Punjab Weather Update: ਜਲੰਧਰ ਸਮੇਤ ਹੋਰ ਜ਼ਿਲ੍ਹਿਆਂ `ਚ ਤੜਕਸਾਰ ਪਿਆ ਹਲਕਾ ਮੀਂਹ; ਲੋਕ ਕੰਬਦੇ ਹੋਏ ਨਜ਼ਰ ਆਏ
Punjab Weather Update: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਈ ਹਲਕੀ ਬਾਰਿਸ਼ ਕਾਰਨ ਠੰਢ ਦਾ ਅਸਰ ਵਧ ਰਿਹਾ ਹੈ।
Punjab Weather Update: ਕ੍ਰਿਸਮਸ ਤੋਂ ਪਹਿਲਾਂ ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਸੋਮਵਾਰ ਤੜਕਸਾਰ ਜਲੰਧਰ ਸ਼ਹਿਰ, ਮੋਗਾ, ਕੋਟਕਪੂਰਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਈ ਹਲਕੀ ਬਾਰਿਸ਼ ਨੇ ਠੰਢ ਵਿੱਚ ਵਾਧਾ ਕਰ ਦਿੱਤਾ ਹੈ।
ਹਲਕੇ ਮੀਂਹ ਕਾਰਨ ਲੋਕਾਂ ਕੰਬਦੇ ਹੋਏ ਨਜ਼ਰ ਆਏ। ਸਰਦੀ ਦੀ ਇਸ ਬਾਰਿਸ਼ ਦੇ ਨਾਲ ਜਿੱਥੇ ਲੋਕਾਂ ਨੇ ਪਹਾੜਾਂ ਵਰਗੀ ਠੰਢਕ ਮਹਿਸੂਸ ਕੀਤੀ, ਉੱਥੇ ਹੀ ਪਹਾੜੀ ਰਾਜਾਂ ’ਚ ਵੀ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਮੌਸਮ ਹੋਰ ਠੰਢਾ ਹੋ ਗਿਆ ਹੈ।
ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਸੋਮਵਾਰ ਨੂੰ ਤੜਕੇ ਠੰਢ ਦਾ ਅਹਿਸਾਸ ਹੋਇਆ ਤੇ ਬਾਹਰੀ ਇਲਾਕਿਆਂ ਵਿੱਚ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਕਾਬਿਲੇਗੌਰ ਹੈ ਕਿ ਪਹਾੜੀ ਸੂਬਿਆਂ ਜਿਵੇਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ।
ਇਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਐਨਸੀਆਰ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਬਿਹਾਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦਾ ਦਾਅਵਾ ਹੈ ਕਿ ਮੀਂਹ ਤੋਂ ਬਾਅਦ ਇਨ੍ਹਾਂ ਸੂਬਿਆਂ ਵਿੱਚ ਕੜਾਕੇ ਦੀ ਠੰਢ ਪਵੇਗੀ।
ਇਹ ਵੀ ਪੜ੍ਹੋ : Punjab Breaking Live Updates: ਖੰਨਾ ਦੇ ਵਾਰਡ ਨੰਬਰ-2 'ਚ ਅੱਜ ਦੁਬਾਰਾ ਹੋਵੇਗੀ ਵੋਟਿੰਗ; ਵੱਡੀਆਂ ਖ਼ਬਰਾਂ ਲਈ ਜੁੜੇ ਰਹੋ
ਕ੍ਰਿਸਮਸ ਤੋਂ ਬਾਅਦ ਯਾਨੀ 26 ਦਸੰਬਰ ਨੂੰ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਦਿੱਲੀ-ਐਨਸੀਆਰ ਵਿੱਚ ਠੰਢ ਵਿੱਚ ਹੋਰ ਵਾਧਾ ਹੋਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਐਨਸੀਆਰ ਤੋਂ ਇਲਾਵਾ ਮੈਦਾਨੀ ਰਾਜਾਂ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਵੀ ਧੁੰਦ ਛਾਈ ਰਹੇਗੀ।
ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਹੋ ਸਕਦਾ ਹੈ। 23 ਤੋਂ 26 ਦਸੰਬਰ ਦਰਮਿਆਨ ਹਲਕੀ ਤੋਂ ਦਰਮਿਆਨੀ ਧੁੰਦ ਰਹੇਗੀ। 26 ਅਤੇ 27 ਦਸੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Pilibhit Encounter News: ਪੁਲਿਸ ਚੌਂਕੀ 'ਤੇ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਪੀਲੀਭੀਤ 'ਚ ਮੁਕਾਬਲੇ ਦੌਰਾਨ ਢੇਰ