Punjab Transfer: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ `ਤੇ ਤਬਾਦਲੇ, ਜੇਲ੍ਹ ਵਿਭਾਗ ਦੇ 33 ਅਧਿਕਾਰੀ ਕੀਤੇ ਟਰਾਂਸਫਰ
Punjab Jail Officers Transfer: ਪੰਜਾਬ ਦੇ ਜੇਲ ਵਿਭਾਗ ਵਿੱਚ ਕੀਤੇ ਗਏ ਤਬਾਦਲੇ 33 ਵੱਖ-ਵੱਖ ਜੇਲ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ। ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਹੋਣਗੇ , ਇੰਦਰਜੀਤ ਸਿੰਘ ਕਾਹਲੋ ਨੂੰ ਬਣਾਇਆ ਗਿਆ ਸੁਪਰੀਡੈਂਟ ਨਵੀਂ ਜ਼ਿਲਾ ਜੇਲ ਨਾਭਾ।
Punjab Jail Officers Transfer: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਜੇਲ੍ਹ ਵਿਭਾਗ ਦੇ 33 ਅਧਿਕਾਰੀਆਂ/ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਕੇ ਇਨ੍ਹਾਂ ਦੀ ਤਾਇਨਾਤੀ ਇਕ ਤੋਂ ਦੂਜੀ ਥਾਂ ਕਰ ਦਿੱਤੀ ਗਈ ਹੈ।
Punjab Jail Officers Transfer
ਮਨਜੀਤ ਸਿੰਘ ਸਿੱਧੂ ਨੂੰ ਕੇਂਦਰੀ ਜੇਲ੍ਹ ਬਠਿੰਡਾ, ਵਰੁਣ ਸ਼ਰਮਾ ਨੂੰ ਕੇਂਦਰੀ ਜੇਲ੍ਹ ਪਟਿਆਲਾ, ਰਾਜੀਵ ਅਰੋੜਾ ਨੂੰ ਏ.ਆਈ.ਜੀ. ਜੇਲ੍ਹ ਪੰਜਾਬ, ਇਕਬਾਲ ਸਿੰਘ ਧਾਲੀਵਾਲ ਨੂੰ ਕੇਂਦਰੀ ਜੇਲ੍ਹ ਫ਼ਰੀਦਕੋਟ, ਹੇਮੰਤ ਸ਼ਰਮਾ ਨੂੰ ਡਿਪਟੀ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ, ਲਲਿਤ ਕੋਹਲੀ ਨੂੰ ਜ਼ਿਲ੍ਹਾ ਜੇਲ੍ਹ ਰੂਪਨਗਰ, ਨਵਿੰਦਰ ਸਿੰਘ ਨੂੰ ਜੇਲ੍ਹ ਸੰਗਰੂਰ, ਰਾਹੁਲ ਰਾਜਾ ਨੂੰ ਗੁਰਦਾਸਪੁਰ ਜੇਲ੍ਹ ’ਚ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਵਦੀਪ ਸਿੰਘ ਨੂੰ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ, ਕੁਲਵੰਤ ਸਿੰਘ ਪ੍ਰਿੰਸੀਪਲ ਨੂੰ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਆਨ ਪੇ ਸਕੇਲ ਤੇ ਵਾਧੂ ਚਾਰਜ ਸੁਪਰਡੈਂਟ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ, ਰਮਨਦੀਪ ਸਿੰਘ ਭੰਗੂ ਨੂੰ ਵਧੀਕ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ, ਇੰਦਰਜੀਤ ਸਿੰਘ ਕਾਹਲੋਂ ਨੂੰ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਆਨ ਪੇ ਸਕੇਲ, ਗੁਰਚਰਨ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਜੇਲ੍ਹ ਬਰਨਾਲਾ, ਸਿਆਮਲ ਜੋਤੀ ਨੂੰ ਕੇਂਦਰੀ ਜੇਲ੍ਹ ਕਪੂਰਥਲਾ, ਵਿਜੇ ਕੁਮਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਤਾਇਨਾਤ ਕੀਤਾ ਗਿਆ ਹੈ।