Chandigarh News: ਚੰਡੀਗੜ੍ਹ ਯੂਟੀ ਦੇ ਆਬਕਾਰੀ ਤੇ ਕਰ ਵਿਭਾਗ ਨੇ ਮੰਗਲਵਾਰ ਤੋਂ 98 ਠੇਕਿਆਂ ਵਿੱਚੋਂ ਬਾਕੀ 18 ਠੇਕਿਆਂ ਲਈ ਆਨਲਾਈਨ ਬੋਲੀ ਸ਼ੁਰੂ ਕਰ ਦਿੱਤੀ ਹੈ, ਜੋ ਕਿ 27 ਅਕਤੂਬਰ ਨੂੰ ਸਵੇਰੇ 11 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਜੇਕਰ ਠੇਕਿਆਂ ਲਈ ਬੋਲੀ ਆਉਂਦੀ ਹੈ ਤਾਂ ਠੇਕਿਆਂ ਨੂੰ ਖੋਲ੍ਹਿਆ ਜਾਵੇਗਾ।


COMMERCIAL BREAK
SCROLL TO CONTINUE READING

ਪਹਿਲੀ ਨਿਲਾਮੀ 15 ਮਾਰਚ ਨੂੰ ਹੋਈ ਸੀ ਅਤੇ ਜੇਕਰ ਇਸ ਵਾਰ ਵੀ ਕੋਈ ਠੇਕਾ ਨਹੀਂ ਵੇਚਿਆ ਗਿਆ ਤਾਂ ਪ੍ਰਸ਼ਾਸਨ ਅੱਗੇ ਤੋਂ ਇਨ੍ਹਾਂ ਸਾਰੇ ਠੇਕਿਆਂ ਦਾ ਨਿਰਧਾਰਤ ਸ਼ਰਾਬ ਦਾ ਕੋਟਾ ਬਾਕੀ ਰਹਿੰਦੇ ਸ਼ਰਾਬ ਦੇ ਠੇਕਿਆਂ ਵਿਚ ਬਰਾਬਰ ਵੰਡ ਦੇਵੇਗਾ ਤਾਂ ਜੋ ਉਹ 31 ਮਾਰਚ 2024 ਤੱਕ ਇਸ ਕੋਟੇ ਨੂੰ ਪੂਰਾ ਕਰ ਸਕਣ।


ਕਿਸੇ ਸਮੇਂ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਖ਼ਰੀਦਣ ਲਈ ਕਈ ਕਾਰੋਬਾਰੀ ਇੱਕੋ ਠੇਕੇ ਦੀ ਬੋਲੀ ਲਗਾਉਂਦੇ ਸਨ। ਇੱਥੋਂ ਤੱਕ ਕਿ ਸਿਰਫ਼ ਇੱਕ ਸਾਲ ਲਈ ਠੇਕਾ ਚਲਾਉਣ ਦਾ ਲਾਇਸੈਂਸ 10 ਕਰੋੜ ਰੁਪਏ ਤੋਂ ਵੱਧ 'ਚ ਵੇਚਿਆ ਜਾ ਰਿਹਾ ਸੀ ਪਰ ਹੁਣ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਚਾਲੂ ਮਾਲੀ ਸਾਲ 'ਚ 5 ਮਹੀਨੇ ਬਾਕੀ ਹਨ ਪਰ ਪ੍ਰਸ਼ਾਸਨ ਦਾ ਆਬਕਾਰੀ ਤੇ ਕਰ ਵਿਭਾਗ ਕੁੱਲ 95 ਵਿੱਚੋਂ 18 ਠੇਕੇ ਅਜੇ ਤੱਕ ਨਹੀਂ ਵੇਚ ਸਕਿਆ ਹੈ।


ਹੁਣ ਇਨ੍ਹਾਂ ਠੇਕਿਆਂ ਨੂੰ ਦੁਬਾਰਾ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਆਬਕਾਰੀ ਤੇ ਕਰ ਵਿਭਾਗ ਨੇ ਇਨ੍ਹਾਂ ਬਾਕੀ 18 ਠੇਕਿਆਂ ਲਈ ਮੰਗਲਵਾਰ ਤੋਂ ਦੁਬਾਰਾ ਆਨਲਾਈਨ ਬੋਲੀ ਸ਼ੁਰੂ ਕਰ ਦਿੱਤੀ ਹੈ, ਜੋ 27 ਅਕਤੂਬਰ ਨੂੰ ਸਵੇਰੇ 11 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਜੇ ਠੇਕਿਆਂ ਲਈ ਬੋਲੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਖੋਲ੍ਹਿਆ ਜਾਵੇਗਾ।


ਇਸ ਦੇ ਨਾਲ ਹੀ ਜੇ ਇਸ ਵਾਰ ਕੋਈ ਵੀ ਠੇਕਾ ਨਹੀਂ ਵੇਚਿਆ ਗਿਆ ਤਾਂ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਾਰੇ ਠੇਕਿਆਂ ਦਾ ਨਿਰਧਾਰਿਤ ਸ਼ਰਾਬ ਦਾ ਕੋਟਾ ਬਾਕੀ ਰਹਿੰਦੇ ਸ਼ਰਾਬ ਦੇ ਠੇਕਿਆਂ ਵਿੱਚ ਬਰਾਬਰ ਵੰਡ ਦਿੱਤਾ ਜਾਵੇਗਾ, ਤਾਂ ਜੋ ਉਹ ਇਸ ਕੋਟੇ ਨੂੰ ਵੀ 31 ਮਾਰਚ 2024 ਤੱਕ ਵੇਚ ਸਕਣ। ਉਂਜ ਜੇਕਰ ਵਪਾਰੀਆਂ ਦੀ ਮੰਨੀਏ ਤਾਂ ਭਾਵੇਂ ਪ੍ਰਸ਼ਾਸਨ ਇਨ੍ਹਾਂ ਬਾਕੀ ਠੇਕਿਆਂ ਵਿੱਚ ਕੋਟਾ ਵੰਡ ਦਿੰਦਾ ਹੈ ਜੇਕਰ ਇਨ੍ਹਾਂ ਦੀ ਵਿਕਰੀ ਨਹੀਂ ਹੁੰਦੀ ਤਾਂ ਇਸ ਦਾ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਵਿਕਰੀ ਘੱਟ ਹੈ। ਅਜਿਹੇ 'ਚ ਕਾਰੋਬਾਰੀਆਂ ਲਈ ਵੀ ਇਹ ਘਾਟੇ ਵਾਲਾ ਫੈਸਲਾ ਹੋਵੇਗਾ।


ਇਹ ਵੀ ਪੜ੍ਹੋ : Jalandhar Firing News: 2 ਧਿਰਾਂ ਵਿਚਾਲੇ ਆਹਮੋ-ਸਾਹਮਣੇ ਹੋਈ ਫਾਇਰਿੰਗ, ਇੱਕ ਦੇ ਸਿਰ 'ਚ ਲੱਗੀ ਗੋਲੀ


ਚੰਡੀਗੜ੍ਹ ਤੋਂ ਪਵਿੱਤ ਕੌਰ ਦੀ ਰਿਪੋਰਟ