Prof. Renu Vig News: ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋਫੈਸਰ ਰੇਣੂ ਵਿਗ ਨੂੰ ਅੱਜ ਐਨਸੀਸੀ ਗਰੁੱਪ ਚੰਡੀਗੜ੍ਹ ਵਿੱਚ ਕਰਵਾਈ ਇੱਕ ਪਿਪਿੰਗ ਸਮਾਰੋਹ ਵਿੱਚ ਐਨਸੀਸੀ ਵਿੱਚ ਕਰਨਲ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਮੇਜਰ ਜਨਰਲ ਮਨਜੀਤ ਸਿੰਘ ਮੋਖਾ, ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.), ਨੈਸ਼ਨਲ ਕੈਡਿਟ ਕੋਰ (ਐਨਸੀਸੀ), ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ; ਬ੍ਰਿਗੇਡੀਅਰ ਹਰਪ੍ਰੀਤ ਸਿੰਘ, ਗਰੁੱਪ ਕਮਾਂਡਰ, ਐਨਸੀਸੀ;  ਰੁਪਿੰਦਰਜੀਤ ਸਿੰਘ ਬਰਾੜ, ਡਾਇਰੈਕਟਰ ਉਚੇਰੀ ਸਿੱਖਿਆ, ਚੰਡੀਗੜ੍ਹ; ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਫੈਕਲਟੀ ਤੇ ਐਨਸੀਸੀ ਕੈਡਿਟ ਹਾਜ਼ਰ ਸਨ। ਇਸ ਸ਼ਾਨਦਾਰ ਸਮਾਗਮ ਵਿੱਚ ਪ੍ਰੋਫੈਸਰ ਵਿੱਗ ਨੂੰ ਫੋਲਡਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।


COMMERCIAL BREAK
SCROLL TO CONTINUE READING

ਭਾਰਤ ਸਰਕਾਰ ਨੇ 19 ਭਾਰਤੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ (ਵੀਸੀ) ਨੂੰ ਨੈਸ਼ਨਲ ਕੈਡੇਟ ਕੋਰ ਵਿੱਚ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਹੈ। ਇਹ 19 ਵਾਈਸ ਚਾਂਸਲਰ ਆਪੋ-ਆਪਣੇ ਯੂਨੀਵਰਸਿਟੀਆਂ ਦੇ ਕਰਨਲ ਕਮਾਂਡੈਂਟ ਵਜੋਂ ਕੰਮ ਕਰਨਗੇ। ਜਿੰਨਾ ਚਿਰ ਉਹ ਵੀਸੀ ਦੇ ਅਹੁਦੇ 'ਤੇ ਹਨ, ਉਨ੍ਹਾਂ ਦਾ ਆਨਰੇਰੀ ਰੈਂਕ ਵੈਧ ਰਹੇਗਾ। ਆਨਰੇਰੀ ਫੌਜੀ ਰੈਂਕ ਕਦੇ-ਕਦੇ ਨਾਗਰਿਕਾਂ ਨੂੰ ਕਿਸੇ ਖਾਸ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਜਾਂ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਿੱਤੇ ਜਾਂਦੇ ਹਨ।


ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਸਨਮਾਨਿਤ ਕੀਤੇ ਜਾਣ 'ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਵੱਕਾਰੀ ਖਿਤਾਬ ਸਿਰਫ਼ ਇੱਕ ਨਿੱਜੀ ਸਨਮਾਨ ਨਹੀਂ ਹੈ, ਸਗੋਂ ਪੰਜਾਬ ਯੂਨੀਵਰਸਿਟੀ ਅਤੇ ਨੈਸ਼ਨਲ ਕੈਡੇਟ ਕੋਰ ਦੀ ਏਕਤਾ ਅਤੇ ਅਨੁਸ਼ਾਸਨ ਦੇ ਮੂਲ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਸਾਂਝੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਦਾ ਪ੍ਰਮਾਣ ਹੈ।


ਇਸ ਮੌਕੇ, ਮੇਜਰ ਜਨਰਲ ਮੋਖਾ, ਏਡੀਜੀ ਐਨਸੀਸੀ ਨੇ ਵੀ ਸੰਬੋਧਨ ਕੀਤਾ ਤੇ ਕੈਡਿਟਾਂ ਨੂੰ ਐਨਸੀਸੀ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਉੱਤਮਤਾ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੂੰ ਆਨਰੇਰੀ ਰੈਂਕ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਐਨਸੀਸੀ ਦੇ ਕਰਨਲ ਕਮਾਂਡੈਂਟ ਦੀ ਨਿਯੁਕਤੀ ਨਾਲ ਉਨ੍ਹਾਂ ਦਾ ਐਨਸੀਸੀ ਯੂਨਿਟਾਂ ਨਾਲ ਨੇੜਲਾ ਰਾਬਤਾ ਆਵੇਗਾ, ਜਿਸ ਨਾਲ ਅਧਿਕਾਰ ਖੇਤਰ ਅਧੀਨ ਵਿਦਿਅਕ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕੈਡਿਟਾਂ ਨਾਲ ਬਿਹਤਰ ਸਬੰਧ ਪੈਦਾ ਹੋਣਗੇ।


ਇਹ ਵੀ ਪੜ੍ਹੋ : Shaheed Udham Singh: ਊਧਮ ਸਿੰਘ ਭਾਰਤ ਦਾ 'ਸ਼ੇਰ', ਜਿਹਨਾਂ ਦੀਆਂ 6 ਗੋਲੀਆਂ ਨੇ ਜਲਿਆਂਵਾਲਾ ਬਾਗ ਸਾਕੇ ਦਾ ਲਿਆ ਸੀ ਬਦਲਾ