Punjab Olympian Akashdeep Marriage:  ਭਾਰਤੀ ਹਾਕੀ ਟੀਮ ਦੇ ਖਿਡਾਰੀ ਓਲੰਪੀਅਨ ਆਕਾਸ਼ਦੀਪ ਸਿੰਘ  ਭਾਰਤੀ ਹਾਕੀ ਮਹਿਲਾ ਟੀਮ ਦੀ ਖਿਡਾਰਨ ਮੋਨਿਕਾ ਮਲਿਕ ਨਾਲ ਜਲਦ ਵਿਆਹ ਕਰਵਾਉਣ ਜਾ ਰਹੇ ਹਨ। ਅੱਜ ਦੋਵਾਂ ਦੀ ਜਲੰਧਰ 'ਚ ਮੰਗਣੀ ਹੋ ਗਈ ਹੈ। ਮੋਨਿਕਾ ਮੂਲ ਰੂਪ ਤੋਂ ਹਰਿਆਣਾ ਦੇ ਸੋਨੀਪਤ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਅਕਾਸ਼ਦੀਪ ਸਿੰਘ ਮੂਲ ਰੂਪ ਵਿੱਚ ਤਰਨਤਾਰਨ ਦੇ ਖਡੂਰ ਸਾਹਿਬ ਦੇ ਪਿੰਡ ਵੀਰੋਵਾਲ ਦਾ ਰਹਿਣ ਵਾਲਾ ਹੈ।


COMMERCIAL BREAK
SCROLL TO CONTINUE READING

ਆਕਾਸ਼ਦੀਪ ਅਤੇ ਮੋਨਿਕਾ ਦਾ ਵਿਆਹ 15 ਨਵੰਬਰ ਨੂੰ
ਆਕਾਸ਼ਦੀਪ ਸਿੰਘ ਅਤੇ ਮੋਨਿਕਾ ਮਲਿਕ ਦਾ ਵਿਆਹ 15 ਨਵੰਬਰ ਨੂੰ ਹੋਵੇਗਾ। ਅੱਜ ਦੋਵਾਂ ਦੀ ਜਲੰਧਰ ਫਗਵਾੜਾ ਹਾਈਵੇਅ 'ਤੇ ਸਥਿਤ ਇਕ ਪ੍ਰਾਈਵੇਟ ਰਿਜ਼ੋਰਟ 'ਚ ਮੰਗਣੀ ਹੋ ਗਈ। ਦੋਵਾਂ ਖਿਡਾਰੀਆਂ ਦੇ ਪਰਿਵਾਰ ਸ਼ਗਨ ਸਮਾਰੋਹ ਲਈ ਜਲੰਧਰ ਪਹੁੰਚ ਚੁੱਕੇ ਹਨ। ਕੱਲ੍ਹ ਯਾਨੀ ਮੰਗਲਵਾਰ ਨੂੰ ਆਕਾਸ਼ਦੀਪ ਦੇ ਘਰ ਪਾਠ ਦਾ ਆਯੋਜਨ ਕੀਤਾ ਗਿਆ ਸੀ। 15 ਨਵੰਬਰ ਨੂੰ ਹੋਣ ਵਾਲਾ ਇਹ ਵਿਆਹ ਸਰਹਿੰਦ ਹਾਈਵੇਅ 'ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਲਾਂਡਰਾ ਵਿਖੇ ਹੋਵੇਗਾ।


ਅਕਾਸ਼ਦੀਪ ਸਿੰਘ ਪੰਜਾਬ ਪੁਲਿਸ ਵਿੱਚ ਡੀਐਸਪੀ
ਪ੍ਰਾਪਤ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਹੈ। ਉਨ੍ਹਾਂ ਦੀ ਨਿਯੁਕਤੀ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ। ਜਦਕਿ ਮੋਨਿਕਾ ਮਲਿਕ ਭਾਰਤੀ ਰੇਲਵੇ 'ਚ ਕੰਮ ਕਰ ਰਹੀ ਹੈ।


ਅਕਾਸ਼ਦੀਪ ਸਿੰਘ ਹਾਕੀ ਜਗਤ ਦਾ ਵੱਡਾ ਨਾਂ ਹੈ। ਉਹ ਭਾਰਤ ਦੇ ਮਹਾਨ ਓਲੰਪੀਅਨ ਵਜੋਂ ਜਾਣੇ ਜਾਂਦੇ ਹਨ। 2014 ਵਿੱਚ ਹੀ ਉਸ ਨੇ ਦੱਖਣੀ ਕੋਰੀਆ ਵਿੱਚ ਹੋਈਆਂ 17ਵੀਆਂ ਏਸ਼ਿਆਈ ਖੇਡਾਂ ਵਿੱਚ ਖੇਡਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ ਹਾਕੀ ਵਰਲਡ ਲੀਗ ਰਾਊਂਡ-2015 'ਚ ਵੀ ਜਗ੍ਹਾ ਹਾਸਿਲ ਕੀਤੀ, ਜਿਸ 'ਚ ਉਸ ਨੇ ਜਿੱਤ ਦਾ ਝੰਡਾ ਲਹਿਰਾਇਆ।