Chandigarh Murder News: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਦਿਨ-ਦਿਹਾੜੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ।  


COMMERCIAL BREAK
SCROLL TO CONTINUE READING

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸ਼ਨਿੱਚਰਵਾਰ ਨੂੰ ਮੁਅੱਤਲ ਏਆਈਜੀ ਮਲਵਿੰਦਰ ਸਿੰਘ ਨੇ ਜਵਾਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜ਼ਖ਼ਮੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ। ਹਰਪ੍ਰੀਤ ਸਿੰਘ ਦਾ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਇਸ ਕੇਸ ਦੀ ਸੁਣਵਾਈ ਲਈ ਉਹ ਅਦਾਲਤ ਪੁੱਜਿਆ ਹੋਇਆ ਸੀ। ਫਾਇਰਿੰਗ ਦੀ ਸੂਚਨਾ ਮਿਲਣ ਉਤੇ ਮੌਕੇ ਉਪਰ ਪੁਲਿਸ ਅਧਿਕਾਰੀ ਪੁੱਜ ਗਏ ਸਨ। ਪੁਲਿਸ ਮੁਤਾਬਕ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਹਰਪ੍ਰੀਤ ਦਾ ਲੰਮੇ ਸਮੇਂ ਤੋਂ ਤਲਾਕ ਕੇਸ ਚੱਲ ਰਿਹਾ ਹੈ। ਸ਼ਨਿੱਚਰਵਾਰ ਨੂੰ ਲੜਕਾ ਅਤੇ ਲੜਕੀ ਪੱਖ ਦੀ ਸੁਣਵਾਈ ਲਈ ਕੋਰਟ ਪੁੱਜੇ ਹੋਏ ਸਨ। ਇਥੇ ਅਦਾਲਤ ਨੇ ਦੋਵੇਂ ਧਿਰਾਂ ਨੂੰ ਮੈਡੀਸ਼ਨ (ਸਮਝੌਤਾ) ਸੈਂਟਰ ਭੇਜਿਆ ਸੀ।


ਇਥੇ ਦੋਵੇਂ ਧਿਰਾਂ ਦੀ ਕੌਂਸਲਿੰਗ ਚੱਲ ਰਹੀ ਸੀ। ਜਵਾਈ ਖੇਤੀਬਾੜੀ ਵਿਭਾਗ ਵਿੱਚ ਆਈਆਰਐਸ ਵਜੋਂ ਤਾਇਨਾਤ ਸੀ। ਇਸ ਦੌਰਾਨ ਮੁਲਜ਼ਮ ਨੇ ਆਪਣੀ ਬੰਦੂਕ ਵਿੱਚੋਂ ਪੰਜ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਨੌਜਵਾਨ ਨੂੰ ਲੱਗੀਆਂ। ਇੱਕ ਗੋਲੀ ਕਮਰੇ ਦੇ ਦਰਵਾਜ਼ੇ ਅੰਦਰ ਵੱਜੀ। ਦੋ ਫਾਇਰ ਖਾਲੀ ਗਏ। ਗੋਲੀ ਦੀ ਆਵਾਜ਼ ਸੁਣਦੇ ਹੀ ਅਦਾਲਤ 'ਚ ਹੰਗਾਮਾ ਹੋ ਗਿਆ। ਮੌਕੇ 'ਤੇ ਪਹੁੰਚੇ ਵਕੀਲਾਂ ਨੇ ਮੁਲਜ਼ਮ ਨੂੰ ਫੜ ਕੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਜ਼ਖਮੀ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।


ਇਸ ਵਿਚਾਲੇ ਪੰਜਾਬ ਪੁਲਿਸ ਤੋਂ ਮੁਅੱਤਲ ਸਹੁਰੇ ਨੇ ਬਾਥਰੂਮ ਜਾਣ ਦੀ ਗੱਲ ਕਹੀ। ਉਹ ਆਪਣੇ ਜਵਾਈ ਹਰਪ੍ਰੀਤ ਨੂੰ ਰਸਤਾ ਪੁੱਛਣ ਦੇ ਬਹਾਨੇ ਸੈਂਟਰ ਤੋਂ ਬਾਹਰ ਲੈ ਆਏ। ਬਾਹਰ ਆਉਂਦੇ ਹੀ ਸਹੁਰੇ ਨੇ ਜਵਾਈ ਹਰਪ੍ਰੀਤ ਉਤੇ ਫਾਇਰਿੰਗ ਕਰ ਦਿੱਤੀ। 2 ਗੋਲੀਆਂ ਲੱਗਣ ਨਾਲ ਹਰਪ੍ਰੀਤ ਡਿੱਗ ਪਿਆ। ਨੇੜੇ ਦੇ ਲੋਕਾਂ ਨੇ ਉਸ ਸੰਭਾਲਿਆ ਅਤੇ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਜਵਾਈ ਦਾ ਕਤਲ ਕਰਨ ਵਾਲੇ ਮਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


 ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਮਰੇ 'ਚ ਬੰਦ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ। ਹਾਦਸੇ ਤੋਂ ਬਾਅਦ ਕਈ ਜੱਜ ਵੀ ਮੌਕੇ 'ਤੇ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।