Panchkula News: ਪੰਚਕੂਲਾ ਦੇ ਬੁੱਢਣਪੁਰ `ਚ ਬੰਦੂਕ ਦੀ ਨੋਕ `ਤੇ ਲੱਖਾਂ ਦੀ ਲੁੱਟ, ਘਟਨਾ CCTV `ਚ ਕੈਦ
Panchkula Robbery News: ਪੰਚਕੂਲਾ `ਚ ਬੰਦੂਕ ਦੀ ਨੋਕ `ਤੇ ਲੱਖਾਂ ਦੀ ਲੁੱਟ ਦੀ ਖ਼ਬਰ ਮਿਲੀ ਹੈ।
Panchkula Robbery News/ਦਿਵਿਆ ਰਾਣੀ : ਪੰਚਕੂਲਾ ਦੇ ਬੁੱਢਣਪੁਰ 'ਚ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਸੀਸੀਟੀਵੀ 'ਚ ਨਜ਼ਰ ਆ ਰਿਹਾ ਹੈ ਕਿ ਮੁਲਜ਼ਮ ਨੇ ਪਿਸਤੌਲ ਦੀ ਨੋਕ 'ਤੇ ਬਟੂਏ 'ਚੋਂ ਪੈਸੇ ਕੱਢ ਲਏ। ਲੁੱਟ ਦੀ ਰਕਮ ਡੇਢ ਤੋਂ ਢਾਈ ਲੱਖ ਦੇ ਕਰੀਬ ਦੱਸੀ ਜਾਂਦੀ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ ਅਤੇ ਏ.ਸੀ.ਪੀ ਕ੍ਰਾਈਮ ਅਰਵਿੰਦ ਕੰਬੋਜ ਪਹੁੰਚ ਗਏ। ਕ੍ਰਾਈਮ ਬ੍ਰਾਂਚ ਅਤੇ ਡਿਟੈਕਟਿਵ ਸਟਾਫ ਦੀਆਂ ਸਾਰੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਇਹ ਦੇਰ ਰਾਤ ਦਾ ਮਾਮਲਾ ਹੈ, ਜਦੋਂ ਤਿੰਨ ਲੁਟੇਰੇ ਦੁਕਾਨ 'ਤੇ ਆਏ ਤਾਂ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਪੈਸੇ ਲੈ ਕੇ ਭੱਜ ਗਏ। ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Shimla Police: ਸੁੱਚਾ ਸਿੰਘ ਲੰਗਾਹ ਦਾ ਪੁੱਤ ਸ਼ਿਮਲਾ 'ਚ ਚਿੱਟਾ ਪੀਂਦਾ ਕਾਬੂ, ਇੱਕ ਕੁੜੀ ਸਣੇ 5 ਨੌਜਵਾਨ ਕਰ ਰਹੇ ਸੀ ਨਸ਼ਾ
ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰਾਤ ਨੂੰ ਕੁਝ ਲੁਟੇਰੇ ਦੁਕਾਨ ਅੰਦਰ ਵੜ ਗਏ ਅਤੇ ਜਬਰਦਸਤੀ ਪੈਸੇ ਕੱਢ ਲਏ। ਲੁੱਟ ਦੀ ਰਕਮ ਡੇਢ ਤੋਂ ਢਾਈ ਲੱਖ ਦੇ ਕਰੀਬ ਦੱਸੀ ਜਾਂਦੀ ਹੈ। ਇਸ ਤੋਂ ਬਾਅਦ ਦੁਕਾਨਦਾਰ ਦੀ ਕੁੱਟਮਾਰ ਵੀ ਕੀਤੀ। ਇਸ ਦੌਰਾਨ ਪੈਸੇ ਲੈ ਕੇ ਫਰਾਰ ਹੋ ਗਏ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਨਵੇਂ ਸਾਲ ਦੇ ਦੂਜੇ ਦਿਨ ਅਪਰਾਧੀਆਂ ਨੇ 7 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪੰਚਕੂਲਾ ਪੁਲਿਸ ਨੂੰ ਲਲਕਾਰਿਆ ਸੀ। ਪੰਚਕੂਲਾ ਦੇ ਸੈਕਟਰ 20 ਅਤੇ ਪੰਜਾਬ ਦੀ ਢਕੋਲੀ ਸਰਹੱਦ ਨੇੜੇ ਅਪਰਾਧੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰੇ ਚਾਕੂਆਂ ਅਤੇ ਡੰਡਿਆਂ ਨਾਲ ਲੈਸ ਸਨ। ਤਿੰਨ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਸਨ। ਉਨ੍ਹਾਂ ਦੇ ਹੱਥਾਂ ਵਿੱਚ ਚਾਕੂ ਅਤੇ ਡੰਡੇ ਸਨ। ਰਾਮਚੰਦਰ ਨੇ ਦੱਸਿਆ ਕਿ ਉਹ ਕੈਸ਼ ਕਲੈਕਸ਼ਨ ਦਾ ਕੰਮ ਕਰਦਾ ਹੈ।
ਉਹ ਪੰਜਾਬ ਦੇ ਢਕੋਲੀ ਤੋਂ ਪੈਸੇ ਲੈ ਕੇ ਆ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ ਉਸ ਦਾ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ ਸਨ।