Chandigarh News: ਪੰਜਾਬ ਦੇ ਕਿਸਾਨ ਨੂੰ ਚੰਡੀਗੜ੍ਹ `ਚ ਫ਼ਸਲ ਵੇਚਣ ਤੋਂ ਰੋਕਿਆ; ਆਤਮਦਾਹ ਦੀ ਕੀਤੀ ਕੋਸ਼ਿਸ਼
ਚੰਡੀਗੜ੍ਹ ਵਿੱਚ ਪੰਜਾਬ ਦੇ ਕਿਸਾਨ ਨੂੰ ਫ਼ਸਲ ਨੂੰ ਵੇਚਣ ਤੋਂ ਰੋਕਣ ਅਤੇ ਤੰਗ ਪਰੇਸ਼ਾਨ ਤੋਂ ਦੁਖੀ ਹੋ ਕੇ ਕਿਸਾਨ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ ਹੈ। ਸੈਕਟਰ-26 ਅਨਾਜ ਮੰਡੀ ਵਿੱਚ ਕਿਸਾਨਾਂ ਵੱਲੋਂ ਤਰਬੂਜ਼ ਦੀ ਫ਼ਸਲ ਵੇਚਣ ਲਈ ਲਿਆਂਦੀ ਗਈ ਸੀ। ਨਗਰ ਨਿਗਮ ਚੰਡੀਗੜ੍ਹ ਦੀ ਫੀਸ ਭਰਨ ਦੇ ਬਾਵਜੂਦ ਵੀ ਕਿਸਾਨ ਨੂੰ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਪਰ
Chandigarh News: ਚੰਡੀਗੜ੍ਹ ਵਿੱਚ ਪੰਜਾਬ ਦੇ ਕਿਸਾਨ ਨੂੰ ਫ਼ਸਲ ਨੂੰ ਵੇਚਣ ਤੋਂ ਰੋਕਣ ਅਤੇ ਤੰਗ ਪਰੇਸ਼ਾਨ ਤੋਂ ਦੁਖੀ ਹੋ ਕੇ ਕਿਸਾਨ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ ਹੈ। ਸੈਕਟਰ-26 ਅਨਾਜ ਮੰਡੀ ਵਿੱਚ ਕਿਸਾਨਾਂ ਵੱਲੋਂ ਤਰਬੂਜ਼ ਦੀ ਫ਼ਸਲ ਵੇਚਣ ਲਈ ਲਿਆਂਦੀ ਗਈ ਸੀ। ਨਗਰ ਨਿਗਮ ਚੰਡੀਗੜ੍ਹ ਦੀ ਫੀਸ ਭਰਨ ਦੇ ਬਾਵਜੂਦ ਵੀ ਕਿਸਾਨ ਨੂੰ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਪਰਚਾ ਦਰਜ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ। ਕਿਸਾਨ ਦਾ ਕਹਿਣਾ ਹੈ ਕਿ ਨਿਗਮ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਕਿਸਾਨ ਨੇ ਕਿਹਾ ਕਿ ਜੇਕਰ ਇਸ ਤਰੀਕੇ ਨਾਲ ਪ੍ਰਸ਼ਾਸਨ ਉਨ੍ਹਾਂ ਨੂੰ ਤੰਗ ਕਰਦਾ ਰਿਹਾ ਅਤੇ ਫਸਲ ਨਾ ਵਿਕੀ ਤਾਂ ਉਹ ਖੁਦਕੁਸ਼ੀ ਹੀ ਕਰਨਗੇ।