PRTC Bus Strike News/ ਕਮਲਦੀਪ ਸਿੰਘ: ਪੰਜਾਬ ਵਿੱਚ ਅੱਜ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਦਰਅਸਲ ਅੱਜ PRTC ਚੰਡੀਗੜ੍ਹ ਡਿਪੂ ਵੱਲੋਂ 90 ਫ਼ੀਸਦ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਦਰਅਸਲ  PRTC ਮੁਲਾਜ਼ਮਾਂ ਵੱਲੋਂ ਓਵਰ ਟਾਈਮ ਦੇ ਮੁੱਦੇ ਨੂੰ ਇਹ ਲੈ ਕੇ ਇਹ ਹੜਤਾਲ ਕੀਤੀ ਗਈ  ਹੈ। ਪੰਜਾਬ ਭਰ ਵਿੱਚ ਅੱਜ ਸਵਾਰੀਆਂ ਨੂੰ ਖਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹੜਤਾਲ ਦਾ ਪਨਬੱਸ ਤੇ ਪੀਆਰਟੀਸੀ ਵਰਕਰ ਵੱਲੋਂ ਐਲਾਨ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਦਰਅਸਲ ਇਸ ਮੁੱਦੇ ਨੂੰ ਕੇ ਮੁਲਾਜ਼ਮਾਂ ਵੱਲੋਂ ਪਹਿਲਾਂ ਵੀ ਹੜਤਾਲ ਕੀਤੀ ਗਈ ਸੀ ਪਰ ਮੰਗ ਪੂਰੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਮੁਲਾਜ਼ਮਾਂ ਵੱਲੋਂ  ਕਿਹਾ ਹੈ ਕਿ ਸਾਡੇ ਅਫ਼ਸਰ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਕੀਤਾ ਗਿਆ ਹੈ।


 


ਇਹ ਵੀ ਪੜ੍ਹੋ: Gurdaspur News: ਲੁਟੇਰਿਆਂ ਨੇ ਵਹਿਮਾਂ ਭਰਮਾਂ ਦਾ ਝਾਂਸਾ ਦੇ ਕੇ ਪਰਿਵਾਰ ਤੋਂ ਲੁੱਟ ਲਏ ਗਹਿਣੇ ਤੇ ਪੈਸੇ