Chandigarh Closed Road List: ਪੰਜਾਬ-ਹਰਿਆਣਾ ਤੇ ਚੰਡੀਗੜ੍ਹ 'ਚ ਸ਼ਨਿੱਚਰਵਾਰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਐਤਵਾਰ ਸਵੇਰ ਤੱਕ ਜਾਰੀ ਰਿਹਾ। ਸ਼ਨਿੱਚਰਵਾਰ ਰਾਤ ਨੂੰ ਪਏ ਮੀਂਹ ਕਾਰਨ ਚੰਡੀਗੜ੍ਹ 'ਚ ਸੁਖਨਾ ਝੀਲ ਦੇ ਫਲੱਡ ਗੇਟ ਸਵੇਰੇ 5:30 ਵਜੇ ਖੋਲ੍ਹ ਦਿੱਤੇ ਗਏ ਹਨ। ਇਨ੍ਹਾਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਚੰਡੀਗੜ੍ਹ ਦੇ ਪਿੰਡਾਂ ਦੀਆਂ ਕਲੋਨੀਆਂ ਦਾ ਬੁਰਾ ਹਾਲ ਹੈ। ਇਸ ਸਬੰਧੀ ਪੰਚਕੂਲਾ ਤੇ ਮੋਹਾਲੀ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਦੂਜੇ ਪਾਸੇ ਧਨਾਸ ਦੇ ਸੈਕਟਰ 26 ਬਾਪੂਧਾਮ ਦੇ ਪੁਲ ਉਪਰੋਂ ਪਾਣੀ ਵਹਿ ਰਿਹਾ ਹੈ। ਇਨ੍ਹਾਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਚੰਡੀਗੜ੍ਹ ਦੇ ਪਿੰਡਾਂ ਦੀਆਂ ਕਲੋਨੀਆਂ ਦਾ ਬੁਰਾ ਹਾਲ ਹੈ। ਮਨੀਮਾਜਰਾ, ਸ਼ਾਸਤਰੀ ਨਗਰ, ਭਗਵਾਨਪੁਰਾ, ਧਨਾਸ, ਮਲੋਆ ਸਮੇਤ ਕਈ ਸੈਕਟਰਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਹੈ। 
ਪਿਛਲੇ 24 ਘੰਟਿਆਂ ਦੌਰਾਨ ਹੋਈ 322 ਮਿਲੀਮੀਟਰ ਬਾਰਿਸ਼ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸ਼ਹਿਰ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। 
ਪਾਣੀ ਭਰਨ ਕਾਰਨ ਪ੍ਰਸ਼ਾਸਨ ਕਈ ਸੜਕਾਂ ਬੰਦ ਹੋ ਗਈਆਂ ਹਨ। ਇਸ ਕਾਰਨ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਬੰਦ ਕੀਤੇ ਚੌਕਾਂ, ਸੜਕਾਂ ਤੇ ਹੋਰ ਰਸਤਿਆਂ ਦੀ ਸੂਚੀ


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ


ਬੰਦ ਰੋਡ
1. ਸੁਖਨਾ ਲੇਕ-ਕਿਸ਼ਨਗੜ੍ਹ ਰੋਡ
2. ਮਨੀਮਾਜਰਾ-ਬਾਪੂਧਾਮ ਬੈਕਸਾਈਡ ਰੋਡ
3.ਰੇਲਵੇ ਸਟੇਸ਼ਨ-ਇੰਡਸਟ੍ਰੀਅਲ ਏਰੀਆ ਰੋਡ
4. ਦਾਰੀਆ-ਮੱਖਣ ਮਾਜਰਾ ਰੋਡ
5.ਡੇਰਾਬੱਸੀ-ਢਕੌਲੀ ਰੋਡ
ਆਮ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਬਰਸਾਤ ਕਾਰਨ ਇੱਥੇ ਪਾਣੀ ਕਾਰਨ ਸਮੱਸਿਆ ਆ ਰਹੀ ਹੈ
1. ਸੈਂਟਰਾ ਮਾਲ ਲਾਈਟ ਪੁਆਇੰਟ
2. ਸੈਕਟਰ-39/ਪੱਛਮੀ ਤੇ ਸੈਕਟਰ-38/ਪੱਛਮੀ ਲਾਈਟ ਪੁਆਇੰਟ
3. ਸੈਕਟਰ-20/21 ਲਾਈਟ ਪੁਆਇੰਟ
4. ਸੈਕਟਰ-20/21 ਲਾਈਟ ਪੁਆਇੰਟ
5.ਮੁੱਲਾਂਪੁਰ ਬੈਰੀਅਰ ਤੋਂ ਆਈਆਰਬੀ ਕੰਪਲੈਕਸ ਸਾਰੰਗਪੁਰ ਮੋੜ ਤੱਕ
6. ਸੈਕਟਰ-53/54 ਡਿਵਾਈਡਿੰਗ ਰੋਡ
7.ਧਨਾਸ ਪੁਲ ਤੋਂ ਤੋਗਨ ਲਾਈਟ ਪੁਆਇੰਟ.
8. ਸੈਕਟਰ-16/17 ਲਾਈਟ ਪੁਆਇੰਟ (ਸੈਕਟਰ 17 ਸਲਿੱਪ ਰੋਡ)
9 ਸੈਕਟਰ-14/15/24/25 ਚੌਕ
10 ਸੈਕਟਰ-40/41/54/55 ਚੌਕ
11. ਸੈਕਟਰ-39/40/55/56 ਚੌਕ


ਇਹ ਵੀ ਪੜ੍ਹੋ : Chandigarh Weather Rain Today: 5-5 ਫੁੱਟ ਪਾਣੀ ਵਿੱਚ ਡੁੱਬੀਆਂ ਗੱਡੀਆਂ, ਵੀਡੀਓ ਰਾਹੀਂ ਵੇਖੋ ਚੰਡੀਗੜ੍ਹ ਦਾ ਹਾਲ