Chandigarh News: ਚੰਡੀਗੜ੍ਹ `ਚ ਬ੍ਰਿਟੇਨ ਦੇ ਰਾਜਾ ਚਾਰਲਸ ਦਾ ਜਨਮ ਦਿਨ ਮਨਾਇਆ; ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
Chandigarh News: ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੇ ਬ੍ਰਿਟਿਸ਼ ਬਾਦਸ਼ਾਹ ਦਾ ਜਨਮਦਿਨ ਮਨਾਉਣ ਲਈ ਕਿੰਗਜ਼ ਬਰਥਡੇ ਪਾਰਟੀ ਦਾ ਆਯੋਜਨ ਕੀਤਾ।
Chandigarh News: ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੇ ਬ੍ਰਿਟਿਸ਼ ਬਾਦਸ਼ਾਹ ਦਾ ਜਨਮਦਿਨ ਮਨਾਉਣ ਲਈ ਕਿੰਗਜ਼ ਬਰਥਡੇ ਪਾਰਟੀ ਦਾ ਆਯੋਜਨ ਦਾ ਕੀਤਾ। ਸਮਾਗਮ ਵਿੱਚ ਯੂਕੇ ਰਾਜ ਦੇ ਮੁਖੀ ਮਹਾਮਹਿਮ ਰਾਜਾ ਚਾਰਲਸ-III ਦੀਆ ਪ੍ਰਾਪਤੀਆਂ ਦੱਸੀਆਂ।
ਇਸ ਮੌਕੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲਿਨ ਰੋਵੇਟ ਨੇ ਕਿਹਾ “ਚੰਡੀਗੜ੍ਹ ਅਤੇ ਆਸਪਾਸ ਦੇ ਖੇਤਰ ਦੇ ਦੋਸਤਾਂ ਨਾਲ ਮਹਾਰਾਜ ਚਾਰਲਸ-III ਦਾ ਜਨਮ ਦਿਨ ਮਨਾਉਣਾ ਇੱਕ ਸਨਮਾਨ ਦੀ ਗੱਲ ਹੈ।
ਭਾਰਤ ਅਤੇ ਇਸਦੀ ਸੰਸਕ੍ਰਿਤੀ ਲਈ ਮਹਾਰਾਜ ਦਾ ਸਥਾਈ ਪਿਆਰ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਕੇ ਤੇ ਵਿਦੇਸ਼ਾਂ ਵਿੱਚ ਆਪਣੇ ਅਧਿਕਾਰਤ ਅਤੇ ਰਸਮੀ ਕਰਤੱਵਾਂ ਤੋਂ ਇਲਾਵਾ ਮਹਾਰਾਜਾ ਨੇ ਵਾਤਾਵਰਣ ਦੀ ਸਥਿਰਤਾ, ਕਲਾ, ਸਿਹਤ ਸੰਭਾਲ ਅਤੇ ਸਿੱਖਿਆ ਨਾਲ ਸਬੰਧਤ ਕਾਰਨਾਂ ਦਾ ਸਮਰਥਨ ਕੀਤਾ ਸੀ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਪੰਜਾਬ ਸਮੇਤ ਭਾਰਤ ਨਾਲ ਮਹਾਰਾਜ ਦੇ ਸਬੰਧ ਕਾਫੀ ਗੂੜੇ ਸਨ। 2006 ਵਿੱਚ ਉਹ ਚੰਡੀਗੜ੍ਹ, ਪਟਿਆਲਾ, ਆਨੰਦਪੁਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਗਏ। ਉਹ 2010 ਵਿੱਚ ਪਟਿਆਲਾ ਵਾਪਸ ਪਰਤੇ ਅਤੇ ਜੈਵਿਕ ਖੇਤੀ ਬਾਰੇ ਚਰਚਾ ਕਰਨ ਲਈ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਹੰਸਾਲੀ ਜਾਣ ਤੋਂ ਪਹਿਲਾਂ ਸ਼ਹਿਰੀ ਚੌਗਿਰਦੇ ਸਬੰਧੀ ਮੁੱਦਿਆਂ 'ਤੇ ਚਰਚਾ ਕਰਨ ਲਈ ਚੰਡੀਗੜ੍ਹ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦਾ ਦੌਰਾ ਕੀਤਾ।
2013 ਵਿੱਚ ਉਨ੍ਹਾਂ ਨੇ ਦੇਹਰਾਦੂਨ ਵਿੱਚ ਇੰਡੀਅਨ ਮਿਲਟਰੀ ਅਕੈਡਮੀ, ਦੂਨ ਸਕੂਲ ਅਤੇ ਜੰਗਲਾਤ ਖੋਜ ਸੰਸਥਾ ਦਾ ਦੌਰਾ ਕੀਤਾ। ਬ੍ਰਿਟਿਸ਼ ਬਾਦਸ਼ਾਹ ਦੀ ਜਨਮ ਦਿਨ ਦੀ ਪਾਰਟੀ ਦੌਰਾਨ ਜ਼ੀ ਪੰਜਾਬ ਹਰਿਆਣਾ ਹਿਮਾਚਲ ਨਿਊਜ਼ ਚੈਨਲ ਦੇ ਸੰਪਾਦਕ ਦੀਪਕ ਧੀਮਾਨ, ਪੰਜਾਬੀ ਗਾਇਕ ਹਰਭਜਨ ਮਾਨ ਤੇ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ਉਤੇ ਪੁੱਜੀਆਂ।
ਕੈਰੋਲਿਨ ਰੋਵੇਟ ਨੇ ਅੱਗੇ ਦੱਸਿਆ ਕਿ ਰਾਜ ਸਰਕਾਰਾਂ, ਰਾਜਨੀਤੀ, ਕਲਾ, ਸਿੱਖਿਆ, ਵਪਾਰ, ਮੀਡੀਆ ਅਤੇ ਖੇਡਾਂ ਦੇ ਇੱਕ ਵੰਨ-ਸੁਵੰਨੇ ਇਕੱਠ ਨੇ ਚੰਡੀਗੜ੍ਹ ਵਿੱਚ ਕਿੰਗਜ਼ ਬਰਥਡੇ ਪਾਰਟੀ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਦੀ ਮਜ਼ਬੂਤੀ ਨੂੰ ਲੈ ਕੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਬ੍ਰਿਟੇਨ ਅਤੇ ਭਾਰਤ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਤੇ ਫੋਟੋਆਂ ਸਾਂਝੀਆਂ ਕਰਦੇ ਹੋਏ ਸ਼ਾਮ ਨੂੰ ਸੁਹਾਵਣਾ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : SC Scholarship: ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਦੇ SC ਵਿਦਿਆਰਥੀਆਂ ਲਈ ਡਿਗਰੀਆਂ ਪ੍ਰਾਪਤ ਕਰਨ ਦਾ ਰਸਤਾ ਹੋਇਆ ਸਾਫ਼