Punjab Breaking Live Updates: ਕਿਸਾਨਾਂ ਵੱਲੋਂ ਮੰਡੀਆਂ ਦੇ ਨੇੜੇ ਹਾਈਵੇ ਕੀਤੇ ਗਏ ਜਾਮ, ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ

रिया बावा Oct 25, 2024, 15:33 PM IST

Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ ਹੈ। ਸੂਬੇ ਵਿੱਚ 13 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਵੱਡੇ ਨੇਤਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਨਾਮਜ਼ਦਗੀ ਪ੍ਰਕਿਰਿਆ ਅੱਜ ਦੁਪਹਿਰ ਬਾਅਦ ਖ਼ਤਮ ਹੋ ਜਾਵੇਗੀ। ਹੁਣ 28 ਅਕਤੂਬਰ ਨੂੰ ਪੜਤਾਲ ਕਮੇਟੀ ਦਸਤਾਵੇਜ਼ਾਂ ਦੀ ਜਾਂਚ ਕਰੇਗੀ।


Punjab Breaking Live Updates


 

नवीनतम अद्यतन

  • ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਦੇ ਪਟਿਆਲਾ ਦੇ ਅਦਾਲਤ ਵਲੋ ਗਿਰਫਤਾਰੀ ਵਰੰਟ ਜਾਰੀ ਕੀਤਾ ਗਿਆ ਹੈ। ਵਿਜੀਲੈਂਸ ਨੂੰ ਚਾਹਲ ਦੀ ਗਿਰਫ਼ਤਾਰੀ ਕਰਕੇ 28 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ।

  • ਜਤਿੰਦਰ ਕੌਰ ਨੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ

  • ਸ੍ਰੀ ਮੁਕਤਸਰ ਸਾਹਿਬ - ਕੋਟਕਪੂਰਾ ਮੁੱਖ ਮਾਰਗ ਤੇ ਪੈਦੇ ਪਿੰਡ ਝਬੇਲਵਾਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਅਤੇ ਝੋਨੇ ਦੀ ਲਿਫਟਿੰਗ ਨਾ ਹੌਣ ਕਰਕੇ ਕੀਤਾ ਗਿਆ ਚੱਕਾ ਜਾਮ।

  • ਅਨਾਜ ਮੰਡੀਆਂ ਵਿੱਚ ਖਰੀਦ ਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਨੇ ਕੀਤਾ ਸਰਹਿੰਦ- ਦਿੱਲੀ ਹਾਈਵੇ ਜਾਮ
    ਅਨਾਜ ਮੰਡੀਆਂ ਵਿੱਚ ਖਰੀਦ ਤੇ ਲਿਫਟਿੰਗ ਨਾ ਹੋਣ ਕਾਰਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਰਹਿੰਦ - ਦਿੱਲੀ ਨੈਸ਼ਨਲ ਹਾਈਵੇ ਤੇ ਨਜ਼ਦੀਕ ਪਿੰਡ ਤਰਖਾਣ ਮਾਜਰਾ ਟੀ ਪੁਆਇੰਟ ਦੇ ਨੇੜੇ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਅਨਾਜ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੇ ਅੰਬਾਰ ਲੱਗ ਚੁੱਕੇ ਹਨ ਤੇ ਨਾ ਹੀ ਖਰੀਦ ਹੋ ਰਹੀ ਤੇ ਨਾ ਹੀ ਕਿਸਾਨਾਂ ਦੀ ਕੋਈ ਸਾਰ ਲੈ ਰਿਹਾ ਹੈ। ਕਿਸਾਨ ਆਗੂਆਂ ਨੂੰ ਚੇਤਾਵਨੀ ਦਿੱਤੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੋਈ ਹੱਲ ਨਾ ਹੋਇਆ ਤਾਂ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਜਾਵੇਗਾ ।

     

  • ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਤੇ ਕਿਸਾਨਾਂ ਨੇ ਨਾਭਾ ਮਲੇਰਕੋਟਲਾ ਰੋਡ ਨੂੰ ਜਮ ਕਰ ਦਿੱਤਾ ਹੈ।

    ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਦਾ ਕਿਸਾਨ ਅੱਜ ਸੜਕਾਂ ਤੇ ਰੁਲ ਰਿਹਾ ਹੈ।, ਉਹਨਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਅਗਲਾ ਸੰਘਰਸ਼ ਤਿੱਖਾ ਕੀਤਾ ਜਾਵੇਗਾ।

  • ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਸ਼ੁਰੂ

    ਪਰ ਜੱਥੇਦਾਰ ਸਾਹਿਬ ਨੂੰ ਆਪ ਸਾਹਮਣੇ ਆਉਣ ਪਿਆ ਕੀ ਸੁਖਬੀਰ ਸਿੰਘ ਬਾਦਲ ਤੇ ਰੋਕ ਹੈ ਨਾ ਕੀ ਪਾਰਟੀ ਤੇ

    ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਸਵਾਲ ਖੜ੍ਹੇ ਰਹੇ ਹੋ
    ਪਰ ਇਹ ਬਹੁਤ ਗਲਤ ਹੈ , ਸ਼ਰਮ ਆਉਣੀ ਚਾਹੀਦੀ ਹੈ ਰਾਜਾ ਵੜਿੰਗ ਨੂੰ, ਇਸ ਬਿਆਨ ਤੋਂ ਰਾਜਾ ਵੜਿੰਗ ਦੀ ਸੋਚ ਸਾਹਮਣੇ ਆਉਂਦੀ ਹੈ ਇਹ ਉਸੇ ਕਾਂਗਰਸ ਦੇ ਪੰਜਾਬ ਪ੍ਰਧਾਨ ਹਨ ਜਿੰਨਾਂ ਨੇ ਸਾਡੀ ਸੰਸਥਾ ਤੇ ਹਮਲਾ ਕੀਤਾ
    ਅਕਾਲੀ ਦਲ ਅਤੇ ਕਾਂਗਰਸ ਇਹ ਦੋਵੇਂ ਜਮਾਤਾਂ ਇਕੋ ਹੀ ਹਨ ਇੰਨਾਂ ਨੇ ਆਪਣੇ ਹਿੱਤਾਂ ਲਈ ਪੰਥਕ ਸੰਸਥਾਵਾਂ ਦੀ ਵਰਤੋਂ ਕੀਤੀ ਹੈ
    ਲੋਕ ਇੰਨਾਂ ਨੂੰ ਜਵਾਬ ਦੇਣਗੇ

     

  • ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਜੀ ਮੀਡੀਆ ਨਾਲ ਕੀਤੀ ਖਾਸ ਗੱਲਬਾਤ

    ਪਿਛਲੇ ਸਮਿਆਂ ''ਚ ਕਦੇ ਸਰਕਾਰਾਂ ਨੇ ਸਾਡੇ ਪ੍ਰਬੰਧਾਂ ਚ ਦਖਲ ਨਹੀਂ ਦਿੱਤਾ, ਸਿੱਖ ਪੰਥ ਵਿਰੋਧੀ ਸ਼ਕਤੀਆਂ SGPC ਦੀ ਇਲੈਕਸ਼ਨ ਚ ਦਖਲ ਦੇ ਰਹੇ ਹਨ, ਮੇਰੇ ਕੋਲ ਸਬੂਤ ਹਨ, ਕਿਵੇਂ ਮੈਂਬਰਾਂ ਨੂੰ ਫੋਨ ਕੀਤੇ ਜਾ ਰਹੇ ਹਨ, ਸਾਡੇ ਮੈਂਬਰਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ, ਕਿ ਧਾਮੀ ਦੇ ਖਿਲਾਫ ਵੋਟ ਪਾਈ ਜਾਵੇ,

    ਕਾਂਗਰਸ ਦੇ MP ਵੀ ਸਾਡੇ ਮੈਂਬਰਾਂ ਨੂੰ ਫੋਨ ਕਰ ਰਹੇ ਹਨ, ਕਾਂਗਰਸ, RSS, AAP ਅਤੇ BJP ਪੂਰੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਸਾਡੇ ਤਖਤਾਂ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
    ਤਖਤ ਸ੍ਰੀ ਪਟਨਾ ਸਾਹਿਬ ਦਾ ਵੀ ਪ੍ਰਬੰਧ SGPC ਕੋਲ ਹੁੰਦਾ ਸੀ, ਹੌਲੀ ਹੌਲੀ ਸਾਡੇ ਤਖਤ ਖੋਹੇ ਜਾ ਰਹੇ ਹਨ, ਅਕਾਲੀਆਂ ਨੇ ਕਦੀ ਵੀ ਬਾਹਰੀ ਤਾਕਤਾਂ ਨੂੰ ਹਾਵੀ ਨਹੀਂ ਹੋਣ ਦਿੱਤਾ, ਮੈਂ ਧੰਨਵਾਦ ਕਰਦਾ ਹਾਂ ਆਪਣੇ ਮੈਂਬਰਾਂ ਦਾ ਅਤੇ ਅਕਾਲੀ ਦਲ ਦਾ ਜਿੰਨਾ ਨੇ ਦੁਬਾਰਾ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਖਾਲਸਾ ਪੰਥ ਚ ਵੰਡੀਆਂ ਨਾ ਪਾਈਆਂ ਜਾਣ,ਮੈਂ ਸਰਕਾਰਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਰਕਾਰਾਂ ਇਸ ਅੱਗ ਦੇ ਵਿੱਚ ਹੱਥ ਪਾਓ, ਖਾਲਸਾ ਪੰਥ ਦਾ ਪ੍ਰਬੰਧ ਹਮੇਸ਼ਾ ਸਿੱਖਾਂ ਕੋਲ ਰਿਹਾ ਹੈ ਅਤੇ ਰਹੇਗਾ, ਘਰ ਘਰ ਜਾ ਕੇ ਮੈਂਬਰਾਂ ਨੂੰ ਫੋਰਸ ਕੀਤਾ ਜਾ ਰਿਹਾ ਹੈ, ਪੈਸੇ ਵੀ ਦਿੱਤੇ ਜਾ ਰਹੇ ਹਨ, SGPC ਦੇ 147 ਮੈਂਬਰ ਹਨ, ਵੋਟਾਂ ਵਾਲੇ ਦਿਨ ਤੇ ਦੇਖਣਾ ਹੋਵੇਗਾ ਕਿ ਕਿੰਨੇ ਭੁਗਤਣਗੇ,

  • ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਸ਼ੁਰੂ 

    100 ਸਾਲ ਪਹਿਲਾਂ ਸਾਡੇ ਵਡੇਰਿਆਂ ਨੇ ਇਕ ਜਮਾਤ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ ਉਹ ਅੱਜ ਜ਼ਿਮਨੀ ਚੋਣਾਂ ਤੋਂ ਭਗੌੜੇ ਹੋ ਗਏ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਲਈ ਅੱਗੇ ਆ ਕੇ ਲੜਾਈ ਲੜੀ ਹੈ। ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਗਿਆ ਹੈ। ਉਦੋ ਤੋਂ ਇਹ ਹਾਲਾਤ ਹਨ। ਜਦੋਂ ਇਹ ਸੱਤਾ ਵਿੱਚ ਸਨ ਤਾਂ ਉਦੋਂ ਪੰਥ ਨੂੰ ਠਾਹ ਲਗਾਉਣ ਵਾਲੇ ਵਿਅਕਤੀਆਂ ਨੂੰ ਅਹੁਦੇ ਵੀ ਦਿੰਦੇ ਸਨ। ਬੇਅਦਬੀ ਕਰਵਾਉਣ ਨੂੰ ਮੁਆਫੀ ਦਿਵਾਈ ਇੰਨਾਂ ਨੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਣਾਂ ਨਹੀਂ ਲੜ ਰਿਹਾ ਅਤੇ ਇਹ ਸਾਰੀ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਵਾਲਾ ਦੇ ਕੇ ਕਹਿ ਰਹੇ ਹਨ। ਪਰਿਵਾਰਵਾਦ ਤੋਂ ਅੱਗੇ ਇੰਨਾਂ ਨੂੰ ਕੋਈ ਬੰਦਾ ਨਹੀਂ ਮਿਲਿਆ। ਅੱਜ ਅਕਾਲੀ ਦਲ ਦੇ ਭਗੌੜਾ ਦਾ ਸਭ ਤੋਂ ਵੱਡਾ ਦੋਸ਼ੀ ਬਾਦਲ ਪਰਿਵਾਰ ਹੈ।

  • ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ।
    ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਅੱਜ ਮਿਤੀ 25 ਅਕਤੂਬਰ ਨੂੰ 11 ਵਜੇ ਤੋਂ 3 ਵਜੇ ਤੱਕ ਮੰਡੀਆਂ ਦੇ ਨੇੜੇ ਹਾਈਵੇ ਕੀਤੇ ਗਏ ਜਾਮ 

  • ਸੰਯੁਕਤ ਕਿਸਾਨ ਮੋਰਚਾ ਦੀ ਕਾਲ ਉੱਤੇ ਬਨੂੜ ਸੇਲ ਟੈਕਸ ਬੈਰੀਅਰ ਦੇ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ।

    ਸੰਯੁਕਤ ਕਿਸਾਨ ਮੋਰਚਾ ਤੇ ਕਾਲ ਦੇ ਉੱਤੇ ਅੱਜ ਪੰਜਾਬ ਭਰ ਦੇ ਵਿੱਚ 11 ਵਜੇ ਤੋਂ 3 ਵਜੇ ਤੱਕ ਸਮੁੱਚੇ ਮਾਰਗਾਂ ਦੇ ਉੱਤੇ ਕਿਸਾਨਾਂ ਵੱਲੋਂ ਟਰੈਫਿਕ ਜਾਮ ਕੀਤਾ ਜਾ ਰਿਹਾ ਹੈ। ਬਨੂੜ ਸੇਲ ਟੈਕਸ ਬੈਰੀਅਰ ਚੌਰਾਹੇ ਉੱਤੇ ਭਾਰਤੀ ਕਿਸਾਨ ਯੂਨੀਅਨ ਡਕੋਦਾਂ ਦੇ ਜ਼ਿਲ੍ ਪ੍ਰਧਾਨ ਦੀ ਅਗਵਾਈ ਦੇ ਵਿੱਚ ਕਿਸਾਨ ਜਮਾ ਹੋਣੇ ਸ਼ੁਰੂ ਹੋ ਗਏ ਨੇ। ਸਕੂਲੀ ਵਿਦਿਆਰਥੀ ਵੀ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਬਨੂੜ ਸੇਲ ਟੈਕਸ ਬੈਰੀਅਰ ਜਿਹੜਾ ਕਿ ਬਨੂੜ - ਅੰਬਾਲਾ,ਬਨੂੜ - ਮੋਹਾਲੀ, ਬਨੂੜ - ਰਾਜਪੁਰਾ ਤੇ ਬਨੂੜ ਜੀਰਕਪੁਰ ਚੰਡੀਗੜ੍ਹ ਦਾ ਕੇਂਦਰ ਹੈ ਦੇ ਉੱਤੇ ਕਿਸਾਨਾਂ ਵੱਲੋਂ ਟਰੈਫਿਕ ਜਾਮ ਕੀਤੀ ਜਾ ਰਹੀ ਹੈ। ਮੰਡੀਆਂ ਦੇ ਵਿੱਚ ਜੀਰੀ ਦੀ ਫਸਲ ਨਾ ਵਿਕਣ ਕਾਰਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਮੰਡੀਆਂ ਦੇ ਨਜ਼ਦੀਕ ਟਰੈਫਿਕ ਜਾਮ ਕਰਨ ਦਾ ਪ੍ਰੋਗਰਾਮ ਉਲਟਚਾ ਹੋਇਆ ਹੈ।।

  • ਹਰਪਾਲ ਚੀਮਾ ਦਦਾ ਪਲਟਵਾਰ
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮੰਡੀਆਂ ਚ ਜਾ ਕੇ ਲੋਕਾਂ ਨੂੰ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ ਮੈਂ ਹੈਰਾਨ ਹਾਂ ਕਿ ਕੈਪਟਨ ਸਾਹਿਬ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਨੇਗੇ ਔਰ ਅੱਜ ਕੱਲ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਆਉਂਦੇ ਨੇਗੇ ਉਹ ਬਾਰ-ਬਾਰ ਦੇਸ਼ ਦੀ ਹੋਮ ਮਿਨਿਸਟਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਨੇਗੇ ਪਰ ਅੱਜ ਤੱਕ ਉਹਨਾਂ ਨੇ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਨਹੀਂ ਕੀਤੀ ਲੋਕ ਜਾਣਦੇ ਨੇ ਪੰਜਾਬ ਜਾਣਦਾ ਗਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਸਾਹਿਬ ਜਾਣਦੇ ਨੇਗੇ ਕਿ ਸਾਰੀ ਸਮੱਸਿਆ ਜਿਹੜੀ ਆ ਉਹ ਕੇਂਦਰ ਸਰਕਾਰ ਨੇ ਖੜੀ ਕੀਤੀ ਆ ਕੇਂਦਰ ਸਰਕਾਰ ਦੇ ਸਮੇਂ ਸਿਰ ਪੰਜਾਬ ਦੇ ਚਾਵਲ ਨਹੀਂ ਚੱਕੇ ਕੇਂਦਰ ਸਰਕਾਰ ਦੇ ਸਮੇਂ ਸਿਰ ਪੰਜਾਬ ਦੇ ਸ਼ੈਲਰ ਮਾਲਕਾਂ ਦੀ ਗੱਲ ਨਹੀਂ ਸੁਣੀ ਪੰਜਾਬ ਦੇ ਆੜਤੀਆਂ ਦੀ ਗੱਲ ਸੁਣੀ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਸੁਣੀ

  • ਸੀਬੀਆਈ ਵੱਲੋਂ ਦਰਜ ਕੇਸ ਵਿੱਚ ਐਸਸੀ ਤੋਂ ​ਕਾਰੋਬਾਰੀ ਅਮਨਦੀਪ ਢੱਲ ਨੂੰ ਜ਼ਮਾਨਤ ਮਿਲੀ

    ਕਾਰੋਬਾਰੀ ਅਮਨਦੀਪ ਢੱਲ ਨੂੰ ਆਬਕਾਰੀ ਨੀਤੀ ਮਾਮਲੇ ਵਿੱਚ ਸੀਬੀਆਈ ਵੱਲੋਂ ਦਰਜ ਕੇਸ ਵਿੱਚ ਐਸਸੀ ਤੋਂ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਅਮਨਦੀਪ ਕਰੀਬ ਡੇਢ ਸਾਲ ਤੋਂ ਜੇਲ੍ਹ ਵਿੱਚ ਹੈ। ਚਾਰਜਸ਼ੀਟ ਦਾਇਰ ਕੀਤੀ ਹੈ। ਸਾਰੇ ਸਹਿ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ। ਕਰੀਬ 300 ਗਵਾਹ ਹਨ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਵਿੱਚ ਸਮਾਂ ਲੱਗੇਗਾ, ਇਸ ਲਈ ਅਦਾਲਤ ਨੂੰ ਲੱਗਦਾ ਹੈ ਕਿ ਉਹ ਜ਼ਮਾਨਤ ਦਾ ਹੱਕਦਾਰ ਹੈ। ਆਬਕਾਰੀ ਨੀਤੀ ਮਾਮਲੇ ਵਿੱਚ ਈਡੀ ਵੱਲੋਂ ਦਰਜ ਕੀਤੇ ਕੇਸ ਵਿੱਚ ਅਮਨਦੀਪ ਢੱਲ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਹੁਣ ਸੀਬੀਆਈ ਵੱਲੋਂ ਦਰਜ ਕੀਤੇ ਕੇਸ ਵਿੱਚ ਜ਼ਮਾਨਤ ਮਿਲਣ ਕਾਰਨ ਉਸ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।

  • ਅੰਮ੍ਰਿਤਸਰ ਦੇ ਵਿੱਚ ਇੱਕ ਔਰਤ ਦੀ ਲਾਸ਼ ਸੜੀ ਹੋਈ ਮਿਲੀ
    ਅੰਮ੍ਰਿਤਸਰ ਦੇ ਨਾਈਆਂ ਵਾਲਾ ਮੋੜ ਤੇ ਸਾਹਮਣੇ ਇੱਕ ਖਾਲੀ ਪਲਾਟ ਦੇ ਵਿੱਚ ਇੱਕ ਔਰਤ ਦੀ ਲਾਸ਼ ਸੜੀ ਹੋਈ ਹਾਲਾਤ ਵਿੱਚ ਮਿਲੀ 
    ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ 
    ਲਾਸ਼ ਨੂੰ ਲਿਆ ਕਬਜ਼ੇ ਵਿੱਚ ਭੇਜਿਆ ਜਾ ਰਿਹਾ ਪੋਸਟਮਾਰਟਮ ਦੇ ਲਈ
    ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਔਰਤ ਦੀ ਸ਼ਨਾਖਤ ਨਹੀਂ ਹੋ ਸਕੀ ਜਲਦੀ ਹੀ ਇਸਦੀ ਸ਼ਨਾਖਤ ਕੀਤੀ ਜਾਵੇਗੀ। ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵਿੱਚ ਕੀਤੇ ਜਾਣਗੇ 
    ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਉਮਰ 40 ਤੋਂ 45 ਸਾਲ ਦੇ ਕਰੀਬ ਹੈ 

  • ਫਾਜ਼ਿਲਕਾ 'ਚ ਹੈਰੋਇਨ ਸਮੇਤ ਚਚੇਰੇ ਭਰਾ ਗ੍ਰਿਫਤਾਰ: ਬਾਈਕ 'ਤੇ ਹੈਰੋਇਨ ਲੈ ਕੇ ਜਾ ਰਹੇ ਸਨ ਨਾਕਾਬੰਦੀ 'ਤੇ ਕਾਬੂ

    ਫਾਜ਼ਿਲਕਾ ਪੁਲਿਸ ਨੇ ਨਾਕੇਬੰਦੀ ਦੌਰਾਨ 3 ਬਾਈਕ ਸਵਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 246 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਦੱਸਿਆ ਜਾ ਰਿਹਾ ਹੈ ਕਿ ਉਹ ਆਪਸੀ ਰਿਸ਼ਤੇਦਾਰੀ 'ਚ ਲੱਗਦੇ ਹਨ। ਫਿਲਹਾਲ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਸਟਾਫ਼ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਪਿੰਡ ਸ਼ਤੀਰਵਾਲਾ ਰੋਡ ਦੇ ਕੋਲ ਨਾਕਾਬੰਦੀ ਦੌਰਾਨ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ, ਜਿਸ 'ਤੇ ਉਕਤ ਨੌਜਵਾਨਾਂ ਨੇ ਡੀ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 246 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚੱਕਾ ਪੁੰਨਾ ਵਾਲਾ ਵਜੋਂ ਹੋਈ ਹੈ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਖ਼ਰਕਾਰ ਇਹ ਪਤਾ ਲਗਾਉਣ ਲਈ ਕੀਤਾ ਜਾਵੇਗਾ ਕਿ ਕੀ ਮੁਲਜ਼ਮ ਫੜੇ ਗਏ ਹਨ, ਉਹ ਹੈਰੋਇਨ ਦੀ ਖੇਪ ਕਿੱਥੋਂ ਲਿਆ ਰਹੇ ਸਨ ਅਤੇ ਉਨ੍ਹਾਂ ਨੇ ਇਸ ਨੂੰ ਕਿੱਥੇ ਲਿਜਾਣ ਦੀ ਯੋਜਨਾ ਬਣਾਈ ਸੀ।

  • ਸਮਾਣਾ ਇੱਕ ਪ੍ਰਾਈਵੇਟ ਸਕੂਲ ਦੀ ਸਾਬਕਾ ਪ੍ਰਿੰਸੀਪਲ ਨਾਲ ਕੁੱਟਮਾਰ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ
    ਵੀਡੀਓ 'ਚ ਦੇਖ ਸਕਦੇ ਹੋ ਕੇ ਕਿਵੇ ਮਹਿਲਾ ਦੀ ਕਾਰ ਰੋਕ ਕੇ ਉਸਦਾ ਸ਼ੀਸ਼ਾ ਤੋੜ ਕੇ ਮਹਿਲਾ ਨਾਲ 3 ਮਹਿਲਾਵਾਂ ਕੁਟ ਮਾਰ ਕਰ ਰਹੀਆਂ ਹਨ
    ਦੱਸ ਦਈਏ ਕਿ ਦੋਨੋ ਧੀਰ ਪਟਿਆਲਾ ਦੇ ਹਸਪਤਾਲ ਜਾ ਕੇ ਇਲਾਜ ਲਈ ਦਾਖਿਲ ਹੋ ਗਏ
    ਪੀੜਿਤ ਮਹਿਲਾ ਨੇ ਦੱਸਿਆ ਕਿ ਸਕੂਲ ਵਿਚ ਆਪਣਾ ਪੁਰਾਣਾ ਹਿਸਾਬ ਕਿਤਾਬ ਕਰਨ ਗਈ ਸੀ ਜਿਥੇ ਕਲਰਕ ਵਲੋਂ ਉਸ ਨਾਲ ਗਲਤ ਸ਼ਬਦਾਵਲੀ ਵਰਤੀ ਗਈ ਜਿਸ ਕਾਰਨ ਮੈਨੇ ਉਸ ਦੇ ਮੂੰਹ ਤੇ ਥੱਪੜ ਮਾਰਿਆ
    ਉਸ ਤੇ ਬਾਅਦ ਜਦੋਂ ਉਹ ਕਰ5 ਲੈਕੇ ਬਾਹਰ ਨਿਕਲੀ ਤਾਂ ਰਸਤੇ ਵਿੱਚ ਉਸ ਨਾਲ ਕੁੱਟ ਮਾਰ ਕੀਤੀ

    ਦੂਜੇ ਪਾਸੇ ਕਲਰਕ ਨੇ ਕਿਹਾ ਇੰਸ ਮਹਿਲਾ ਨੇ ਮੈਨੂੰ ਥੱਪੜ ਮਾਰਿਆ ਜਿਸ ਕਾਰਨ ਮੈ ਹਸਪਤਾਲ ਆ ਗਿਆ, ਇਸ ਮਹਿਲਾ ਨੂੰ ਕਿਸ ਨੇ ਕੁੱਟਿਆ ਮੈਨੂੰ ਨਹੀਂ ਪਤਾ

  • ਸਾਡੀ ਸਰਕਾਰ ਵੱਲੋਂ ਇਕ ਬਿੱਲ ਲਿਆਂਦਾ ਗਿਆ ਸੀ ਜਿਸ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ
    ਜੋ ਗੈਰ ਕਾਨੂੰਨੀ ਕਾਲੋਨੀਆਂ ਚੱਲ ਰਹੀਆਂ ਸਨ ਉਨਾਂ ਨੂੰ ਠੱਲ ਪਵੇਗੀ
    ਅਤੇ ਜੋ ਲੋਕ ਕੁਝ ਅਜਿਹੀਆਂ ਹੀ ਕਾਲੋਨੀਆਂ ਵਿੱਚ ਰਹਿ ਰਹੇ ਸਨ ਉਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਤਾਂ ਆਉਂਦੀਆਂ ਸਨ
    ਉਸ ਦਾ ਹੱਲ ਕਰ ਦਿੱਤਾ ਗਿਆ
    ਭਵਿੱਖ ਵਿੱਚ ਗੈਰ ਕਾਨੂੰਨੀ ਕਾਲੋਨੀਆਂ ਨਹੀਂ ਬਣਨਗੀਆਂ
    ਲੋਕਾਂ ਦੀ ਖਜ਼ਲ ਖ਼ੁਆਰੀ ਖਤਮ ਹੋਵੇਗੀ

  • ਕੁਝ ਸਮੇਂ ਵਿੱਚ ਹੀ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਵਾਲੀ ਆ
     ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਪਹੁੰਚੇ
    ਪ੍ਰੈੱਸ ਕਾਨਫਰੰਸ ਸ਼ੁਰੂ
     ਪੰਜਾਬੀਆਂ ਨੂੰ ਦਿਵਾਲੀ ਦਾ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ
     NOC ਵਾਲੀ ਸ਼ਰਤ ਜੋ ਰਜਿਸਟਰੀ ਸਮੇਂ ਲਾਗੂ ਹੁੰਦੀ ਸੀ ਉਸ ਨੂੰ ਖਤਮ ਕਰ ਦਿੱਤਾ ਹੈ

  • ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਖੰਨਾ ਅਨਾਜ ਮੰਡੀ
    ਝੋਨੇ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਆ ਰਹੀਆਂ ਦਿੱਕਤਾਂ ਦੇ ਚੱਲਦਿਆਂ ਕਿਸਾਨਾਂ ਦੀਆਂ ਸੁਣਨਗੇ ਮੁਸ਼ਕਿਲਾਂ

  • ਪੰਜਾਬ ਵਿੱਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿੱਚ ਅੱਜ ਸਯੁੰਕਤ ਕਿਸਾਨ ਮੋਰਚਾ (ਐਸਕੇਐਮ) ਦੇ ਆਗੂ ਮੁੱਖ ਸੜਕਾਂ ਜਾਮ ਕਰਨਗੇ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖਰੀਦ ਦੇ ਕੰਮ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕਿਸਾਨ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ 4 ਘੰਟੇ ਲਈ ਸੂਬੇ ਭਰ ਦੀਆਂ ਮੰਡੀਆਂ ਦੇ ਆਲੇ-ਦੁਆਲੇ ਮੁੱਖ ਸੜਕਾਂ ਜਾਮ ਕਰਨਗੇ।

    ਐਸਕੇਐਮ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕੱਲ੍ਹ ਕਿਹਾ ਸੀ ਕਿ ਸੜਕਾਂ ਜਾਮ ਕਰਨ ਦਾ ਫੈਸਲਾ 19 ਅਕਤੂਬਰ ਨੂੰ ਹੀ ਲਿਆ ਗਿਆ ਹੈ। ਇਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਸੂਬਾ ਸਰਕਾਰ 4 ਦਿਨਾਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਤਾਂ ਵੱਡਾ ਫੈਸਲਾ ਲਿਆ ਜਾਵੇਗਾ। ਸਰਕਾਰ ਕੰਮ ਕਰਨ ਵਿੱਚ ਅਸਫਲ ਰਹੀ ਹੈ।

  • CM ਭਗਵੰਤ ਮਾਨ ਨੇ ਕੀਤਾ ਟਵੀਟ 

     

  • CM ਭਗਵੰਤ ਮਾਨ

  • ਵੀਰਵਾਰ ਨੂੰ ਕਈ ਨੇਤਾਵਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
    ਇਨ੍ਹਾਂ ਜ਼ਿਮਨੀ ਚੋਣਾਂ ਲਈ ਵੀਰਵਾਰ ਨੂੰ ਪੰਜਾਬ ਦੇ ਕਈ ਵੱਡੇ ਨੇਤਾਵਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਬਰਨਾਲਾ ਤੋਂ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਅਤੇ ਕਾਂਗਰਸ ਉਮੀਦਵਾਰ ਕਾਲਾ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਦੋਵਾਂ ਨੇ ਰੋਡ ਸ਼ੋਅ ਵੀ ਕੀਤਾ।

    ਪੰਜਾਬ ਦੀ ਹੌਟ ਸੀਟ ਬਣੇ ਗਿੱਦੜਬਾਹਾ ਤੋਂ ਭਾਜਪਾ ਦੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਅਤੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਤੋਂ ਇਲਾਵਾ ਚੱਬੇਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਇਸਹਾਕ, ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ, ਗਿੱਦੜਬਾਹਾ ਤੋਂ ਹਰਚਰਨ ਸਿੰਘ ਬਰਾੜ ਅਤੇ 'ਆਪ' ਉਮੀਦਵਾਰ ਹਰਦੀਪ ਸਿੰਘ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ |

  • ਦਿਨ ਚੜੇ ਹੀ ਵਾਪਰਿਆ ਦਰਦਨਾਕ ਹਾਦਸਾ,ਬਾਇਕ ਅਤੇ ਸਕੂਟੀ ਵਿੱਚ ਭਿਆਨਕ ਟੱਕਰ ਇੱਕ ਦੀ ਮੌਤ

    ਅੱਜ ਦਿਨ ਚੜੇ ਹੀ ਫਰੀਦਕੋਟ ਦੇ ਸੇਠੀ ਡੇਅਰੀ ਚੌਂਕ ਚ ਇੱਕ ਤੇਜ਼ ਰਫਤਾਰ ਬਾਇਕ ਨੇ ਸਕੂਟੀ ਸਵਾਰ ਨੂੰ ਟੱਕਰ ਮਾਰ ਦਿੱਤੀ,ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਸਵਾਰ ਵਿਅਕਤੀ ਦੀ ਮੌੱਕੇ ਤੇ ਹੀ ਮੌਤ ਹੋ ਗਈ ਜਦਕਿ ਬਾਇਕ ਸਵਾਰ ਵਿਅਕਤੀ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ।ਦੋਨਾਂ ਨੂੰ ਐਮਬੂਲੇਸ ਜਰੀਏ ਹਸਪਤਾਲ ਭੇਜਿਆ ਗਿਆ।ਮੌੱਕੇ ਤੇ ਮੌਜੂਦ ਲੋੱਕਾ ਅਨੁਸਾਰ ਬਿਮਲ ਜੈਨ ਨਾਮਕ ਵਿਅਕਤੀ ਗਊਸ਼ਾਲਾ ਚ ਗਊਆਂ ਦੀ ਸੇਵਾ ਕਰ ਵਾਪਿਸ ਆਪਣੀ ਐਕਟਿਵਾ  ਸਕੂਟੀ ਤੇ ਆ ਰਿਹਾ ਸੀ ਕਿ ਦੂਜੇ ਪਾਸੇ ਤੋ ਇੱਕ ਬਾਇਕ ਜੋ ਬਹੁਤ ਤੇਜ਼ ਰਫਤਾਰ ਸੀ ਸਿੱਧੀ ਆਕੇ ਐਕਟਿਵਾ ਨਾਲ ਜਾ ਟਕਰਾਈ ਜਿਸ ਕਾਰਨ ਸਕੂਟੀ ਸਵਾਰ ਅਤੇ ਬਾਇਕ ਸਵਾਰ ਦੋਨੋ ਹੀ ਬੁਰੀ ਤਰਾਂ ਜ਼ਖਮੀ ਹੋ ਗਏ ਜਿਸ ਦੇ ਚਲਦੇ ਸਕੂਟੀ ਸਵਾਰ ਦੀ ਦੱਸਿਆ ਜਾ ਰਿਹਾ ਕੇ ਮੌਤ ਹੋ ਗਈ ਜਦਕਿ ਬਾਇਕ ਸਵਾਰ ਵੀ ਬੁਰੀ ਤਰਾਂ ਜਖਮੀ ਹੋ ਗਿਆ।ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਦੋ ਮੁੱਖ ਰਸਤਿਆਂ ਤੇ ਪੁਲ ਬਣਦੇ ਹੋਣ ਕਾਰਨ ਇਸ ਰਸਤੇ ਤੇ ਟ੍ਰੈਫਿਕ ਸਮੱਸਿਆ ਬਹੁਤ ਵਧ ਗਈ ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ।

  • ਪੂਰਬੀ ਲੱਦਾਖ ਸੈਕਟਰ ਦੇ ਡੇਮਚੋਕ ਅਤੇ ਡੇਪਸਾਂਗ ਮੈਦਾਨਾਂ ਵਿੱਚ ਦੋ ਰਗੜ ਪੁਆਇੰਟਾਂ 'ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਦਾ ਖੰਡਨ ਸ਼ੁਰੂ ਹੋ ਗਿਆ ਹੈ। ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤਿਆਂ ਦੇ ਅਨੁਸਾਰ, ਭਾਰਤੀ ਫੌਜਾਂ ਨੇ ਸਬੰਧਤ ਖੇਤਰਾਂ ਵਿੱਚ ਪਿਛਲੇ ਟਿਕਾਣਿਆਂ ਵੱਲ ਸਾਜ਼ੋ-ਸਾਮਾਨ ਨੂੰ ਵਾਪਸ ਲੈਣਾ ਸ਼ੁਰੂ ਕਰ ਦਿੱਤਾ ਹੈ: ਰੱਖਿਆ ਅਧਿਕਾਰੀ

  • ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਦੇ ਰੁਝਾਨ ਨੂੰ ਬਰਕਰਾਰ ਰੱਖਦਿਆਂ ਪੰਜਾਬ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ‘ਤੇ ਕਾਬੂ ਪਾਉਣ ਵਿੱਚ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ ਹੈ। ਇਸ ਸਾਲ 23 ਅਕਤੂਬਰ ਤੱਕ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ 16 ਫੀਸਦ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਵਿੱਚ ਇਸ ਸਾਲ 23 ਅਕਤੂਬਰ ਤੱਕ 1638 ਥਾਵਾਂ ‘ਤੇ ਪਰਾਲੀ ਨੂੰ ਅੱਗ ਲਾਈ ਗਈ ਹੈ, ਜੋ ਪਿਛਲੇ ਸਾਲ ਦੇ 1946 ਮਾਮਲਿਆਂ ਤੋਂ ਕਾਫ਼ੀ ਘੱਟ ਹੈ।  

     

ZEENEWS TRENDING STORIES

By continuing to use the site, you agree to the use of cookies. You can find out more by Tapping this link