸਾਬ ਤੇ ਗੈਂਗਸਟਰ ਲਵੀ ਅਤੇ ਉਸਦੀ ਪਤਨੀ ਦੇ ਖਿਲਾਫ ਮਾਮਲਾ ਕੀਤਾ ਦਰਜ

     

     

     

     

ZEENEWS TRENDING STORIES

By continuing to use the site, you agree to the use of cookies. You can find out more by Tapping this link