Punjab Breaking Live Updates: ਕਿਸਾਨਾਂ ਵੱਲੋਂ ਪਰਾਲੀ ਸਾੜਣ ਦੇ ਮਾਮਲਿਆਂ ਚ ਆਈ ਕਟੌਤੀ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Thu, 07 Nov 2024-6:54 pm,

Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਸ਼ਾਨਦਾਰ ਜਿੱਤ 'ਤੇ ਡੋਨਾਲਡ ਟਰੰਪ ਨੂੰ ਫੋਨ ਕਰਕੇ ਵਧਾਈ ਦਿੱਤੀ। ਪੀਐਮ ਮੋਦੀ ਨੇ ਕਿਹਾ ਕਿ ਮੇਰੇ ਦੋਸਤ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਸ਼ਾਨਦਾਰ ਗੱਲਬਾਤ ਹੋਈ ਅਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ


Punjab Breaking Live Updates

नवीनतम अद्यतन

  • ਗੁਰੂ ਨਗਰੀ ਦੇ ਦੌਰੇ ਤੇ ਪਹੁੰਚੇ ਸੂਬੇ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 3 ਦਿਨਾਂ ਤੋਂ ਸਰਹੱਦੀ ਪਿੰਡਾਂ ਦਾ ਦੌਰਾ ਕਰ ਰਹੇ ਹਨ। ਤਾਰੋਂ ਪਾਰ ਜ਼ਮੀਨ ਵਾਲੇ ਕਿਸਾਨਾਂ ਨੇ ਮੁਸ਼ਕਿਲਾਂ ਦੱਸੀਆਂ ਹਨ ਕਿ ਬਿਜਾਈ ਤੇ ਵਾਢੀ ਮੌਕੇ ਖ਼ਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਰੋਨ ਰਾਹੀਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੱਡੀ ਸਮੱਸਿਆ ਹੈ।

  • ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੂੰ ਡੇਢ ਕਰੋੜ ਰੁਪਏ ਦੀ ਫਿਰੌਤੀ ਸਬੰਧੀ ਆਈ ਧਮਕੀ
    ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੂੰ ਡੇਢ ਕਰੋੜ ਰੁਪਏ ਦੀ ਫਿਰੌਤੀ ਸਬੰਧੀ ਧਮਕੀ ਦਿੱਤੀ ਗਈ ਹੈ। ਕੁਕੂ ਨੇ ਗੈਂਗਸਟਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਗੈਂਗਸਟਰਾਂ ਨੂੰ ਗੋਲੀ
    ਮਾਰ ਦਿੱਤੀ ਜਾਵੇ। ਕੁਕੂ ਨੂੰ ਪਹਿਲਾਂ ਵੀ ਕਈ ਧਮਕੀਆਂ ਆ ਚੁੱਕੀਆਂ ਹਨ।  ਪੁਲਿਸ ਦੇ ਉੱਚ ਅਧਿਕਾਰੀ ਬੇਖਬਰ। ਥਣਾ ਸਿਟੀ ਵਿਖੇ ਦਰਖਾਸਤ ਦੇਣ ਦੇ ਬਾਵਜੂਦ ਪੁਲਿਸ ਨੇ ਕੋਈ ਨੋਟਿਸ ਨਹੀਂ ਲਿਆ ਹੈ।

     

  • ਪੰਜਾਬ 'ਚ ਬਸਪਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੂੰ ਅਸਤੀਫੇ ਦੇ ਤੋਹਫੇ ਮਿਲਣੇ ਸ਼ੁਰੂ
    ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਅਸਥਾਨ ਜ਼ਿਲ੍ਹਾ ਰੋਪੜ ਵਿੱਚ ਸੂਬਾ ਸਕੱਤਰ, ਜ਼ਿਲ੍ਹਾ ਪ੍ਰਧਾਨ, ਤਿੰਨ ਵਿਧਾਨ ਸਭਾ ਸਪੀਕਰਾਂ ਨੇ ਅਸਤੀਫਾ ਦੇ ਦਿੱਤਾ। ਸੂਬਾ ਸਕੱਤਰ ਮਾਸਟਰ ਰਾਮ ਪਾਲ ਅਬਿਆਣਾ, ਜ਼ਿਲ੍ਹਾ ਪ੍ਰਧਾਨ ਰੂਪਨਗਰ ਗੁਰਵਿੰਦਰ ਸਿੰਘ ਗੋਲਡੀ, ਵਿਧਾਨ ਸਭਾ ਸਪੀਕਰ ਰੂਪਨਗਰ, ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਕਰਮਜੀਤ ਸਿੰਘ, ਵਿਧਾਨ ਸਭਾ ਹਲਕਾ ਰੋਪੜ ਦੇ ਪ੍ਰਧਾਨ ਮਾਓ ਮੋਹਨ ਸਿੰਘ ਨੋਢੇਮਾਜਰਾ, ਆਨੰਦਪੁਰ ਸਾਹਿਬ ਬਾਬਾ ਸੰਤੋਸ਼ ਸਿੰਘ, ਸ਼ਹਿਰੀ ਸਪੀਕਰ ਸੁਰਜੀਤ ਲਾਲ ਆਦਿ ਨੇ ਅਸਤੀਫ਼ੇ ਦਿੱਤੇ।

     

  • ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗੁਵਾਈ ਹੇਠ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ ਵੱਲੋਂ ਅਕਾਲ ਤਖਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਦਿੱਤਾ ਮੰਗ ਪੱਤਰ 

     ਹਰਵਿੰਦਰ ਸਿੰਘ ਸਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚੈਲੇੰਜ ਕਰ ਰਹੇ ਹਨ। ਸਰਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਕਿਉਂ ਸੱਦੀ ਜਿਸ ਦੇ ਚਲਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਇਹ ਮੰਗ ਪੱਤਰ ਸ਼੍ਰੀ ਜਥੇਦਾਰ ਸਾਹਿਬ ਨੂੰ ਭੇਜਿਆ ਗਿਆ ਹੈ।

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੀ ਛੇਵੀਂ ਮੰਜ਼ਿਲ ਤੋਂ ਡਿੱਗਣ ਨਾਲ ਇੱਕ ਲੜਕੀ ਦੀ ਭੇਦ ਭਰੇ ਹਾਲਾਤਾਂ ਚ ਹੋਈ ਮੌਤ
    ਗੁਰਦੁਆਰਾ ਬਾਬਾ ਅਟੱਲ ਰਾਏ ਜੀ ਛੱਤ ਤੋਂ ਹੇਠਾਂ ਡਿੱਗੀ ਲੜਕੀ
    ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਕਿ ਆਤਮ ਹੱਤਿਆ ਕੀਤੀ ਜਾਂ ਗਲਤੀ ਨਾਲ ਹੇਠਾਂ ਡਿੱਗੀ ਲੜਕੀ
    ਲੜਕੀ ਬਾਰੇ ਅਜੇ ਕਿਸੇ ਤਰ੍ਹਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ ਕਿ ਉਹ ਕਿੱਥੋਂ ਦੀ ਰਹਿਣ ਵਾਲੀ ਹੈ ਅਤੇ ਕਿੱਥੋਂ ਆਈ 
    ਮ੍ਰਿਤਕ ਲੜਦੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਚ ਭੇਜਿਆ

  • ਸੈਨੇਟ ਚੋਣਾਂ ਨਾ ਕਰਵਾਉਣ ਦੇ ਵਿਰੋਧ ਵਿੱਚ ਅੱਜ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ, ਤਕਰੀਬਨ 12 ਵਜੇ ਵਾਇਸ ਚਾਂਸਲਰ ਦਫਤਰ ਦੇ ਬਾਹਰ ਕਰਨਗੇ ਪ੍ਰਦਰਸ਼ਨ ਤਕਰੀਬਨ 11.30 ਵਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਸਮੇਤ ਕਈ ਲੀਡਰਾਂ ਵੱਲੋਂ ਕੀਤੀ ਜਾਵੇਗੀ ਪ੍ਰੈੱਸ ਕਾਨਫਰੰਸ

  • ਇੱਕ ਪਰਿਵਾਰ ਨੂੰ ਆਪਣੀ ਹੀ ਜਮੀਨ ਚੋਂ ਝੋਨਾ ਵੱਢਣਾ ਪਿਆ ਮਹਿੰਗਾ 

    ਫਿਰੋਜਪੁਰ ਪੁਲਿਸ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ। ਜਿਥੇ ਇੱਕ 80 ਸਾਲ ਦੀ ਬਜ਼ੁਰਗ ਮਾਤਾ ਜੋ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ ਉਸ ਉੱਪਰ ਜਬਰੀ ਝੋਨਾ ਵੱਢਣ ਦਾ ਮਾਮਲਾ ਕੀਤਾ ਦਰਜ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ 80 ਸਾਲ ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਉਹ ਫਿਰੋਜਪੁਰ ਦੇ ਪਿੰਡ ਗੱਟੀ ਰਹੀਮੇ ਕੇ ਦੇ ਰਹਿਣ ਵਾਲੇ ਹਨ। ਅਤੇ ਪੁਲਿਸ ਨੇ ਉਨ੍ਹਾਂ ਦੀ ਹੀ ਜਮੀਨ ਉੱਤੇ ਝੋਨਾ ਵੱਢਣ ਨੂੰ ਲੈਕੇ ਉਸਦੇ ਪੁੱਤਰਾਂ ਅਤੇ ਉਸ ਉੱਪਰ ਝੂਠਾ ਮਾਮਲਾ ਦਰਜ ਕੀਤਾ ਹੈ। ਜਦ ਕਿ ਮਾਲਕੀ ਰਿਕਾਰਡ ਦੇ ਵਿੱਚ ਜਮੀਨ ਉਸਦੇ ਨਾਮ ਬੋਲਦੀ ਹੈ। ਮਾਤਾ ਨੇ ਦੱਸਿਆ ਕਿ ਇਸ ਜਮੀਨ ਤੇ ਸੁਰਜੀਤ ਸਿੰਘ ਪੁੱਤਰ ਕੱਕਾ ਸਿੰਘ ਜੋ ਐਸ ਸੀ ਵਿੰਗ ਦਾ ਬਲਾਕ ਪ੍ਰਧਾਨ ਹੈ। ਉਸ ਵੱਲੋਂ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈਕੇ ਲਗਾਤਾਰ ਉਨ੍ਹਾਂ ਉੱਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਤੇ ਸਾਡੀ ਜਮੀਨ ਉੱਤੇ ਕਬਜ਼ਾ ਕਰਨ ਲਈ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਉਹ ਕਈ ਵਾਰ ਪੁਲਿਸ ਅੱਗੇ ਗੁਹਾਰ ਲਗਾ ਚੁੱਕੇ ਹਨ। ਪਰ ਪੁਲਿਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਉਨ੍ਹਾਂ ਕਿਹਾ ਇਹ ਸਭ ਬਲਾਕ ਪ੍ਰਧਾਨ ਦਬਾਅ ਪਾਕੇ ਕਰਾਂ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਮਾਲ ਵਿਭਾਗ ਕੋਲੋਂ ਬਰੀਕੀ ਨਾਲ ਜਾਂਚ ਕਰਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
     
    ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਥਾਣਾ ਸਦਰ ਦੇ ਐਸ ਐਚ ਓ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੌਕੀ ਇੰਚਾਰਜ਼ ਕੁਲਵੰਤ ਸਿੰਘ ਨੂੰ ਸੁਰਜੀਤ ਸਿੰਘ ਸਿੰਘ ਨੇ ਬਿਆਨ ਲਿਖਾਏ ਸਨ। ਕਿ ਜੋਗਿੰਦਰ ਦੇ ਪਰਿਵਾਰ ਨੇ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈਕੇ ਜਬਰੀ ਉਸਦਾ ਝੋਨਾ ਵੱਢਿਆ ਹੈ। ਜਿਸਦੇ ਬਿਆਨਾਂ ਤੇ ਇਹ ਪਰਚਾ ਦਰਜ ਕੀਤਾ ਗਿਆ ਹੈ। ਪਰ ਫਿਰ ਵੀ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਾਉਣਗੇ ਅਗਰ ਪੀੜਤ ਪਰਿਵਾਰ ਸਹੀ ਪਾਇਆ ਗਿਆ ਤਾਂ ਉਨ੍ਹਾਂ ਨੂੰ ਇਨਸਾਫ਼ ਜਰੂਰ ਦਿੱਤਾ ਜਾਵੇਗਾ।

  • CM ਭਗਵੰਤ ਮਾਨ ਦਾ ਟਵੀਟ

  • ਪਿੰਡ ਦੇ ਨਵੇਂ ਨਵੇਂ ਬਣੇ ਸਰਪੰਚ ਦੀ ਅਤੇ ਅਪਾਹਿਜ ਆਂਗਣਵਾੜੀ ਵਰਕਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਮਗਰੋਂ ਦੋਵੇਂ ਆਏ ਕੈਮਰੇ ਸਾਮਣੇ

    ਗੁਰਦਾਸਪੁਰ ਦੇ ਪਿੰਡ ਮਹਿਮੋਵਾਲ ਦੀ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਬੂਹਤ ਤੇਜੀ ਨਾਲ ਵਾਇਰਲ ਹੋਈ ਜਿਸ ਵਿੱਚ ਇਕ ਅਪਾਹਿਜ ਆਂਗਣਵਾੜੀ ਮਹਿਲਾਂ ਵਰਕਰ ਪਿੰਡ ਦੇ ਬਣੇ ਨਵੇਂ ਨਵੇਂ ਸਰਪੰਚ ਉੱਤੇ ਆਰੋਪ ਲਗਾ ਰਹੀ ਸੀ ਕਿ ਉਸਨੂੰ ਸਰਪੰਚ ਵਲੋਂ ਸਕੂਲ ਆਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸਦੀ ਸਚਾਈ ਜਾਨਣ ਲਈ ਸਾਡੀ ਟੀਮ ਪਹਿਲਾਂ ਪੁਹੰਚੀ ਮਹਿਲਾਂ ਵਰਕਰ ਕੋਲ ਜਿਹ੍ਹਨਾਂ ਨੇ ਕੈਮਰੇ ਅੱਗੇ ਦੱਸਿਆ ਕਿ ਪਿੰਡ ਦਾ ਸਰਪੰਚ ਲੱਕੀ ਜੋ ਕਿ ਸਰਪੰਚ ਬਣਨ ਤੋਂ 6 ਮਹਿਣੇ ਪਹਿਲਾਂ ਹੀ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ ਕੱਲ ਤਾਂ ਹੱਦ ਉਸ ਵੈਲੇ ਹੋ ਗਈ ਜਦ ਸਕੂਲ ਆਕੇ ਮੀਨੂੰ ਧਮਕਉਣਾ ਸ਼ੁਰੂ ਕੀਤਾ ਇਥੋਂ ਤੱਕ ਮੀਨੂੰ ਮਾੜੇ ਸ਼ਬਦ ਵੀ ਬੋਲੇ ਗਏ ਦੂਜੇ ਪਾਸੇ ਸਰਪੰਚ ਲੱਕੀ ਦਾ ਕਹਿਣਾ ਸੀ ਕਿ ਆਂਗਣਵਾੜੀ ਮਹਿਲਾ ਵਰਕਰ ਨੂੰ ਉਹਨਾਂ ਕਿਸੇ ਵੀ ਤਰੀਕੇ ਨਾਲ ਗਲਤ ਸ਼ਬਦਾਵਲੀ ਨਹੀਂ ਬੋਲੀ ਸਿਰਫ ਉਸਨੂੰ ਮੈਂ ਸਕੂਲ ਪੁੱਛਣ ਗਿਆ ਸੀ ਕਿ ਜੋ ਰਾਤ ਮੇਰੇ ਘਰ ਤੇਰੇ ਵਲੋਂ ਜੋ ਵਿਅਕਤੀ ਭੇਜਿਆ ਗਿਆ ਸੀ ਕਿਊ ਭੇਜਿਆ ਗਿਆ ਸੀ ਉਹਨਾਂ ਕਿਹਾ ਮੈਂ ਆਪਣੇ ਉੱਤੇ ਲੱਗੇ ਆਰੋਪਾਂ ਨੂੰ ਬੇਬੁਨਿਆਦ ਦੱਸਦਾ ਹਾਂ ਰਹੀ ਗੱਲ ਐਸ ਸੀ ਦੇ ਸਰਟੀਫਿਕੇਟ ਦੀ ਮੈਂ ਕੋਈ ਘਰ ਨਹੀਂ ਬਣਾਇਆ ਐਸ ਸੀ ਹਾਂ ਤਾਂ ਬਣਿਆ ਹੈ ਉਥੇ ਹੀ ਸਰਪੰਚ ਵਲੋਂ ਆਪਣੀ ਸਫਾਈ ਵਿੱਚ ਇਕੱਠੀਆਂ ਕੀਤੀਆਂ ਮਹਿਲਾਵਾਂ ਦਾ ਕਹਿਣਾ ਸੀ ਕਿ ਆਂਗਣਵਾੜੀ ਵਰਕਰ ਵਲੋਂ ਸਾਡੇ ਬੱਚਿਆਂ ਨੂੰ ਰਾਸ਼ਨ ਸਮੇ ਨਾਲ ਨਹੀਂ ਦਿੱਤਾ ਜਾਂਦਾ | ਇਸ ਸਾਰੀ ਘਟਨਾ ਦਾ ਫ਼ੈਸਲਾ ਦਰਸ਼ਕ ਖੁਦ ਕਰ ਲੈਣ ਕੌਣ ਸਹੀ ਹੈ ਅਤੇ ਕੌਣ ਗਲਤ ਹੈ |

  • Punjab Accident: ਫਾਜ਼ਿਲਕਾ ਫਿਰੋਜ਼ਪੁਰ ਹਾਈਵੇ 'ਤੇ ਬਾਈਕ ਦੀ ਟਰੈਕਟਰ ਟਰਾਲੀ ਨਾਲ ਟੱਕਰ, 18 ਸਾਲਾਂ ਨੌਜਵਾਨ ਦੀ ਮੌਤ

    ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਆਪਣੇ ਸਾਥੀ ਨਾਲ ਬਾਈਕ ਉੱਤੇ ਸਵਾਰ ਹੋ ਕੇ ਪਿੰਡ ਵਾਪਸ ਘਰ ਵਿੱਚ ਆ ਰਹੇ ਨੌਜਵਾਨ ਦੀ ਟਰੈਕਟਰ ਟਰਾਲੀ ਦੇ ਵਿੱਚ ਟੱਕਰ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਤ ਹੋ ਗਈ l ਜਦਕਿ ਉਸ ਦਾ ਸਾਥੀ ਜਖਮੀ ਹੋ ਗਿਆ l ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਨੇ ਡਰਿੰਕ ਕੀਤੀ ਹੋਈ ਸੀ l ਹਾਲਾਂਕਿ ਹਾਦਸੇ ਤੋਂ ਬਾਅਦ ਐਮਬੂਲੈਂਸ ਨੂੰ ਵੀ ਫੋਨ ਕੀਤਾ ਗਿਆl

    ਸਮੇਂ ਉੱਤੇ ਐਬੂਲੈਂਸ ਨਹੀਂ ਪਹੁੰਚੀ ਤਾਂ ਜ਼ਖਮੀ ਨੌਜਵਾਨ ਨੂੰ ਸੜਕ ਤੇ ਤੜਫਦਾ ਦੇਖ ਸਥਾਨਕ ਲੋਕਾਂ ਨੇ ਮੋਟਰਸਾਈਕਲ ਤੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ l ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦਾ 18 ਸਾਲਾਂ ਨੌਜਵਾਨ ਜਿਮ ਕਰਕੇ ਜਿੱਥੇ ਚੰਗੀ ਸਿਹਤ ਬਣਾ ਗਿਆ l 

    ਨਸ਼ਿਆਂ ਤੋਂ ਦੂਰ ਰਿਹਾ l ਉੱਥੇ ਹੀ ਉਸ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ ਤੇ ਉਸਨੇ ਬਾਹਰਲੇ ਦੇਸ਼ ਜਾਣਾ ਸੀ। ਪਰ ਇਸ ਸੜਕ ਹਾਦਸੇ ਨੇ ਉਹਨਾਂ ਦੇ ਘਰ ਦਾ ਚਿਰਾਗ ਬੁਝਾ ਦਿੱਤਾ l ਲੜਕੇ ਦੇ ਮਾਤਾ ਪਿਤਾ ਬੇਸੁੱਧ ਹੋ ਗਏ ਨੇ ਜਿਨਾਂ ਨੂੰ ਕੁਝ ਨਹੀਂ ਸੁਝ ਰਿਹਾ l ਜਿਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਭੈਣ ਭਰਾ ਸਨ ਜਿਹਨਾਂ ਵਿੱਚੋ ਅੱਜ ਭਰਾ ਦੀ ਮੌਤ ਹੋ ਗਈ l ਜਦ ਕਿ ਉਧਰ ਟਰੈਕਟਰ ਟਰਾਲੀ ਨੂੰ ਥਾਣੇ ਲਜਾਇਆ ਗਿਆ l

  • Punjab Accident: ਫਾਜ਼ਿਲਕਾ ਫਿਰੋਜ਼ਪੁਰ ਹਾਈਵੇ 'ਤੇ ਬਾਈਕ ਦੀ ਟਰੈਕਟਰ ਟਰਾਲੀ ਨਾਲ ਟੱਕਰ, 18 ਸਾਲਾਂ ਨੌਜਵਾਨ ਦੀ ਮੌਤ

    ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਆਪਣੇ ਸਾਥੀ ਨਾਲ ਬਾਈਕ ਉੱਤੇ ਸਵਾਰ ਹੋ ਕੇ ਪਿੰਡ ਵਾਪਸ ਘਰ ਵਿੱਚ ਆ ਰਹੇ ਨੌਜਵਾਨ ਦੀ ਟਰੈਕਟਰ ਟਰਾਲੀ ਦੇ ਵਿੱਚ ਟੱਕਰ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਤ ਹੋ ਗਈ l ਜਦਕਿ ਉਸ ਦਾ ਸਾਥੀ ਜਖਮੀ ਹੋ ਗਿਆ l ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਨੇ ਡਰਿੰਕ ਕੀਤੀ ਹੋਈ ਸੀ l ਹਾਲਾਂਕਿ ਹਾਦਸੇ ਤੋਂ ਬਾਅਦ ਐਮਬੂਲੈਂਸ ਨੂੰ ਵੀ ਫੋਨ ਕੀਤਾ ਗਿਆl

    ਸਮੇਂ ਉੱਤੇ ਐਬੂਲੈਂਸ ਨਹੀਂ ਪਹੁੰਚੀ ਤਾਂ ਜ਼ਖਮੀ ਨੌਜਵਾਨ ਨੂੰ ਸੜਕ ਤੇ ਤੜਫਦਾ ਦੇਖ ਸਥਾਨਕ ਲੋਕਾਂ ਨੇ ਮੋਟਰਸਾਈਕਲ ਤੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ l ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦਾ 18 ਸਾਲਾਂ ਨੌਜਵਾਨ ਜਿਮ ਕਰਕੇ ਜਿੱਥੇ ਚੰਗੀ ਸਿਹਤ ਬਣਾ ਗਿਆ l 

    ਨਸ਼ਿਆਂ ਤੋਂ ਦੂਰ ਰਿਹਾ l ਉੱਥੇ ਹੀ ਉਸ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ ਤੇ ਉਸਨੇ ਬਾਹਰਲੇ ਦੇਸ਼ ਜਾਣਾ ਸੀ। ਪਰ ਇਸ ਸੜਕ ਹਾਦਸੇ ਨੇ ਉਹਨਾਂ ਦੇ ਘਰ ਦਾ ਚਿਰਾਗ ਬੁਝਾ ਦਿੱਤਾ l ਲੜਕੇ ਦੇ ਮਾਤਾ ਪਿਤਾ ਬੇਸੁੱਧ ਹੋ ਗਏ ਨੇ ਜਿਨਾਂ ਨੂੰ ਕੁਝ ਨਹੀਂ ਸੁਝ ਰਿਹਾ l ਜਿਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਭੈਣ ਭਰਾ ਸਨ ਜਿਹਨਾਂ ਵਿੱਚੋ ਅੱਜ ਭਰਾ ਦੀ ਮੌਤ ਹੋ ਗਈ l ਜਦ ਕਿ ਉਧਰ ਟਰੈਕਟਰ ਟਰਾਲੀ ਨੂੰ ਥਾਣੇ ਲਜਾਇਆ ਗਿਆ l

  • ਜ਼ੀਰਕਪੁਰ ਦੇ ਖੇਤਰ ਢਕੋਲੀ 'ਚ ਸਥਿਤ ਇੱਕ ਹੋਟਲ 'ਚ ਇੱਕ ਨੌਜਵਾਨ ਉੱਤੇ ਹਮਲਾ, CCTV footage ਆਈ ਸਾਹਮਣੇ

    ਜ਼ੀਰਕਪੁਰ ਦੇ ਖੇਤਰ ਢਕੋਲੀ ਦੇ ਇੱਕ ਹੋਟਲ ਦੇ ਵਿੱਚ ਇੱਕ ਨੌਜਵਾਨ ਨਾਲ ਮਾਰ ਕੁੱਟ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਸ਼ਾਂਤੀ ਇਨਕਲੇਵ ਢਕੋਲੀ ਦੇ ਰਹਿਣ ਵਾਲੇ ਸੁਖਵਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਕੰਪਲੇਂਟ ਵਿੱਚ ਕਿਹਾ ਕਿ ਹੋਟਲ ਦੇ ਵਿੱਚ ਆਪਣੇ ਦੋਸਤ ਦਾ ਰਿਸੈਪਸ਼ਨ ਦਾ ਇੰਤਜ਼ਾਰ ਕਰ ਰਿਹਾ ਸੀ। ਹੋਟਲ ਦੇ ਵਿੱਚ ਦੋ ਨੌਜਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਦੋ ਹੋਰ ਸਾਥੀ ਨੂੰ ਬੁਲਾ ਕੇ ਉਸ ਉੱਤੇ ਹਮਲਾ ਕਰ ਦਿੱਤਾ।
    ਸੁਖਵਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੱਸਿਆ ਕਿ ਚਾਰਾ ਨੌਜਵਾਨਾਂ ਨੇ ਬੂਰੀ ਤਰ੍ਹਾਂ ਕੁੱਟਿਆ ਤੇ ਹੋਟਲ ਚ ਰੱਖੇ ਗਮਲਿਆ ਦੇ ਨਾਲ ਉਸ ਉਪਰ ਹਮਲਾ ਕੀਤਾ।

    ਘਟਨਾ ਦੇ ਸਬੰਧ ਵਿੱਚ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਢਕੋਲੀ ਪੁਲਿਸ ਵੱਲੋਂ ਚਾਰ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

  • ਪੰਜਾਬ ਦੀਆਂ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ।
     

    ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਅਟਾਰਨੀ ਜਨਰਲ ਵੱਲੋਂ ਇੱਕ ਪਟੀਸ਼ਨ ਤਿਆਰ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਆਉਂਦੇ ਇੱਕ-ਦੋ ਦਿਨਾਂ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ। -ਲੋਕਲ ਬਾਡੀਜ਼ ਮੰਤਰੀ ਡਾ: ਰਵਜੋਤ ਸਿੰਘ ਨੇ ਕਿਹਾ ਕਿ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਵਾਰਡਬੰਦੀ ਦਾ ਕੰਮ ਅਜੇ ਤੱਕ ਨਹੀਂ ਹੋਇਆ, ਕਈ ਮਹੀਨੇ ਲੱਗ ਜਾਣਗੇ। ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਗਰ ਨਿਗਮ ਅਤੇ ਨਗਰ ਪਾਲਿਕਾ ਚੋਣਾਂ ਨਾ ਕਰਵਾਉਣ 'ਤੇ ਬੁੱਧਵਾਰ ਨੂੰ ਰਾਜ ਚੋਣ ਕਮਿਸ਼ਨਰ ਸਮੇਤ ਪੰਜਾਬ ਸਰਕਾਰ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ 14 ਅਕਤੂਬਰ ਨੂੰ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ ਪੰਜਾਬ ਸਰਕਾਰ ਨੂੰ 15 ਦਿਨਾਂ ਦੇ ਅੰਦਰ-ਅੰਦਰ ਚੋਣ ਕਰਵਾਉਣ ਦਾ ਹੁਕਮ ਦਿੱਤਾ ਸੀ . ਅਕਤੂਬਰ ਵਿੱਚ ਚੋਣਾਂ ਖਤਮ ਹੋ ਗਈਆਂ ਹਨ, ਅਜੇ ਤੱਕ ਚੋਣ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ।

  • ਪੰਜਾਬ ਵਿੱਚ ਇਸ ਸੀਜ਼ਨ ਵਿੱਚ 6 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 5041 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। 6 ਨਵੰਬਰ ਨੂੰ ਕੁੱਲ 286 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 65 ਮਾਮਲੇ ਸੰਗਰੂਰ ਵਿੱਚ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿੱਚ 45, ਬਠਿੰਡਾ ਵਿੱਚ 32, ਮੁਕਤਸਰ ਵਿੱਚ 30, ਮਾਨਸਾ ਵਿੱਚ 27, ਮੋਗਾ ਵਿੱਚ 23, ਫਰੀਦਕੋਟ ਵਿੱਚ 19 ਅਤੇ ਫਾਜ਼ਿਲਕਾ ਵਿੱਚ 17 ਮਾਮਲੇ ਸਾਹਮਣੇ ਆਏ ਹਨ।

     

  • ਨਜ਼ਦੀਕੀ ਪਿੰਡ ਨਵਾਂ ਰੰਗੜ ਨੰਗਲ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸਾਹਿਬਜੀਤ ਸਿੰਘ ਵਾਸੀ ਰੰਗੜ ਨੰਗਲ ਨੇ ਦੱਸਿਆ ਕਿ 23 ਸਾਲਾ ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨਵਾਂ ਰੰਗੜ ਨੰਗਲ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਆਪਣੇ ਖੇਤ ਵਿਚ ਬਰਸੀਨ ਬੀਜਣ ਲਈ ਮੋਟਰ ਤੋਂ ਪਾਣੀ ਛੱਡਣ ਲੱਗਾ ਸੀ ਕਿ ਅਚਾਨਕ ਉਸ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗ ਗਿਆ ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।ਪਿੰਡ ਵਾਸੀਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਇਸ ਦੌਰਾਨ ਪਿੰਡ ਦੇ ਮੋਹਤਬਰਾਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਅਤੇ ਮੰਡੀ ਬੋਰਡ ਕੋਲੋਂ ਜ਼ੋਰਦਾਰ ਸ਼ਬਦਾਂ ਰਾਹੀਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੇ ਗਰੀਬ ਤੇ ਬਜ਼ੁਰਗ ਮਾਤਾ-ਪਿਤਾ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।

  • ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਚੋਣ ਕੰਮਪੇਨ,

    ਸਵੇਰ ਤੋਂ ਸ਼ੁਰੂ ਹੋ ਕੇ ਰਾਤ ਤੱਕ ਚੱਲਦੀ ਹੈ ਡਿੰਪੀ ਢਿੱਲੋਂ ਕੰਮਪੇਨ

    ਪਿੰਡ ਹੋਵੇ ਚਾਹੇ ਸ਼ਹਿਰ ਪੂਰੇ ਪਰਿਵਾਰ ਅਤੇ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਚਾਰ

  • ਦਿੱਲੀ NCR 'ਤੇ ਧੂੰਏਂ ਦੀ ਚਾਦਰ ਛਾਈ ਹੋਈ ਹੈ, ਡਿੱਗਦੇ ਤਾਪਮਾਨ ਨਾਲ ਇਹ ਸਮੱਸਿਆ ਵਧਦੀ ਜਾ ਰਹੀ ਹੈ.... ਅਜਿਹੇ 'ਚ ਵਾਤਾਵਰਣ ਮੰਤਰਾਲੇ ਨੇ ਦਿੱਲੀ NCR 'ਚ ਪਰਾਲੀ ਸਾੜਨ 'ਤੇ ਸਖਤੀ ਵਧਾ ਦਿੱਤੀ ਹੈ, 30 ਹਜ਼ਾਰ  ਰੁਪਏ ਤੱਕ ਹਰ ਘਟਨ ਦਾ ਭੁਗਤਾਨ ਕਰਨਾ ਪਵੇਗਾ

     ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ NCR ਅਤੇ ਆਸਪਾਸ ਦੇ ਖੇਤਰਾਂ ਵਿੱਚ CAQM (ਪਰਾਲੀ ਸਾੜਨ ਲਈ ਵਾਤਾਵਰਣ ਮੁਆਵਜ਼ਾ ਲਗਾਉਣ, ਸੰਗ੍ਰਹਿ ਅਤੇ ਉਪਯੋਗਤਾ) ਸੋਧ ਨਿਯਮ, 2024- ਜੇ ਜ਼ਮੀਨ ਹੈ। 2 ਏਕੜ ਤੋਂ ਘੱਟ, ਤਾਂ 10,000 ਰੁਪਏ ਦਾ ਜੁਰਮਾਨਾ - ਜੇਕਰ ਜ਼ਮੀਨ 2 ਏਕੜ ਤੋਂ ਵੱਧ ਅਤੇ 5 ਤੋਂ ਘੱਟ ਹੈ, ਤਾਂ ਜੁਰਮਾਨਾ 10,000 ਰੁਪਏ ਹੈ 5 ਏਕੜ ਤੋਂ ਵੱਧ ਹੈ, ਤਾਂ 30,000 ਰੁਪਏ ਅਦਾ ਕਰਨੇ ਪੈਣਗੇ।

  • ਨਰਿੰਦਰ ਮੋਦੀ ਦਾ ਟਵੀਟ 

ZEENEWS TRENDING STORIES

By continuing to use the site, you agree to the use of cookies. You can find out more by Tapping this link