Chandigarh Advisor Raw: ਮਲਵਿੰਦਰ ਕੰਗ ਤੇ ਧਰਮਵੀਰ ਗਾਂਧੀ ਨੇ ਚੰਡੀਗੜ੍ਹ ਸਲਾਹਕਾਰ ਦਾ ਅਹੁਦਾ ਖਤਮ ਕਰਨ ਦੀ ਕੀਤੀ ਨਿਖੇਧੀ
Chandigarh Advisor Raw: ਚੰਡੀਗੜ੍ਹ ਸਲਾਹਕਾਰ ਦੀ ਪੋਸਟ ਖਤਮ ਕਰਨ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਗੈਰ ਲੋਕਤਾਂਤਰਿਕ ਤੇ ਗ਼ੈਰ ਸੰਵਿਧਾਨ ਫੈਸਲਾ ਹੈ।
Chandigarh Advisor Raw: ਚੰਡੀਗੜ੍ਹ ਸਲਾਹਕਾਰ ਦੀ ਪੋਸਟ ਖਤਮ ਕਰਨ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਗੈਰ ਲੋਕਤਾਂਤਰਿਕ ਤੇ ਗ਼ੈਰ ਸੰਵਿਧਾਨ ਫੈਸਲਾ ਹੈ। ਇਸ ਦਾ ਕਾਰਨ ਇਹ ਕਿ ਇਹ ਪੰਜਾਬ ਦੀ ਰਾਜਧਾਨੀ ਹੈ ਤੇ ਚੰਡੀਗੜ੍ਹ ਨੂੰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ।
ਚੰਡੀਗੜ੍ਹ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਪੰਜਾਬ ਦੀ ਸਰਕਾਰ ਨਾਲ ਮਸ਼ਵਰਾ ਜ਼ਰੂਰ ਕਰਨਾ ਚਾਹੀਦੀ ਸੀ। ਜਿਸ ਤਾਨਾਸ਼ਾਹੀ ਤਰੀਕੇ ਨਾਲ ਉਨ੍ਹਾਂ ਨੇ ਕੱਲ੍ਹ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਮੁੱਖ ਸਕੱਤਰ ਦੀ ਪੋਸਟ ਰਹੇਗੀ ਤੇ ਐਡਵਾਈਜ਼ਰ ਦੀ ਪੋਸਟ ਖਤਮ ਕੀਤੀ ਹੈ ਅਸੀਂ ਉਸ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ।
ਡੱਲੇਵਾਲ ਦੀ ਸਿਹਤ ਸਬੰਧੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਬਹੁਤ ਵੱਡੇ ਕਿਸਾਨ ਆਗੂ ਹਨ। ਡੇਢ ਮਹੀਨਾ ਹੋਣ ਵਾਲਾ ਹੈ ਪਰ ਕੇਂਦਰ ਸਰਕਾਰ ਦਾ ਇੱਕ ਵੀ ਨੁਮਾਇੰਦਾ ਨਹੀਂ ਪਹੁੰਚਿਆ। ਪੰਜਾਬ ਨਾਲ ਬਦਲਾਲਊ ਨੀਤੀ ਅਪਣਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਡੱਲੇਵਾਲ ਦੀ ਸਿਹਤ ਦੀ ਤੰਦਰੁਸਤੀ ਦੀ ਕਾਮਨਾ ਕੀਤੀ।
ਚੰਡੀਗੜ੍ਹ ਵਿਚੋਂ ਐਡਵਾਈਜ਼ਰ ਦੀ ਪੋਸਟ ਹਟਾਉਣ ਦੇ ਮੁੱਦੇ ਨੂੰ ਲੈ ਕੇ ਐਮਪੀ ਧਰਮਵੀਰ ਸਿੰਘ ਗਾਂਧੀ ਬੋਲੇ ਕਿ ਚੰਡੀਗੜ੍ਹ ਉਪਰ ਪੰਜਾਬ ਦਾ ਅਧਿਕਾਰ ਹੈ। ਪੰਜਾਬ ਦੀ ਰਾਜਧਾਨੀ ਹੈ ਤੇ ਸਾਡੇ ਵਾਸਤੇ ਬਣੀ ਸੀ। ਪੰਜਾਬ ਦੇ ਪਿੰਡ 21 ਪਿੰਡ ਉਜਾੜ ਕੇ ਰਾਜਧਾਨੀ ਬਣਾਈ ਗਈ ਸੀ।
ਇਹ ਵੀ ਪੜ੍ਹੋ : Moga News: ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਮਹਾਂ ਪੰਚਾਇਤ ਦੌਰਾਨ ਲਏ ਵੱਡੇ ਫੈਸਲੇ
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਉਪਰੋਂ ਪੰਜਾਬ ਦਾ ਅਧਿਕਾਰ ਹੌਲੀ-ਹੌਲ ਘਟਾਇਆ ਜਾ ਰਿਹਾ ਹੈ। ਚੰਡੀਗੜ੍ਹ ਅੰਦਰੋਂ ਪੰਜਾਬੀ ਅਧਿਕਾਰੀ ਹਟਾ ਕੇ ਕੇਂਦਰ ਤੇ ਹਰਿਆਣਾ ਦੇ ਅਧਿਕਾਰੀ ਲਗਾਏ ਜਾ ਰਹੇ ਹਨ। ਇਸ ਦਾ ਉਨ੍ਹਾਂ ਨੇ ਸਖ਼ਤ ਵਿਰੋਧ ਜ਼ਾਹਿਰ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮੁੱਦੇ ਉਤੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਹੈ ਜਿਸ ਕਾਰਨ ਉਹ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਦਾ ਹਾਲ ਪੁੱਛਣ ਤੱਕ ਨਹੀਂ ਪਹੁੰਚੇ।
ਇਹ ਵੀ ਪੜ੍ਹੋ : Parminder Dhindsa: ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਦਬਾਅ ਬਣਾਉਣਾ ਚਾਹੁੰਦੀ-ਪਰਮਿੰਦਰ ਸਿੰਘ ਢੀਂਡਸਾ