AP Dhillon Show: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਚੰਡੀਗੜ੍ਹ `ਚ ਹੋਣ ਵਾਲੇ ਸ਼ੋਅ ਦੀ ਜਗ੍ਹਾ ਬਦਲੀ; ਜਾਣੋ ਹੁਣ ਕਿੱਥੇ ਹੋਵੇਗਾ ਪ੍ਰੋਗਰਾਮ
AP Dhillon Show: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਚੰਡੀਗੜ੍ਹ ਦੇ ਸ਼ੋਅ ਨੂੰ 34 ਸੈਕਟਰ ਦੇ ਪ੍ਰਦਰਸ਼ਨ ਮੈਦਾਨ ਵਿੱਚ ਮਨਜ਼ੂਰੀ ਨਾ ਮਿਲਣ ਤੇ 25 ਸੈਕਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
AP Dhillon Show: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਚੰਡੀਗੜ੍ਹ ਦੇ ਸ਼ੋਅ ਨੂੰ 34 ਸੈਕਟਰ ਦੇ ਪ੍ਰਦਰਸ਼ਨ ਮੈਦਾਨ ਵਿੱਚ ਮਨਜ਼ੂਰੀ ਨਾ ਮਿਲਣ ਤੇ 25 ਸੈਕਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। 21 ਦਸੰਬਰ ਨੂੰ ਰੈਪਰ ਅਤੇ ਗਾਇਕ ਏਪੀ ਢਿੱਲੋਂ ਦਾ ਲਾਈਵ ਕੰਸਰਟ ਹੈ। ਪਿਛਲੇ ਦੋ ਸ਼ੋਅਜ਼ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-34 ਵਿੱਚ ਲਾਈਵ ਕੰਸਰਟ ਨਾ ਹੋਣ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਨੂੰ ਸੈਕਟਰ-25 ਵਿੱਚ ਤਬਦੀਲ ਕਰਨ ਦੀ ਯੋਜਨਾ ਸੀ।
ਪੰਜਾਬੀ ਗਾਇਕ ਕਰਨ ਔਜਲਾ ਅਤੇ ਦਿਲਜੀਤ ਦੇ ਸ਼ੋਅ ਤੋਂ ਬਾਅਦ ਹੁਣ ਏਪੀ ਢਿੱਲੋਂ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਢਿੱਲੋਂ ਦਾ ਸ਼ੋਅ 21 ਦਸੰਬਰ ਨੂੰ ਹੋਣ ਵਾਲਾ ਹੈ। ਜਿਸ ਨੂੰ ਸੈਕਟਰ 34 ਦੀ ਬਜਾਏ ਸੈਕਟਰ 25 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੈਕਟਰ 34 ਵਿੱਚ ਦਿਲਜੀਤ ਅਤੇ ਕਰਨ ਔਜਲਾ ਦੇ ਸ਼ੋਅ ਦੌਰਾਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਢਿੱਲੋਂ ਦਾ ਲਾਈਵ ਸ਼ੋਅ ਸੈਕਟਰ 25 ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਡੀਸੀ ਨੇ ਮੰਗਲਵਾਰ ਨੂੰ ਇਸ ਨੂੰ ਅੰਤਿਮ ਰੂਪ ਦਿੱਤਾ। ਡੀਸੀ ਨੇ ਦੱਸਿਆ ਕਿ ਏਪੀ ਢਿੱਲੋਂ ਦਾ ਸ਼ੋਅ ਹੁਣ ਸੈਕਟਰ 25 ਵਿੱਚ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਰਿਜੀਤ ਸਿੰਘ ਦਾ ਸ਼ੋਅ 16 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੈ। ਜੇਕਰ ਢਿੱਲੋਂ ਦਾ ਸ਼ੋਅ ਸੈਕਟਰ 25 ਵਿੱਚ ਸਫਲ ਰਿਹਾ ਤਾਂ ਅਰਿਜੀਤ ਦਾ ਲਾਈਵ ਸ਼ੋਅ ਵੀ ਸੈਕਟਰ 25 ਵਿੱਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Nangal News: ਸਾਂਭਰਾ ਨੇ ਡੇਢ ਘੰਟਾ ਰੋਕੀ ਅੰਬਾਲਾ ਤੋਂ ਦੌਲਤਪੁਰ ਜਾਣ ਵਾਲੀ ਰੇਲ
ਸੈਕਟਰ 34 ਵਿੱਚ ਕਰਨ ਔਜਲਾ ਤੇ ਦਿਲਜੀਤ ਦੇ ਪ੍ਰੋਗਰਾਮ ਕਾਰਨ ਆਸਪਾਸ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਡੀਸੀ ਨੇ ਕਿਹਾ ਕਿ ਦਿਲਜੀਤ ਦੇ ਸ਼ੋਅ ਵਿੱਚ ਕਰਨ ਔਜਲਾ ਦੇ ਸ਼ੋਅ ਤੋਂ ਕਾਫੀ ਸੁਧਾਰ ਹੋਇਆ ਹੈ। ਪਰ ਫਿਰ ਵੀ ਕੁਝ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : Punjab Breaking Live Updates: ਸ਼ੁਭਕਰਨ ਦੀ ਮੌਤ ਦੇ ਮਾਮਲੇ ਦੀ ਹਾਈਕੋਰਟ 'ਚ ਹੋਵੇਗੀ ਸੁਣਵਾਈ, ਜਾਣੋ ਹੁਣ ਤੱਕ ਦੇ ਅਪਡੇਟਸ