Punjab Breaking Live Updates: ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਅੱਜ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਦੁਪਹਿਰ 12 ਵਜੇ ਹੋਵੇਗੀ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀਆਂ ਚੋਣਾਂ ਨੂੰ ਲੈ ਕੇ ਚਰਚਾ ਹੋਵੇਗੀ। ਮੀਟਿੰਗ ਵਿੱਚ ਸਿਆਸੀ ਮੁੱਦਿਆਂ ਤੋਂ ਇਲਾਵਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।
Punjab Breaking Live Updates
नवीनतम अद्यतन
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਰਨਾਲਾ ਵਿਧਾਨ ਸੀਟ ਤੋਂ ਗੋਬਿੰਦ ਸਿੰਘ ਨੂੰ ਉਮੀਦਵਾਰ ਉਤਾਰਿਆ
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਤੋ ਬਾਅਦ ਕੇਂਦਰ ਸਰਕਾਰ ਨੇ ਕਮਾਨ ਲਈ ਆਪਣੇ ਹੱਥ
ਕੱਲ੍ਹ ਕੇਂਦਰੀ ਮੰਤਰੀ ਪਰਲਾਦ ਜੋਸ਼ੀ ਨਾਲ ਦੁਪਹਿਰ 3 ਵਜੇ ਹੋਵੇਗੀ ਰਾਈਸ ਮਿਲਰ ਦੀ ਮੀਟਿੰਗ
ਝੋਨੇ ਦੀ ਫਸਲ ਦੀ ਲਿਫਟਿੰਗ ਨਾ ਹੋਣ ਨੂੰ ਲੈ ਕੇ ਪੰਜਾਬ ਵਿੱਚ ਕਿਸਾਨਾਂ ਨੂੰ ਆ ਰਹੀਆਂ ਦਿੱਕਤ ਪਰੇਸ਼ਾਨੀਆਂ
ਰਾਈਸ ਮਿਲਰ ਦੀਆਂ ਮੰਗਾ ਤੇ ਹੋਵੇਗੀ ਚਰਚਾਗੁਰਦੀਪ ਸਿੰਘ ਬਾਠ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੋਂ ਦਿੱਤਾ ਅਸਤੀਫਾ
ਗੁਰਦੀਪ ਸਿੰਘ ਬਾਠ ਨੇ ਬਰਨਾਲਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੋਂ ਅਸਤੀਫਾ ਦਿੱਤਾ। ਬਰਨਾਲਾ ਵਿੱਚ ਗੁਰਦੀਪ ਸਿੰਘ ਬਾਠ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ।ਡੇਰਾ ਮੁਖੀ ਖਿਲਾਫ ਬੇਅਦਬੀ ਮਾਮਲਿਆ ਦੀ ਹੋਵੇਗੀ ਸੁਣਵਾਈ,ਸੁਖਰਾਜ ਸਿੰਘ ਨੇ ਚੁਕੇ ਸਵਾਲ
ਡੇਰਾ ਮੁਖੀ ਖਿਲਾਫ ਅਦਾਲਤੀ ਕਰਵਾਈ ਸ਼ੁਰੂ ਕਰਨ ਦੇ ਹੁਕਮਾਂ ਤੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਖੜਕਾਈ ਪੰਜਾਬ ਸਰਕਾਰ,
ਚੋਣਾਂ ਮੌਕੇ ਹੀ ਸਰਕਾਰਾਂ ਨੂੰ ਕਿਉਂ ਯਾਦ ਆਉਂਦੇ ਨੇ ਬੇਅਦਬੀ ਮਾਮਲੇ- ਸੁਖਰਾਜ ਸਿੰਘ
ਕੀ ਪਿਛਲੇ 2 ਸਾਲ ਤੋਂ ਸਰਕਾਰ ਇਹਨਾਂ ਮਾਮਲਿਆਂ ਨੂੰ ਲੈ ਕੇ ਸੁੱਤੀ ਪਈ ਸੀ- ਸੁਖਰਾਜ ਸਿੰਘ
ਹਾਲੇ ਤੱਕ ਬਹਿਬਲਕਲਾਂ ਗੋਲੀਕਾਂਡ ਵੀ ਅਧਵਿਚਾਲੇ ਲਟਕਿਆ ਹੋਇਆ- ਸੁਖਰਾਜ ਸਿੰਘਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਮਹਿਲਾ ਚੌਂਕ ਦੇ ਸਰਕਾਰੀ ਸਕੈਂਡਰੀ ਸਕੂਲ ਦੇ ਵਿੱਚ ਪੇਰੈਂਟਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ
ਪੰਜਾਬ ਸਰਕਾਰ ਵੱਲੋਂ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੇਰੈਂਟਸ ਅਤੇ ਅਧਿਆਪਕ ਇੱਕ ਦੂਜੇ ਦੇ ਰੂਬਰੂ ਹੋ ਰਹੇ ਹਨ ਜਿਸ ਵਿੱਚ ਬੱਚਿਆਂ ਦੇ ਮਾਤਾ ਪਿਤਾ ਨੂੰ ਕੀ ਸਕੂਲ ਵੱਲੋਂ ਸਮੱਸਿਆਵਾਂ ਆ ਰਹੀਆਂ ਨੇ ਜਾਂ ਫਿਰ ਸਕੂਲ ਦੇ ਅਧਿਆਪਕਾਂ ਨੂੰ ਬੱਚਿਆਂ ਤੋਂ ਕੀ ਸਮੱਸਿਆ ਮਾਰ ਰਹੇ ਹਨ ਉਸ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਇਸ ਮੈਗਾ ਪੀਟੀਐਮ ਦੇ ਵਿੱਚ ਪੰਜਾਬ ਦੇ ਪੂਰੀ ਕੈਬਨਟ ਦੇ ਮੰਤਰੀਆਂ ਵੱਲੋਂ ਦੌਰੇ ਵੀ ਕੀਤੇ ਜਾ ਰਹੇ ਨੇ ਉਸੇ ਲੜੀ ਦੇ ਤਹਿਤ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੇ ਹਲਕੇ ਦਿੜਬਾ ਦੇ ਮਹਿਲਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਆਏ ਹੋਏ ਮਾਤਾ ਪਿਤਾ ਨਾਲ ਗੱਲ ਕੀਤੀ ਨਾਲ ਹੀ ਮੀਡੀਆ ਨਾਲ ਗੱਲ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਇਹ ਜੋ ਪੰਜਾਬ ਸਰਕਾਰ ਵੱਲੋਂ ਮਹਿੰਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਹੈ ਇਸ ਦੇ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਮਿਲੇਗਾਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ, ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਗਾਤਾਰ ਅਪੀਲ ਦਾ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਵੱਖ-ਵੱਖ ਥਾਣਿਆਂ 'ਚ ਅਣਪਛਾਤੇ ਵਿਅਕਤੀਆਂ ਖਿਲਾਫ 22 ਕੇਸ ਦਰਜ ਹਨ।
1 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ
FIR 632 ਸੜਕਾਂ 'ਤੇ ਪੋਸਟਰ ਲਗਾਉਣੇ ਜੋ ਸਿੱਖ ਧਰਮ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਧਾਰਮਿਕ ਲੋਕਾਂ ਦੇ ਖਿਲਾਫ ਲਿਖੇ ਹੋਏ ਸਨ।
FIR 117ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੀਜੇ ਅੰਗ (ਪੰਨੇ) ਗਲੀਆਂ ਵਿੱਚ ਸੁੱਟ ਦਿੱਤੇ ਗਏ
FIR 128
ਇਨ੍ਹਾਂ ਸਾਰੇ ਮਾਮਲਿਆਂ ਵਿੱਚ ਮਨਜ਼ੂਰੀ ਦਿੱਤੀ ਗਈ ਹੈਡੇਰਾਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ
ਸਰਕਾਰ ਨੇ ਡੇਰਾਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ
ਬੇਅਦਬੀ ਮਾਮਲਿਆਂ 'ਚ ਕੇਸ ਚਲਾਉਣ ਦੀ ਮਨਜ਼ੂਰੀ, ਸਿੱਖ ਸੰਗਤ ਲੰਬੇ ਸਮੇਂ ਤੋਂ ਕੇਸ ਚਲਾਉਣ ਦੀ ਮੰਗ ਕਰ ਰਹੀ ਸੀ।
ਭਗਵੰਤ ਮਾਨ ਸਰਕਾਰ ਨੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ
ਬੇਅਦਬੀ ਅਤੇ ਇਸ ਨਾਲ ਸਬੰਧਤ ਮਾਮਲਿਆਂ 'ਚ ਹੁਣ ਹੋਰ ਤੇਜ਼ੀ, 4 ਦਿਨ ਪਹਿਲਾਂ SC ਨੇ ਹਟਾਇਆ ਸੀ ਸਟੇਅਜਲਾਲਾਬਾਦ 'ਚ ਇਕ ਨਿੱਜੀ ਸਕੂਲ ਵੈਨ ਤੋਂ ਡਿੱਗਣ ਨਾਲ 3 ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਸਕੂਲ ਵੈਨ 'ਚ ਸਵਾਰ ਬੱਚਿਆਂ ਨੂੰ ਘਰ ਛੱਡਣ ਜਾ ਰਿਹਾ ਸੀ ਵੈਨ ਦੇ ਕੋਲ ਬੈਠਾ ਬੱਚਾ ਅਚਾਨਕ ਹੇਠਾਂ ਡਿੱਗ ਗਿਆ ਅਤੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਝੋਨੇ ਦੀ ਖਰੀਦ ਸਬੰਧੀ ਆ ਰਹੀਆਂ ਦਿੱਕਤਾਂ ਦੇ ਚੱਲਦ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਕਰੇਗਾ ਬੈਠਕ,
ਸ਼ੰਭੂ ਬਾਰਡਰ ਤੇ ਸਵੇਰੇ 10 ਵਜੇ ਕੀਤੀ ਜਾਵੇਗੀ ਬੈਠਕ
ਕਿਸਾਨਾਂ ਵੱਲੋਂ ਬੈਠਕ ਕਰਕੇ ਸੰਘਰਸ਼ ਦਾ ਕੀਤਾ ਜਾਵੇਗਾ ਐਲਾਨ,ਚੰਦਰਮਾ 'ਤੇ ਭਾਰਤ ਦਾ ਪਹਿਲਾ ਮਿਸ਼ਨ, ਚੰਦਰਯਾਨ-1, 22 ਅਕਤੂਬਰ, 2008 ਨੂੰ ਲਾਂਚ ਕੀਤਾ ਗਿਆ ਸੀ।
ਜਹਾਜ਼ 'ਤੇ 11 ਯੰਤਰਾਂ ਦੇ ਨਾਲ, ਇਸਨੇ ਚੰਦਰਮਾ ਦੇ ਦੁਆਲੇ 3,400 ਤੋਂ ਵੱਧ ਚੱਕਰ ਪੂਰੇ ਕੀਤੇ ਅਤੇ ਭਵਿੱਖ ਦੇ ਭਾਰਤੀ ਪੁਲਾੜ ਮਿਸ਼ਨਾਂ ਦੀ ਨੀਂਹ ਰੱਖੀ!
#Chandigarh: ਚੰਡੀਗੜ੍ਹ ਸੈਕਟਰ-10 'ਚ ਕਾਰੋਬਾਰੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਹੋਵੇਗੀ ਸੁਣਵਾਈ। ਪਿਛਲੀ ਸੁਣਵਾਈ ਦੌਰਾਨ ਗੋਲਡੀ ਬਰਾੜ ਗੈਂਗ ਦੇ 8 ਮੈਂਬਰਾਂ ਖਿਲਾਫ ਦੋਸ਼ ਆਇਦ ਕੀਤੇ ਗਏ ਸਨ। ਗਰੋਹ ਦੇ 8 ਮੈਂਬਰਾਂ ਖਿਲਾਫ ਯੂਏਪੀਏ ਅਤੇ ਆਰਮਜ਼ ਐਕਟ ਤਹਿਤ ਦੋਸ਼ ਆਇਦ ਕੀਤੇ ਗਏ ਹਨ।
#ਪੰਜਾਬ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਸਵੇਰੇ 11:30 ਵਜੇ ਨੰਗਲ ਦੇ ਸਰਕਾਰੀ ਲੜਕਿਆਂ ਦੇ ਸਕੂਲ ਪੀ.ਟੀ.ਐਮ ਵਿੱਚ ਪਹੁੰਚਣਗੇ, ਅੱਜ ਪੰਜਾਬ ਦੇ 20 ਹਜ਼ਾਰ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਇਸ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਣਗੇ। ਮੈਗਾ ਪੇਟੀਐਮ ਸਵੇਰੇ 9 ਵਜੇ ਤੋਂ ਦੁਪਹਿਰ 2.30 ਵਜੇ ਤੱਕ ਚੱਲੇਗਾ। ਇਸ ਤੋਂ ਇਲਾਵਾ ਉਨ੍ਹਾਂ ਤੋਂ ਫੀਡਬੈਕ ਵੀ ਲਿਆ ਜਾਵੇਗਾ। ਇਹ ਸੁਝਾਅ ਉਸ ਕੋਲ ਆਉਣਗੇ। ਇਨ੍ਹਾਂ ਸੁਝਾਵਾਂ ਨੂੰ ਉਨ੍ਹਾਂ ਦੀ ਤਰਫੋਂ ਲਾਗੂ ਕੀਤਾ ਜਾਵੇਗਾ।