Mohali News: ਮੋਹਾਲੀ `ਚ ਆਮ ਜਨਤਾ ਨੂੰ ਵੱਡਾ ਝਟਕਾ! ਕੁਲੈਕਟਰ ਰੇਟ 25 ਤੋਂ 50 ਫੀਸਦੀ ਵਧਿਆ
Mohali News: ਤਹਿਸੀਲ ਕੰਪਲੈਕਸ ’ਚ ਆਮ ਜਨਤਾ ਨੂੰ ਉਸ ਵੇਲੇ ਵੱਡਾ ਝਟਕਾ ਲੱਗੇਗਾ ਜਦੋਂ ਜਾਇਦਾਦ ਦੀ ਰਜਿਸਟਰੀ ਕਰਾਉਣ ਸਮੇਂ ਉਨ੍ਹਾਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ
Mohali Collector Rate/ਮਨੀਸ਼ ਸ਼ੰਕਰ: ਮੋਹਾਲੀ 'ਚ ਆਮ ਜਨਤਾ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਹਾਲ ਹੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਹਾਲੀ ਜ਼ਿਲ੍ਹੇ 'ਚ ਜ਼ਮੀਨਾਂ ਦੀ ਰਜਿਸਟਰੀ ਲਈ ਕੁਲੈਕਟਰ ਰੇਟ 25 ਤੋਂ 50 ਫੀਸਦੀ ਤੱਕ ਵਧਾ ਦਿੱਤਾ ਹੈ। ਮੁਹਾਲੀ ਸ਼ਹਿਰ ਦੇ ਦਾਇਰੇ ਅੰਦਰ ਪੈਂਦੀਆਂ ਸੁਸਾਇਟੀਆਂ ਦੇ ਫਲੈਟਾਂ ਦੀ ਰਜਿਸਟ੍ਰੇਸ਼ਨ ਲਈ ਕੁਲੈਕਟਰ ਰੇਟ ਵਿੱਚ ਔਸਤਨ 50 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਜਦੋਂ ਕਿ ਮਰਲਾ ਮਕਾਨਾਂ ਦੀ ਰਜਿਸਟਰੀ ਵੀ ਹੁਣ 30 ਫੀਸਦੀ ਵਧੇ ਹੋਏ ਕੁਲੈਕਟਰ ਰੇਟ 'ਤੇ ਹੋਵੇਗੀ। ਇਸ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਵਿੱਚ ਜ਼ਮੀਨਾਂ ਦੇ ਕੁਲੈਕਟਰ ਰੇਟ ਵੀ ਸਥਾਨ ਦੇ ਹਿਸਾਬ ਨਾਲ 30 ਤੋਂ 50 ਫੀਸਦੀ ਪ੍ਰਤੀ ਏਕੜ ਵਧਾ ਦਿੱਤੇ ਗਏ ਹਨ। ਨਵੀਆਂ ਕੁਲੈਕਟਰ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਆਲ੍ਹਾ ਮਿਆਰੀ ਸੂਤਰਾਂ ਮੁਤਾਬਕ ਸਰਕਾਰ ਦੇ ਮਾਲ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਹ ਐਲਾਨ ਅੱਜ ਤੋਂ ਦੋ ਮਹੀਨੇ ਪਹਿਲਾਂ ਹੀ ਕਰ ਦਿੱਤਾ ਸੀ, ਜਿਸ ’ਚ ਉਨ੍ਹਾਂ ਨੇ ਸਾਫ਼ ਤੌਰ ’ਤੇ 10 ਤੋਂ ਲੈ ਕੇ 15 ਫ਼ੀਸਦੀ ਤਕ ਕੁਲੈਕਟਰ ਰੇਟ ਵਧਾਉਣ ਦੀ ਗੱਲ ਆਖੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨੂੰ ਲੈਕੇ ਆਮ ਲੋਕਾਂ ’ਚ ਇਸ ਦਾ ਕੀ ਅਸਰ ਜਾਂਦਾ ਹੈ।