Chandigarh News: ਚੰਡੀਗੜ੍ਹ ਪੁਲਿਸ ਨੂੰ ਮੋਬਾਈਲ ਫੋਰੈਂਸਿਕ ਜਾਂਚ ਵੈਨ ਮਿਲੀ

ਚੰਡੀਗੜ੍ਹ ਪੁਲਿਸ ਦੇ ਬੇੜੇ ਵਿੱਚ ਅੱਜ ਕਈ ਅਤਿ-ਆਧੁਨਿਕ ਵਾਹਨ ਸ਼ਾਮਲ ਹੋ ਗਏ ਹਨ। ਇਨ੍ਹਾਂ `ਚ ਇੱਕ ਬਖ਼ਤਰਬੰਦ ਵਾਹਨ, ਵਾਟਰ ਕੈਨਨ, ਨੈਟਵਰਕ ਜੈਮਿੰਗ ਕਿੱਟ ਫਿੱਟ ਫਾਰਚੂਨਰ ਤੇ ਇੱਕ ਫੋਰੈਂਸਿਕ ਜਾਂਚ ਵੈਨ ਚੰਡੀਗੜ੍ਹ ਪੁਲਿਸ `ਚ ਸ਼ਾਮਲ ਹੋ ਗਈ ਹੈ।

ਰਵਿੰਦਰ ਸਿੰਘ Wed, 20 Sep 2023-10:19 am,
1/7

Chandigarh News: ਚੰਡੀਗੜ੍ਹ ਪੁਲਿਸ ਨੂੰ ਮੋਬਾਈਲ ਫੋਰੈਂਸਿਕ ਜਾਂਚ ਵੈਨ ਮਿਲੀ

 

2/7

ਇਹ ਆਵਾਜ਼ ਵਿਸ਼ਲੇਸ਼ਣ, ਜ਼ਖ਼ਮ ਦਾ ਵਿਸ਼ਲੇਸ਼ਣ, ਬੁਲਟ ਡਿਟੈਕਸ਼ਨ, ਫਿੰਗਰਪ੍ਰਿੰਟ ਕਿੱਟ, ਵਿਸਫੋਟਕ ਖੋਜ ਕਿੱਟ, ਖ਼ੂਨ ਤੇ ਵੀਰਜ ਖੋਜ ਕਿੱਟ ਆਦਿ ਨਾਲ ਲੈਸ ਹੈ।

3/7

ਕੀ ਹੈ ਮੋਬਾਈਲ ਫੋਰੈਂਸਿਕ ਵੈਨ ?

ਇਸ ਵੈਨ ਦੇ ਅੰਦਰ, ਕਿਸੇ ਵੀ ਘਟਨਾ ਵਾਲੀ ਥਾਂ ਤੋਂ ਫੋਰੈਂਸਿਕ ਡਾਟਾ ਇਕੱਠਾ ਕਰਨ ਲਈ ਸਾਰੇ ਉਪਕਰਣ ਲਗਾਏ ਗਏ ਹਨ। ਇਹ ਵੈਨ ਮੌਕੇ 'ਤੇ ਪਹੁੰਚ ਕੇ ਨਸ਼ਟ ਹੋਣ ਤੋਂ ਪਹਿਲਾਂ ਸਾਰੇ ਸਬੂਤ ਇਕੱਠੇ ਕਰ ਸਕਦੀ ਹੈ। 

4/7

ਇਸ ਵੈਨ ਦੇ ਅੰਦਰ ਮੌਜੂਦ ਉਪਕਰਨਾਂ ਦੀ ਮਦਦ ਨਾਲ ਮੌਕੇ 'ਤੇ ਹੀ ਸਕੈਚ ਬਣਾਉਣ ਤੇ ਫੋਟੋਆਂ ਖਿੱਚਣ ਅਤੇ ਵੀਡੀਓਗ੍ਰਾਫੀ ਕਰਨ ਵਰਗੀਆਂ ਸਹੂਲਤਾਂ ਉਪਲਬਧ ਹਨ।

5/7

ਕ੍ਰਾਈਮ ਸੀਨ ਤੋਂ ਉਂਗਲਾਂ ਦੇ ਨਿਸ਼ਾਨ ਤੇ ਹੋਰ ਸਬੂਤਾਂ ਦੇ ਆਧਾਰ 'ਤੇ ਚੰਡੀਗੜ੍ਹ ਪੁਲਿਸ ਵਿਭਾਗ ਨੇ ਪਿਛਲੇ 10 ਸਾਲਾਂ 'ਚ ਕਰੀਬ 50 ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।

6/7

ਪੁਲਿਸ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2011 ਤੋਂ 2017 ਤੱਕ ਫੋਰੈਂਸਿਕ ਟੀਮ ਨੇ 22 ਕਤਲ ਕੇਸਾਂ ਵਿੱਚ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

7/7

ਚੰਡੀਗੜ੍ਹ ਪੁਲਿਸ ਨੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲਗਾਏ ਗਏ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਮਦਦ ਨਾਲ ਪਿਛਲੇ 17 ਮਹੀਨਿਆਂ 'ਚ ਲਗਭਗ 28 ਲੱਖ ਟ੍ਰੈਫਿਕ ਉਲੰਘਣਾ ਦਾ ਪਤਾ ਲਗਾਇਆ ਹੈ। ਇਨ੍ਹਾਂ 'ਚੋਂ 10 ਲੱਖ ਦੇ ਕਰੀਬ ਕੇਸਾਂ ਵਿੱਚ ਚਲਾਨ ਵੀ ਜਾਰੀ ਕੀਤੇ ਗਏ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link